Saturday, April 20, 2024
BREAKING NEWS
ਮੋਬਾਇਲ ਦੀ ਦੁਨੀਆਂ ਤੇ ਇਸਦਾ ਵੱਧਦਾ ਦਾਇਰਾਮਾਨਵ ਨੂੰ ਏਕਤਾ ਦੇ ਧਾਗੇ ਵਿੱਚ ਬੰਨ੍ਹਦਾ ਹੈ "ਮਾਨਵ ਏਕਤਾ ਦਿਵਸ "ਪਟਿਆਲਾ ਲੋਕ ਸਭਾ ਲਈ ਟਿਕਟ ਦੀ ਵੰਡ ਤੋਂ ਬਾਅਦ ਕਾਂਗਰਸੀ ਆਗੂਆਂ ਨੇ ਵਿਖਾਏ ਬਗਾਵਤੀ ਸੁਰਅਕਾਲੀ ਦਲ ਦੀ ਚੋਣ ਰੈਲੀ 'ਚ ਸ਼ਹਿਰੀ ਲੋਕਾਂ ਦੀ ਗ਼ੈਰਹਾਜ਼ਰੀ ਬਣੀ ਚਰਚਾ ਦਾ ਵਿਸ਼ਾ ਮੁੱਖ-ਮੰਤਰੀ ਸਾਹਿਬ ਪੰਜਾਬ ਚ ਹੋਈ ਗੜੇਮਾਰੀ ਨਾਲ ਬਰਬਾਦ ਹੋ ਰਹੀਆਂ ਫਸਲਾਂ ਨੂੰ ਸੰਭਾਲੋ : ਐਨ ਕੇ ਸ਼ਰਮਾਮੀਂਹ ਤੇ ਗੜ੍ਹੇਮਾਰੀ ਕਾਰਨ ਹੋਏ ਨੁਕਸਾਨ ਦਾ ਤੁਰੰਤ ਮੁਆਵਜ਼ਾ ਦੇਣ ਭਗਵੰਤ ਮਾਨ: ਐਨ ਕੇ ਸ਼ਰਮਾਮਹਿਲਾਂ ’ਚ ਰਹਿਣ ਵਾਲੇ ਗਰੀਬਾਂ ਦਾ ਦੁੱਖ ਨਹੀਂ ਸਮਝ ਸਕਦੇ : ਐਨ.ਕੇ.ਸ਼ਰਮਾਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਬੈਂਕ ਦੇਣਗੇ ਵੋਟਰ ਜਾਗਰੂਕਤਾ ਦਾ ਸੁਨੇਹਾਹਰਿਆਣਾ ਏਂਟੀ ਕਰਪਸ਼ਨ ਬਿਊਰੋ ਦੀ ਟੀਮ ਨੇ ਧਰਮੇਂਦਰ 'ਤੇ ਕੀਤਾ ਮੁਕਦਮਾ ਦਰਜਦਿਲਚਸਪੀ ਨਾਲ਼ ਸਿੱਖੀ ਜਾ ਸਕਦੀ ਹੈ ਹਰ ਕਲਾ : ਪ੍ਰੋ. ਅਰਵਿੰਦ

National

ਪਾਕਿਸਤਾਨ ਵਿਚ 9 ਚੀਨੀ ਇੰਜਨੀਅਰਾਂ ਦੀ ਹਤਿਆ ਤੋਂ ਭੜਕਿਆ ਚੀਨ, ਕਿਹਾ-ਸਖ਼ਤ ਕਾਰਵਾਈ ਕਰੇ ਇਮਰਾਨ ਸਰਕਾਰ

July 14, 2021 07:55 PM
SehajTimes

ਇਸਲਾਮਾਬਾਦ : ਪਾਕਿਸਤਾਨ ਦੇ ਹਿੰਸਾ ਪ੍ਰਭਾਵਤ ਖੈਬਰ ਪਖਤੂਨਖਵਾਂ ਪ੍ਰਾਂਤ ਵਿਚ ਚੀਨ ਦੇ ਇੰਜਨੀਅਰਾਂ ਨੂੰ ਲਿਜਾ ਰਹੀ ਬੱਸ ’ਤੇ ਹੋਏ ਭਿਆਨਕ ਬੰਬ ਹਮਲੇ ਵਿਚ ਹੁਣ ਤਕ 9 ਚੀਨੀ ਇੰਜਨੀਅਰ ਅਤੇ ਤਿੰਨ ਪਾਕਿਸਤਾਨੀ ਸੁਰੱਖਿਆ ਮੁਲਾਜ਼ਮ ਮਾਰੇ ਗਏ ਹਨ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਉ ਲਿਜੀਆਨ ਨੇ ਕਿਹਾ ਕਿ ਇਸ ਹਮਲੇ ਕਾਰਨ ਉਹ ਸਦਮੇ ਵਿਚ ਹਨ ਅਤੇ ਘਟਨਾ ਦੀ ਸਖ਼ਤ ਨਿੰਦਾ ਕਰਦੇ ਹਨ। ਚੀਨੀ ਬੁਲਾਰੇ ਨੇ ਇਮਰਾਨ ਸਰਕਾਰ ਕੋਲੋਂ ਮੰਗ ਕੀਤੀ ਕਿ ਇਸ ਪੂਰੇ ਮਾਮਲੇ ਦੀ ਸਖ਼ਤੀ ਨਾਲ ਜਾਂਚ ਕੀਤੀ ਜਾਵੇ ਅਤੇ ਹਮਲੇ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਈਮਾਨਦਾਰੀ ਨਾਲ ਚੀਨ ਦੇ ਨਾਗਰਿਕਾਂ ਅਤੇ ਪ੍ਰਾਜੈਕਟਾਂ ਦੀ ਰਖਿਆ ਕੀਤੀ ਜਾਵੇ। ਪਾਕਿਸਤਾਨ ਨੇ ਪਹਿਲਾਂ ਇਸ ਘਟਨਾ ਨੂੰ ਹਾਦਸਾ ਦੱਸ ਕੇ ਲੁਕਾਉਣ ਦਾ ਯਤਨ ਕੀਤਾ ਪਰ ਚੀਨੀ ਦੂਤਘਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਹ ਬੰਬ ਹਮਲਾ ਸੀ। ਇਸ ਦੇ ਬਾਅਦ ਇਮਰਾਨ ਖ਼ਾਨ ਦੇ ਸੰਸਦੀ ਸਲਾਹਕਾਰ ਬਾਬਰ ਅਵਾਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਚੀਨੀ ਨਾਗਰਿਕਾਂ ’ਤੇ ਬੰਬ ਨਾਲ ਹਮਲਾ ਕੀਤਾ ਗਿਆ ਸੀ। ਅਵਾਨ ਨੇ ਇਸ ਨੂੰ ਕਾਇਰਾਨਾ ਹਮਲਾ ਕਰਾਰ ਦਿਤਾ। ਪਾਕਿਸਤਾਨ ਸਰਕਾਰ ਨੇ ਉਚ ਪਧਰੀ ਵਫਦ ਉਪਰੀ ਕੋਹਿਸਤਾਨ ਰਵਾਨਾ ਕਰ ਦਿਤਾ ਹੈ। ਇਨ੍ਹਾਂ ਸਾਰੇ ਇੰਜਨੀਅਰਾਂ ਨੂੰ ਸਥਾਨਕ ਪਣ ਬਿਜਲੀ ਪ੍ਰਾਜੈਕਟ ਦੇ ਨਿਰਮਾਣ ਲਈ ਲਿਜਾਇਆ ਜਾ ਰਿਹਾ ਸੀ। ਪਾਕਿਸਤਾਨ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਚੀਨੀ ਨਾਗਰਿਕਾਂ ਦੀ ਰਾਖੀ ਲਈ ਵੱਡੇ ਪੱਧਰ ’ਤੇ ਸੁਰੱਖਿਆ ਮੁਲਾਜ਼ਮ ਤੈਨਾਤ ਹਨ। ਇਹ ਹਮਲਾ ਸਵੇਰੇ ਸਾਢੇ ਸੱਤ ਵਜੇ ਹੋਇਆ। ਚੀਨ ਅਰਬਾਂ ਡਾਲਰ ਦੀ ਸੀਪੀਈਸੀ ਯੋਜਨਾ ਤਹਿਤ ਪਾਕਿਸਤਾਨ ਵਿਚ ਕਈ ਪ੍ਰਾਜੈਕਟ ਲਾ ਰਿਹਾ ਹੈ। ਸਥਾਨਕ ਲੋਕ ਚੀਨੀ ਪ੍ਰਾਜੈਕਟਾਂ ਦਾ ਵਿਰੋਧ ਕਰ ਰਹੇ ਹਨ। ਕੁਝ ਮਹੀਨੇ ਪਹਿਲਾਂ ਹੀ ਚੀਨ ਦੇ ਰਾਜਦੂਤ ਨੂੰ ਨਿਸ਼ਾਨਾ ਬਣਾ ਕੇ ਹੋਟਲ ਨੂੰ ਬੰਬਾਂ ਨਾਲ ਉਡਾ ਦਿਤਾ ਗਿਆ ਸੀ। ਹਾਲਾਂਕਿ ਹਮਲੇ ਸਮੇਂ ਰਾਜਦੂਤ ਹੋਟਲ ਵਿਚ ਨਹੀਂ ਸੀ। ਧਮਾਕੇ ਵਿਚ ਪੰਜ ਜਣੇ ਮਾਰੇ ਗਏ ਸਨ।

Have something to say? Post your comment