Sunday, October 12, 2025

Delhi

ਕਾਂਗਰਸੀ ਜਹਾਜ਼ 'ਚ ਜਨਮਦਿਨ ਮਨਾਉਂਦੇ ਸੀ ਹੁਣ ਜਹਾਜ਼ 'ਚ ਵੈਕਸੀਨ ਜਾਂਦੀ- ਪੀਐਮ ਮੋਦੀ

August 10, 2023 09:41 PM
SehajTimes

ਬੇਭਰੋਸਗੀ ਮਤੇ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜਦੋਂ ਲੋਕਸਭਾ ਵਿੱਚ ਬੋਲਣ ਪਹੁੰਚੇ ਤਾਂ ਵਿਰੋਧੀਆਂ ਧਿਰਾ ਦਾ INDIA ਗਠਜੋੜ ਉਨ੍ਹਾਂ ਦੇ ਨਿਸ਼ਾਨੇ ‘ਤੇ ਰਿਹਾ ਖਾਸ ਕਰਕੇ ਕਾਂਗਰਸ ਨੂੰ ਉਨ੍ਹਾਂ ਨੇ ਜਮਕੇ ਨਿਸ਼ਾਨਾ ਲਗਾਇਆ । ਇਸ ਦੌਰਾਨ ਪ੍ਰਧਾਨ ਮੰਤਰੀ ਨੇ 1984 ਦੇ ਨਸਲਕੁਸ਼ੀ ਅਤੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਕੀਤੇ ਗਏ ਹਮਲੇ ਨੂੰ ਲੈਕੇ ਸਵਾਲ ਚੁੱਕੇ ।

ਪ੍ਰਧਾਨ ਮੰਤਰੀ ਨੇ ਕਿਹਾ ਕਾਂਗਰਸ ਨੇ ਏਅਰਪੋਰਟ, ਸਰਕਾਰੀ ਯੋਜਨਾਵਾਂ ਆਪਣੇ ਆਗੂਆਂ ਦੇ ਨਾਂ ‘ਤੇ ਸ਼ੁਰੂ ਕੀਤੀ । ਉਨ੍ਹਾਂ ਕਿਹਾ ਇੱਕ ਸਮਾਂ ਸੀ ਕਿ ਕਾਂਗਰਸ ਦੇ ਆਗੂਆਂ ਦਾ ਜਨਮ ਦਿਨ ਹਵਾਈ ਜਹਾਜ ਵਿੱਚ ਮਨਾਉਂਦੇ ਸੀ  ਪਰ ਹੁਣ ਗਰੀਬ ਆਦਮੀ ਇਸ ਵਿੱਚ ਸਫਰ ਕਰਦਾ ਹੈ । ਕਦੇ ਸਮੁੰਦਰੀ ਫੌਜ ਦਾ ਜਹਾਜ ਇਹ ਆਪਣੀ ਮਸਤੀ ਦੇ ਲਈ ਮੰਗਵਾਉਂਦੇ ਸਨ ਪਰ ਹੁਣ ਇਹ ਜਹਾਜ ਦੂਜੇ ਦੇਸ਼ਾਂ ਤੋਂ ਲੋਕਾਂ ਨੂੰ ਬਚਾ ਕੇ ਲਿਆਉਂਦੇ ਹਨ । ਪੀਐੱਮ ਨੇ ਕਿਹਾ 2018 ਵਿੱਚ ਰੱਬ ਨੇ ਅਸ਼ੀਰਵਾਦ ਦਿੱਤਾ ਅਤੇ ਅਸੀਂ ਬੇਭਰੋਸਗੀ ਮਤਾ ਜਿੱਤਿਆ ਅਤੇ 2019 ਵਿੱਚ ਸਰਕਾਰ ਬਣਾਈ ਹੁਣ 2023 ਵਿੱਚ ਮੁੜ ਤੋਂ ਜਿੱਤੇ ਹਾਂ ਅਤੇ 2024 ਵਿੱਚ ਸਰਕਾਰ ਬਣਨਾ ਹੁਣ ਤੈਅ ਹੈ । ਇਸ ਘਮੰਡੀ ਗਠਜੋੜ ਦੀਆਂ ਪਾਰਟੀਆਂ ਚੋਣ ਜਿੱਤਣ ਦੇ ਫ੍ਰੀ ਵਿੱਚ ਚੀਜ਼ਾ ਵੰਡਣ ਦਾ ਵਾਅਦਾ ਕਰ ਰਹੀਆਂ ਹਨ ਜੋ ਕਿ ਦੇਸ਼ ਦੇ ਅਰਥਚਾਰੇ ਲਈ ਖਤਰਨਾਕ ਹੈ । ਇਨ੍ਹਾਂ ਨੂੰ ਗੁਆਂਢੀ ਮੁਲਕਾ ਤੋਂ ਸਬਕ ਲੈਣਾ ਚਾਹੀਦਾ ਹੈ । ਇਹ ਸੂਬੇ ਦਾ ਨੁਕਸਾਨ ਕਰ ਰਹੇ ਹਨ, ਪ੍ਰਧਾਨ ਮੰਤਰੀ ਨੇ ਗਰੰਟੀ ਸ਼ਬਦ ਦੀ ਵਰਤੋਂ ਕਰਕੇ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਲਗਾਇਆ । ਉਨ੍ਹਾਂ ਕਿਹਾ ਇਹ ਲੋਕ ਦੇਸ਼ ਨੂੰ ਬੇਰੁਜ਼ਗਾਰੀ ਦੀ ਗਰੰਟੀ ਅਤੇ ਦਿਵਾਲਿਆ ਵੱਲ ਵਧਾ ਰਹੇ ਹਨ ਪਰ ਮੇਰੇ ਹੁੰਦੇ ਹੋਏ ਅਜਿਹਾ ਨਹੀਂ ਹੋ ਸਕਦਾ ਹੈ ਮੈਂ ਦੇਸ਼ ਦੀ ਜਨਤਾ ਨੂੰ ਵਿਕਾਸ ਦੀ ਗਰੰਟੀ ਦਿੰਦਾ ਹਾਂ।

Have something to say? Post your comment

 

More in Delhi

ਇਨਵੈਸਟ ਇਨ ਬੈਸਟ: ਮੁੱਖ ਮੰਤਰੀ ਵੱਲੋਂ ਉਦਯੋਗ ਜਗਤ ਦੇ ਦਿੱਗਜ਼ਾਂ ਨੂੰ ਪੰਜਾਬ ‘ਚ ਨਿਵੇਸ਼ ਦਾ ਸੱਦਾ

ਮੁੱਖ ਮੰਤਰੀ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ, ਹੜ੍ਹ ਪ੍ਰਭਾਵਿਤ ਪੰਜਾਬ ਲਈ ਵਿਸ਼ੇਸ਼ ਪੈਕੇਜ ਮੰਗਿਆ

ਬਗਦਾਦ ਵਿੱਚ ਗੁਰੂ ਨਾਨਕ ਦੇਵ ਜੀ ਦੇ ਅਸਥਾਨ ਦੀ ਮੁੜ ਉਸਾਰੀ ਦੀ ਮੰਗ

ਦਰਿਆਵਾਂ ਲਈ ਹੜ੍ਹ ਖੇਤਰ ਛੱਡਣਾ ਜਰੂਰੀ : ਸੰਤ ਸੀਚੇਵਾਲ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੰਗਲੈਂਡ ‘ਚ ਸਿੱਖ ਬਜ਼ੁਰਗਾਂ ‘ਤੇ ਨਸਲੀ ਹਮਲੇ ਦੀ ਸਖ਼ਤ ਨਿਖੇਧੀ

ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰੋ ਅਤੇ ਸਾਲਾਂ ਤੋਂ ਜੇਲ੍ਹਾਂ ਵਿੱਚ ਸੜ ਰਹੇ ਸਿੱਖ ਕੈਦੀਆਂ ਨੂੰ ਰਿਹਾ ਕਰੋ: DSGMC ਪ੍ਰਧਾਨ ਹਰਮੀਤ ਸਿੰਘ ਕਾਲਕਾ

ਅਦਾਕਾਰਾ ਹੁਮਾ ਕੁਰੈਸ਼ੀ ਦੇ ਭਰਾ ਦਾ ਬੇਰਹਿਮੀ ਨਾਲ ਕਤਲ

ਸੰਤ ਸੀਚੇਵਾਲ ਨੇ ਪਾਰਲੀਮੈਂਟ ਵਿੱਚ ਰੂਸ ਵਿੱਚ ਫਸੇ ਭਾਰਤੀਆਂ ਦਾ ਮੁੱਦਾ ਉਠਾਇਆ

ਸੰਤ ਸੀਚੇਵਾਲ ਨੇ ਕਾਮਾਗਾਟਾ ਮਾਰੂ ਜਹਾਜ਼ ਨੂੰ ਇਤਿਹਾਸ ਦੇ ਪੰਨਿਆਂ ‘ਤੇ ‘ਗੁਰੂ ਨਾਨਕ ਜਹਾਜ਼’ ਦੇ ਤੌਰ ‘ਤੇ ਯਾਦ ਕਰਨ ਲਈ ਰਾਜ ਸਭਾ ਦੇ ਵਾਈਸ ਚੇਅਰਮੈਨ ਨੂੰ ਲਿਿਖਆ ਪੱਤਰ

ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਸਿੰਧ ਦਰਿਆ ਦੇ ਪਾਣੀਆਂ 'ਚੋਂ ਬਣਦਾ ਹਿੱਸਾ ਦੇਣ ਦੀ ਮੰਗ