ਪਹਿਲੀ ਗੋਲਡਨ ਟਿਕਟ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੂੰ ਦਿੱਤੀ ਗਈ। ਹੁਣ ਸਚਿਨ ਤੇਂਦੁਲਕਰ ਨੂੰ ਵੀ ਇਹ ਟਿਕਟ ਦਿੱਤੀ ਗਈ ਹੈ।ਵਿਸ਼ਵ ਕੱਪ 2023 ਦਾ ਆਯੋਜਨ ਭਾਰਤ ਵਿੱਚ 5 ਅਕਤੂਬਰ ਤੋਂ ਹੋਣਾ ਹੈ। ਇਸ ਦੇ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਵਿਸ਼ੇਸ਼ ਪਹਿਲ ਕੀਤੀ ਹੈ। ਬੋਰਡ ਨੇ ਭਾਰਤ ਦੇ ਆਈਕਨਜ਼ ਨੂੰ ਵਿਸ਼ੇਸ਼ ਟਿਕਟਾਂ ਦੇਣ ਦੀ ਯੋਜਨਾ ਬਣਾਈ ਹੈ। ਇਸ ਨੂੰ 'ਗੋਲਡਨ ਟਿਕਟ ਫਾਰ ਇੰਡੀਆ ਆਈਕਨਜ਼' ਦਾ ਨਾਂ ਦਿੱਤਾ ਗਿਆ ਹੈ। ਦਰਅਸਲ ਬੀ.ਸੀ.ਸੀ.ਆਈ. ਨੇ ਐਕਸ (ਟਵਿੱਟਰ) 'ਤੇ ਇਕ ਪੋਸਟ ਸਾਂਝੀ ਕੀਤੀ ਹੈ।
ਇਸ 'ਚ ਸਚਿਨ ਨਾਲ ਜੈ ਸ਼ਾਹ ਨਜ਼ਰ ਆ ਰਹੇ ਹਨ। ਜੈ ਸ਼ਾਹ ਨੇ ਸਚਿਨ ਨੂੰ ਗੋਲਡਨ ਟਿਕਟ ਦਿੱਤੀ ਹੈ। ਬੀ.ਸੀ.ਸੀ.ਆਈ. ਨੇ ਕੈਪਸ਼ਨ ਵਿੱਚ ਲਿਖਿਆ, ਦੇਸ਼ ਅਤੇ ਕ੍ਰਿਕਟ ਲਈ ਖ਼ਾਸ ਪਲ। ਗੋਲਡਨ ਟਿਕਟ ਫਾਰ ਇੰਡੀਆ ਆਈਕਨਜ਼ ਪ੍ਰੋਗਰਾਮ ਦੇ ਤਹਿਤ, ਬੀਸੀਸੀਆਈ ਦੇ ਸਚਿਨ ਜੈ ਸ਼ਾਹ ਨੇ ਭਾਰਤ ਰਤਨ ਸ਼੍ਰੀ ਸਚਿਨ ਤੇਂਦੁਲਕਰ ਨੂੰ ਗੋਲਡਨ ਟਿਕਟ ਭੇਟ ਕੀਤੀ।
ਬੀ.ਸੀ.ਸੀ.ਆਈ ਨੇ ਇਸ ਤੋਂ ਪਹਿਲਾਂ ਅਮਿਤਾਭ ਬੱਚਨ ਨੂੰ ਵੀ ਗੋਲਡਨ ਟਿਕਟ ਦਿੱਤੀ ਸੀ। ਵਿਸ਼ਵ ਕੱਪ 2023 ਦਾ ਆਯੋਜਨ ਭਾਰਤ ਵਿੱਚ ਹੋਵੇਗਾ। ਇਸ ਦਾ ਪਹਿਲਾ ਮੈਚ 5 ਅਕਤੂਬਰ ਨੂੰ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਵੇਗਾ। ਟੀਮ ਇੰਡੀਆ ਦਾ ਪਹਿਲਾ ਮੈਚ ਆਸਟ੍ਰੇਲੀਆ ਨਾਲ ਹੈ। ਇਹ ਮੈਚ 8 ਅਕਤੂਬਰ ਨੂੰ ਚੇਨਈ 'ਚ ਹੋਵੇਗਾ। ਇਸ ਦੇ ਨਾਲ ਹੀ ਭਾਰਤ ਅਤੇ ਪਾਕਿਸਤਾਨ ਵਿਚਾਲੇ 14 ਅਕਤੂਬਰ ਨੂੰ ਅਹਿਮਦਾਬਾਦ 'ਚ ਮੈਚ ਖੇਡਿਆ ਜਾਵੇਗਾ। ਟੂਰਨਾਮੈਂਟ ਦਾ ਫਾਈਨਲ ਮੈਚ 19 ਨਵੰਬਰ ਨੂੰ ਖੇਡਿਆ ਜਾਵੇਗਾ।