Sunday, May 11, 2025

National

ਜਾਣੋ ਆਪਣੇ ਸ਼ਹਿਰ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ

October 25, 2023 08:45 AM
SehajTimes

ਨਵੀਂ ਦਿੱਲੀ : ਤੇਲ ਕੰਪਨੀਆਂ ਵੱਲੋਂ ਅੱਜ ਨਵੀਆਂ ਕੀਮਤਾਂ ਜਾਰੀ ਕੀਤੀਆਂ ਗਈਆਂ ਹਨ ਪਰ ਇਨ੍ਹਾਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਵੇਖਣ ਨੂੰ ਰਿਹਾ ਹੈ। ਭਾਵੇਂ ਇੰਟਰਨੈਸ਼ਨਲ ਪੱਧਰ ’ਤੇ ਤੇਲ ਦੀਆਂ ਕੀਮਤਾਂ ਦੇ ਰੇਟ ਘੱਟ ਰਹੇ ਹਨ ਪਰ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਰੇਟਾਂ ਵਿੱਚ ਸਥਿਰਤਾ ਹੀ ਵੇਖਣ ਨੂੰ ਮਿਲ ਰਹੀ ਹੈ। ਕਿਸੇ ਕਿਸੇ ਜਗ੍ਹਾ 10-15 ਪੈਸਿਆਂ ਦਾ ਫ਼ਰਕ ਨਜ਼ਰ ਆ ਰਿਹਾ ਹੈ। ਮਹਾਂ ਨਗਰਾਂ ਵਿੱਚ ਤੇਲਾਂ ਦੀਆਂ ਕੀਮਤਾਂ ਕੁੱਝ ਇਸ ਤਰ੍ਹਾਂ ਹਨ : ਦਿੱਲੀ ਵਿੱਚ ਪੈਟਰੋਲ ਦੀ ਕੀਮਤ 96.72 ਰੁਪਏ ਅਤੇ ਡੀਜ਼ਲ ਦੀ ਕੀਮਤ 89.62 ਰੁਪਏ ਲੀਟਰ ਹੈ, ਮੁੰਬਈ ਵਿੱਚ ਪੈਟਰੋਲ ਦੀ ਕੀਮਤ 106.31 ਰੁਪਏ ਅਤੇ ਡੀਜ਼ਲ 94.27 ਰੁਪਏ ਲੀਟਰ ਹੈ, ਕੋਲਕਾਤਾ ਵਿੱਚ ਪੈਟਰੋਲ 106.03 ਰੁਪਏ ਅਤੇ ਡੀਜ਼ਲ 92.76 ਰੁਪਏ ਲੀਟਰ ਹੈ, ਚੇਨਈ ਵਿੱਚ ਪੈਟਰੋਲ 102.66 ਰੁਪਏ ਅਤੇ ਡੀਜ਼ਲ 94.26 ਰੁਪਏ ਲੀਟਰ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਦੁਸਹਿਰੇ ਮੌਕੇ ਭਾਵੇਂ ਬਾਜ਼ਾਰ ਬੰਦ ਸੀ ਪਰ ਫ਼ਿਰ ਵੀ ਰਾਸ਼ਟਰੀ ਪੱਧਰ ’ਤੇ ਤੇਲ ਦੀਆਂ ਕੀਮਤਾਂ ਸਥਿਰ ਵੇਖਣ ਨੂੰ ਰਹੀਆਂ ਹਨ। ਦੱਸਣਯੋਗ ਹੈ ਕਿ ਇਕ ਲੀਟਰ ਬੈਰਲ ਵਿੱਚ 158.90 ਲੀਟਰ ਕੱਚਾ ਤੇਲ ਹੁੰਦਾ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ 92.18 ਡਾਲਰ ਪ੍ਰਤੀ ਬੈਰਲ ਪਹੁੰਚ ਗਈ ਹੈ। ਚੰਡੀਗੜ੍ਹ ਵਿੱਚ ਪੈਟਰੋਲ ਦੀ ਕੀਮਤ 92.20 ਰੁਪਏ ਅਤੇ ਡੀਜ਼ਲ ਦੀ ਕੀਮਤ 84.26 ਰੁਪਏ ਪ੍ਰਤੀ ਲੀਟਰ ਹੈ। ਪੰਜਾਬ ਵਿੱਚ ਪੈਟਰੋਲ ਦੀ ਕੀਮਤ 98.44 ਰੁਪਏ ਅਤੇ ਡੀਜ਼ਲ ਦੀ ਕੀਮਤ  88.79 ਰੁਪਏ ਲੀਟਰ ਹੈ।
ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ ਪੈਟਰੋਲ ਦੀ ਕੀਮਤ 98.47 ਰੁਪਏ ਡੀਜ਼ਲ 88.79 ਰੁਪਏ,  ਬਰਨਾਲਾ ਵਿੱਚ 97.99 ਰੁਪਏ ਡੀਜ਼ਲ 88.32 ਰੁਪਏ, ਬਠਿੰਡਾ ਵਿੱਚ 97.99 ਰੁਪਏ ਡੀਜ਼ਲ 88.32 ਰੁਪਏ,  ਫ਼ਰੀਦਕੋਟ ਵਿੱਚ 98.46 ਰੁਪਏ ਡੀਜ਼ਲ 88.77 ਰੁਪਏ,  ਫ਼ਤਿਹਗੜ੍ਹ ਸਾਹਿਬ ਵਿੱਚ 98.71 ਰੁਪਏ ਡੀਜ਼ਲ 89.01 ਰੁਪਏ,  ਫ਼ਾਜ਼ਿਲਕਾ ਵਿੱਚ 98.42 ਰੁਪਏ ਡੀਜ਼ਲ 88.73 ਰੁਪਏ, ਫ਼ਿਰੋਜ਼ਪੁਰ ਵਿੱਚ 98.81 ਰੁਪਏ ਡੀਜ਼ਲ 89.11 ਰੁਪਏ, ਗੁਰਦਾਸਪੁਰ ਵਿੱਚ 98.49 ਰੁਪਏ ਡੀਜ਼ਲ 88.81 ਰੁਪਏ, ਹੁਸ਼ਿਆਰਪੁਰ ਵਿੱਚ 98.27 ਰੁਪਏ ਡੀਜ਼ਲ 88.60 ਰੁਪਏ, ਜਲੰਧਰ ਵਿੱਚ 98.25 ਰੁਪਏ ਡੀਜ਼ਲ 88.57 ਰੁਪਏ, ਕਪੂਰਥਲਾ ਵਿੱਚ 97.96 ਰੁਪਏ ਡੀਜ਼ਲ 88.30 ਰੁਪਏ, ਲੁਧਿਆਣਾ ਵਿੱਚ 98.37 ਰੁਪਏ ਡੀਜ਼ਲ 88.69 ਰੁਪਏ, ਮਾਲੇਰਕੋਟਲਾ ਵਿੱਚ 98.19 ਰੁਪਏ ਡੀਜ਼ਲ 88.69 ਰੁਪਏ, ਮਾਨਸਾ ਵਿੱਚ 98.36 ਰੁਪਏ ਡੀਜ਼ਲ 88.68 ਰੁਪਏ, ਮੋਗਾ ਵਿੱਚ 98.80 ਰੁਪਏ ਡੀਜ਼ਲ 89.09 ਰੁਪਏ, ਮੁਕਤਸਰ ਵਿੱਚ 98.44 ਰੁਪਏ ਡੀਜ਼ਲ 88.75 ਰੁਪਏ, ਪਠਾਨਕੋਟ ਵਿੱਚ 98.92 ਰੁਪਏ ਡੀਜ਼ਲ 89.12 ਰੁਪਏ, ਪਟਿਆਲਾ ਵਿੱਚ 98.03 ਰੁਪਏ ਡੀਜ਼ਲ 88.36 ਰੁਪਏ, ਰੂਪਨਗਰ ਵਿੱਚ 98.76 ਰੁਪਏ ਡੀਜ਼ਲ 89.06 ਰੁਪਏ, ਸੰਗਰੂਰ ਵਿੱਚ 98.17 ਰੁਪਏ ਡੀਜ਼ਲ 88.49 ਰੁਪਏ, ਐਸ.ਬੀ.ਐਸ. ਨਗਰ ਵਿੱਚ 98.87 ਰੁਪਏ ਡੀਜ਼ਲ 88.35 ਰੁਪਏ, ਸ਼ਹੀਦ ਭਗਤ ਸਿੰਘ ਨਗਰ ਵਿੱਚ 98.02 ਰੁਪਏ ਡੀਜ਼ਲ 88.35 ਰੁਪਏ, ਅਤੇ ਤਰਨ ਤਾਰਨ ਵਿੱਚ 98.67 ਰੁਪਏ ਡੀਜ਼ਲ 88.98 ਰੁਪਏ ਪ੍ਰਤੀ ਲੀਟਰ ਹੈ।

Have something to say? Post your comment

 

More in National