Thursday, April 25, 2024
BREAKING NEWS
ਖਾਲੜਾ ਪੁਲਿਸ ਨੂੰ ਵੱਡੀ ਸਫਲਤਾ 3 ਕਿਲੋ 166 ਗ੍ਰਾਮ ਹੈਰੋਇਨ ਅਤੇ ਡਰੋਨ ਸਮੇਤ ਇੱਕ ਨਸ਼ਾ ਤਸਕਰ ਕਾਬੂ24 ਪਿੰਡਾਂ ’ਚ ਕਿਸਾਨਾਂ ਵੱਲੋਂ ਭਾਜਪਾ ਤੇ ਆਪ ਦੇ ਮੁਕੰਮਲ ਬਾਈਕਾਟ ਦਾ ਐਲਾਨਜੁੱਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਸੰਧਿਆ ਵੇਲੇ ਦਾ ਅੱਜ ਦਾ ਫੁਰਮਾਣਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਹੁਣ ਤੱਕ 59,208 ਮੀਟ੍ਰਿਕ ਟਨ ਕਣਕ ਦੀ ਹੋਈ ਆਮਦ : DCDC ਵੱਲੋਂ ਸਕੂਲ ਮੁਖੀਆਂ ਅਤੇ ਪ੍ਰਬੰਧਕਾ ਨਾਲ ਕੀਤੀ ਵਿਸ਼ੇਸ ਮੀਟਿੰਗਡਿਪਟੀ ਕਮਿਸ਼ਨਰ ਵੱਲੋਂ ਮਾਲੇਰਕੋਟਲਾ ਜ਼ਿਲ੍ਹੇ 'ਚ ਗੁਦਾਮਾਂ ਅਤੇ ਮੰਡੀਆਂ ਦੀ ਅਚਨਚੇਤ ਚੈਕਿੰਗਸਰਕਾਰੀ ਮਹਿੰਦਰਾ ਕਾਲਜ ਵਿਖੇ ਵੋਟਰ ਜਾਗਰੂਕਤਾ ਕੈਂਪ ਲਗਾਇਆਸ਼ਹਿਰਾਂ/ਕਸਬਿਆ ਅਤੇ ਪਿੰਡਾਂ ਦੀਆਂ ਸੜਕਾਂ ਦੇ ਕਿਨਾਰੇ ਗਾਵਾਂ/ਮੱਝਾਂ/ਭੇਡਾਂ/ਬੱਕਰੀਆਂ ਚਰਾਉਣ 'ਤੇ ਪੂਰਨ ਪਾਬੰਦੀ ਲਗਾਈਜਬਰ-ਜਨਾਹ ਦੇ ਮਾਮਲਿਆਂ ਵਿਚ ਗਠਨ ਤੱਥ-ਖੋਜ ਸਮਿਤੀ ਨੁੰ ਕੀਤਾ ਮੁੜ ਗਠਨਨਾਗਰਿਕਾਂ ਵੱਲੋਂ ਪਾਇਆ ਗਿਆ ਹਰੇਕ ਵੋਟ ਬਿਹਤਰ ਕੱਲ ਲਈ ਆਸ ਦੀ ਨਵੀਂ ਕਿਰਣ : ਅਨੁਰਾਗ ਅਗਰਵਾਲ

Chandigarh

ਬ੍ਰਮ ਸ਼ੰਕਰ ਜਿੰਪਾ ਵੱਲੋਂ ਰਾਤ ਨੂੰ ਨਹਿਰਾਂ ਦੀ ਜਾਂਚ; ਕਿਸਾਨਾਂ ਨੂੰ ਟੇਲਾਂ ਉਤੇ ਪਾਣੀ ਪਹੁੰਚਣ ਦੀ ਉਮੀਦ ਜਾਗੀ

May 16, 2022 09:53 AM
SehajTimes
ਚੰਡੀਗੜ੍ਹ : ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਬ੍ਰਮ ਸ਼ੰਕਰ ਜਿੰਪਾ ਵੱਲੋਂ ਸ਼ੁੱਕਰਵਾਰ ਰਾਤ ਨੂੰ ਨਹਿਰਾਂ ਕੀਤੀ ਜਾਂਚ ਤੋਂ ਬਾਅਦ ਜਲਾਲਾਬਾਦ ਅਤੇ ਫਾਜ਼ਿਲਕਾ ਖੇਤਰ ਦੇ ਨਹਿਰਾਂ ਦੀਆਂ ਟੇਲਾਂ ਉਤੇ ਪੈਂਦੇ ਕਿਸਾਨਾਂ ਨੂੰ ਪੂਰਾ ਪਾਣੀ ਮਿਲਣ ਦੀ ਆਸ ਬੱਝੀ ਹੈ। ਕੈਬਨਿਟ ਮੰਤਰੀ ਨੇ ਇਸ ਮੌਕੇ ਆਖਿਆ ਹੈ ਕਿ ਨਾਜਾਇਜ਼ ਨਹਿਰੀ ਮੋਘੇ ਅਤੇ ਮੋਘਿਆਂ ਦੀ ਭੰਨਤੋੜ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਤੁਰੰਤ ਨਾਜਾਇਜ਼ ਮੋਘੇ ਬੰਦ ਕੀਤੇ ਜਾਣ। 
ਕੈਬਨਿਟ ਮੰਤਰੀ ਨੇ ਕਿਹਾ ਕਿ ਨਹਿਰੀ ਪਾਣੀ ਦੀ ਸਮੂਹ ਹਿੱਸੇਦਾਰਾਂ ਕਿਸਾਨਾਂ ਤੱਕ ਬਰਾਬਰ ਵੰਡ ਯਕੀਨੀ ਬਣਾਈ ਜਾਵੇਗੀ ਅਤੇ ਨਾਜਾਇਜ਼ ਮੋਘੇ ਲਗਾ ਕੇ, ਜਾਂ ਮੋਘੇ ਭੰਨ ਕੇ ਜਾਂ ਗ਼ੈਰਕਾਨੂੰਨੀ ਢੰਗ ਨਾਲ ਪਾਈਪਾਂ ਲਗਾ ਕੇ ਪਾਣੀ ਚੋਰੀ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਹ ਬੀਤੀ ਰਾਤ ਜਲਾਲਾਬਾਦ ਅਤੇ ਫਾਜਿ਼ਲਕਾ ਹਲਕੇ ਦੀਆਂ ਨਹਿਰਾਂ ਦਾ ਦੌਰਾ ਕਰਕੇ ਕਿਸਾਨਾਂ ਦੀਆਂ ਨਹਿਰੀ ਪਾਣੀ ਸਬੰਧੀ ਸਮੱਸਿਆਵਾਂ ਸੁਣ ਰਹੇ ਸਨ। ਇਸ ਮੌਕੇ ਉਨ੍ਹਾਂ ਨਾਲ ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ, ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ, ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ, ਡਿਪਟੀ ਕਮਿਸ਼ਨਰ ਡਾ: ਹਿਮਾਂਸ਼ੂ ਅਗਰਵਾਲ, ਐਸਐਸਪੀ ਸ: ਭੁਪਿੰਦਰ ਸਿੰਘ ਸਿੱਧੂ ਵੀ ਹਾਜ਼ਰ ਸਨ।
ਕੈਬਨਿਟ ਮੰਤਰੀ ਨੇ ਇਸ ਮੌਕੇ ਖੁਦ ਨਹਿਰਾਂ ਦੇ ਅੰਦਰ ਵੜ ਕੇ ਨਹਿਰਾਂ ਵਿਚ ਲੱਗੇ ਮੋਘਿਆਂ ਦਾ ਮੁਆਇਨਾ ਕੀਤਾ ਅਤੇ ਮੌਕੇ ਉਤੇ ਹੀ ਅਧਿਕਾਰੀਆਂ ਨੂੰ ਤਾੜਨਾ ਕੀਤੀ ਕਿ ਰਾਜ ਵਿਚ ਹੁਣ ਨਿਜ਼ਾਮ ਬਦਲ ਚੁੱਕਿਆ ਹੈ। ਹੁਣ ਰਾਜ ਦੇ ਆਮ ਲੋਕਾਂ ਦੀ ਸਰਕਾਰ ਹੈ, ਇਸ ਲਈ ਪਾਣੀ ਚੋਰੀ ਕਰਨ ਵਾਲੇ ਪ੍ਰਭਾਵਸ਼ਾਲੀ ਲੋਕਾਂ ਉਤੇ ਤੁਰੰਤ ਕਾਰਵਾਈ ਕਰਦਿਆਂ ਅਜਿਹੇ ਸਾਰੇ ਨਾਜਾਇਜ਼ ਮੋਘੇ ਤੁਰੰਤ ਬੰਦ ਕੀਤੇ ਜਾਣ ਤਾਂ ਜੋ ਟੇਲਾਂ ਤੱਕ ਪੂਰਾ ਪਾਣੀ ਪੁੱਜ ਸਕੇ। ਉਨ੍ਹਾਂ ਨੇ ਪਿੰਡ ਖੂੰਡ ਵਾਲਾ ਸੈਣੀਆਂ, ਪਿੰਡ ਬਾਹਮਣੀ ਵਾਲਾ ਕੋਲ, ਅਤੇ ਲਾਧੂਕਾ ਵਿਖੇ ਕਿਸਾਨਾਂ ਦੀਆਂ ਨਹਿਰੀ ਪਾਣੀ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਵੱਖ ਵੱਖ ਥਾਂਵਾਂ 'ਤੇ ਰੁਕ ਕੇ ਨਹਿਰਾਂ ਦਾ ਖੁਦ ਨਿਰੀਖਣ ਕੀਤਾ। 
ਇਸ ਮੌਕੇ ਕਿਸਾਨ ਜਿੱਥੇ ਆਪਣੀਆਂ ਮੁਸ਼ਕਿਲਾਂ ਕੈਬਨਿਟ ਮੰਤਰੀ ਦੇ ਸਨਮੁੱਖ ਰੱਖ ਰਹੇ ਸਨ ਉਥੇ ਉਹ ਇਸ ਗੱਲੋਂ ਵੀ ਹੈਰਾਨ ਸਨ ਕਿ ਅੱਧੀ ਰਾਤ ਨੂੰ ਵੀ ਕੋਈ ਮੰਤਰੀ ਉਨ੍ਹਾਂ ਦੀਆਂ ਨਹਿਰਾਂ ਉਤੇ ਪੁੱਜ ਕੇ ਉਨ੍ਹਾਂ ਦੇ ਦੁੱਖੜੇ ਸੁਣ ਸਕਦਾ ਹੈ
ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਇਸ ਮੌਕੇ ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤ ਕੀਤੀ ਕਿ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਸਰਕਾਰ ਲਈ ਆਮ ਲੋਕ ਹੀ ਅਸਲ ਤਾਕਤ ਹਨ ਅਤੇ ਜੇਕਰ ਕਿਸੇ ਨੇ ਵੀ ਲੋਕਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਦੇਣ ਵਿਚ ਕੁਤਾਹੀ ਕੀਤੀ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਇਸ ਮੌਕੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਨਾਜਾਇਜ਼ ਮੋਘੇ ਬੰਦ ਕਰਕੇ, ਨਹਿਰਾਂ ਦੀ ਸਫਾਈ ਕਰਵਾਕੇ ਨਹਿਰਾਂ ਵਿਚ ਕਿਸਾਨਾਂ ਨੂੰ ਪੂਰਾ ਪਾਣੀ ਮਿਲੇਗਾ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਿੱਥੇ ਕਿਤੇ ਨਵੀਆਂ ਨਹਿਰਾਂ ਦੇ ਪ੍ਰੋਜੈਕਟ ਤਿਆਰ ਕਰਨੇ ਪਏ ਸਰਕਾਰ ਉਹ ਵੀ ਕਰੇਗੀ।

Have something to say? Post your comment

 

More in Chandigarh

ਬੱਚਿਆਂ ਦੀ ਸੁਰੱਖਿਆ ਵੱਲ ਵਿਸ਼ੇਸ਼ ਧਿਆਨ ਦੇਣ ਮਾਪੇ

ADGP ਪੰਜਾਬ ਗੁਰਿੰਦਰ ਢਿੱਲੋ ਨੇ ਨੌਕਰੀ ਤੋਂ ਦਿੱਤਾ ਅਸਤੀਫਾ

ਡੀ ਸੀ ਅਤੇ ਐਸ ਐਸ ਪੀ ਨੇ ਵੋਟਰਾਂ ਨੂੰ ਉਨ੍ਹਾਂ ਦੇ ਵੋਟ ਦੇ ਅਧਿਕਾਰ ਬਾਰੇ ਜਾਗਰੂਕ ਕੀਤਾ

ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ

ਸ਼ਰਾਬ ਲੈ ਕੇ ਜਾਣ ਵਾਲੇ ਵਾਹਨਾਂ ਦੀ ਆਵਾਜਾਈ 'ਤੇ ਸਖ਼ਤ ਨਿਗਰਾਨੀ ਰੱਖਣ ਦੀ ਅਪੀਲ

ਡੀ ਸੀ ਆਸ਼ਿਕਾ ਜੈਨ ਨੇ ਰੈਪੀਡੋ ਸੁਵਿਧਾ ਦੇਣ ਲਈ ਸੀ ਈ ਓ ਪੰਜਾਬ ਦਾ ਕੀਤਾ ਧੰਨਵਾਦ

ਏ ਡੀ ਸੀ ਨੇ ਸਰਫੇਸ ਸੀਡਰ ਮਸ਼ੀਨ ਨਾਲ ਬੀਜੀ ਕਣਕ ਦੀ ਫਸਲ ਦਾ ਨਿਰੀਖਣ ਕੀਤਾ

ਪੰਜਾਬ ‘ਚ ਛਾਏ ਕਾਲੇ ਬੱਦਲ ਚੱਲਣਗੀਆਂ ਤੇਜ਼ ਹਵਾਵਾਂ

ਲੋਕਤੰਤਰ ਦੇ ਸਭ ਤੋਂ ਵੱਡੇ ਤਿਉਹਾਰ ਵਿੱਚ ਆਪਣਾ ਯੋਗਦਾਨ ਪਾਉਣ ਦੀ ਅਪੀਲ

ਭਾਗੋ ਮਾਜਰਾ ਅਤੇ ਖਰੜ ਦੀਆਂ ਮੰਡੀਆਂ ਦਾ ਦੌਰਾ ਕਰਕੇ ਕਣਕ ਦੀ ਖਰੀਦ ਦਾ ਜਾਇਜ਼ਾ ਲਿਆ