Sunday, May 11, 2025
BREAKING NEWS
ਸੋਮਵਾਰ ਤੋਂ ਮੁੜ ਖੁੱਲ੍ਹਣਗੇ ਸਾਰੇ ਵਿਦਿਅਕ ਅਦਾਰੇ: ਹਰਜੋਤ ਸਿੰਘ ਬੈਂਸਪਾਕਿਸਤਾਨ ਹਾਈ ਕਮਿਸ਼ਨ 'ਚ ਤਾਇਨਾਤ ਅਧਿਕਾਰੀ ਨੂੰ ਜਾਣਕਾਰੀ ਲੀਕ ਕਰਨ ਦੇ ਦੋਸ਼ ਹੇਠ ਔਰਤ ਸਮੇਤ ਦੋ ਜਣੇ ਗ੍ਰਿਫ਼ਤਾਰਹੁਣ ਨਹੀਂ ਹੋਵੇਗੀ ਭਾਰਤ ਪਾਕਿਸਤਾਨ ਦੀ ਲੜਾਈਮੋਹਾਲੀ: ਸਿਨੇਮਾ ਹਾਲ, ਸ਼ਾਪਿੰਗ ਮਾਲ ਸ਼ਾਮ 8:00 ਵਜੇ ਤੋਂ ਸਵੇਰੇ 6:00 ਵਜੇ ਤੱਕ ਬੰਦ ਰੱਖਣ ਦੇ ਹੁਕਮ ਦਿੱਤੇਦੇਸ਼ ‘ਚ ਹਾਈ ਅਲਰਟ ਤੋਂ ਬਾਅਦ 27 ਹਵਾਈ ਅੱਡੇ ਬੰਦ, 430 ਉਡਾਣਾਂ ਕੈਂਸਲਭਾਰਤੀ ਫੌਜ ਦਾ ਜਵਾਨ ਪੁੰਛ ‘ਚ ਪਾਕਿਸਤਾਨ ਦੀ ਗੋਲੀਬਾਰੀ ‘ਚ ਹੋਇਆ ਸ਼ਹੀਦਪੰਜਾਬ ‘ਚ ਕਈ ਥਾਂਈਂ Mock Drill ਜਾਰੀਪਟਿਆਲਾ ਵਿੱਚ ਜੰਗ ਦੀ ਸਥਿਤੀ ਨਾਲ ਨਿਪਟਣ ਲਈ ਅੱਜ ਹੋਵੇਗਾ ਅਭਿਆਸਪੰਜਾਬ ਦੇ ਸਰਹੱਦੀ ਪਿੰਡ ਹੋਣ ਲੱਗੇ ਖਾਲੀ‘ਅੱਤਵਾਦ ਖ਼ਿਲਾਫ਼ ਪੂਰਾ ਦੇਸ਼ ਇੱਕਜੁੱਟ’-ਆਪ੍ਰੇਸ਼ਨ ਸਿੰਦੂਰ ‘ਤੇ CM ਭਗਵੰਤ ਮਾਨ ਦਾ ਬਿਆਨ

Business

ਮੋਹਾਲੀ ਵਿੱਚ ਵਪਾਰੀਆਂ ਵਲੋਂ ਲਾਕਡਾਊਨ ਦੇ ਹੁਕਮਾਂ ਵਿਰੁੱਧ ਬਗ਼ਾਵਤ

September 02, 2020 07:21 PM
Surjeet Singh Talwandi

ਸ਼ਨੀਵਾਰ ਅਤੇ ਐਤਵਾਰ ਨੂੰ ਦੁਕਾਨਾਂ ਖੋਲ੍ਹਣ ਦਾ ਐਲਾਨ
ਰਾਤ ਨੂੰ ਵੀ 9 ਵਜੇ ਤਕ ਖੋਲ੍ਹੀਆਂ ਜਾਣਗੀਆਂ ਦੁਕਾਨਾਂ
ਐਸ.ਏ.ਐਸ. ਨਗਰ : ਮੁਹਾਲੀ ਵਪਾਰ ਮੰਡਲ ਵਲੋਂ ਪ੍ਰਸ਼ਾਸਨ ਵਿਰੁਧ ਖੁੱਲੀ ਬਗ਼ਾਵਤ ਕਰਦਿਆਂ ਸ਼ਨੀਵਾਰ ਅਤੇ ਐਤਵਾਰ ਵਾਲੇ ਦਿਨ ਆਪਣੀਆਂ ਦੁਕਾਨਾਂ ਖੋਲ੍ਹਣ ਅਤੇ ਸ਼ਾਮ ਨੂੰ ਸਾਢੇ ਛੇ ਵਜੇ ਦੀ ਥਾਂ ਰੋਜ਼ਾਨਾ ਰਾਤ ਨੂੰ 9 ਵਜੇ ਤਕ ਦੁਕਾਨਾਂ ਖੋਲ੍ਹਣ ਦਾ ਐਲਾਨ ਕੀਤਾ ਹੈ।
ਵਪਾਰ ਮੰਡਲ ਦੇ ਚੇਅਰਮੈਨ ਸ੍ਰ ਸ਼ੀਤਲ ਸਿੰਘ, ਪ੍ਰਧਾਨ ਸ੍ਰੀ ਵਿਨੀਤ ਵਰਮਾ ਅਤੇ ਜਨਰਲ ਸਕੱਤਰ ਸ੍ਰ ਸਰਬਜੀਤ ਸਿੰਘ ਪਾਰਸ ਨੇ ਦਸਿਆ ਕਿ ਪੰਜਾਬ ਸਰਕਾਰ ਵਲੋਂ ਪਿਛਲੇ ਪੰਜ ਮਹੀਨਿਆਂ ਤੋਂ ਵਪਾਰੀਆਂ ਤੇ ਇੱਕ ਤੋਂ ਬਾਅਦ ਇੱਕ ਲਗਾਈਆਂ ਜਾਂਦੀਆਂ ਪਾਬੰਦੀਆਂ ਨੇ ਦੁਕਾਨਦਾਰਾਂ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ ਅਤੇ ਇਸ ਕਾਰਨ ਦੁਕਾਨਦਾਰ ਪੂਰੀ ਤਰ੍ਹਾਂ ਕੱਖੋਂ ਹੌਲੇ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਜਦੋਂ ਦਿਲ ਕਰਦਾ ਹੈ ਦੁਕਾਨਾਂ ਬੰਦ ਕਰਵਾਉਣ ਦਾ ਫੈਸਲਾ ਸੁਣਾ ਦਿੰਦੀ ਹੈ ਜਿਵੇਂ ਕੋਰੋਨਾ ਸਿਰਫ ਦੁਕਾਨਾਂ ਖੋਲ੍ਹੇ ਜਾਣ ਕਾਰਨ ਹੀ ਫੈਲ ਰਿਹਾ ਹੋਵੇ ਜਦਕਿ ਹਾਲਾਤ ਇਹ ਹਨ ਕਿ ਦੁਕਾਨਦਾਰਾਂ ਵਲੋਂ ਲਗਾਤਾਰ ਸਹਿਯੋਗ ਕਰਨ ਅਤੇ ਸਰਕਾਰ ਦੀਆਂ ਪਾਬੰਦੀਆਂ ਮੰਨੇ ਜਾਣ ਦੇ ਬਾਵਜੂਦ ਕੋਰੋਨਾ ਦੀ ਬਿਮਾਰੀ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਸਰਕਾਰ ਅਪਣੀਆਂ ਨਾਕਾਮੀਆਂ ਲੁਕਾਉਣ ਲਈ ਦੁਕਾਨਦਾਰਾਂ ਨੂੰ ਬਲੀ ਦਾ ਬਕਰਾ ਬਣਾ ਰਹੀ ਹੈ।
ਉਨ੍ਹਾਂ ਕਿਹਾ ਚੰਡੀਗੜ੍ਹ ਅਤੇ ਹਰਿਆਣਾ ਵਿੱਚ ਲਾਕਡਾਊਨ ਦੀਆਂ ਪਾਬੰਦੀਆਂ ਖਤਮ ਕਰ ਦਿੱਤੀਆਂ ਗਈਆਂ ਹਨ ਜਦੋਂਕਿ ਪੰਜਾਬ ਸਰਕਾਰ ਹੁਣ ਵੀ ਵਪਾਰੀਆਂ ਦੀ ਦੁਸ਼ਮਨ ਬਣੀ ਹੋਈ ਹੈ। ਉਹਨਾਂ ਕਿਹਾ ਕਿ ਮੁਹਾਲੀ ਦੇ ਬਾਜਾਰ ਸ਼ਾਮ ਨੂੰ ਸਾਢ ਛੇ ਵਜੇ ਬੰਦ ਕਰਵਾ ਦਿੱਤੇ ਜਾਂਦੇ ਹਨ ਅਤੇ ਉਸਤੋਂ ਬਾਅਦ ਸ਼ਹਿਰ ਦੇ ਵਸਨੀਕ ਖਰੀਦਦਾਰੀ ਲਈ ਚੰਡੀਗੜ੍ਹ ਦਾ ਰੁੱਖ ਕਰ ਲੈਂਦੇ ਹਨ। ਉਹਨਾਂ ਕਿਹਾ ਕਿ ਵੈਸੇ ਵੀ ਮੁਹਾਲੀ ਸ਼ਹਿਰ ਦੀ ਜਿਆਦਾ ਵਸੋਂ ਨੌਕਰੀਪੇਸ਼ਾ ਲੋਕਾਂ ਦੀ ਹੈ ਜਿਹੜੇ ਜਾਂ ਤਾਂ ਦੇਰ ਸ਼ਾਮ ਬਾਜਾਰ ਜਾਂਦੇ ਹਨ ਅਤੇ ਜਾਂ ਫਿਰ ਸ਼ਨੀਵਾਰ ਅਤੇ ਐਤਵਾਰ ਨੂੰ ਛੁੱਟੀ ਵਾਲੇ ਦਿਨ ਖਰੀਦਦਾਰੀ ਕਰਨ ਜਾਂਦੇ ਹਨ ਅਤੇ ਇਸ ਦੌਰਾਨ ਮੁਹਾਲੀ ਦੇ ਬਾਜਾਰ ਬੰਦ ਹੋਣ ਕਾਰਨ ਮੁਹਾਲੀ ਦੇ ਵਪਾਰੀਆਂ ਤੇ ਦੋਹਰੀ ਮਾਰ ਪੈਂਦੀ ਹੈ।
ਉਹਨਾਂ ਕਿਹਾ ਕਿ ਇੱਕ ਤਾਂ ਵੈਸੇ ਹੀ ਪੰਜਾਬ ਸਰਕਾਰ ਵਲੋਂ ਵਪਾਰੀਆਂ ਤੇ ਟੈਕਸਾਂ ਦਾ ਬਹੁਤ ਜਿਆਦਾ ਭਾਰ ਪਾਇਆ ਜਾਂਦਾ ਹੈ ਅਤੇ ਪੰਜਾਬ ਵਿੱਚ ਬਿਜਲੀ ਦੀਆਂ ਦਰਾਂ, ਪੈਟਰੋਲ ਡੀਜਲ, ਪ੍ਰਾਪਰਟੀ ਟੈਕਸ ਅਤੇ ਹੋਰ ਟੈਕਸ ਹਰਿਆਣਾ ਅਤੇ ਚੰਡੀਗੜ੍ਹ ਤੋਂ ਵੱਧ ਹਨ ਅਤੇ ਉੱਪਰੋਂ ਦੁਕਾਨਾਂ ਬੰਦ ਰੱਖਣ ਦੇ ਸਰਕਾਰੀ ਫਰਮਾਨ ਦੁਕਾਨਦਾਰਾਂ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਵਾਲੇ ਹਨ।
ਉਹਨਾਂ ਕਿਹਾ ਕਿ ਹੁਣ ਪਾਣੀ ਸਿਰ ਤੋਂ ਉੱਪਰ ਲੰਘ ਗਿਆ ਹੈ ਅਤੇ ਹੁਣ ਦੁਕਾਨਦਾਰ ਸਰਕਾਰ ਅਤੇ ਪ੍ਰਸ਼ਾਸ਼ਨ ਦੀਆਂ ਪਾਬੰਦੀਆਂ ਨੂੰ ਨਹੀਂ ਮੰਨਣਗੇ। ਉਹਨਾਂ ਕਿਹਾ ਕਿ ਵਪਾਰੀ ਨਾ ਸਿਰਫ ਪੂਰਾ ਹਫਤਾ (ਸ਼ਨੀਵਾਰ ਅਤੇ ਐਤਵਾਰ ਸਮੇਤ) ਆਪਣੀਆਂ ਦੁਕਾਨਾਂ ਖੋਲ੍ਹਣਗੇ ਬਲਕਿ ਰਾਤ 9 ਵਜੇ ਤਕ ਦੁਕਾਨਾਂ ਖੋਲ੍ਹੀਆਂ ਜਾਣਗੀਆਂ।  ਉਹਨਾਂ ਕਿਹਾ ਕਿ ਇਸ ਸੰਬੰਧੀ ਸ਼ਹਿਰ ਦੇ ਸਾਰੇ ਵਪਾਰੀ ਇੱਕਮਤ ਹਨ ਅਤੇ ਦੁਕਾਨਦਾਰਾਂ ਵਲੋਂ ਫੈਸਲਾ ਕੀਤਾ ਗਿਆ ਹੈ ਕਿ ਉਹ ਸਰਕਾਰ ਦੇ ਇਹਨਾਂ ਹੁਕਮਾਂ ਨੂੰ ਨਹੀਂ ਮੰਨਣਗੇ ਅਤੇ ਸ਼ਨੀਵਾਰ ਐਤਵਾਰ ਨੂੰ ਦੁਕਾਨਾਂ ਖੋਲ੍ਹੀਆਂ ਜਾਣਗੀਆਂ।
ਉਹਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਸ ਵਲੋਂ ਖੁਦ ਹੀ ਇਹ ਪਾਬੰਦੀਆਂ ਖਤਮ ਕਰ ਦਿੱਤੀਆਂ ਜਾਣ ਅਤੇ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਉਹ ਦੁਕਾਨਦਾਰਾਂ ਤੇ ਬਿਨਾ ਵਜ੍ਹਾ ਦੀਆਂ ਪਾਬੰਦੀਆਂ ਥੋਪ ਕੇ ਵਪਾਰੀਆਂ ਨੂੰ ਪਰੇਸ਼ਾਨ ਕਰਨ ਤੋਂ ਬਾਜ ਆਵੇ ਅਤੇ ਦੁਕਾਨਦਾਰਾਂ ਨੂੰ  ਸੜਕਾਂ ਤੇ ਆਉਣ ਲਈ ਮਜਬੂਰ ਨਾ ਕੀਤਾ ਜਾਵੇ ਕਿਉਂਕਿ ਵਪਾਰੀ ਹੁਣ ਆਰ ਪਾਰ ਦੀ ਲੜਾਈ ਲਈ ਤਿਆਰ ਹਨ ਅਤੇ ਕਿਸੇ ਵੀ ਕੀਮਤ ਤੇ ਆਪਣੀਆਂ ਦੁਕਾਨਾਂ ਬੰਦ ਨਹੀਂ ਕਰਨਗੇ।

Have something to say? Post your comment

 

More in Business

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 09 ਅਪ੍ਰੈਲ ਨੂੰ ਲਾਇਆ ਜਾਵੇਗਾ ਪਲੇਸਮੈਂਟ ਕੈਂਪ

ਵਿਧਾਇਕ ਕੁਲਵੰਤ ਸਿੰਘ ਨੇ ਵਿਧਾਨ ਸਭਾ 'ਚ ਚੁੱਕਿਆ ਸੈਕਟਰ-69 ਅਤੇ ਪਿੰਡ ਸਨੇਟਾ ਦੀਆਂ ਡਿਸਪੈਂਸਰੀਆਂ ਵਿੱਚ ਲੋੜੀਂਦਾ ਅਮਲਾ ਤਾਇਨਾਤ ਕਰਨ ਦਾ ਮੁੱਦਾ

ਜ਼ਿਲ੍ਹਾ ਪੱਧਰੀ ਦੋ ਰੋਜ਼ਾ ਸਿਖਲਾਈ ਵਰਕਸ਼ਾਪ ਦਾ ਆਗਾਜ਼ 

ਡੇਅਰੀ ਸਵੈ ਰੁਜਗਾਰ ਸਿਖਲਾਈ ਕੋਰਸ ਮਿਤੀ 10 ਮਾਰਚ ਤੋਂ ਸ਼ੁਰੂ

ਬਾਗਬਾਨੀ ਵਿਭਾਗ ਵੱਲੋਂ ਮਧੂ ਮੱਖੀ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਸੈਮੀਨਾਰ 27 ਅਤੇ 28 ਫਰਵਰੀ ਨੂੰ

ਮੱਛੀ ਪਾਲਣ ਵਿਭਾਗ ਨੇ ਮੱਛੀ ਪਾਲਕਾਂ ਨੂੰ 26 ਕਰੋੜ ਰੁਪਏ ਦੀ ਸਬਸਿਡੀ ਪ੍ਰਦਾਨ ਕੀਤੀ : ਗੁਰਮੀਤ ਸਿੰਘ ਖੁੱਡੀਆਂ

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 22 ਅਕਤੂਬਰ ਨੂੰ ਲਗਾਇਆ ਜਾਵੇਗਾ ਪਲੇਸਮੈਂਟ ਕੈਂਪ

ਅਨੁਸੂਚਿਤ ਜਾਤੀ ਦੇ ਸਿਖਿਆਰਥੀਆਂ ਨੂੰ ਦੋ ਹਫਤੇ ਦੀ ਡੇਅਰੀ ਸਿਖਲਾਈ ਦੇਣ ਲਈ ਕੋਰਸ 02 ਸਤੰਬਰ ਤੋਂ ਸ਼ੁਰੂ: ਡਿਪਟੀ ਡਾਇਰੈਕਟਰ

 ਡੇਰਾਬੱਸੀ ਵਿਖੇ ਮੈਗਾ ਪਲੇਸਮੈਂਟ ਡ੍ਰਾਈਵ-ਕਮ-ਰੋਜ਼ਗਾਰ ਮੇਲਾ 22 ਅਗਸਤ ਨੂੰ 

ਸੋਨੇ ਦੀ ਕੀਮਤ ਵਿੱਚ ਦਰਜ ਕੀਤਾ ਗਿਆ ਵਾਧਾ, ਚਾਂਦੀ ਦੀ ਕੀਮਤ 526 ਰੁਪਏ ਘਟੀ