ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਇਕ ਵਾਰ ਫਿਰ ਰਾਜ ਸਰਕਾਰ ਦੀ ਸਭਕਾ ਸਾਥ ਸਭਕਾ ਵਿਕਾਸ ਦੀ ਪ੍ਰਤੀਬੱਧਤਾ ਨੂੰ ਦੁਹਰਾਉਂਦੇ ਹੋਏ ਅੱਜ ਸੂਬਾ ਵਾਸੀਆਂ ਨੂੰ ਸਿਖਿਆ, ਸਿਹਤ, ਸੜਕ ਤੰਤਰ ਦਾ ਮਜਬੂਤੀਕਰਣ, ਜਲ, ਖੇਡ, ਬਿਜਲੀ ਆਦਿ ਸਮੇਤ 141 ਕਰੋੜ ਰੁਪਏ ਦੀ ਪਰਿਯੋਜਨਾਵਾਂ ਸਮਰਪਿਤ ਕੀਤੀਆਂ ਹਨ।
ਮੁੱਖ ਮੰਤਰੀ ਨੇ ਚੰਡੀਗੜ੍ਹ ਵਿਚ ਕਰਵਾਏ ਰਾਜ ਪੱਧਰ ਪੋ੍ਰਗ੍ਰਾਮ ਵਿਚ ਵੀਡੀਓ ਕਾਨਫ੍ਰੈਂਸਿੰਗ ਰਾਹੀਂ 22 ਜਿਲ੍ਹਿਆਂ ਵਿਚ 163 ਪਰਿਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਇੰਨ੍ਹਾਂ ਵਿਚ 475 ਕਰੋੜ ਰੁਪਏ ਦੀ ਲਾਗਤ ਵਾਲੀ 80 ਪਰਿਯੋਜਨਾਵਾਂ ਦਾ ਉਦਘਾਟਨ ਅਤੇ 935 ਕਰੋੜ ਰੁਪਏ ਦੀ 83 ਪਰਿਯੋਜਨਾਵਾਂ ਦਾ ਨੀਂਹ ਪੱਥਰ ਰੱਖਣਾ ਸ਼ਾਮਿਲ ਹੈ।
ਇਹ ਖ਼ਬਰ ਵੀ ਪੜ੍ਹੋ : ਵੱਖ ਵੱਖ ਥਾਵਾਂ ਤੇ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਗਿਆ
ਸ੍ਰੀ ਮਨੋਹਰ ਲਾਲ ਨੇ ਕਰੋੜਾਂ ਰੁਪਏ ਦੀ ਪਰਿਯੋਜਨਾਵਾਂ ਨੂੰ ਸਮਰਪਿਤ ਕਰ ਕੇ ਇਹ ਸੰਦੇਸ਼ ਦਿਤਾ ਹੈ ਕਿ ਰਾਜ ਸਰਕਾਰ ਸੂਬੇ ਦੇ ਸਮੂਚੀ ਤੇ ਇਕ ਸਮਾਨ ਵਿਕਾਸ ਦੀ ਨੀਤੀ ’ਤੇ ਚਲ ਰਹੀ ਹੈ। ਅੱਜ ਦੀ ਇੰਨ੍ਹਾਂ ਸੌਗਤਾਂ ਨਾਲ ਹਰਿਆਣਾ ਵਿਕਾਸ ਦੇ ਪੱਥ ’ਤੇ ਅੱਗੇ ਵਧੇਗਾ।
ਮੁੱਖ ਮੰਤਰੀ ਨੇ ਜੀਂਦ ਵਾਸੀਆਂ ਨੂੰ 145.73 ਕਰੋੜ ਰੁਪਏ ਦੀ 33 ਵਿਕਾਸਾਤਮਕ ਪਰਿਯੋਜਨਾਵਾਂ ਨੂੰ ਸਮਰਪਿਤ ਕੀਤਾ। ਉਨ੍ਹਾਂ ਨੇ 27.82 ਕਰੋੜ ਰੁਪਏ ਦੀ 9 ਪਰਿਯੋਜਨਾਵਾਂ ਦਾ ਉਦਘਾਟਨ ਕੀਤਾ ਅਤੇ 117.91 ਕਰੋੜ ਰੁਪਏ ਦੀ 24 ਪਰਿਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ।
ਸ੍ਰੀ ਮਨੋਹਰ ਲਾਲ ਨੇ ਰੋਹਤਕ ਵਾਸੀਆਂ ਨੂੰ 132 ਕਰੋੜ ਰੁਪਏ ਦੀ 18 ਪਰਿਯੋਜਨਾਵਾਂ ਨੂੰ ਸਮਰਪਿਤ ਕੀਤਾ। ਉਨ੍ਹਾਂ ਨੇ 24.12 ਕਰੋੜ ਰੁਪਏ ਦੀ 8 ਪਰਿਯੋਜਨਾਵਾਂ ਦਾ ਉਦਘਾਟਨ ਕੀਤਾ ਅਤੇ 107.89 ਕਰੋੜ ਰੁਪਏ ਦੀ 10 ਪਰਿਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ।
ਸ੍ਰੀ ਮਨੋਹਰ ਲਾਲ ਨੇ ਫਤਿਹਾਬਾਦ ਦੀ ਜਨਤਾ ਨੂੰ 52.59 ਕਰੋੜ ਰੁਪਏ ਦੀ 15 ਪਰਿਯੌਜਨਾਵਾਂ ਦੀ ਸੌਗਾਤ ਦਿੱਤੀ। ਉਨ੍ਹਾਂ ਨੇ 27.53 ਕਰੋੜ ਰੁਪਏ ਦੀ 10 ਪਰਿਯੌਜਨਾਵਾਂ ਦਾ ਉਦਘਾਟਨ ਕੀਤਾ ਅਤੇ 25.06 ਕਰੋੜ ਰੁਪਏ ਦੀ 5 ਪਰਿਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ।
ਇਸ ਤੋਂ ਇਲਾਵਾ ਸ੍ਰੀ ਮਨੋਹਰ ਲਾਲ ਨੇ ਸਿਰਸਾ ਵਾਸੀਆਂ ਨੂੰ 41.96 ਕਰੋੜ ਰੁਪਏ ਦੀ 11 ਪਰਿਯੋਜਨਾਵਾਂ ਨੂੰ ਸਮਰਪਿਤ ਕੀਤਾ। ਉਨ੍ਹਾਂ ਨੇ 22.25 ਕਰੋੜ ਰੁਪਏ ਦੀ 6 ਪਰਿਯੋਜਨਾਵਾਂ ਦਾ ਉਦਘਾਟਨ ਕੀਤਾ ਅਤੇ 19.7 ਕਰੋੜ ਰੁਪਏ ਦੀ 6 ਪਰਿਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ।
ਇਸ ਤੋਂ ਇਲਾਵਾ ਸ੍ਰੀ ਮਨੋਹਰ ਲਾਲ ਨੇ ਨੁੰਹ ਜ਼ਿਲ੍ਹੇ ਵਿਚ 16.5 ਕਰੋੜ ਰੁਪਏ ਦੀ 10 ਪਰਿਯੋਜਨਾਵਾਂ ਦਾ ਉਦਘਾਟਨ ਕੀਤਾ। ਇੰਨ੍ਹਾਂ ਵਿਚ ਆਯੂਸ਼ ਵਿੰਗ ਕੇਂਦਰ, ਫ਼ਿਰੋਜ਼ਪੁਰ ਝਿਰਕਾ, ਬਾਈ ਵਿਚ ਪੀਐਚਸੀ, ਤਾਵੜੂ ਬਲਾਕ ਦੇ ਵੱਖ ਵੱਖ ਸਕੂਲਾਂ ਵਿਚ 36 ਵੱਧ ਕਲਾਸਾਂ (ਏਸੀਆਰ), ਪੁੰਹਾਨਾ ਬਲਾਕ ਦੇ ਵੱਖ ਵੱਖ ਸਕੂਲਾਂ ਵਿਚ 79 ਏਸੀਆਰ, ਜੀਐਚਐਸ ਟਪਕਣ ਦਾ ਅੱਪਗੇ੍ਰਡ, ਜੀਐਸਐਸਐਸ ਮੇਓਲੀ ਕਲਾਂ ਵਿਚ ਨੌ ਏਸੀਆਰ, ਜੀਐਚਐਸ ਮੰਡੀਖੇੜਾ, ਨਗੀਨਾ ਵਿਚ ਅੱਜ ਹੇਸੀਆਰ, ਅਤੇ ਨੁੰਹ, ਫਿਰੋਜਪੁਰ ਝਿਰਕਾ ਤੇ ੰਿਗਾਓਂ ਵਿਚ ਤਿੰਨ ਬਾਲ ਭਵਨ ਸ਼ਾਮਲ ਹਨ।
ਸ੍ਰੀ ਮਨੋਹਰ ਲਾਲ ਨੇ ਰਿਵਾੜੀ ਵਾਸੀਆਂ ਨੂੰ 117.42 ਕਰੋੜ ਰੁਪਏ ਦੀਆਂ ਪਰਿਯੋਜਨਾਵਾਂ ਨੂੰ ਸਮਰਪਤ ਕੀਤਾ। ਉਨ੍ਹਾਂ ਨੇ 87.12 ਕਰੋੜ ਰੁਪਏ ਦੀ 4 ਪਰਿਯੋਜਨਾਵਾਂ ਦਾ ਉਦਘਾਟਨ ਅਤੇ 30.30 ਕਰੋੜ ਰੁਪਏ ਦੀ 4 ਪਰਿਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ।
ਸ੍ਰੀ ਮਨੋਹਰ ਲਾਲ ਨੇ ਸੋਨੀਪਤ ਵਾਸੀਆਂ ਨੂੰ 47.58 ਕਰੋੜ ਰੁਪਏ ਦੀ 7 ਪਰਿਯੋਜਨਾਵਾਂ ਨੂੰ ਸਮਰਪਿਤ ਕੀਤਾ। ਉਨ੍ਹਾਂ ਨੇ 4.70 ਕਰੋੜ ਰੁਪਏ ਦੀ 3 ਪਰਿਯੋਜਨਾਵਾਂ ਦਾ ਉਦਘਾਟਨ ਅਤੇ 42.88 ਕਰੋੜ ਰੁਪਏ ਦੀ 4 ਪਰਿਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ।
ਸ੍ਰੀ ਮਨੋਹਰ ਲਾਲ ਨੇ ਭਿਵਾਨੀ ਜਿਲ੍ਹੇ ਵਿਚ 9.88 ਕਰੋੜ ਰੁਪਏ ਦੀ 6 ਪਰਿਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ। ਇਨ੍ਹਾਂ ਵਿਚ ਬੈਰਾਣ ਤੋਂ ਬੁਢੇੜਾ, ਦੇਵਸਰ ਤੋਂ ਬਜੀਣਾ, ਬਲਿਯਾਲੀ ਤੋਂ ਸਾਗਵਨ, ਕੰਕੜ ਤੋਂ ਸੁੰਦਰ ਨਹਿਰ ਵਾਇਆ ਪੁਰ ਸਿਵਾੜਾ ਖੇੜੀ ਰੋਡ, ਟਿਟਾਣੀ ਤੋਂ ਲਹਿਲਾਨਾ ਅਤੇ ਰੋੜਾ ਤੋਂ ਸਿਧਨਵਾ ਸੜਕ ਦਾ ਨੀਂਹ ਪੱਥਰ ਸ਼ਾਮਲ ਹਨ।
ਸ੍ਰੀ ਮਨੋਹਰ ਲਾਲ ਨੇ ਚਰਖੀ ਦਾਦਰੀ ਨੂੰ 25.53 ਕਰੋੜ ਰੁਪਏ ਦੀ 6 ਪਰਿਯੋਜਨਾਵਾਂ ਨੂੰ ਸਮਰਪਤ ਕੀਤਾ। ਉਨ੍ਹਾਂ ਨੇ 19.45 ਕਰੋੜ ਰੁਪਏ ਦੀ 3 ਪਰਿਯੋਜਨਾਵਾਂ ਦਾ ਉਦਘਾਟਨ ਅਤੇ 6.08 ਕਰੋੜ ਰੁਪਏ ਦੀ 3 ਪਰਿਯੋਜਨਾਵਾਂ ਦਾ ਨੀਂਹ ਪੱਧਰ ਰੱਖਿਆ।
ਸ੍ਰੀ ਮਨੋਹਰ ਲਾਲ ਦੀ ਕੀਤੀ ਗਏ ਉਦਘਾਟਨ ਪਰਿਯੋਜਨਾਵਾਂ ਵਿਚ ਸਾਰੰਗਪੁਰ ਤੋਂ ਛਪਾਰ ਤਕ ਲਿੰਕ ਰੋਡ ਦਾ ਨਿਰਮਾਣ, ਪੀਡਬਲਿਯੂਡੀ ਬੀ ਐਂਡ ਆਰ ਰੇਸਟ ਹਾਊਸ ਤੋਂ ਇਲਾਵਾ ਬਲਾਕ ਅਤੇ ਡਿਵੀਜਨਲ ਸਟੋਰ੍ਰਕਮ੍ਰਈਵੀਐਮ ਸਟੋਰੇਜ ਗੋਡਾਊਨ ਸ਼ਾਮਿਲ ਹਨ।
ਮੁੱਖ ਮੰਤਰੀ ਨੇ ਤਿੰਨ ਪਰਿਯੋਜਨਾਵਾਂ ਦਾ ਨੀਂਹ ਪੱਥਰ ਵੀ ਰੱਖਿਆ ਜਿਸ ਵਿਚ ਛਪਾਰ ਤੋਂ ਰਾਮਪੁਰਾ ਤਕ ਅਤੇ ਕਾਰੀ੍ਰਧਰਨੀ ਤੋਂ ਭਾਂਡਵਾ ਤਕ ਦੋ ਲਿੰਗ ਸੜਕਾਂ ਦਾ ਨਿਰਮਾਣ ਅਤੇ ਨਵੇਂ 3 ਬੇਜ ਬੱਸ ਸਟੈਂਡ ਦਾ ਨਿਰਮਾਣ ਕਾਰਜ ਸ਼ਾਮਿਲ ੲਨ।
ਸ੍ਰੀ ਮਨੋਹਰ ਲਾਲ ਨੇ ਕੈਥਲ ਵਾਸੀਆਂ ਨੂੰ 20.84 ਕਰੋੜ ਰੁਪਏ ਦੀ 6 ਪਰਿਯੋਜਨਾਵਾਂ ਨੂੰ ਸਮਰਪਤ ਕੀਤਾ। ਉਨ੍ਹਾਂ ਨੇ 17.59 ਕਰੋੜ ਰੁਪਏ ਦੀ 5 ਪਰਿਯੋਜਨਾਵਾਂ ਦਾ ਉਦਘਾਟਨ ਅਤੇ 3.25 ਕਰੋੜ ਰੁਪਏ ਦੀ 1 ਪਰਿਯੋਜਨਾ ਦਾ ਨੀਂਹ ਪੱਥਰ ਰੱਖਿਆ।
ਸ੍ਰੀ ਮਨੋਹਰ ਲਾਲ ਨੇ ਕੁਰੂਕਸ਼ੇਤਰ ਵਾਸੀਆਂ ਨੂੰ 43.02 ਕਰੋੜ ਰੁਪਏ ਦੀ 6 ਪਰਿਯੌਜਨਾਵਾਂ ਨੂੰ ਸਮਰਪਤ ਕੀਤਾ। ਉਨ੍ਹਾਂ ਨੇ 33.98 ਕਰੋੜ ਰੁਪਏ ਦੀ 4 ਪਰਿਯੋਜਨਾਵਾਂ ਦਾ ਉਦਘਾਟਨ ਅਤੇ 9.4 ਕਰੋੜ ਰੁਪਏ ਦੀ ਪਰਿਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ।
ਸ੍ਰੀ ਮਨੋਹਰ ਲਾਲ ਨੇ ਪਾਣੀਪਤ ਨੂੰ 59.86 ਕਰੋੜ ਰੁਪਏ ਦੀ 6 ਪਰਿਯੋਜਨਾਵਾਂ ਨੂੰ ਸਮਰਪਤ ਕੀਤਾ। ਉਨ੍ਹਾਂ ਨੇ 3 ਕਰੋੜ ਰੁਪਏ ਦੀ ਲਾਗਤ ਨਾਲ ਪਿੰਡ ਗੜੀ ਛਜੂ ਵਿਚ 33 ਕੇਵੀ ਸਬ ਸਟੇਸ਼ਨ ਦਾ ਉਦਘਾਟਨ ਕੀਤਾ। ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ 56.85 ਕਰੋੜ ਰੁਪਏ ਦੀ 6 ਪਰਿਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ, ਜਿਨ੍ਹਾਂ ਵਿਚ ਪਿੰਡ ਬਾਪੌਲੀ, ਚੂਲਕਾਨਾ ਅਤੇ ਰਾਣਾ ਮਾਜਰਾ ਵਿਚ ਜਲ ਸਪਲਾਈ ਦਾ ਵਿਸਥਾਰ ਅਤੇ ਸੀਵਰੇਜ ਯੌਜਨਾ ਪ੍ਰਦਾਨ ਕਰਨਾ, ਪਿੰਡ ਭਾਲਸੀ, ਇਸਰਾਨਾ ਵਿਚ ਨਵੇਂ ਸਟੇਡੀਅਮ ਦਾ ਨਿਰਮਾਣ, ਪਿੰਡ ਵੇਸਰ, ਇਸਰਾਨਾ ਵਿਚ ਨਵਾਂ ਸਟੇਡੀਅਮ ਦਾ ਨਿਰਮਾਣ, ਪਾਣੀਪਤ (ਜੀਟੀ ਰੋਡ ਐਨਐਚ੍ਰ44) ਧਰੋਪਤੋ ਐਨਐਚ੍ਰ709 ਦਾ 4 ਲੈਨਿੰਗ ਦਾ ਕਾਰਜ ਸ਼ਾਮਲ ਹਨ।
ਮੁੱਖ ਮੰਤਰੀ ਨੇ ਕਰਨਾਲ ਜਿਲ੍ਹੇ ਦੇ ਲਈ 15.72 ਕਰੋੜ ਰੁਪਏ ਦੀ ਪੰਚ ਪਰਿਯੋਜਨਾਵਾਂ ਦਾ ਉਦਘਾਟਨ ਕੀਤਾ, ਇੰਨ੍ਹਾਂ ਵਿਚ ਕਮਾਲਪੁਰਾ ਵਿਚ ਸਮੂਦਾਇਕ ਕੇਂਦਰ, ਬਲਾਕ ਨਿਸਿੰਗ ਦੇ ਪਿੰਡ ਲਾਂਬਾ ਵਿਚ ਸਟੇਡੀਅਮ ਸੈਕਟਰ 16 ਵਿਚ ਸਮੂਦਾਇਕ ਕੇਂਦਰ ਭਵਨ, ਪਿੰਡ ਬਰਸਾਤ ਵਿਚ ਰਿਹਾਇਸ਼ੀ ਕੁਆਟਰ ਸਮੇਤ ਪੀਐਚਸੀ ਦਾ ਨਿਰਮਾਣ ਅਤੇ ਜੁੰਡਲਾ ਵਿਚ 33 ਕੇਵੀ ਸਬ ਸਟੇਸ਼ਨ ਸ਼ਾਮਿਲ ਹਨ।
ਮੁੱਖ ਮੰਤਰੀ ਨੇ ਗੁਰੂਗ੍ਰਾਮ ਜ਼ਿਲ੍ਹੇ ਦੇ ਲੋਕਾਂ ਨੂੰ 72.72 ਕਰੋੜ ਰੁਪਏ ਦੀ 5 ਪਰਿਯੋਜਨਾਵਾਂ ਦੀ ਸੌਗਾਤ ਦਿੱਤੀ ਹੈ। ਇਨ੍ਹਾਂ ਵਿਚ 18.13 ਕਰੋੜ ਰੁਪਏ ਦੀ ਪੰਚ ਪਰਿਯੋਜਨਾਵਾਂ ਦਾ ਉਦਘਾਟਨ ਅਤੇ 54.59 ਕਰੋੜ ਰੁਪਏ ਦੀ 2 ਪਰਿਯੋਜਨਾਵਾਂ ਦਾ ਨੀਂਹ ਪੱਥਰ ਰੱਖਣਾ ਸ਼ਾਮਲ ਹਨ।
ਮੁੱਖ ਮੰਤਰੀ ਨੇ ਪਲਵਲ ਜਿਲ੍ਹਾ ਦੇ ਪੰਚ ਪਿੰਡ ਓਰੰਗਾਬਾਦ, ਦੀਘੋਟ, ਭਿੜਕੀ, ਸੌਦਹੰਦ ਤੇ ਖਾਬੀ ਵਿਚ ਮਹਾਗ੍ਰਾਮ ਯੌਜਨਾ ਦੇ ਤਹਿਤ ਸੀਵਰ ਵਿਛਾਉਣ ਤੇ ਪੇਯਜਲ ਸਪਲਾਈ ਵਿਚ ਵਾਧੇ ਦੇ ਕੰਮਾਂ ਦਾ ਨੀਂਹ ਪੱਥਰ ਕੀਤਾ। ਇੰਨ੍ਹਾਂ ਕੰਮਾਂ ਤੇ 88.42 ਕਰੋੜ ਰੁਪਏ ਦੀ ਲਾਗਤ ਆਵੇਗੀ।
ਮੁੱਖ ਮੰਤਰੀ ਨੇ ਹਿਸਾਰ ਜ਼ਿਲ੍ਹੇ ਦੇ ਲੋਕਾਂ ਨੂੰ 87.71 ਕਰੋੜ ਰੁਪਏ ਦੀ ਪੰਚ ਪਰਿਯੋਜਨਾਵਾਂ ਨੂੰ ਸਮਰਪਤ ਕੀਤਾ। ਇਨ੍ਹਾਂ ਵਿਚ 78.67 ਕਰੋੜ ਰੁਪਏ ਦੀ ਤਿੰਨ ਪਰਿਯੋਜਨਾਵਾਂ ਦਾ ਉਦਘਾਟਨ ਅਤੇ 9.04 ਕਰੋੜ ਰੁਪਏ ਦੀ ਦੋ ਪਰਿਯੋਜਨਾਵਾਂ ਦਾ ਨੀਂਹ ਪੱਥਰ ਰੱਖਣਾ ਸ਼ਾਮਲ ਹਨ।
ਮੁੱਖ ਮੰਤਰੀ ਨੇ ਝੱਜਰ ਜ਼ਿਲ੍ਹੇ ਦੇ ਲੋਕਾਂ ਨੂੰ 332.4 ਕਰੋੜ ਰੁਪਏ ਦੀ 3 ਪਰਿਯੋਜਨਾਵਾਂ ਨੂੰ ਸਮਰਪਤ ਕੀਤਾ। ਇਨ੍ਹਾਂ ਵਿਚ 27 ਕਰੋੜ ਰੁਪਏ ਦੀ 2 ਪਰਿਯੋਜਨਾ ਦਾ ਉਦਘਾਟਨ ਅਤੇ 305.34 ਕਰੋੜ ਰੁਪਏ ਦੀ 1 ਪਰਿਯੋਜਨਾ ਦਾ ਨੀਂਂਹ ਪੱਥਰ ਰੱਖਣਾ ਸ਼ਾਮਲ ਹੈ।
ਮੁੱਖ ਮੰਤਰੀ ਨੇ ਪੰਚਕੂਲਾ, ਯਮੁਨਾਨਗਰ ਜ਼ਿਲ੍ਹੇ ਨੂੰ 42.41 ਕਰੋੜ ਰੁਪਏ ਦੀ ਦੋ ਦੋ ਪਰਿਯੌਜਨਾਵਾਂ ਨੁੰ ਸਮਰਪਤ ਕੀਤਾ। ਪੰਚਕੂਲਾ ਵਿਚ 4.83 ਕਰੋੜ ਰੁਪਏ ਦੀ ਲਾਗਤ ਨਾਲ ਖੰਗੇਸਰਾ ਤੋਂ ਜਲਵੰਤਗੜ੍ਹ ਤਕ ਲਿੰਕ ਰੋਡ ਦਾ ਉਦਘਾਟਨ ਅਤੇ ਐਮਡੀਸੀ ਸੈਕਟਰ 6, ਪੰਚਕੂਲਾ ਵਿਚ ਮੈਡੀਕਲ ਸਿਖਿਆ ਅਤੇ ਖੋਜ ਦੇ ਦਫ਼ਤਰ ਭਵਨ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਣਾ ਸ਼ਾਮਲ ਹੈ। ਇਸ ਤੋਂ ਇਲਾਵਾ, ਸ੍ਰੀ ਮਨੋਹਰ ਲਾਲ ਨੇ ਯਮੁਨਾਨਗਰ ਜ਼ਿਲ੍ਹੇ ਵਿਚ ਦੋ ਪਰਿਯੋਜਨਾਵਾਂ ਦਾ ਉਦਘਾਟਨ ਕੀਤਾ। ਮਹੇਂਦਰਗੜ੍ਹ, ਅੰਬਾਲਾ ਅਤੇ ਫਰੀਦਾਬਾਦ ਨੂੰ ਮਿਲੀ ਇਕ੍ਰਇਕ ਪਰਿਯੋਜਨਾਵਾਂ ਦੀ ਸੌਗਾਤ ਮੁੱਖ ਮੰਤਰੀ ਨੇ ਅੱਜ ਮਹੇਂਦਰਗੜ੍ਹ, ਅੰਬਾਲਾ ਅਤੇ ਫਰੀਦਾਬਾਦ ਦੇ ਲਈ 59.19 ਕਰੋੜ ਰੁਪਏ ਦੀ ਤਿੰਨ ਪਰਿਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ।