Saturday, April 27, 2024
BREAKING NEWS
ਕਿਸਾਨਾਂ ਨੂੰ ਮੁਆਵਜ਼ਾ ਦਿੱਤੇ ਬਗੈਰ ਸੜਕ ਦੇ ਟੈਂਡਰ ਲਗਵਾ ਕੇ ਜ਼ਮੀਨ ’ਤੇ ਗੈਰ ਕਾਨੂੰਨੀ ਕਬਜ਼ਾ ਕਰਵਾਉਣਾ ਚਾਹੁੰਦੇ ਨੇ ਪ੍ਰਨੀਤ ਕੌਰ ਤੇ ਡਾ. ਬਲਬੀਰ ਸਿੰਘ: ਐਨ ਕੇ ਸ਼ਰਮਾਵੋਟ ਪਾਉਣ ਤੋਂ ਪਹਿਲਾਂ ਕੰਮ ਅਤੇ ਕਿਰਦਾਰ ਨੂੰ ਦੇਖਣ ਲੋਕ : ਐਨ.ਕੇ. ਸ਼ਰਮਾਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ ਪੰਜ ਮਈ ਨੂੰ ਮਨਾਇਆ ਜਾਵੇਗਾਜੁੱਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਸੰਧਿਆ ਵੇਲੇ ਦਾ ਅੱਜ ਦਾ ਫੁਰਮਾਣਵਿਸ਼ਵ ਮਲੇਰੀਆ ਦਿਵਸ ਤੇ ਲੋਕਾਂ ਨੂੰ ਬੁਖਾਰ ਤੋਂ ਬਚਾਅ ਸਬੰਧੀ ਕੀਤਾ ਗਿਆ ਜਾਗਰੂਕਡਿਪਟੀ ਕਮਿਸ਼ਨਰ ਨੇ ਸਥਾਨਕ ਸਾਈਲੋ ਵਿਖੇ ਕੀਤੇ ਗਏ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜਾਚੋਣ ਅਫ਼ਸਰ ਨੇ ਲੋਕ ਸਭਾ ਹਲਕਾ ਫਤਹਿਗੜ੍ਹ ਦੇ ਸਟਰਾਂਗ ਰੂਮ ਦੀ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾਅਮਿਤ ਸਿੰਗਲਾ ਨੂੰ ਰੋਟਰੀ ਕਲੱਬ ਦੇ ਡਿਸਟ੍ਰਿਕਟ ਗਵਰਨਰ ਬਣਨ 'ਤੇ ਦਿੱਲੀ ਵਿਖੇ ਕੀਤਾ ਸਨਮਾਨਿਤਲੋਕਸਭਾ ਚੋਣ ਵਿਚ ਵੋਟਿੰਗ ਵਧਾਉਣ ਦੀ ਆਖੀਰੀ ਪਹਿਲਧਰਮਵੀਰ ਗਾਂਧੀ ਦੱਸਣ ਰਾਹੁਲ ਦੇ ਗੁਰੂ ਸੈਮ ਪਿਤਰੋਦਾ ਦਾ ਸਮਰਥਨ ਕਰਨਗੇ ਜਾਂ ਵਿਰੋਧ : NK Sharma

Entertainment

ਪੰਜਾਬੀ ਫ਼ਿਲਮ 'ਮਾਹੀ ‌ਮੇਰਾ ਨਿੱਕਾ ਜਿਹਾ' ਦੀ ਸ਼ੂਟਿੰਗ ਸੁਰੂ

October 20, 2021 06:58 PM
johri Mittal Samana

ਦਰਸ਼ਕਾਂ ਦਾ ਖੂਬ ‌ਮੰਨੋਰੰਜਨ ਕਰੇਗਾ ਪੰਜਾਬੀ ਫ਼ਿਲਮ 'ਮਾਹੀ ‌ਮੇਰਾ ਨਿੱਕਾ ਜਿਹਾ' ਜਿਸ ਦੀ ਸ਼ੂਟਿੰਗ ਅੱਜ ਕੱਲ੍ਹ ਚੰਡੀਗੜ੍ਹ ਤੇ ਮੋਹਾਲੀ ਦੇ ਆਸ-ਪਾਸ ਪੂਰੇ ਜ਼ੋਰ ਸੋਰ ਨਾਲ਼ ਸ਼ੁਰੂ ਹੋ ਗਈ ਹੈ।ਰੰਜੀਵ ਸਿੰਗਲਾ ਪ੍ਰੋਡਕਸ਼ਨ ਪ੍ਰੇਜੈਟਸ਼ ਦੇ ਬੈਨਰ ਹੇਠ ਬਣ ਰਹੀ ਇਸ ਫ਼ਿਲਮ ਨੂੰ ਲੈ ਕੇ ਸਾਰੀ ਟੀਮ ਪੂਰੇ ਜੋਸ਼ ਵਿੱਚ ਹੈ ਫ਼ਿਲਮ ਬਾਰੇ ਇਸ ਦੇ ਪ੍ਰੋਡਿਊਸਰ ਰੰਜੀਵ ਸਿੰਗਲਾ ਨੇ ਦੱਸਿਆ ਕਿ ਪਹਿਲਾ ਇਸ ਬੈਨਰ ਵੱਲੋਂ ਪੰਜਾਬੀ ਵਿੱਚ ਇੱਕ ਤੋ ਬਾਅਦ ਇੱਕ ਹਿੱਟ ਫ਼ਿਲਮਾਂ ਲਾਵਾਂ ਫ਼ੇਰੇ, ਮਿੰਦੋ ਤਹਿਸੀਲਦਾਰਨੀ, ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ ਆਦਿ ਫ਼ਿਲਮਾਂ ਦਾ ਨਿਰਮਾਣ ਕੀਤਾ ਗਿਆ ਸੀ ਜਿਸ  ਨੂੰ ਦਰਸ਼ਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਸੀ।ਇਸ ਫ਼ਿਲਮ ਦੀ ਕਹਾਣੀ ਵੀ ਹਰ ਪੱਖੋਂ ਦਰਸ਼ਕਾਂ ਦਾ ਮਨੋਰੰਜਨ ਕਰੇਗੀ ਕਿਉਂਕਿ ਇਹ ਫ਼ਿਲਮ ਵਿੱਚ ਪਹਿਲੀਆ ਫ਼ਿਲਮਾਂ ਨਾਲੋ ਜਿਆਦਾ ਮੇਹਨਤ ਕੀਤੀ ਜਾ ਰਹੀ ਹੈ। ਫ਼ਿਲਮ ਦੀ ਕਹਾਣੀ, ਗੀਤ,ਸੰਗੀਤਕ ਬੁਹਤ ਹੀ ਹਰਮਨ ਪਿਆਰਾ ਹੋਵੇਗਾ। ਸ੍ਰੀ ਸਿੰਗਲਾ ਨੇ ਦੱਸਿਆ ਕਿ ਇਸ ਫ਼ਿਲਮ ਵਿੱਚ ਉੱਚ ਕੋਟੀ ਦੇ ਕਲਾਕਾਰ ਜਿਵੇ ਕਿ ਪੂਖਰਾਜ ਭੱਲਾ, ਹੁਸੀਨ ਚੌਹਾਨ, ਜਸਵਿੰਦਰ ਭੱਲਾ, ਸੀਮਾ ਕੋਸ਼ਲ, ਅਨੀਤਾ ਦੇਵਗਨ, ਸੁੱਖੀ ਚਹਿਲ, ਏਕਤਾ ਗੁਲਾਟੀ ਖੇੜਾ, ਹਨੀ ਮੱਟੂ, ਕਰਮ ਦਿਉਲ ਜਿਹੇ ਨਾਮਵਰ ਚਿਹਰੇ ਕੰਮ ਕਰ ਰਹੇ ਹਨ। ਫ਼ਿਲਮ ਦੇ ਡਾਇਰੈਕਟਰ ਨਾਮਵਰ ਚਿਹਰੇ ਸਤਿੰਦਰ ਸਿੰਘ ਦੇਵ ਹਨ। ਕਹਾਣੀ ਜਗਦੇਵ ਸੇਖੋ ਤੇ ‌ਸਕਰੀਨ ਪਲੇਅ ਅਮਨ ਸਿੱਧੂ , ਡਾਇਲਾਗ ਭਿੰਦੀ ਤੋਲੇਵਾਲ ਤੇ ਅਮਨ ਸਿੱਧੂ ਦੇ ਹਨ। ਐਜੂਕੇਟਿਵ ਪ੍ਰੋਡਿਊਸਰ ਰਜਿੰਦਰ ਰਾਜਾ ਤੇ ਕਰੇਟਿਵ ਪ੍ਰੋਡਿਊਸਰ ਇੰਦਰ ਬਾਂਸਲ ਹਨ।ਇਸ ਫ਼ਿਲਮ ਨੂੰ ਸੰਗੀਤਬੱਧ ਮਸ਼ਹੂਰ ਸੰਗੀਤਕਾਰ ਗੁਰਮੀਤ ਸਿੰਘ ਅਤੇ ਜੱਗੀ ਸਿੰਘ ਅਤੇ ਡੀ.ਓ.ਪੀ. ਸ਼ਿਵ ਸ਼ਕਤੀ  ਕਰ ਰਹੇ ਹਨ।ਅਤੇ ਗੀਤਾਂ ਨੂੰ ਆਪਣੀ ਕਲਮ ਚ ਹਰਮਨਜੀਤ ਨੇ ਪ੍ਰਰੋਇਆ ਹੈ।ਜਿਸ ਨੂੰ ਵੱਖ-ਵੱਖ ਉੱਚ ਕੋਟੀ ਦੇ ਗਾਇਕਾ ਵਲੋ ਸੁਰੀਲੀ ਆਵਾਜ਼ ਦਿੱਤੀ ਜਾਵੇਗੀ।ਇਹ ਫ਼ਿਲਮ  ਅਗਲੇ ਸਾਲ ਰੀਲੀਜ਼ ਹੋਵੇਗੀ।‌

ਜੌਹਰੀ ਮਿੱਤਲ ਪਿੰਡ ਤੇ ਡਾਕ ਬੁਜਰਕ ਤਹਿਸੀਲ ਸਮਾਣਾ ਪਟਿਆਲਾ
98762-20422

Have something to say? Post your comment

 

More in Entertainment

ਕੇਪੀ ਸਿੰਘ ਆਪਣੇ ਪੰਜਾਬੀ ਸਟਾਈਲ ਨੂੰ ਔਨ ਅਤੇ ਆਫ ਸਕਰੀਨ ਕਿਵੇਂ ਸੰਤੁਲਿਤ ਕਰਦੇ ਨੇ, ਸਾਂਝੇ ਕੀਤੇ ਆਪਣੇ ਵਿਚਾਰ

ਸਟਾਰ ਸਹਿਜਵੀਰ ਨੇ ਗਰਮੀਆਂ ਦੇ ਫੈਸ਼ਨ ਟਿਪਸ ਦਾ ਕੀਤਾ ਖੁਲਾਸਾ

ਰਾਸ਼ਟਰਪਤੀ ਤੋਂ ਨਿਰਮਲ ਰਿਸ਼ੀ ਨੂੰ ਮਿਲਿਆ ਪਦਮਸ਼੍ਰੀ ਐਵਾਰਡ

ਜ਼ੀ ਪੰਜਾਬੀ ਦੇ 'ਦਿਲਾਂ ਦੇ ਰਿਸ਼ਤੇ' ਸਟਾਰ ਹਸਨਪ੍ਰੀਤ ਨੇ ਵਿਸ਼ਵ ਧਰਤੀ ਦਿਵਸ 'ਤੇ ਧਰਤੀ ਦੀ ਸੰਭਾਲ ਦੇ ਬਾਰੇ ਗੱਲ ਕੀਤੀ

ਦੱਖਣੀ ਏਸ਼ੀਆਈ ਅਮਰੀਕੀਆਂ ਲਈ ਪਹਿਲੀ ਵਾਰ USA ਸਟੇਜ 'ਤੇ ਰਿਐਲਿਟੀ ਸ਼ੋਅ

ਸਿੱਧੂ ਮੂਸੇਵਾਲਾ ਤੇ ਸਨੀ ਮਾਲਟਨ ਦਾ ਗੀਤ ਅੱਜ ਹੋਵੇਗਾ ਰਿਲੀਜ਼

ਜਾਣੋ ਕਿ ਇਸ ਹਫਤੇ ਤੁਹਾਡੇ ਮਨਪਸੰਦ ਸ਼ੋਅ ਵਿੱਚ ਕੀ ਹੋਣ ਵਾਲਾ ਹੈ ਨਵਾਂ

ਸਿੱਧੂ ਮੂਸੇਵਾਲਾ ਦੇ ਨਵੇਂ ਗਾਣੇ ਦਾ ਪੋਸਟਰ ਹੋਇਆ ਰਿਲੀਜ਼

ਨਵੇਂ ਪੰਜਾਬੀ ਸ਼ੋਅ 'ਹੀਰ ਤੇ ਟੇਢੀ ਖੀਰ' ਦੇ ਮਹਾਂ ਲਾਂਚ ਤੇ ਫਲੌਕ ਸਟੂਡੀਓ ਨੇ ਧਮਾਕੇਦਾਰ ਜਸ਼ਨ ਮਨਾਇਆ

ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਇੱਕ ਨਵਾਂ ਸ਼ੋਅ ਹੀਰ ਤੇ ਟੇਢੀ ਖੀਰ ਰਾਤ ਵਜੇ ਸਿਰਫ ਜ਼ੀ ਪੰਜਾਬੀ ਤੇ