Monday, May 12, 2025
BREAKING NEWS
ਸੋਮਵਾਰ ਤੋਂ ਮੁੜ ਖੁੱਲ੍ਹਣਗੇ ਸਾਰੇ ਵਿਦਿਅਕ ਅਦਾਰੇ: ਹਰਜੋਤ ਸਿੰਘ ਬੈਂਸਪਾਕਿਸਤਾਨ ਹਾਈ ਕਮਿਸ਼ਨ 'ਚ ਤਾਇਨਾਤ ਅਧਿਕਾਰੀ ਨੂੰ ਜਾਣਕਾਰੀ ਲੀਕ ਕਰਨ ਦੇ ਦੋਸ਼ ਹੇਠ ਔਰਤ ਸਮੇਤ ਦੋ ਜਣੇ ਗ੍ਰਿਫ਼ਤਾਰਹੁਣ ਨਹੀਂ ਹੋਵੇਗੀ ਭਾਰਤ ਪਾਕਿਸਤਾਨ ਦੀ ਲੜਾਈਮੋਹਾਲੀ: ਸਿਨੇਮਾ ਹਾਲ, ਸ਼ਾਪਿੰਗ ਮਾਲ ਸ਼ਾਮ 8:00 ਵਜੇ ਤੋਂ ਸਵੇਰੇ 6:00 ਵਜੇ ਤੱਕ ਬੰਦ ਰੱਖਣ ਦੇ ਹੁਕਮ ਦਿੱਤੇਦੇਸ਼ ‘ਚ ਹਾਈ ਅਲਰਟ ਤੋਂ ਬਾਅਦ 27 ਹਵਾਈ ਅੱਡੇ ਬੰਦ, 430 ਉਡਾਣਾਂ ਕੈਂਸਲਭਾਰਤੀ ਫੌਜ ਦਾ ਜਵਾਨ ਪੁੰਛ ‘ਚ ਪਾਕਿਸਤਾਨ ਦੀ ਗੋਲੀਬਾਰੀ ‘ਚ ਹੋਇਆ ਸ਼ਹੀਦਪੰਜਾਬ ‘ਚ ਕਈ ਥਾਂਈਂ Mock Drill ਜਾਰੀਪਟਿਆਲਾ ਵਿੱਚ ਜੰਗ ਦੀ ਸਥਿਤੀ ਨਾਲ ਨਿਪਟਣ ਲਈ ਅੱਜ ਹੋਵੇਗਾ ਅਭਿਆਸਪੰਜਾਬ ਦੇ ਸਰਹੱਦੀ ਪਿੰਡ ਹੋਣ ਲੱਗੇ ਖਾਲੀ‘ਅੱਤਵਾਦ ਖ਼ਿਲਾਫ਼ ਪੂਰਾ ਦੇਸ਼ ਇੱਕਜੁੱਟ’-ਆਪ੍ਰੇਸ਼ਨ ਸਿੰਦੂਰ ‘ਤੇ CM ਭਗਵੰਤ ਮਾਨ ਦਾ ਬਿਆਨ

National

ਆਨੰਦ ਮਹਿੰਦਰਾ ਦਾ ਵੱਡਾ ਫੈਸਲਾ, ਕੈਨੇਡਾ ‘ਚ ਬੰਦ ਕੀਤੀ ਆਪਣੀ ਕੰਪਨੀ

September 22, 2023 05:36 PM
SehajTimes


ਭਾਰਤ ਤੇ ਕੈਨੇਡਾ ਵਿਚ ਬੀਤੇ ਕੁਝ ਦਿਨਾਂ ਤੋਂ ਵਧਦੇ ਵਿਵਾਦ ਦਾ ਅਸਰ ਹੁਣ ਕਾਰੋਬਾਰ ‘ਤੇ ਦਿਖਣਲੱਗਾ ਹੈ। ਕੈਨੇਡਾ ਦੇ ਨਾਗਰਿਕਾਂ ਲਈ ਵੀਜ਼ਾ ਦੇਣ ‘ਤੇ ਭਾਰਤ ਨੇ ਫਿਲਹਾਲ ਰੋਕ ਲਗਾ ਦਿੱਤੀ ਹੈ।ਇਸ ਦਰਮਿਆਨ ਮਹਿੰਦਰਾ ਗਰੁੱਪ ਨੇ ਵੀ ਕੈਨੇਡਾ ਨੂੰ ਵੱਡਾ ਝਟਕਾ ਦਿੱਤਾ ਹੈ। ਆਨੰਦ ਮਹਿੰਦਰਾ ਦੀ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਨੇ ਕੈਨੇਡਾ ਬੇਸਡ ਕੰਪਨੀ Resson Aerospace Corporation ਤੋਂ ਆਣੀ ਸਾਂਝੇਦਾਰੀ ਖਤਮ ਕਰਨ ਦਾ ਐਲਾਨ ਕੀਤਾ ਹੈ। ਰੇਸਨ ਏਅਰੋਸਪੇਸ ਕਾਰਪੋਰੇਸ਼ਨ ਵਿਚ ਮਹਿੰਦਾਰ ਐਂਡ ਮਹਿੰਦਰਾ ਦਾ 11.18 ਫੀਸਦੀ ਹਿੱਸੇਦਾਰੀ ਸੀ।


ਦੋਵੇਂ ਦੇਸ਼ਾਂ ਵਿਚ ਕੂਟਨੀਤਕ ਲੜਾਈ ਜਾਰੀ ਹੈ। ਮਹਿੰਦਰਾ ਨੇ ਇਹ ਕਦਮ ਅਜਿਹੇ ਸਮੇਂ ਚੁੱਕਿਆ ਹੈ ਜਦੋਂ ਕੈਨੇਡਾ ਤੇ ਭਾਰਤ ਵਿਚਾਲੇ ਤਣਾਅ ਪੀਕ ‘ਤੇ ਹੈ। ਅਜਿਹੇ ਵਿਚ ਲੋਕ ਮਹਿੰਦਰਾ ਦੇ ਫੈਸਲੇ ਨੂੰ ਇਸ ਨਾਲ ਜੋੜ ਕੇ ਦੇਖ ਰਹੇ ਹਨ। ਹਾਲਾਂਕਿ ਕੰਪਨੀ ਦਾ ਕਹਿਣਾ ਹੈ ਕਿ ਉਸ ਨੇ ਇਹ ਫੈਸਲਾ ਵੋਲਟਰੀ ਬੇਸਿਸ ‘ਤੇ ਲਿਆ ਹੈ। ਕੰਪਨੀ ਦੇ ਬੰਦ ਹੋਣ ਨਾਲ ਕੈਨੇਡਾ ਦੀ ਅਰਥਵਿਵਸਥਾ ਨੂੰ ਝਟਕਾ ਲੱਗੇਗਾ। ਇਕ ਰੈਗੂਲੇਟਰੀ ਫਾਈਲਿੰਗ ਵਿਚ ਮਹਿੰਦਰਾ ਐਂਡ ਮਹਿੰਦਰਾ ਨੇ ਸਟਾਕ ਐਕਸਚੇਂਜ ਨੂੰ ਸੂਚਿਤ ਕੀਤਾ ਕਿ ਰੇਸਨ ਏਅਰੋਸਪੇਸ ਕਾਰਪੋਰੇਸ਼ਨ, ਕੈਨੇਡਾ ਕਾਰਪੋਰੇਸ਼ਨ ਕੈਨੇਡਾ ਤੋਂ ਸਰਟੀਫਿਕੇਟ ਆਫ ਡਿਜ਼ੋਲਿਊਸ਼ਨ20 ਸਤੰਬਰ 2023 ਨੂੰ ਮਿਲ ਗਿਆ ਹੈ ਜਿਸ ਦੀ ਕੰਪਨੀ ਨੂੰ ਜਾਣਕਾਰੀ ਦਿੱਤੀ ਗਈ ਹੈ। ਮਹਿੰਦਰਾ ਨੇ ਦੱਸਿਆਕਿ ਇਸ ਦੇ ਨਾਲ ਰੇਸਨ ਦਾ ਆਪ੍ਰੇਸ਼ਨ ਬੰਦ ਹੋ ਗਿਆ ਹੈ ਤੇ ਇੰਡੀਅਨ ਅਕਾਊਂਟਿੰਗ ਸਟੈਂਡਰਡ ਤਹਿਤ 20 ਸਤੰਬਰ 2023 ਨਾਲ ਉਸ ਦਾ ਕੋਈ ਲੈਣਾ-ਦੇਣਾ ਨਹੀਂ ਹੈ।


ਰੇਸਨ ਦੇ ਲਿਕਵੀਡੇਸ਼ਨ ‘ਤੇ ਕੰਪਨੀ ਨੂੰ 4.7 ਕੈਨੇਡਾ ਡਾਲਰ ਮਿਲਣਗੇ ਜੋ ਭਾਰਤੀ ਮੁਦਰਾ ਵਿਚ ਲਗਭਗ 28.7 ਕਰੋੜ ਰੁਪਏ ਹਨ। ਦੱਸ ਦੇਈਏ ਕਿ ਰੇਸਨ ਐਗਰੀਕਲਚਰ ਨਾਲ ਜੁੜੇ ਟੈੱਕ ਸਾਲਿਊਸ਼ਨ ਬਣਾਉਣ ਵਾਲੀ ਕੰਪਨੀ ਹੈ। ਮਹਿੰਦਰਾ ਐਂਡ ਮਹਿੰਦਰਾ ਵੀ ਖੇਤੀ ਨਾਲ ਜੁੜੇ ਪ੍ਰੋਡਕਰਸ ਬਣਾਉਂਦੀ ਹੈ। ਹਾਲਾਂਕਿ ਮਹਿੰਦਰਾ ਐਂਡ ਮਹਿੰਦਰਾ ਦੇ ਇਸ ਫੈਸਲੇ ਦਾ ਅਸਰ ਉਸ ਦੇ ਸ਼ੇਅਰਾਂ ‘ਤੇ ਦੇਖਣ ਨੂੰ ਮਿਲਿਆ ਹੈ। ਖਬਰ ਆਉਣ ਦੇ ਵਿਚ ਸਟਾਕ ਐਕਸਚੇਂਜ ‘ਤੇ ਮਹਿੰਦਰਾ ਐਂਡ ਮਹਿੰਦਰਾ ਦੇ ਸਟਾਕ ਵਿਚ ਵੱਡੀ ਗਿਰਾਵਟ ਦਰਜ ਹੋਈ ਹੈ। ਸ਼ੇਅਰ 3.11 ਫੀਸਦੀ ਜਾਂ 50.75 ਰੁਪਏ ਦੀ ਗਿਰਾਵਟ ਨਾਲ 1583 ਰੁਪਏ ‘ਤੇ ਬੰਦ ਹੋਇਆ।


ਮਹਿੰਦਰਾ ਐਂਡ ਮਹਿੰਦਰਾ ਦੇ ਇਸ ਫੈਸਲੇ ਨਾਲ ਕੈਨੇਡਾ ਨੂੰ ਵੱਡਾ ਝਟਕਾ ਲੱਗਾ ਹੈ। ਕੈਨੇਡਾ ਪੈਨਸ਼ਨ ਫੰਡ ਨੇ ਕਈ ਭਾਰਤੀ ਕੰਪਨੀਆਂ ਵਿਚ ਮੋਟਾ ਨਿਵੇਸ਼ ਕੀਤਾ ਹੋਇਆ ਹੈ। ਕੈਨੇਡਾ ਪੈਨਸ਼ਨ ਪਲਾਨ ਇਨਵੈਸਟਮੈਂਟ ਬੋਰਡ ਦੇ 6 ਭਾਰਤੀ ਕੰਪਨੀਆਂ ਵਿਚ ਨਿਵੇਸ਼ ਦੀ ਕੀਮਤ 16000 ਕਰੋੜ ਰੁਪਏ ਤੋਂ ਵੀ ਜ਼ਿਆਦਾ ਹੈ। ਇਨ੍ਹਾਂ ਕੰਪਨੀਆਂ ਵਿਚ ਜੋਮੈਟੋ, ਪੇਟੀਐੱਮ, ਇੰਡਸ ਟਾਵਰ, ਨਾਇਕਾ, ਕੋਟਕ ਮਹਿੰਦਰਾ ਬੈਂਕ ਡੇਲਹੀਵਰੀ ਸ਼ਾਮਲ ਹੈ।

Have something to say? Post your comment

 

More in National