Wednesday, September 23, 2026
BREAKING NEWS
ਰਾਣੀ ਮੁਖਰਜੀ ਦੀ ਮਾਂ ਕ੍ਰਿਸ਼ਨਾ ਮੁਖਰਜੀ ਦਾ 75 ਸਾਲ ਦੀ ਉਮਰ ਵਿੱਚ ਦੇਹਾਂਤਫਰੀਦਕੋਟ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲੀਸ ਨੇ ਲਈ ਚੱਪੇ-ਚੱਪੇ ਦੀ ਤਲਾਸ਼ੀਪੰਜਾਬ ਪਹਿਲੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰ ਕੇ ਇਤਿਹਾਸ ਰਚੇਗਾ: ਭਗਵੰਤ ਸਿੰਘ ਮਾਨਅੰਮ੍ਰਿਤਸਰ ਸੂਰਮਿਆਂ ਨੇ ਜਿੱਤਿਆ ਸ਼ੇਰ-ਏ-ਪੰਜਾਬ ਟੀ-20 ਖਿਤਾਬਪੰਜਾਬ ਦੀਆਂ ਸਨਅਤਾਂ ’ਚ 10 ਘੰਟੇ ਦਾ ਬਿਜਲੀ ਕੱਟਰਣਜੋਧ ਸਿੰਘ ਸਰਾਓ ਬਣੇ ਮੁਹਾਲੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨਹਰਿਆਣਾ ਦੇ ਸਾਬਕਾ ਮੰਤਰੀ ਦੇ ਪੁੱਤਰ ਨੇ ਆਪਣੇ ਫਾਰਮ ਹਾਊਸ 'ਤੇ ਕੀਤੀ 'ਖੁਦਕੁਸ਼ੀ'ਪੰਜਾਬ ਕਾਂਗਰਸ ’ਚ ਵੱਡਾ ਫੇਰਬਦਲ: ਸਚਿਨ ਪਾਇਲਟ ਨੂੰ ਮਿਲੀ ਪੰਜਾਬ ਦੀ ਕਮਾਨਭਗਵੰਤ ਸਿੰਘ ਮਾਨ ਵੱਲੋਂ ਬਠਿੰਡਾ ਵਿਖੇ ਖੇਡਾਂ ਵਤਨ ਪੰਜਾਬ ਦੀਆਂ-2026 ਦਾ ਉਦਘਾਟਨਨੇਪਾਲ ਵਿੱਚ ਭਿਆਨਕ ਹੜ੍ਹ ਦਾ ਕਹਿਰ

Chandigarh

ਪੰਜਾਬ ਦੀਆਂ ਪੰਜ ਸਹਿਕਾਰੀ ਖੰਡ ਮਿੱਲਾਂ ਨੇ ਜਿੱਤੇ ਕੌਮੀ ਐਵਾਰਡ

September 22, 2026 10:06 PM
SehajTimes

ਮਾਨ ਸਰਕਾਰ ਦੇ ਆਧੁਨਿਕ ਤਕਨੀਕਾਂ ਜ਼ਰੀਏ ਗੰਨੇ ਦੀ ਪੈਦਾਵਾਰ ਵਧਾਉਣ ਦੇ ਉਪਰਾਲਿਆਂ ਨੂੰ ਕੌਮੀ ਪੱਧਰ `ਤੇ ਨਰੋਈ ਪਛਾਣ ਹਾਸਿਲ ਹੋਈ-ਖੁੱਡੀਆਂ

ਚੰਡੀਗੜ੍ਹ/ ਨਵੀਂ ਦਿੱਲੀ :  ਕੌਮੀ ਪੱਧਰ ਤੇ ਮਾਣ ਹਾਸਿਲ ਕਰਦਿਆਂ ਪੰਜਾਬ ਦੀਆਂ ਪੰਜ ਸਹਿਕਾਰੀ ਖੰਡ ਮਿਲਾਂ ਨੇ ਨਵੀਂ ਦਿੱਲੀ ਵਿਖੇ ਹੋਏ ਕੌਮੀ ਸਹਿਕਾਰਤਾ ਸ਼ੂਗਰ ਉਦਯੋਗ ਕਨਕਲੇਵ 2026 ਦੌਰਾਨ ਵਿੱਤੀ ਪ੍ਰਬੰਧਨ, ਉੱਤਮ ਗੰਨਾ ਵਿਕਾਸ ਅਤੇ ਤਕਨੀਕੀ ਕੁਸ਼ਲਤਾ ਸ਼੍ਰੇਣੀਆਂ ਵਿਚ ਕੌਮੀ ਪੱਧਰ ਦੇ ਐਵਾਰਡ ਹਾਸਿਲ ਕੀਤੇ ਹਨ। ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਵੱਲੋਂ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਸ੍ਰੀ ਨਿਤਿਨ ਗਡਕਰੀ ਪਾਸੋਂ ਇਹ ਐਵਾਰਡ ਪ੍ਰਾਪਤ ਕੀਤੇ। ਇਸ ਕਨਕਲੇਵ ਦੌਰਾਨ ਵਿੱਤੀ ਪ੍ਰਬੰਧਨ ( ਅਦਰ ਰਿਕਵਰੀ ਏਰੀਆ) ਵਰਗ ਵਿਚ ਦੀ  ਬਟਾਲਾ ਕੋਆਪਰੇਟਿਵ ਸ਼ੂਗਰ ਮਿੱਲਜ਼ ਲਿਮਟਿਡ ਨੇ ਦੂਜਾ, ਉੱਤਮ ਗੰਨਾ ਵਿਕਾਸ ( ਅਦਰ ਰਿਕਵਰੀ ਏਰੀਆ) ਵਰਗ ਵਿਚ ਦੀ ਫਾਜਿਲਕਾ ਕੋਆਪਰੇਟਿਵ ਸ਼ੂਗਰ ਮਿੱਲਜ਼ ਲਿਮਟਿਡ ਅਤੇ ਬੁੱਢੇਵਾਲ ਕੋਆਪਰੇਟਿਵ ਸ਼ੂਗਰ ਮਿੱਲਜ਼ ਲਿਮਟਿਡ ਨੇ ਦੂਜਾ ਅਤੇ ਤਕਨੀਕੀ ਕੁਸ਼ਲਤਾ ਐਵਾਰਡ (ਅਦਰ ਰਿਕਵਰੀ ਏਰੀਆ) ਵਰਗ ਵਿਚ  ਦੀ ਨਕੋਦਰ ਕੋਆਪਰੇਟਿਵ ਸ਼ੂਗਰ ਮਿੱਲਜ਼ ਲਿਮਟਿਡ ਨੇ ਦੂਜਾ ਅਤੇ ਇਸੇ ਵਰਗ ਵਿਚ ਦੀ ਭੋਗਪੁਰ ਕੋਆਪਰੇਟਿਵ ਸ਼ੂਗਰ ਮਿਲਜ਼ ਲਿਮਟਿਡ ਨੇ ਤੀਜਾ ਸਥਾਨ ਹਾਸਿਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਖੰਡ ਮਿੱਲਾਂ ਵੱਲੋਂ ਕੀਤੇ ਗਏ ਸਰਵੇਖਣ ਅਨੁਸਾਰ ਸਾਲ 2025-26 ਦੌਰਾਨ ਪੰਜਾਬ ਵਿੱਚ ਗੰਨੇ ਹੇਠ ਰਕਬਾ 1,11,818 ਹੈਕਟੇਅਰ ਸੀ, ਜੋ ਸਾਲ 2026-27 ਦੌਰਾਨ ਵਧ ਕੇ 1,16,131 ਹੈਕਟੇਅਰ ਹੋ ਗਿਆ ਹੈ। ਜੇਕਰ ਮੌਸਮ ਅਨੁਕੂਲ ਰਿਹਾ ਤਾਂ ਇਸ ਰਕਬੇ ਤੋਂ ਲਗਭਗ 700 ਲੱਖ ਕੁਇੰਟਲ ਗੰਨੇ ਦੀ ਪੈਦਾਵਾਰ ਹੋਣ ਦੀ ਸੰਭਾਵਨਾ ਹੈ। ਸਾਲ 2026-27 ਦੌਰਾਨ ਗੰਨੇ ਦੀ ਆਧੁਨਿਕ ਕਾਸ਼ਤ ਅਤੇ ਖੇਤੀ ਮਸ਼ੀਨੀਕਰਨ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਪ੍ਰੋਤਸਾਹਨ ਸਕੀਮ ਲਾਗੂ ਕੀਤੀ ਗਈ ਹੈ, ਜਿਸ ਤਹਿਤ ਚੁਣੇ ਹੋਏ ਜ਼ਿਲ੍ਹਿਆਂ ਵਿੱਚ ਸਿਫਾਰਸ਼ਸ਼ੁਦਾ ਗੰਨਾ ਕਾਸ਼ਤ ਤਕਨੀਕਾਂ ’ਤੇ ਆਧਾਰਿਤ ਇੱਕ ਹੈਕਟੇਅਰ ਦੇ ਪ੍ਰਦਰਸ਼ਨੀ ਪਲਾਟ ਸਥਾਪਤ ਕਰਨ ਲਈ ਕਿਸਾਨਾਂ ਨੂੰ 3,200 ਰੁਪਏ  ਪ੍ਰਤੀ ਏਕੜ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਸਾਲ 2024-25 ਅਤੇ 2025-26 ਲਈ ਇਹ ਕਨਕਲੇਵ ਨੈਸ਼ਨਲ ਫ਼ੈਡਰੇਸ਼ਨ ਆਫ ਕੋਔਪਰੇਟਿਵ ਸ਼ੁਗਰ ਫੈਕਟਰੀਜ਼ ਲਿਮਿਟਿਡ ਵੱਲੋਂ ਡਾ. ਅੰਬੇਦਕਰ ਅੰਤਰ ਰਾਸ਼ਟਰੀ ਕੇਂਦਰ ਨਵੀਂ ਦਿੱਲੀ ਵਿੱਖੇ ਕਰਵਾਈ ਗਈ।

Have something to say? Post your comment

 

More in Chandigarh

ਭਗਵੰਤ ਸਿੰਘ ਮਾਨ ਨੇ ਸ਼ਹਿਰੀ ਅਤੇ ਪੇਂਡੂ ਸਥਾਨਕ ਸੰਸਥਾਵਾਂ ਲਈ ਮਜ਼ਬੂਤ ਵਿੱਤੀ ਢਾਂਚੇ ਦੀ ਵਕਾਲਤ ਕੀਤੀ

ਗੈਂਗਸਟਰਾਂ 'ਤੇ ਵਾਰ ਦਾ 245ਵਾਂ ਦਿਨ: ਪੰਜਾਬ ਪੁਲਿਸ ਵੱਲੋਂ 528 ਥਾਈਂ ਛਾਪੇਮਾਰੀ; 236 ਕਾਬੂ

ਜ਼ਿਲ੍ਹਾ ਪੱਧਰੀ ਵਪਾਰੀ ਕਮਿਸ਼ਨ ਦੀਆਂ ਮੀਟਿੰਗਾਂ ਵਿੱਚ ਗਜ਼ਟਿਡ ਅਧਿਕਾਰੀਆਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਦੇ ਦਿੱਤੇ ਨਿਰਦੇਸ਼ :  ਚੀਮਾ

650ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਮਾਨ ਸਰਕਾਰ ਕੱਢੇਗੀ ਚਾਰ ਵਿਸ਼ਾਲ ਸ਼ੋਭਾ ਯਾਤਰਾਵਾਂ: ਚੀਮਾ

‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 244ਵਾਂ ਦਿਨ: ਪੰਜਾਬ ਪੁਲਿਸ ਵੱਲੋਂ 559 ਥਾਵਾਂ ’ਤੇ ਛਾਪੇਮਾਰੀ; 333 ਵਿਅਕਤੀ ਕਾਬੂ

ਪੰਜਾਬ ਨੇ ਟੈਕਸ ਚੋਰਾਂ ਖਿਲਾਫ਼ ਸ਼ਿਕੰਜਾ ਹੋਰ ਕੱਸਿਆ

ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਵਿਸਤ੍ਰਿਤ ਮੀਟਿੰਗਾਂ, ਮਿਡ-ਡੇ-ਮੀਲ ਅਤੇ ਮਾਣ-ਭੱਤਾ ਵਰਕਰਾਂ ਨੂੰ ਦਿੱਤਾ ਭਰੋਸਾ

ਨੰਗਲ ਨੂੰ ਮਿਲੇਗਾ 500 ਸੀਟਾਂ ਵਾਲਾ ਅਤਿ-ਆਧੁਨਿਕ ਆਡੀਟੋਰੀਅਮ

ਜਨਗਣਨਾ 2027 ਲਈ ਪੰਜਾਬ ਤਿਆਰ-ਬਰ-ਤਿਆਰ

ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਖਾਧ ਪਦਾਰਥਾਂ ਦੀ ਗੁਣਵੱਤਾਂ ’ਤੇ ਤਿੱਖੀ ਨਜ਼ਰ ਰੱਖਣ ਲਈ ਜਾਂਚ ਮੁਹਿੰਮ ਕੀਤੀ ਤੇਜ਼