ਹਿਮਾਚਲ :- ਹਿਮਾਚਲ ਸਰਕਾਰ ਨੇ ਲਿਆ ਪੰਜਾਬ ਦੇ ਡਰਾਈਵਰਾਂ ਲਈ ਅਹਿਮ ਫੈਸਲਾ ਟਰਾਂਸਪੋਰਟ ਵਿਭਾਗ ਵੱਲੋਂ ਬੀਤੀ ਦੇਰ ਰਾਤ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਮੁਤਾਬਕ ਹਿਮਾਚਲ ਪ੍ਰਦੇਸ ਸਰਕਾਰ ਨੇ ਹੋਰ ਸੂਬਿਆ ਦੇ ਸੈਲਾਨੀਆਂ ਨੂੰ ਲੈ ਕੇ ਆਉਣ ਵਾਲੇ ਵਾਹਨਾਂ ‘ਤੇ ਵਧਾਏ ਗਏ ਵਿਸ਼ੇਸ਼ ਰਾਹਦਾਰੀ ਟੈਕਸ ‘ਚ ਅੱਧੇ ਤੋਂ ਜ਼ਿਆਦਾ ਕਟੌਤੀ ਕਰ ਦਿੱਤੀ ਹੈ।
ਇਸ ਤੋਂ ਪਹਿਲਾਂ ਹਿਮਾਚਲ ਸਰਕਾਰ ਵੱਲੋਂ ਬਾਹਰੀ ਸੂਬਿਆਂ ਤੋਂ ਆਉਣ ਵਾਲੀਆਂ ਟੈਕਸੀਆਂ ਤੋਂ ਵਾਧੂ ਦਾ ਟੈਕਸ ਵਸੂਲਿਆਂ ਜਾਂਦਾ ਸੀ। ਜਿਸ ਕਰਕੇ ਪੰਜਾਬ ਤੇ ਹਰਿਆਣਾ ਦੇ ਆਪ੍ਰੇਟਰਾਂ ਨੇ ਆਪਣੇ ਵਾਹਨ ਹਿਮਾਚਲ ਭੇਜਣ ਤੋਂ ਇਨਕਾਰ ਕਰ ਦਿੱਤਾ ਸੀ। ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨਾਲ ਪੰਜਾਬ ਦੇ ਆਪ੍ਰੇਟਰਾਂ ਨੇ ਮੁਲਾਕਾਤ ਕੀਤੀ ਸੀ। ਪੰਜਾਬੀ ਡਰਾਈਵਰਾਂ ਨੇ ਆਪਣੀ ਸਮੱਸਿਆ ਬਾਰੇ ਮੁੱਖ ਮੰਤਰੀ ਨੂੰ ਦੱਸਿਆ ਸੀ ਜਿਸ ਤੋਂ ਬਾਅਦ ਸੀਐਮ ਸੁੱਖੂ ਵੱਲੋਂ ਭਰੋਸਾ ਦਿੱਤਾ ਸੀ ਕਿ ਸਰਕਾਰ ਇਸ ਬਾਰੇ ਜਲਦ ਹੀ ਕੋਈ ਫੈਸਲਾ ਲਵੇਗੀ ਟੈਕਸ ਵਿਚ ਕੀਤੀ ਗਈ ਕਟੌਤੀ ਮੁਤਾਬਕ ਹੁਣ ਹੋਰ ਸੂਬਿਆਂ ਤੋਂ ਆਉਣ ਵਾਲੇ ਕਾਂਟੈਕਟ ਕੈਰੈਜ ਤੇ ਆਲ ਇੰਡੀਆ ਟੂਰਿਸਟ ਪਰਮਿਟ ਵਾਲੇ ਵਾਹਨਾਂ ‘ਚ 13 ਤੋਂ 22 ਸੀਟਰ ਵਾਹਨਾਂ ਨੂੰ ਰੋਜ਼ਨਾ 500, ਤਿੰਨ ਦਿਨਾਂ ਲਈ 1000, ਤੇ ਇਕ ਹਫ਼ਤੇ ਲਈ 2000 ਰੁਪਏ ਟੈਕਸ ਦੇਣਾ ਪਵੇਗਾ। 23 ਤੋਂ ਵੱਧ ਸੀਟਾਂ ਵਾਲੇ ਵਾਹਨਾਂ ਤੇ ਬੱਸਾਂ ਲਈ ਰੋਜ਼ਨਾ 1500, ਤਿੰਨ ਦਿਨ ਲਈ 3000 ਤੇ ਹਫ਼ਤੇ ਲਈ 6000 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ