Thursday, September 18, 2025

Malwa

ਅਬਦੁੱਲਾ ਵੈਲਫੇਅਰ ਕਲੱਬ ਵੱਲੋਂ ਮੈਡੀਕਲ ਚੈੱਕਅਪ ਕੈਂਪ ਲਗਾਇਆ

October 02, 2023 06:31 PM
SehajTimes

ਮਾਲੇਰਕੋਟਲਾ, ਅਸ਼ਵਨੀ ਸੋਢੀ : ਮਰਹੂਮ ਹਾਜੀ ਅਬਦੁੱਲਾ ਦੀ ਯਾਦ ਤਾਜ਼ਾ ਕਰਦਿਆਂ ਉਨਾਂ ਦੇ ਨਕਸ਼ੇ ਕਦਮ 'ਤੇ ਚੱਲਦਿਆਂ ਉਨਾਂ ਦੇ ਵਾਰਿਸਾਂ ਵੱਲੋਂ ਤਿਆਰ ਕੀਤੀ ਹਾਜੀ ਅਬਦੁੱਲਾ ਵੈਲਫੇਅਰ ਕਲੱਬ ਵੱਲੋਂ ਹਜ਼ਰਤ ਹਲੀਮਾ ਹਸਪਤਾਲ ਦੇ ਸਹਿਯੋਗ ਨਾਲ ਹਰ ਸਾਲ ਦੀ ਤਰਾਂ ਇਸ ਸਾਲ ਵੀ ਦੂਜਾ ਮੈਡੀਕਲ ਚੈੱਕਅਪ ਕੈਂਪ ਮੁਹੱਲਾ ਭੁਮਸੀ ਵਿਖੇ ਲਗਾਇਆ ਗਿਆ ਜਿਸ ਵਿੱਚ ਹਲਕਾ ਵਿਧਾਇਕ ਡਾਕਟਰ ਜਮੀਲ ਓਰ ਰਹਿਮਾਨ ਅਤੇ ਮੁਫ਼ਤੀ ਏ ਆਜ਼ਮ ਪੰਜਾਬ, ਹਜ਼ਰਤ ਮੌਲਾਨਾ ਮੁਫ਼ਤੀ ਮੁਹੰਮਦ ਖ਼ਲੀਲ ਕਾਸਮੀ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਮੌਕੇ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਨੇ ਕਿਹਾ ਕਿ ਮਰਹੂਮ ਹਾਜੀ ਅਬਦੁੱਲਾ ਵੱਲੋਂ ਆਪਣੇ ਰਾਜਨੀਤੀ ਕਾਰਜਕਾਲ ਦੌਰਾਨ ਅਨੇਕਾਂ ਹੀ ਸਮਾਜ ਸੇਵਾ ਦੇ ਕੰਮ ਕੀਤੇ ਹਨ ਇਹੋ ਕਾਰਨ ਹੈ ਕਿ ਹਲਕਾ ਮਾਲੇਰਕੋਟਲਾ ਦੇ ਲੋਕ ਅੱਜ ਵੀ ਮਰਹੂਮ ਹਾਜੀ ਅਬਦੁੱਲਾ ਨੂੰ ਚੇਤੇ ਕਰਦੇ ਹਨ ਅਤੇ ਉਨਾਂ ਵੱਲੋਂ ਸਮਾਜ 'ਚ ਬਣਾਈ ਵਿਲੱਖਣ ਪਹਿਚਾਣ ਸਦਕਾ ਹੀ ਉਨਾਂ ਦੇ ਵਾਰਿਸ ਪਿਛਲੇ 25 ਸਾਲਾਂ ਤੋਂ ਆਪਣੇ ਵਾਰਡ ਦੇ ਲੋਕਾਂ ਦੀ ਸੇਵਾ ਕਰ ਰਹੇ ਹਨ।  ਇਸ ਕੈਂਪ ਵਿੱਚ ਡਾ. ਵੀ.ਪੀ.ਗੋਇਲ, ਡਾ. ਤਰੁਣ ਬਹਿਲ (ਹੱਡੀਆਂ ਦੇ ਮਾਹਰ), ਨਵਪ੍ਰੀਤ ਕੌਰ (ਜਨਰਲ ਬਿਮਾਰੀਆਂ ਦੇ ਮਾਹਰ), ਇਕਰਾ ਖਿਲਜੀ (ਦੰਦਾਂ ਦੀਆਂ ਬਿਮਾਰੀਆਂ ਦੇ ਮਾਹਰ), ਡਾ. ਨਿਤਾਸ਼ਾ (ਗਾਇਨੀ ਦੇ ਮਾਹਰ), ਡਾ. ਮੁਹੰਮਦ ਦਿਲਸ਼ਾਦ ਅਲਸ਼ੀਫਾ ਕਲੀਨਿਕ ਵਾਲੇ (ਅੱਖਾਂ ਦੀਆਂ ਬਿਮਾਰੀਆਂ ਦੇ ਮਾਹਰ) ਡਾਕਟਰਾਂ ਵੱਲੋਂ 295 ਦੇ ਕਰੀਬ ਲੋੜਵੰਦ ਮਰੀਜਾਂ ਦਾ ਮੁਫ਼ਤ 'ਚ ਚੈਕਅੱਪ ਕੀਤਾ ਅਤੇ ਮੁਫ਼ਤ ਦਵਾਈਆਂ ਦਿੱਤੀਆਂ। ਇਸ ਮੌਕੇ ਕੇ ਐਸ ਗਰੁੱਪ ਦੇ ਐਮ ਡੀ ਇੰਦਰਜੀਤ ਸਿੰਘ ਮੁੰਡੇ, ਸ਼ਮਸ਼ਾਦ ਅਲੀ ਸਾਬਕਾ ਮੈਂਬਰ ਐਸ.ਐਸ.ਬੋਰਡ, ਸਮਾਜ ਸੇਵੀ ਪ੍ਰਧਾਨ ਅਸ਼ਰਫ ਅਬਦੁੱਲਾ, ਸਾਬਕਾ ਜ਼ਿਲ•ਾ ਪ੍ਰਧਾਨ ਜਾਫਰ ਅਲੀ, ਪੀ.ਏ. ਚੌਧਰੀ ਸ਼ਮਸ਼ੂਦੀਨ, ਰਮਜ਼ਾਨ ਅਬਦੁੱਲਾ, ਅਬਦੁੱਲ ਗੱਫਾਰ ਪ੍ਰਧਾਨ ਰੋਟਰੀ ਕਲੱਬ, ਅਜ਼ਹਰ ਮੁਨੀਮ ਪ੍ਰਧਾਨ ਸਹਾਰਾ ਵੈਲਫੇਅਰ ਕਲੱਬ, ਹਾਕਮ ਸਿੰਘ ਚੱਕ, ਅਬਦੁੱਲ ਹਲੀਮ ਮਿਲਕੋਵੈਲ, ਜ਼ਹੂਰ ਅਹਿਮਦ ਜ਼ਹੂਰ, ਸਾਜਿਦ ਇਸਹਾਕ, ਅਨਵਰ ਆਰੇ ਵਾਲੇ, ਮੁਹੰਮਦ ਅਖ਼ਤਰ ਬੂਟਾ, ਮੁਹੰਮਦ ਯਾਮੀਨ ਕਾਕਾ, ਮੁਹੰਮਦ ਅਰਸ਼ਦ ਇੰਚਾਰਜ ਹਜ਼ਰਤ ਹਲੀਮਾ ਹਸਪਤਾਲ, ਯਾਸਰ ਅਰਫਾਤ, ਅਬਦੁੱਲ ਰਹਿਮਾਨ, ਹਾਜੀ ਸਾਬਰ ਆਦਿ ਹਾਜ਼ਰ ਸਨ। ਮੰਚ ਸੰਚਾਲਨ ਦੀ ਭੂਮਿਕਾ ਮੁਹੰਮਦ ਯਾਸੀਨ ਨੇ ਨਿਭਾਈ।

Have something to say? Post your comment

Readers' Comments

ਮਾਲੇਰਕੋਟਲਾ 10/2/2023 6:48:42 AM

ਬਹੁਤ ਵਧੀਆ

 

More in Malwa

ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨਗੀ ਨੂੰ ਲੈਕੇ ਕੀਤੀ ਵਿਚਾਰ ਚਰਚਾ 

ਆਂਗਣਵਾੜੀ ਵਰਕਰਾਂ ਹੈਲਪਰਾਂ ਮਾਣ ਭੱਤਾ ਕੇਂਦਰ ਸਰਕਾਰ ਨੇ 6 ਮਹੀਨਿਆਂ ਤੋਂ ਲਟਕਾਇਆ : ਸਿੰਦਰ ਕੌਰ ਬੜੀ

ਪੰਜਾਬ ਤੇ ਕਿਸਾਨੀ ਦੀਆਂ ਮੰਗਾਂ ਨੂੰ ਲੈ ਕੇ ਬੀਕੇਯੂ ਲੱਖੋਵਾਲ ਦੇ ਵਫਦ ਨੇ ਕੇਂਦਰੀ ਮੰਤਰੀ ਐਸ.ਪੀ.ਸਿੰਘ ਬਗੇਲ ਨਾਲ ਕੀਤੀ ਮੁਲਾਕਾਤ : ਦੌਲਤਪੁਰਾ

ਡੀ.ਸੀ. ਦਫ਼ਤਰ ਇੰਪਲਾਇਜ਼ ਯੂਨੀਅਨ, ਮਾਲੇਰਕੋਟਲਾ ਨੇ 100 ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਲਈ ਗੱਦੇ ਅਤੇ ਕੰਬਲ ਭੇਜੇ

ਸੰਦੀਪ ਕੌੜਾ ਦਾ ਸੁਨਾਮ ਪੁੱਜਣ ਮੌਕੇ ਕੀਤਾ ਸਨਮਾਨ

ਅਮਨ ਅਰੋੜਾ ਵੱਲੋਂ ਚੀਮਾ ਮੰਡੀ ਵਿਖੇ ਖੇਡ ਸਹੂਲਤਾਂ ਨਾਲ ਲੈਸ ਪੰਜਾਬ ਦਾ ਪਹਿਲਾ ਵਿਲੱਖਣ ਬੱਸ ਅੱਡਾ ਲੋਕਾਂ ਨੂੰ ਸਮਰਪਿਤ

ਰਾਜਪਾਲ ਦੀ ਫੇਰੀ ਦੌਰਾਨ ਦਾਮਨ ਬਾਜਵਾ ਨੇ ਦੱਸੀਆਂ ਮੁਸ਼ਕਿਲਾਂ 

ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਟਵਿੱਟਰ ਹੈਂਡਲ ਮਾਮਲਾ

ਕਿਸਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਵਿਢੀ ਲਾਮਬੰਦੀ 

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੀਸੀਐਸ (ਪ੍ਰੀਲਿਮਿਨਰੀ) ਪ੍ਰੀਖਿਆ 7 ਦਸੰਬਰ, 2025 ਨੂੰ ਕਰਵਾਉਣ ਦਾ ਫ਼ੈਸਲਾ