Sunday, September 20, 2026
BREAKING NEWS
ਫਰੀਦਕੋਟ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲੀਸ ਨੇ ਲਈ ਚੱਪੇ-ਚੱਪੇ ਦੀ ਤਲਾਸ਼ੀਪੰਜਾਬ ਪਹਿਲੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰ ਕੇ ਇਤਿਹਾਸ ਰਚੇਗਾ: ਭਗਵੰਤ ਸਿੰਘ ਮਾਨਅੰਮ੍ਰਿਤਸਰ ਸੂਰਮਿਆਂ ਨੇ ਜਿੱਤਿਆ ਸ਼ੇਰ-ਏ-ਪੰਜਾਬ ਟੀ-20 ਖਿਤਾਬਪੰਜਾਬ ਦੀਆਂ ਸਨਅਤਾਂ ’ਚ 10 ਘੰਟੇ ਦਾ ਬਿਜਲੀ ਕੱਟਰਣਜੋਧ ਸਿੰਘ ਸਰਾਓ ਬਣੇ ਮੁਹਾਲੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨਹਰਿਆਣਾ ਦੇ ਸਾਬਕਾ ਮੰਤਰੀ ਦੇ ਪੁੱਤਰ ਨੇ ਆਪਣੇ ਫਾਰਮ ਹਾਊਸ 'ਤੇ ਕੀਤੀ 'ਖੁਦਕੁਸ਼ੀ'ਪੰਜਾਬ ਕਾਂਗਰਸ ’ਚ ਵੱਡਾ ਫੇਰਬਦਲ: ਸਚਿਨ ਪਾਇਲਟ ਨੂੰ ਮਿਲੀ ਪੰਜਾਬ ਦੀ ਕਮਾਨਭਗਵੰਤ ਸਿੰਘ ਮਾਨ ਵੱਲੋਂ ਬਠਿੰਡਾ ਵਿਖੇ ਖੇਡਾਂ ਵਤਨ ਪੰਜਾਬ ਦੀਆਂ-2026 ਦਾ ਉਦਘਾਟਨਨੇਪਾਲ ਵਿੱਚ ਭਿਆਨਕ ਹੜ੍ਹ ਦਾ ਕਹਿਰ ਟਰੱਕ ਦੀ ਲਪੇਟ 'ਚ ਆਉਣ ਨਾਲ ਨੌਜਵਾਨ ਦੀ ਮੌਤ

Entertainment

ਹਰਦੀਪ ਗਿੱਲ ਦੀ ਗਾਇਕੀ ਨੇ ਗੀਤਾਂ  ਨਾਲ ਮੈਰੀਲੈਂਡ ਵਿੱਚ ਬੰਨ੍ਹਿਆ ਰੰਗ

September 16, 2026 09:01 PM
ਸੁਰਜੀਤ ਸਿੰਘ ਤਲਵੰਡੀ

‘ਸ਼ਹਿਰ ਪਟਿਆਲੇ ਦੇ ਮੁੰਡੇ, ਮੁੱਛ ਫੁੱਟ ਗੱਭਰੂ ਵਾਲੇ ਨੇ’ ਨਾਲ ਸਰੋਤੇ ਹੋਏ ਮੰਤਰਮੁਗਧ; ਗਿੱਧੇ ਤੇ ਭੰਗੜੇ ਨੇ ਬਣਾਇਆ ਯਾਦਗਾਰ ਮਾਹੌਲ

ਮੈਰੀਲੈਂਡ : ਪ੍ਰਸਿੱਧ ਪੰਜਾਬੀ ਗਾਇਕ ਹਰਦੀਪ ਗਿੱਲ ਦੀ ਵਿਸ਼ੇਸ਼ ਸੰਗੀਤਕ ਸ਼ਾਮ ਮੈਰੀਲੈਂਡ ਵਿੱਚ ਬੇਹੱਦ ਉਤਸ਼ਾਹ ਅਤੇ ਚਾਅ ਨਾਲ ਕਰਵਾਈ ਗਈ। ਹਰਦੀਪ ਗਿੱਲ ਨੇ ਆਪਣੇ ਮਸ਼ਹੂਰ ਗੀਤ ‘ਸ਼ਹਿਰ ਪਟਿਆਲੇ ਦੇ ਮੁੰਡੇ, ਮੁੱਛ ਫੁੱਟ ਗੱਭਰੂ ਨੇ’ ਸੋਹਣੇ ਸਮੇਤ ਵੱਖ-ਵੱਖ ਪੰਜਾਬੀ ਗੀਤਾਂ ਨਾਲ ਹਾਜ਼ਰੀਨ ਨੂੰ ਕੀਲ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਡਾ. ਸੁਰਿੰਦਰ ਸਿੰਘ ਗਿੱਲ ਵੱਲੋਂ ਹਰਦੀਪ ਗਿੱਲ ਦੀ ਸਰੋਤਿਆਂ ਨਾਲ ਜਾਣ-ਪਛਾਣ ਕਰਵਾਉਣ ਉਪਰੰਤ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਹਰਦੀਪ ਗਿੱਲ ਦਾ ਸਵਾਗਤ ਕਰਦਿਆਂ ਉਨ੍ਹਾਂ ਦੀ ਪੰਜਾਬੀ ਗਾਇਕੀ ਅਤੇ ਸੱਭਿਆਚਾਰਕ ਵਿਰਾਸਤ ਨੂੰ ਸਮਰਪਿਤ ਯੋਗਦਾਨ ਦਾ ਜ਼ਿਕਰ ਕੀਤਾ। ਇਸ ਮੌਕੇ ਮੈਰੀਲੈਂਡ ਸਟੇਟ ਦੀ ਕੰਪਟਰੋਲਰ ਵੱਲੋਂ ਭੇਜੀ ਗਈ ਸਾਈਟੇਸ਼ਨ ਬੀਬੀਆਂ ਵੱਲੋਂ ਹਰਦੀਪ ਗਿੱਲ ਨੂੰ ਭੇਂਟ ਕੀਤੀ ਗਈ। ਇਸੇ ਤਰ੍ਹਾਂ ਡਿਸਟ੍ਰਿਕਟ 7 ਦੇ ਡੈਲੀਗੇਟ ਹੈਰੀ ਭੰਡਾਰੀ ਅਤੇ ਫ਼ਨ ਕਮੇਟੀ ਦੇ ਮੈਂਬਰਾਂ ਵੱਲੋਂ ਵੀ ਸਾਈਟੇਸ਼ਨ ਭੇਟ ਕਰਕੇ ਹਰਦੀਪ ਗਿੱਲ ਨੂੰ ਸਨਮਾਨਿਤ ਕੀਤਾ ਗਿਆ। ਪੰਜਾਬੀ ਬੋਲੀਆਂ ਦੀ ਪੇਸ਼ਕਾਰੀ ਦੌਰਾਨ ਬੀਬੀਆਂ ਨੇ ਗਿੱਧੇ ਦੀ ਤਾਲ ’ਤੇ ਨੱਚ ਕੇ ਪੰਜਾਬੀ ਸੱਭਿਆਚਾਰ ਦੀ ਝਲਕ ਨੂੰ ਬਾਖੂਬੀ ਨਾਲ ਪੇਸ਼ ਕੀਤਾ ।ਹਾਜ਼ਰੀਨ ਨੌਜਵਾਨਾਂ ਵੱਲੋਂ ਹਰ ਗੀਤ ’ਤੇ ਜੋਸ਼ ਨਾਲ ਭੰਗੜਾ ਪਾਇਆ ਗਿਆ। ਖੁਦ ਹਰਦੀਪ ਗਿੱਲ ਨੇ ਵੀ ਆਪਣੇ ਗੀਤਾਂ ਨਾਲ ਗਾਇਕੀ ਦੇ ਨਾਲ-ਨਾਲ ਭੰਗੜੇ ਦੇ ਜੌਹਰ ਦਿਖਾਏ, ਜਿਸ ਨਾਲ ਸਮਾਗਮ ਦਾ ਮਾਹੌਲ ਹੋਰ ਵੀ ਜੋਸ਼ੀਲਾ ਹੋ ਗਿਆ। ਡਾ. ਸੁਰਿੰਦਰ ਸਿੰਘ ਗਿੱਲ ਵੱਲੋਂ ਇਸ ਵਿਸ਼ੇਸ਼ ਸਮਾਗਮ ਦਾ ਪ੍ਰਬੰਧ ਕੀਤਾ ਗਿਆ ਸੀ, ਜਿਸ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਸ਼ਿਰਕਤ ਕੀਤੀ। ਹਾਜ਼ਰੀਨ ਵੱਲੋਂ ਹਰਦੀਪ ਗਿੱਲ ਦੀ ਪੇਸ਼ਕਾਰੀ ਨੂੰ ਭਰਪੂਰ ਪਿਆਰ ਮਿਲਿਆ ਅਤੇ ਕਈ ਮੌਕਿਆਂ ’ਤੇ ਨੋਟਾਂ ਦੀ ਬਾਰਿਸ਼ ਕਰਕੇ ਗਾਇਕ ਦਾ ਸਨਮਾਨ ਕੀਤਾ ਗਿਆ।



ਸੰਗੀਤਕ ਪ੍ਰੋਗਰਾਮ ਉਪਰੰਤ ਰਾਤ ਦੇ ਖਾਣੇ ਦਾ ਵੀ ਪ੍ਰਬੰਧ ਕੀਤਾ ਗਿਆ, ਜਿੱਥੇ ਹਾਜ਼ਰੀਨ ਨੇ ਆਪਸੀ ਵਿਚਾਰਾਂ ਦੀ ਸਾਂਝ ਪਾਈ ਅਤੇ ਪੰਜਾਬੀ ਸੱਭਿਆਚਾਰ, ਗਾਇਕੀ ਅਤੇ ਭਾਈਚਾਰਕ ਸਾਂਝ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਹ ਸਮਾਗਮ ਪੰਜਾਬੀ ਕਲੱਬ DMV, ਦੇ ਫਾਊਡਰ ਕੇ ਕੇ ਸਿੱਧੂ, ਸੁਰਜੀਤ ਸਿੰਘ ਭੱਟੀ ਪ੍ਰਧਾਨ, ਰਣਜੀਤ ਸਿੰਘ ਚਹਿਲ ਸਕੱਤਰ , ਅਜੀਤ ਸ਼ਾਹੀ ਕੈਸ਼ੀਅਰ, ਦਲਜੀਤ ਸਿੰਘ ਬੱਬੀ ਪ੍ਰਧਾਨ ਸਿੱਖਸ ਆਫ ਯੂਐਸਏ, ਡਾਕਟਰ ਸੁਰਿੰਦਰ ਸਿੰਘ ਗਿਲ ਚੇਅਰਮੈਨ ਅੰਤਰਰਾਸ਼ਟਰੀ ਫ਼ੋਰਮ ਯੂਐਸਏ, ਕੇਵਲ ਸਿੰਘ ਮਾਨ , ਜੱਸਾ ਸਿੰਘ , ਸੁਖਜਿੰਦਰ ਸਿੰਘ ਸੋਨੀ, ਅਵਤਾਰ ਸਿੰਘ ਵੜਿੰਗ, ਦਵਿੰਦਰ ਸਿੰਘ ਗਿੱਲ , ਸਤਿੰਦਰ ਸਿੰਘ ਕੰਗ, ਕੁਲਜੀਤ ਗਿੱਲ ,ਜਸਵਿੰਦਰ ਸਿੰਘ ਰਾਯਲ ਤਾਜ, ਹਰਬੰਸ ਸਿੰਘ ਸੰਧੂ ਪ੍ਰਧਾਨ ਅਕਾਲੀ ਦਲ ਮੈਰੀਲੇਡ, ਦਿਲਬਾਗ ਸਿੰਘ , ਮਾਸਟਰ ਧਰਮਪਾਲ ਸਿੰਘ ਜਿੰਦਰਪਾਲ ਸਿੰਘ ਬਰਾੜ ਅਤੇ ਹੋਰ ਸਹਿਯੋਗੀ ਸੰਸਥਾਵਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। 

ਪ੍ਰੋਗਰਾਮ ਦੀ ਕਵਰੇਜ ਜਰਨਲਿਸਟ ਸੁਰਮੁਖ ਸਿੰਘ ਮਾਣਕੂ, ਹਰਜੀਤ ਹੁੰਦਲ ਅਤੇ ਡਾ. ਸੁਰਿੰਦਰ ਸਿੰਘ ਗਿੱਲ ਵੱਲੋਂ ਕੈਮਰਾਬੰਦ ਕੀਤੀ ਗਈ ਅਤੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਾਈ ਗਈ। ਸਮੁੱਚੇ ਤੌਰ ’ਤੇ ਹਰਦੀਪ ਗਿੱਲ ਦੀ ਇਹ ਸੰਗੀਤਕ ਸ਼ਾਮ ਪੰਜਾਬੀ ਗਾਇਕੀ, ਗਿੱਧੇ, ਭੰਗੜੇ ਅਤੇ ਭਾਈਚਾਰਕ ਸਾਂਝ ਦਾ ਸੁਮੇਲ ਬਣ ਕੇ ਸਾਹਮਣੇ ਆਈ ਅਤੇ ਸਰੋਤਿਆਂ ਦੇ ਮਨਾਂ ’ਤੇ ਇੱਕ ਵੱਖਰੀ ਤੇ ਯਾਦਗਾਰ ਛਾਪ ਛੱਡ ਗਈ।

Have something to say? Post your comment

 

More in Entertainment

ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰਨ ਵਾਲੇ ਮੋਰਿੰਡਾ ਨਿਵਾਸੀ ਦਰਸ਼ਨ ਸਿੰਘ ਦਾ ਨਿੱਘਾ ਸਵਾਗਤ

ਚੰਡੀਗੜ੍ਹ: "ਵਿਰਸਾ ਪੰਜਾਬ ਦਾ - ਤੀਜ ਸਮਾਰੋਹ 2026"

“ਨਾਰਥ ਇੰਡੀਆ ਆਈਕੋਨਿਕ ਫੈਸ਼ਨ ਸ਼ੋ ਸੀਜ਼ਨ 2”ਚ ਮਿਸਟਰ ਕੈਟੇਗਰੀ ਵਿੱਚ ਤਿਲਕ ਰਾਜ,ਮਿਸ ਕੈਟੇਗਰੀ ਵਿੱਚ ਡਾ. ਅਦਿਤੀ ਬੰਸਲ ਅਤੇ ਮਿਸਿਜ਼ ਕੈਟੇਗਰੀ ਵਿੱਚ ਪੂਜਾ ਚੌਹਾਨ ਜੇਤੂ ਰਹੀ

ਇਵੈਂਟ ਤੇ ਬ੍ਰਾਂਡਿੰਗ ਦੀ ਦੁਨੀਆ ਵਿੱਚ ਉਭਰਦਾ ਚਿਹਰਾ : ਪੰਕਜ ਅਰੋੜਾ

ਮੋਹਾਲੀ ਪੁਲਿਸ ਵੱਲੋਂ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੂੰ ਧਮਕੀ ਭਰੀ ਈਮੇਲ ਮਾਮਲੇ ਵਿੱਚ ਸੋਹਾਣਾ ਥਾਣੇ ਵਿਖੇ ਐਫ ਆਈ ਆਰ ਦਰਜ

ਸਟਾਰ ਆਫ਼ ਦ ਟ੍ਰਾਈਸਿਟੀ ਨੇ ਮਨੀਮਾਜਰਾ ਦੇ ਏਆਰ ਪਲਾਜ਼ਾ ਵਿਖੇ ਕੀਤਾ ਪ੍ਰੋਗਰਾਮ ਆਯੋਜਿਤ

ਸਟਾਰ ਆਫ਼ ਟ੍ਰਾਈਸਿਟੀ ਇੱਕ ਹੋਰ ਸ਼ਾਨਦਾਰ ਪ੍ਰੋਗਰਾਮ ਦੀ ਮੇਜ਼ਬਾਨੀ ਕਰਦਾ ਹੈ

ਪੰਜਾਬੀ ਸਿੰਗਰ ਬੀ. ਪ੍ਰਾਕ ਤੋਂ ਮੰਗੀ ਗਈ ਫਿਰੌਤੀ

ਚੰਡੀਗੜ੍ਹ ਦੀ ਧੀ ਸੁਪਰਣਾ ਬਰਮਨ ਨੂੰ ਮਿਲਿਆ ਟ੍ਰਾਈਸਿਟੀ ਇੰਸਪੀਰੇਸ਼ਨ ਵੂਮੈਨ ਆਫ ਦਿ ਈਅਰ ਅਵਾਰਡ

ਚੰਡੀਗੜ੍ਹ 'ਚ ਪਹਿਲੀ ਵਾਰ ਟ੍ਰਾਈਸਿਟੀ ਸਟਾਰ ਆਫ਼ ਦ ਈਅਰ ਅਵਾਰਡ ਆਯੋਜਿਤ