ਨਵੀਂ ਦਿੱਲੀ : ਭਾਰਤੀ ਅੰਤਰਰਾਸ਼ਟਰੀ ਵਪਾਰ ਮੇਲਾ ਪ੍ਰਗਤੀ ਮੈਦਾਨ ਦੇ ਹਾਲ ਨੰ: 12ਏ ਦੇ ਸਟਾਲ ਨੰ: 12 ’ਤੇ ਟਪਨ ਐਗਰੋ ਇੰਡਸਟ੍ਰੀ ਪ੍ਰਾਈ ਲਿਮ ਆਗਰਾ ਦਾ ਸਟਾਲ ਸੁਆਣੀਆਂ ਅਤੇ ਜਨਤਾ ਨੂੰ ਆਪਣੇ ਵੱਲ ਖਿੱਚ ਰਿਹਾ ਹੈ। ਕੰਪਨੀ ਦੇ ਜੀ.ਐਸ. ਸੇਲਜ਼ ਮਨੋਜ ਸ਼ਰਮਾ ਨੇ ਦਸਿਆ ਕਿ ਸਾਡੀ ਕੰਪਨੀ ਦਾ ਕੁਕਿੰਗ ਮੀਡੀਅਮ ਦੀਪ ਅਤੇ ਪ੍ਰੀਤ ਲਾਈਟ, ਪ੍ਰੀਤ ਲਾਈਟ ਗੋਲਡ ਅਤੇ ਡੇ ਲਾਈਟ ਕਚੀ ਘਾਣੀ, ਫ਼ਲੋਰਿਸ਼ਓ ਆਲਿਵ ਆਇਲ ਪਿਓਰਨੈਸ ਨਾਰੀਅਲ ਦਾ ਤੇਲ ਆਦਿ ਉਤਪਾਦ ਸਟਾਲ ’ਤੇ ਲਗਾਇਆ ਸਮਾਨ ਦਰਸ਼ਕਾਂ ਅਤੇ ਆਮ ਜਨਤਾ ਨੂੰ ਬਹੁਤ ਪਸੰਦ ਆ ਰਿਹਾ ਹੈ। ਇਸ ਤੋਂ ਇਲਾਵਾ ਸਾਡੇ ਉਤਪਾਦਾਂ ਦੀ ਖ਼ਰੀਦਦਾਰੀ ਵੀ ਵੱਡੀ ਪੱਧਰ ’ਤੇ ਕੀਤੀ ਜਾ ਰਹੀ ਹੈ। ਮਨੋਜ ਸ਼ਰਮਾ ਅਨੁਸਾਰ ਸਾਡੇ ਉਤਪਾਦ ਪ੍ਰੀਤ ਲਾਈਟ ਗੋਲਡ ਕੈਲੋਸਟ੍ਰੋਲ ਫ਼੍ਰੀ ਹਨ ਜਿਸ ਨੂੰ ਖਾਣ ਨਾਲ ਮੋਟਾਪਾ ਨਹੀਂ ਆਉਂਦਾ ਅਤੇ ਖਾਣੇ ਵਿੱਚ ਹਲਕਾਪਣ ਰਹਿੰਦਾ ਹੈ। ਕੰਪਨੀ ਦਾ ਉਤਪਾਦ ਮਸਕਟ, ਦੁਬਈ, ਸਾਊਦੀ ਅਰਬ, ਯੂ.ਏ.ਈ., ਕਤਰ, ਬਹਿਰੀਨ, ਓਮਾਨ, ਸਿੰਘਾਪੁਰ, ਆਸਟ੍ਰੇਲੀਆ, ਹਾਂਗ ਕਾਂਗ, ਥਾਈਲੈਂਡ ਆਦਿ ਵਿਦੇਸ਼ਾਂ ਵਿੱਚ ਵੀ ਜਾ ਰਿਹਾ ਹੈ ਅਤੇ ਬਹੁਤ ਜਲਦ ਅਮਰੀਕਾ ਅਤੇ ਯੂਰਪ ਵਿੱਚ ਵੀ ਨਿਰਯਾਤ ਕਰਨ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਭਾਰਤ ਦੇ ਸਾਰੇ ਰਾਜਾਂ ਵਿੱਚ ਸਾਡੇ ਉਤਪਾਦ ਅਸਾਨੀ ਉਪਲਬੱਧ ਹੋ ਜਾਂਦੇ ਹਨ।