Monday, January 20, 2025
BREAKING NEWS

Sports

ਨੀਦਰਲੈਂਡ ਅੰਡਰ-16 ਟੀਮ ਨੂੰ ਭਾਰਤੀ ਪੁਰਸ਼ ਹਾਕੀ ਟੀਮ ਨੇ 4-2 ਨਾਲ ਹਰਾਇਆ

October 17, 2023 07:52 PM
SehajTimes

ਆਪਣੇ ਪਹਿਲੇ ਕੌਮਾਂਤਰੀ ਦੌਰੇ ’ਤੇ ਗਈ ਭਾਰਤੀ ਸਬ ਜੂਨੀਅਰ ਪੁਰਸ਼ ਹਾਕੀ ਟੀਮ ਨੇ ਇੱਥੇ ਨੀਦਰਲੈਂਡ ਅੰਡਰ-16 ਟੀਮ ਨੂੰ 4-2 ਨਾਲ ਹਰਾ ਦਿੱਤਾ ਹਾਲਾਂਕਿ ਮਹਿਲਾਵਾਂ ਨੂੰ ਨੀਦਰਲੈਂਡ ਅੰਡਰ-16 ਮਹਿਲਾ ਹਾਕੀ ਟੀਮ ਹੱਥੋਂ 2-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪੁਰਸ਼ ਵਰਗ ਵਿਚ ਉਪ ਕਪਤਾਨ ਆਸ਼ੂ ਮੌਰਿਆ ਨੇ ਪਹਿਲੇ ਕੁਆਰਟਰ ਦੀ ਸ਼ੁਰੂਆਤ ਵਿਚ ਹੀ ਭਾਰਤ ਨੂੰ ਬੜ੍ਹਤ ਦਿਵਾ ਦਿੱਤੀ ਸੀ। 

ਨੀਦਰਲੈਂਡ ਨੇ ਹਾਫ ਟਾਈਮ ਤੋਂ ਪਹਿਲਾਂ ਸਕੋਰ ਬਰਾਬਰ ਕਰਨ ਲਈ ਵਾਪਸੀ ਕੀਤੀ ਤੇ ਸਖਤ ਮਿਹਨਤ ਦੀ ਬਦੌਲਤ ਬੜ੍ਹਤ ਵੀ ਲੈ ਲਈ। ਹਾਲਾਂਕਿ ਦੀਪਕ ਪ੍ਰਧਾਨ ਨੇ ਭਾਰਤ ਲਈ ਸਕੋਰ ਬਰਾਬਰ ਕਰ ਦਿੱਤਾ ਤੇ ਮੁਕਾਬਲੇ ਦੇ ਆਖਰੀ ਮਿੰਟਾਂ ਵਿਚ ਆਸ਼ੂ ਮੌਰਿਆ ਤੇ ਰਾਹੁਲ ਰਾਜਭਰ ਨੇ ਇਕ ਤੋਂ ਬਾਅਦ ਇਕ ਗੋਲ ਕਰਕੇ ਭਾਰਤ ਨੂੰ ਜਿੱਤ ਦਿਵਾ ਦਿੱਤੀ। ਭਾਰਤੀ ਸਬ ਜੂਨੀਅਰ ਪੁਰਸ਼ ਟੀਮ ਦੇ ਕੋਚ ਸਰਦਾਰ ਸਿੰਘ ਨੇ ਕਿਹਾ,‘‘ਇਹ ਟੀਮ ਲਈ ਇਕ ਵੱਡੀ ਜਿੱਤ ਹੈ। ਸਾਨੂੰ ਇਸ ਜਿੱਤ ’ਤੇ ਬਹੁਤ ਮਾਣ ਹੈ।’’ 

Have something to say? Post your comment

 

More in Sports

ਪੰਜਾਬ ਦੇ 3 ਖਿਡਾਰੀਆਂ ਨੇ ਵਧਾਇਆ ਮਾਣ, ਰਾਸ਼ਟਰਪਤੀ ਭਵਨ ‘ਚ ਸਰਬ-ਉੱਚ ਖੇਡ ਪੁਰਸਕਾਰਾਂ ਨਾਲ ਸਨਮਾਨਤ

ਨੈੱਟਬਾਲ ‘ਚ ਨੈਸ਼ਨਲ ਪੱਧਰ ‘ਤੇ ਜੇਤੂ ਖਿਡਾਰੀਆਂ ਦਾ ਡੀਸੀ ਬਰਨਾਲਾ ਨੇ ਕੀਤਾ ਸਨਮਾਨ

ਖੇਡਾਂ ਦੇ ਖੇਤਰ ਵਿੱਚ ਪੰਜਾਬ ਦੇ ਨਾਮ ਰਿਹਾ ਸਾਲ 2024

ਆਲ ਇੰਡੀਆ ਸਰਵਿਸਜ਼ ਕਬੱਡੀ ਟੂਰਨਾਮੈਂਟ ਲਈ ਪੰਜਾਬ ਟੀਮਾਂ ਦੇ ਟਰਾਇਲ 26 ਦਸੰਬਰ ਨੂੰ

ਨੈਸ਼ਨਲ ਸਸਟੋਬਾਲ ਚੈਂਪੀਅਨਸ਼ਿਪ 'ਤੇ ਪੰਜਾਬ ਦਾ ਕਬਜ਼ਾ 

ਰਾਜ ਪੱਧਰੀ ਖੇਡਾਂ: ਪਾਵਰ ਲਿਫਟਿੰਗ 'ਚ ਚਿਰਾਯੂ ਬਾਂਸਲ ਸੈਕਿੰਡ; ਸਕੂਲ ਵਲੋਂ 31 ਹਜ਼ਾਰ ਨਾਲ ਸਨਮਾਨਤ 

ਆਲ ਇੰਡੀਆ ਸਰਵਿਸਜ਼ ਟੂਰਨਾਮੈਂਟ ਲਈ ਪੰਜਾਬ ਦੀਆਂ ਬੈਡਮਿੰਟਨ, ਕ੍ਰਿਕਟ, ਬਾਸਕਟਬਾਲ, ਕਬੱਡੀ ਤੇ ਟੇਬਲ ਟੈਨਿਸ ਟੀਮਾਂ ਦੇ ਟਰਾਇਲ 10 ਦਸੰਬਰ ਨੂੰ

ਸਰਦਾਰ ਜਸਵੰਤ ਸਿੰਘ ਜੱਸਾ ਮੈਮੋਰੀਅਲ ਐਂਡ ਵੈਲਫੇਅਰ ਕਲੱਬ ਮੰਡੀਆਂ ਵੱਲੋਂ 19ਵੇਂ ਖੇਡ ਮੇਲੇ ਦੇ ਪਹਿਲੇ ਦਿਨ

ਡੀ.ਏ.ਵੀ ਸਕੂਲ, ਦਾ ਤਿੰਨ ਰੋਜ਼ਾ ਖੇਡ ਮੇਲਾ ਸ਼ਾਨੋ ਸ਼ੌਕਤ ਨਾਲ ਸੰਪੰਨ 

ਅੱਜ 19ਵੇ ਜੱਸਾ ਯਾਦਗਾਰੀ ਕਬੱਡੀ ਕੱਪ ਦਾ ਕੀਤਾ ਅਗਾਜ਼