Sunday, April 28, 2024
BREAKING NEWS
ਟੀਵੀ ਲੜੀਵਾਰ ਤਾਰਿਕ ਮਹਿਤਾ ਦਾ ਉਲਟਾ ਚਸ਼ਮਾ ਦਾ ਸੋਢੀ ਹੋਇਆ ਲਾਪਤਾਤਕਨੀਕੀ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਨਵੀਂ ਅਨਾਜ ਮੰਡੀ ਦਾ ਕੀਤਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਚੋਣਾਂ ਦੇ ਦਿਨ ਸਹਾਇਕ ਸਾਬਤ ਹੋਵੇਗੀ ਵੋਟਰ ਇਨ ਕਿਉ ਐਪਜੁੱਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਸੰਧਿਆ ਵੇਲੇ ਦਾ ਅੱਜ ਦਾ ਫੁਰਮਾਣਪਟਿਆਲਾ ਕਾਲਜ ਆਫ ਐਜੂਕੇਸ਼ਨ, ਹਰਦਾਸਪੁਰ (ਪਟਿਆਲਾ) ਦਾ ਬੀ.ਐਡ. ਦਾ ਨਤੀਜਾ ਰਿਹਾ ਸ਼ਾਨਦਾਰਸਕੂਲ ਫਾਰ ਬਲਾਇੰਡ ਦੇ ਦਸਵੀਂ ਜਮਾਤ ਦੇ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਸਨਮਾਨਿਤਇਸਲਾਮੀਆਂ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਮਾਲੇਰਕੋਟਲਾ ਵਿਖੇ ਵੋਟਰ ਜਾਗਰੂਕਤਾ ਲਈ ਸੈਮੀਨਾਰ ਆਯੋਜਿਤਨੈਸ਼ਨਲ ਸਕੂਲ ਬੁਆਇਜ ਬਾਸਕਿਟਬਾਲ ਚੈਪੀਅਨਸ਼ਿਪ ਗੁਰੂਗ੍ਰਾਮ ਵਿਚ ਹੋਵੇਗੀਹੀਟਵੇਵ ਨੁੰ ਦੇਖਦੇ ਹੋਏ ਚੋਣ ਕੇਂਦਰਾਂ 'ਤੇ ਵੱਧ ਸਰੋਤਾਂ ਦੀ ਵਿਵਸਥਾ ਕੀਤੀ ਜਾਵੇ : ਅਨੁਰਾਗ ਅਗਰਵਾਲSRS Vidyapeeth Samana ਵਿੱਚ ਵਿਦਿਆਰਥੀਆਂ ਨੂੰ ਘੋੜ ਸਵਾਰੀ ਦਾ ਡੈਮੋ ਕਰਵਾਇਆ ਗਿਆ

National

ਉਪ ਚੋਣਾਂ : 6 ਰਾਜਾਂ ਦੀਆਂ 7 ਵਿਧਾਨ ਸਭਾ ਸੀਟਾਂ ’ਤੇ ਵੋਟਾਂ ਸ਼ੁਰੂ

September 05, 2023 11:30 AM
SehajTimes

ਦੇਸ਼ ਦੇ 6 ਰਾਜਾਂ ਵਿੱਚ 7 ਵਿਧਾਨ ਸਭਾ ਸੀਟਾਂ ’ਤੇ ਉਪ ਚੋਣ ਲਈ ਅੱਜ ਚੋਣ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਜੇਕਰ ਗੱਲ ਕਰੀਏ ਕਿਹੜੇ ਕਿਹੜੇ ਰਾਜਾਂ ਦੀਆਂ 7 ਵਿਧਾਨ ਸਭਾ ਸੀਟਾਂ ’ਤੇ ਉਪ ਚੋਣ ਹੋ ਰਹੀ ਹੈ ਤਾਂ ਇਨ੍ਹਾਂ ਵਿੱਚ ਉਤਰ ਪ੍ਰਦੇਸ਼, ਪੱਛਮੀ ਬੰਗਾਲ, ਕੇਰਲ, ਝਾਰਖੰਡ ਅਤੇ ਉਤਰਾਖੰਡ ਸ਼ਾਮਲ ਹਨ ਜਿਥੇ 1-1 ਸੀਟ ’ਤੇ ਚੋਣਾਂ ਦੀ ਪ੍ਰਕਿਰਿਆ ਅੱਜ ਸ਼ੁਰੂ ਹੋਈ ਹੈ, ਪਰ ਤ੍ਰਿਪੁਰਾ ਵਿੱਚ 2 ਸੀਟਾਂ ’ਤੇ ਚੋਣ ਪ੍ਰਕਿਰਿਆ ਦਾ ਅਮਲ ਸ਼ੁਰੂ ਹੋਇਆ ਹੈ। ਚੋਣ ਕਮਿਸ਼ਨ ਅਨੁਸਾਰ ਉਤਰ ਪ੍ਰਦੇਸ਼ ਵਿੱਚ ਘੋਸੀ, ਝਾਰਖੰਡ ਦੇ ਡੂਮਰੀ, ਉਤਰਾਖੰਡ ਦੇ ਬਾਗੇਸ਼ਵਰ, ਬੰਗਾਲ ਦੇ ਧੂਪਗੁੜੀ, ਕੇਰਲ ਦੇ ਪੁਥੁਪੱਲੀ, ਤ੍ਰਿਪੁਰਾ ਦੇ ਬਕਸਾਨਗਰ ਅਤੇ ਧਨਪੁਰ ਸੀਟਾਂ ’ਤੇ ਅੱਜ ਚੋਣ ਪ੍ਰਕਿਰਿਆ ਸ਼ੁਰੂ ਹੋਈ ਹੈ। ਚੋਣ ਕਮਿਸ਼ਨ ਅਨੁਸਾਰ ਇਨ੍ਹਾਂ ਚੋਣਾਂ ਦੇ ਨਤੀਜੇ 8 ਸਤੰਬਰ ਨੂੰ ਐਲਾਨੇ ਜਾਣਗੇ।
ਭਾਰਤ ਗਠਜੋੜ ਵੱਲੋਂ 5 ਸੀਟਾਂ ਜਿਨ੍ਹਾਂ ਵਿਚ ਘੋਸੀ, ਬਾਗੇਸ਼ਵਰ, ਡੂਮਰੀ, ਬਾਕਸਨਗਰ ਅਤੇ ਧਨਪੁਰ ’ਤੇ ਇਕੱਠਿਆਂ ਚੋਣ ਲੜੀ ਜਾ ਰਹੀ ਹੈ। ਜਦਕਿ ਧੂਪਗੁੜੀ ਅਤੇ ਪੁਥੁਪੱਲੀ ਵਿੱਚ ਭਾਰਤ ਗਠਜੋੜ ਪਾਰਟੀਆਂ ਇਕ ਦੂਜੇ ਵਿਰੁਧ ਡਟੀਆਂ ਹੋਈਆਂ ਹਨ।
ਜੇਕਰ ਗੱਲ ਕੀਤੀ ਜਾਵੇ ਤਾਂ ਉਤਰ ਪ੍ਰਦੇਸ਼ ਦੀ ਘੋਸੀ ਸੀਟ ਸਮਾਜਵਾਦੀ ਪਾਰਟੀ ਦੇ ਵਿਧਾਇਕ ਦਾਰਾ ਸਿੰਘ ਚੌਹਾਨ ਦੇ ਅਸਤੀਫ਼ੇ ਤੋਂ ਬਾਅਦ ਖ਼ਾਲੀ ਹੋ ਗਈ ਸੀ ਕਿਉਂਕਿ ਦਾਰਾ ਸਿੰਘ ਸਪਾ ਨੂੰ ਅਲਵਿਦਾ ਆਖ ਕੇ ਭਾਜਪਾ ਵਿਚ ਜਾ ਰਲੇ ਸਨ ਅਤੇ ਉਹ ਇਥੋਂ ਦੁਬਾਰਾ ਭਾਜਪਾ ਦੇ ਚੋਣ ਨਿਸ਼ਾਨ ਹੇਠ ਚੋਣ ਲੜ ਰਹੇ ਹਨ। ਜੇਕਰ ਝਾਰਖੰਡ ਦੇ ਡੂਮਰੀ ਸੀਟ ਦੀ ਗੱਲ ਕੀਤੀ ਜਾਵੇ ਤਾਂ ਇਥੇ ਐਨ.ਡੀ.ਏ. ਗਠਜੋੜ ਦੀ ਉਮੀਦਵਾਰ ਬੇਬੀ ਦੇਵੀ ਦਾ ਮੁਕਾਬਲਾ ਆਲ ਇੰਡੀਆ ਸਟੂਡੈਂਟ ਯੂਨੀਅਨ ਦੀ ਯਸ਼ੋਦਾ ਦੇਵੀ ਨਾਲ ਹੈ ਪਰ ਬੰਗਾਲ ਦੀ ਧੂਪਗੁੜੀ ਸੀਟ ’ਤੇ ਭਾਜਪਾ, ਕਾਂਗਰਸ ਅਤੇ ਟੀ.ਐਮ.ਸੀ. ਵਿਚਕਾਰ ਤਿਕੋਣਾ ਮੁਕਾਬਲਾ ਬਣਿਆ ਹੋਇਆ ਹੈ। ਇਥੇ ਕਾਂਗਰਸ ਨੇ ਸੀ.ਪੀ.ਆਈ. (ਐਮ) ਦੇ ਉਮੀਦਵਾਰ ਈਸ਼ਵਰ ਚੰਦਰ ਰਾਏ ਅਤੇ ਤ੍ਰਿਣਮੂਲ ਕਾਂਗਰਸ ਦੇ ਨਿਰਮਲ ਚੰਦਰ ਰਾਏ ਅਤੇ ਭਾਜਪਾ ਦੇ ਤਾਪਸੀ ਰਾਏ ਮੈਦਾਨ ਵਿਚ ਜ਼ੋਰ ਅਜਮਾਈ ਕਰ ਰਹੇ ਹਨ ਪਰ ਉਤਰਾਖੰਡ ਦੀ ਬਾਗੇਸ਼ਵਰ ਸੀਟ ’ਤੇ ਮੁਕਾਬਲਾ ਭਾਜਪਾ ਅਤੇ ਕਾਂਗਰਸ ਵਿਚਕਾਰ ਹੀ ਨਜ਼ਰ ਆ ਰਿਹਾ ਹੈ। ਇਥੇ ਬਾਗੇਸ਼ਵਰ ਸੀਟ ਤੋਂ ਵਿਧਾਇਕ ਚੰਦਨ ਰਾਮ ਦਾਸ ਦੀ ਮੌਤ ਤੋਂ ਬਾਅਦ ਭਾਜਪਾ ਨੇ ਉਨ੍ਹਾਂ ਦੀ ਪਤਨੀ ਪਾਰਵਤੀ ਦਾਸ ਨੂੰ ਉਮੀਦਵਾਰ ਐਲਾਨਿਆ ਹੈ ਜਦਕਿ ਕਾਂਗਰਸ ਨੇ ਬਸੰਤ ਕੁਮਾਰ ’ਤੇ ਦਾਅ ਖੇਡਿਆ ਹੈ। ਜ਼ਿਕਰਯੋਗ ਹੈ ਕਿ ਬਸੰਤ ਕੁਮਾਰ ਪਹਿਲਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਨ ਅਤੇ ਉਹ ਆਪ ਦੀ ਸੂਬਾ ਇਕਾਈ ਦੇ ਮੀਤ ਪ੍ਰਧਾਨ ਵੀ ਰਹਿ ਚੁੱਕੇ ਹਨ ਪਰ ਹੁਣ ਕਾਂਗਰਸ ਵੱਲੋਂ ਚੋਣ ਲੜ ਰਹੇ ਹਨ।
ਕੇਰਲ ਦੀ ਪੁਥੁਪੱਲੀ ਸੀਟ ਕਾਂਗਰਸ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਓਮਨ ਚਾਂਡੀ ਦੀ ਮੌਤ ਤੋਂ ਬਾਅਦ ਖ਼ਾਲੀ ਹੋਈ ਸੀ ਇਥੇ ਮੁੱਖ ਮੁਕਾਬਲਾ ਕਾਂਗਰਸ ਅਤੇ ਖੱਬੇ ਪੱਖੀਆਂ ਵਿਚਕਾਰ ਹੈ। ਕਾਂਗਰਸ ਨੇ ਓਮਾਨ ਚਾਂਡੀ ਦੇ ਪੁੱਤਰ ਨੂੰ ਮੌਕਾ ਦਿੱਤਾ ਹੈ ਪਰ ਸੀ.ਪੀ.ਆਈ. (ਐਮ) ਨੇ ਜੈਕ ਸੀ ਥਾਮਸ ’ਤੇ ਭਰੋਸਾ ਪ੍ਰਗਟਾਇਆ ਹੈ।

 

Have something to say? Post your comment

 

More in National