Friday, September 19, 2025

Sports

ਸਾਬਕਾ ਕ੍ਰਿਕਟਰ ਯਸ਼ਪਾਲ ਸ਼ਰਮਾ ਦਾ ਦੇਹਾਂਤ

July 13, 2021 12:12 PM
SehajTimes

ਕਪਿਲ ਦੇਵ ਨੇ ਪ੍ਰਗਟਾਇਆ ਦੁੱਖ


ਨਵੀਂ ਦਿੱਲੀ : ਪੰਜਾਬ ਦੇ ਲੁਧਿਆਣਾ ਵਾਸੀ ਸਾਬਕਾ ਕ੍ਰਿਕਟਰ ਯਸ਼ਪਾਲ ਸ਼ਰਮਾ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਹੈ, ਉਹ 66 ਸਾਲਾਂ ਦੇ ਸਨ। ਇਥੇ ਉਨ੍ਹਾਂ ਬਾਰੇ ਦਸ ਦਈਏ ਕਿ ਉਹ 1983 ਦੀ ਵਿਸ਼ਵ ਕੱਪ ਜੇਤੂ ਟੀਮ ਵਿਚ ਸਨ। ਇਸ ਸਬੰਧੀ ਅੱਜ ਕਪਿਲ ਦੇਵ ਨੇ ਕਿਹਾ ਕਿ ਮੇਰੇ ਕੋਲ ਸ਼ਬਦ ਨਹੀਂ ਹਨ। ਮੈਂ ਉਨ੍ਹਾਂ ਦੀ ਮੌਤ ਦੀ ਖ਼ਬਰ ਸੁਣ ਕੇ ਹੈਰਾਨ ਹਾਂ। ਮੈਂ ਆਪਣੇ ਆਪ ਨੂੰ ਸੰਭਾਲ ਨਹੀਂ ਸਕਦਾ। ਇਥੇ ਜਿਕਰਯੋਗ ਹੈ ਕਿ ਯਸ਼ਪਾਲ ਨੇ ਦੇਸ਼ ਲਈ 37 ਟੈਸਟ ਮੈਚਾਂ ਵਿੱਚ 33.46 ਦੀ ਔਸਤ ਨਾਲ 1606 ਦੌੜਾਂ ਬਣਾਈਆਂ। ਇਸ ਵਿੱਚ ਦੋ ਸੈਂਕੜੇ ਦੇ ਨਾਲ 9 ਅਰਧ ਸੈਂਕੜੇ ਹਨ। ਜਦੋਂ ਕਿ 42 ਵਨਡੇ ਮੈਚਾਂ ਵਿੱਚ ਉਨ੍ਹਾਂ 28.48 ਦੀ ਔਸਤ ਨਾਲ 883 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ 4 ਅਰਧ ਸੈਂਕੜੇ ਲਗਾਏ। ਯਸ਼ਪਾਲ ਸ਼ਰਮਾ ਵਿਕਟਕੀਪਰ ਦੇ ਨਾਲ ਮੱਧਮ ਤੇਜ਼ ਗੇਂਦਬਾਜ਼ ਵੀ ਸੀ। ਉਨ੍ਹਾਂ ਟੈਸਟ ਅਤੇ ਵਨਡੇ ਮੈਚਾਂ ਵਿੱਚ 1-1 ਵਿਕਟ ਵੀ ਲਏ। ਉਨ੍ਹਾਂ ਨੇ ਆਪਣੇ ਕ੍ਰਿਕਟ ਕਰੀਅਰ ਦੀ ਸ਼ੁਰੂਆਤ 13 ਅਕਤੂਬਰ 1978 ਨੂੰ ਵਨਡੇ ਨਾਲ ਕੀਤੀ ਸੀ। ਇਹ ਮੈਚ ਪਾਕਿਸਤਾਨ ਖਿਲਾਫ ਸਿਆਲਕੋਟ ਵਿੱਚ ਖੇਡਿਆ ਗਿਆ ਸੀ। ਅਗਲੇ ਸਾਲ ਉਨ੍ਹਾਂ ਨੇ ਇੰਗਲੈਂਡ ਖ਼ਿਲਾਫ਼ ਆਪਣਾ ਟੈਸਟ ਡੈਬਿਊ ਵੀ ਕੀਤਾ। ਇਹ ਮੈਚ 2 ਅਗਸਤ 1979 ਨੂੰ ਲਾਰਡਜ਼ ਵਿਖੇ ਖੇਡਿਆ ਗਿਆ ਸੀ। ਯਸ਼ਪਾਲ ਸ਼ਰਮਾ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਕੁਝ ਦਿਨਾਂ ਤੱਕ ਐਂਪਾਇਰਿੰਗ ਵੀ ਕੀਤੀ ਸੀ। ਬਾਅਦ ਵਿੱਚ ਉਨ੍ਹਾਂ ਨੂੰ ਟੀਮ ਇੰਡੀਆ ਦਾ ਚੋਣਕਾਰ ਨਿਯੁਕਤ ਕੀਤਾ ਗਿਆ ਸੀ। ਭਾਰਤ ਨੇ 1983 ਵਿੱਚ ਪਹਿਲਾ ਕ੍ਰਿਕਟ ਵਰਲਡ ਕੱਪ ਜਿੱਤਿਆ ਸੀ, ਯਸ਼ਪਾਲ ਸ਼ਰਮਾ ਵੀ ਇਸ ਟੀਮ ਦਾ ਹਿੱਸਾ ਸਨ।

Have something to say? Post your comment