ਸਮਾਣਾ ਦੇ ਨੇੜਲੇ ਪਿੰਡ ਖੇੜਕੀ ਦੇ ਕੈਨੇਡਾ ਵਿਚ ਸਿੱਖਿਆ ਪ੍ਰਾਪਤ ਕਰਨ ਗਏ ਨੌਜਵਾਨ ਗੁਰਵਿੰਦਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਡੇਢ ਸਾਲ ਪਹਿਲਾਂ ਹੀ ਕੈਨੇਡਾ ਵਿਖੇ ਸਟੱਡੀ ਵੀਜ਼ੇ ’ਤੇ ਗਿਆ ਸੀ। ਉਸ ਦੀ ਇਕ ਵੱਡੀ ਭੈਣ ਵੀ ਹੈ ਅਤੇ ਉਹ ਵੀ ਕੈਨੇਡਾ ਵਿਖੇ ਹੀ ਰਹਿੰਦੀ ਹੈ।
ਗੁਰਵਿੰਦਰ ਸਿੰਘ ਦੇ ਪਿਤਾ ਜਰਨੈਲ ਸਿੰਘ ਕਿਸਾਨ ਹਨ ਅਤੇ ਉਨ੍ਹਾਂ ਨੇ ਆਪਣੇ ਲਾਡਲੇ ਨੂੰ ਬੜੇ ਚਾਵਾਂ ਨਾਲ ਉੱਚ ਸਿੱਖਆ ਪ੍ਰਾਪਤ ਕਰਨ ਲਈ ਕੈਨੇਡਾ ਭੇਜਿਆ ਸੀ ਪਰ ਉਨ੍ਹਾਂ ਦਾ ਪੁੱਤਰ ਇਸ ਤਰ੍ਹਾਂ ਵਾਪਸ ਆਵੇਗਾ, ਇਹ ਕਿਸੇ ਨੇ ਸੋਚਿਆ ਵੀ ਨਹੀਂ ਸੀ। ਪੁੱਤ ਦੀ ਮੌਤ ਹੋਣ ਦੀ ਖ਼ਬਰ ਸੁਣ ਮਾਪਿਆ ਤੋਂ ਇਹ ਦਰਦ ਸਹਿਣ ਨਹੀਂ ਹੋ ਗਿਆ ਅਤੇ ਪੁਰਾ ਪਿੰਡ ਇਸ ਸੋਗ ਵਿਚ ਡੁੱਬਿਆ ਹੋਇਆ ਹੈ।