ਸੁਨਾਮ : ਭਾਜਪਾ ਦੇ ਸਾਬਕਾ ਮੰਡਲ ਪ੍ਰਧਾਨ ਅਤੇ ਥੋਕ ਕੱਪੜਾ ਵਪਾਰੀ ਐਸੋਸੀਏਸ਼ਨ ਦੇ ਪ੍ਰਧਾਨ ਰਾਜੀਵ ਗਰਗ ਦੇ ਪਿਤਾ, ਸੇਵਾਮੁਕਤ ਅਧਿਆਪਕ ਮਹਿੰਦਰ ਪਾਲ ਗਰਗ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਅਚਾਨਕ ਚਲਾਣੇ ਨਾਲ ਇਲਾਕੇ ਦੇ ਸਿਆਸੀ, ਸਮਾਜਿਕ, ਧਾਰਮਿਕ ਅਤੇ ਵਪਾਰਕ ਵਰਗਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮਾਸਟਰ ਮਹਿੰਦਰ ਪਾਲ ਗਰਗ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਵਾਲਿਆਂ ਵਿੱਚ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ, ਇੰਡਸਟਰੀ ਚੈਂਬਰ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਘਣਸ਼ਿਆਮ ਕਾਂਸਲ , ਆਮ ਆਦਮੀ ਪਾਰਟੀ ਦੇ ਆਗੂ ਰਾਜਨ ਸਿੰਗਲਾ, ਸੀਨੀਅਰ ਪੱਤਰਕਾਰ ਦਰਸ਼ਨ ਸਿੰਘ ਚੌਹਾਨ, ਸਾਈਕਲਿਸਟ ਯਸ਼ਪਾਲ ਗੋਗੀਆ, ਅਵਿਨਾਸ਼ ਜੈਨ, ਸ਼ਕਤੀ ਗਰਗ, ਸੰਜੀਵ ਕੁਮਾਰ, ਦੀਪਕ ਦੀਪੂ ਅਤੇ ਮੁਕੇਸ਼ ਗਰਗ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਸ਼ਾਮਲ ਹਨ। ਪਰਿਵਾਰਕ ਮੈਂਬਰਾਂ ਅਨੁਸਾਰ ਸਵਰਗੀ ਮਹਿੰਦਰ ਪਾਲ ਗਰਗ ਦੇ ਫੁੱਲ ਚੁਗਣ ਦੀ ਰਸਮ ਬੁੱਧਵਾਰ 30 ਸਤੰਬਰ ਨੂੰ ਸਵੇਰੇ ਸੱਤ ਵਜੇ ਅਦਾ ਕੀਤੀ ਜਾਵੇਗੀ।