Monday, July 07, 2025

Haryana

ਐਸੋਸੀਏਸ਼ਨ ਆੜ੍ਹਤੀਆ ਵੱਲੋਂ ਟੈਲੀਫੋਨ ਡਾਇਰੈਕਟਰੀ ਰਿਲੀਜ਼ ਸਮਾਰੋਹ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ

February 24, 2022 07:48 PM
ਸਤੀਸ਼ ਬਾਂਸਲ (ਸਿਰਸਾ)

ਸਿਰਸਾ : ਐਸੋਸੀਏਸ਼ਨ ਆੜ੍ਹਤੀਆ ਅਨਾਜ ਮੰਡੀ ਸਿਰਸਾ ਵੱਲੋਂ ਜਨਤਾ ਭਵਨ ਸਿਰਸਾ ਦੇ ਵਿਹੜੇ ਵਿੱਚ ਟੈਲੀਫੋਨ ਡਾਇਰੈਕਟਰੀ ਰਿਲੀਜ਼ ਸਮਾਰੋਹ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਡੇਰਾ ਬਾਬਾ ਭੂਮਣਸ਼ਾਹ ਸੰਘਰਸਾਧਾ ਦੇ ਗੱਦੀਨਸ਼ੀਨ ਬਾਬਾ ਬ੍ਰਹਮਦਾਸ ਨੇ ਪਹੁੰਚ ਕੇ ਆਸ਼ੀਰਵਾਦ ਦਿੱਤਾ । ਇਸ ਮੌਕੇ ਐਸਡੀਐਮ ਸਿਰਸਾ ਜੈਵੀਰ ਯਾਦਵ, ਡੀਐਸਪੀ ਸਿਰਸਾ ਆਰੀਅਨ ਚੌਧਰੀ, ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਸੁਰਿੰਦਰ ਸੈਣੀ, ਹੈਫੇਡ ਦੇ ਡੀਐਮ  ਮਾਂਗੇ ਰਾਮ, ਮਾਰਕੀਟਿੰਗ ਬੋਰਡ ਦੇ ਡੀਐਮਈਓ ਸਰਦਾਰ ਚਰਨ ਸਿੰਘ ਗਿੱਲ, ਚੰਦਰਸ਼ੇਖਰ ਮਹਿਤਾ, ਵਪਾਰ ਮੰਡਲ ਦੇ ਪ੍ਰਧਾਨ ਹੀਰਾਲਾਲ ਸ਼ਰਮਾ, ਮਾਰਕੀਟ ਕਮੇਟੀ ਦੇ ਸਕੱਤਰ ਵਿਕਾਸ ਸੇਤੀਆ, ਐਫ.ਸੀ.ਆਈ. ਕੰਟਰੋਲ ਮੈਨੇਜਰ ਅਸੀਮ ਬਿਸ਼ਨੋਈ, ਬਾਲ ਕ੍ਰਿਸ਼ਨ ਅਤੇ ਵਿਜੇ ਪਾਲ, ਸੁਸਾਇਟੀ ਮੈਨੇਜਰ ਪ੍ਰਦੀਪ ਖੰਨਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਪ੍ਰੋਗਰਾਮ ਵਿੱਚ ਨਾ ਸਿਰਫ਼ ਡਾਇਰੈਕਟਰੀ ਜਾਰੀ ਕੀਤੀ ਗਈ ਸਗੋਂ ਸੀਨੀਅਰ ਆੜ੍ਹਤੀਆਂ ਨੂੰ ਸ਼ਾਲ ਪਾ ਕੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਹੈਫੇਡ, ਵੇਅਰਹਾਊਸ, ਡੀ.ਐਫ.ਸੀ.ਆਈ., ਐਫ.ਸੀ.ਆਈ ਅਤੇ ਮਾਰਕੀਟ ਕਮੇਟੀ ਦੇ ਸਮੂਹ ਕਰਮਚਾਰੀਆਂ ਨੂੰ ਦਾਣਾ ਮੰਡੀ ਨੂੰ ਵਧੀਆ ਢੰਗ ਨਾਲ ਚਲਾਉਣ ਵਿੱਚ ਚੰਗੇ ਵਿਵਹਾਰ ਅਤੇ ਸਹਿਯੋਗ ਲਈ ਸ਼ਾਲ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਪਲਵਲ ਤੋਂ ਵਿਸ਼ੇਸ਼ ਤੌਰ ’ਤੇ ਹਰਿਆਣਾ ਰਾਜ ਅਨਾਜ ਮੰਡੀ ਆੜ੍ਹਤੀਆ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਗੌਰਵ  ਤੇਵਤੀਆ, ਹਿਸਾਰ ਤੋਂ ਉਪ ਪ੍ਰਧਾਨ ਪਵਨ ਗਰਗ, ਰੇਵਾੜੀ ਤੋਂ ਸੂਬਾ ਮੀਤ ਪ੍ਰਧਾਨ ਰਾਮ ਕੁਮਾਰ ਰਠੋਲੀਆ ਆਸ਼ੀਰਵਾਦ ਦੇਣ ਲਈ ਪੁੱਜੇ। ਕਾਲਾਵਾਲੀ, ਰਾਣੀਆਂ, ਜੀਵਨਨਗਰ, ਭੂਨਾ, ਏਲਨਾਬਾਦ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਵੀ ਸ਼ਮੂਲੀਅਤ ਕੀਤੀ।

ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋ : ਮੰਗ ਪੱਤਰ ਸੌਂਪ ਕੇ ਪੱਤਰਕਾਰਾਂ ਦੀ ਮਾਨਤਾ ਸਬੰਧੀ ਨੀਤੀ ਵਿੱਚ ਬਦਲਾਅ ਦੀ ਮੰਗ ਕੀਤੀ

ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਰਕਾਰੀਆ ਨੇ ਇਸ ਮੌਕੇ ਕਿਹਾ ਕਿ ਐਸੋਸੀਏਸ਼ਨ ਵੱਲੋਂ ਸਮੇਂ-ਸਮੇਂ 'ਤੇ ਅਜਿਹੇ ਪ੍ਰੋਗਰਾਮ ਕਰਵਾਏ ਜਾਂਦੇ ਹਨ ਤਾਂ ਜੋ ਸਮਾਜ ਦੇ ਹਿੱਤਾਂ ਦਾ ਸੁਨੇਹਾ ਦਿੱਤਾ ਜਾ ਸਕੇ। ਐਸੋਸੀਏਸ਼ਨ ਨਾ ਸਿਰਫ਼ ਆੜ੍ਹਤੀਆਂ ਦੇ ਹਿੱਤਾਂ ਲਈ ਵਚਨਬੱਧ ਹੈ, ਸਗੋਂ ਸਮਾਜ ਸੇਵਾ ਵਿੱਚ ਵੀ  ਯੋਗਦਾਨ ਪਾ ਰਹੀ ਹੈ। ਡਿਜੀਟਲ ਟੈਲੀਫੋਨ ਡਾਇਰੈਕਟਰੀ ਐਪ ਪਹਿਲਾਂ ਹੀ ਲਾਂਚ ਕੀਤੀ ਜਾ ਚੁੱਕੀ ਹੈ, ਜਿਸ ਦਾ 2 ਹਜ਼ਾਰ ਵਪਾਰੀ ਲਾਭ ਉਠਾ ਰਹੇ ਹਨ। ਇਸ ਡਾਇਰੈਕਟਰੀ ਵਿੱਚ ਆੜ੍ਹਤੀਆਂ ਦੇ ਸਾਰੇ ਨੰਬਰ ਉਪਲਬਧ ਹੋਣਗੇ, ਜੋ ਆਮ ਲੋਕਾਂ ਅਤੇ ਆੜ੍ਹਤੀਆਂ ਵਿੱਚ ਸ਼ਮੂਲੀਅਤ ਨੂੰ ਸਥਾਪਿਤ ਕਰਨਗੇ। ਇਸ ਮੌਕੇ ਸਟੇਜ ਦਾ ਸੰਚਾਲਨ ਜਨਰਲ ਸਕੱਤਰ ਕਸ਼ਮੀਰ ਕੰਬੋਜ ਨੇ ਕੀਤਾ, ਜਦਕਿ ਪ੍ਰਧਾਨ ਹਰਦੀਪ ਸਰਕਾਰੀਆ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਨੰਦੀਸ਼ਾਲਾ ਦੇ ਪ੍ਰਧਾਨ ਪਵਨ ਬਾਂਸਲ, ਐਡਵੋਕੇਟ ਸੰਜੀਵ ਜੈਨ, ਅੰਮ੍ਰਿਤਪਾਲ ਖੋਸਾ, ਜਸਵੀਰ ਸਿੰਘ ਚਹਿਲ ਏਲਨਾਬਾਦ, ਜਗਸੀਰ ਸਿੰਘ ਪ੍ਰਧਾਨ ਕਾਲਾਂਵਾਲੀ, ਦੀਪਕ ਗਾਬਾ ਪ੍ਰਧਾਨ ਰਾਣੀਆਂ, ਪੀ.ਐਸ.ਨਾਗਪਾਲ, ਗੋਪੀ ਚੰਦ ਕੰਬੋਜ, ਸਾਬਕਾ ਪ੍ਰਧਾਨ ਪਦਮ ਜੈਨ ਅਤੇ ਰੁਲੀਚੰਦ ਗਾਂਧੀ, ਸਾਬਕਾ ਸਕੱਤਰ ਰਾਜਕਰਨ ਭਾਟੀਆ, ਮੁਰਾਰੀ ਲਾਲ ਬਾਂਸਲ, ਦੇਵ ਰਾਜ ਕੰਬੋਜ, ਉਪ ਪ੍ਰਧਾਨ ਸੁਧੀਰ ਲਲਿਤ, ਕੀਰਤੀ ਗਰਗ, ਵਿਨੋਦ ਖੱਤਰੀ, ਅਮਰ ਸਿੰਘ  ਭਾਟੀਵਾਲ, ਜਨਰਲ ਸਕੱਤਰ ਕਸ਼ਮੀਰ ਕੰਬੋਜ, ਖਜ਼ਾਨਚੀ ਰਵਿੰਦਰ ਕੰਬੋਜ ਸਮੇਤ ਕਈ ਅਹੁਦੇਦਾਰ ਹਾਜ਼ਰ ਸਨ।

Have something to say? Post your comment

 

More in Haryana

ਹਰਿਆਣਾ ਆਬਕਾਰੀ ਅਤੇ ਕਰ ਵਿਭਾਗ ਨੇ ਆਬਕਾਰੀ ਨੀਲਾਮੀ ਵਿੱਚ ਹੁਣ ਤੱਕ 12,615 ਕਰੋੜ ਰੁਪਏ ਦਾ ਮਾਲਿਆ ਕੀਤਾ ਪ੍ਰਾਪਤ : ਆਬਕਾਰੀ ਅਤੇ ਟੈਕਸੇਸ਼ਨ ਕਮਿਸ਼ਨਰ

ਲੋਕਸਭਾ ਅਤੇ ਵਿਧਾਨਸਭਾ ਵਾਂਗ ਨਗਰ ਨਿਗਮਾਂ ਵਿੱਚ ਵੀ ਹਾਉਸ ਦੇ ਸੈਸ਼ਨ ਕੇਂਦਰੀ ਮੰਤਰੀ ਮਨੋਹਰ ਲਾਲ

ਹਰਿਆਣਾ ਸਰਕਾਰ ਨੇ 2027 ਦੀ ਜਨਗਣਨਾ ਨੂੰ ਕੀਤਾ ਨੋਟੀਫਾਈ

ਸ਼ਹਿਰੀ ਸਥਾਨਕ ਸੰਸਥਾਵਾਂ ਦੇ ਪ੍ਰਧਾਨਾਂ ਦੇ ਕੌਮੀ ਸੰਮੇਲਨ ਵਿੱਚ ਸੱਭਿਆਚਾਰਕ ਸ਼ਾਮ ਵਿੱਚ ਕਲਾਕਾਰਾਂ ਨੇ ਬਖੇਰੇ ਸੱਭਿਆਚਾਰ ਦੇ ਰੰਗ

PM ਨਰੇਂਦਰ ਮੋਦੀ ਦੀ ਉੜਾਨ ਯੋਜਨਾ ਅਤੇ CM ਨਾਇਬ ਸੈਣੀ ਦੇ ਨੌਨ-ਸਟਾਪ ਵਿਕਾਸ ਨੂੰ ਹਵਾਈ ਗਤੀ ਦੇਣਾ ਹੀ ਹਰਿਆਣਾ ਏਅਰਪੋਰਟ ਡਿਵੇਲਪਮੈਂਟ ਕਾਰਪੋਰੇਸ਼ਨ ਦਾ ਟੀਚਾ : ਵਿਪੁਲ ਗੋਇਲ

ਤੰਜਾਨਿਆਈ ਪ੍ਰਤੀਨਿਧੀ ਮੰਡਲ ਨਾਲ ਵਿਤੀ ਗੱਲਬਾਤ

ਕੈਬੀਨੇਟ ਨੇ ਵਿਕਾਸ ਪਰਿਯੋਜਨਾਵਾਂ, 2025 ਲਈ ਨਵੀਂ ਭੂਮੀ ਖਰੀਦ ਨੀਤੀ ਨੂੰ ਦਿੱਤੀ ਮੰਜੂਰੀ

ਹਰਿਆਣਾ ਕੈਬੀਨਟ ਨੇ ਹਰਿਆਣਾ ਸੇਵਾ ਦਾ ਅਧਿਕਾਰ ਨਿਯਮ, 2014 ਦੇ ਨਿਯਮ 9 ਵਿੱਚ ਸੰਸ਼ੋਧਨ ਨੂੰ ਮੰਜੂਰੀ ਦਿੱਤੀ

ਹਰਿਆਣਾ ਕੈਬੀਨੇਟ ਨੇ ਏਸੀਬੀ ਦਾ ਨਾਮ ਬਦਲਕੇ ਰਾਜ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਨਿਰੋਧਕ ਬਿਊਰੋ, ਹਰਿਆਣਾ ਕਰਣ ਨੂੰ ਦਿੱਤੀ ਮੰਜੂਰੀ

ਜੇਕਰ ਕੋਈ ਡਾਕਟਰ ਗੈਰ-ਕਾਨੂੰਨੀ ਗਰਭਪਾਤ ਵਿੱਚ ਸ਼ਾਮਲ ਪਾਇਆ ਗਿਆ ਤਾਂ ਉਸ ਵਿਰੁਧ ਸਖ਼ਤ ਕਾਰਵਾਈ ਹੋਵੇਗੀ : ਸੁਧੀਰ ਰਾਜਪਾਲ