ਖਰੜ : ਨਾਨਕ ਸਾਈਂ ਫਾਊਡੇਸ਼ਨ ਸ੍ਰੀ ਹਜ਼ੂਰ ਸਾਹਿਬ ਨਾਦੇੜ੍ਹ ਦੇ ਚੇਅਰਮੈਨ ਪੰਦਰੀਨਾਥ ਬੋਕਾਰੇ ਨੇ ਦਸਿਆ ਕਿ ਇਸ ਸਾਲ ਇਹ 12ਵੀਂ ‘ਸੰਤ ਨਾਮ ਦੇਵ ਘੁਮਾਣ ਯਾਤਰਾ ’ ਸ੍ਰੀ ਹਜ਼ੂਰ ਸਾਹਿਬ ਨਾਦੇੜ ਤੋਂ ਸ੍ਰੀ ਅਮ੍ਰਿੰਤਸਰ ਤੱਕ ਗੁਰਦੁਆਰਾ ਲੰਗਰ ਸਾਹਿਬ ਦੇ ਮੁੱਖੀ ਸੰਤ ਬਾਬਾ ਨਰਿੰਦਰ ਸਿੰਘ ਜੀ ਤੇ ਸੰਤ ਬਾਬਾ ਬਲਵਿੰਦਰ ਸਿੰਘ ਜੀ, ਸੰਤ ਬਾਬਾ ਸਤਨਾਮ ਸਿੰਘ ਜੀ ਪਿੱਪਲੀ ਸਾਹਿਬ ਵਾਲੇ, ਸੰਤ ਬਾਬਾ ਗੁਰਦੇਵ ਸਿੰਘ ਸ੍ਰੀ ਆਨੰਦਪੁਰ ਸਾਹਿਬ ਵਾਲੇ , ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ, ਸੰਤ ਬਾਬਾ ਬਲਬੀਰ ਸਿੰਘ ਜੀ, ਸੰਤ ਬਾਬਾ ਜੋਗਾ ਸਿੰਘ ਜੀ ਕਰਨਾਲ ਵਾਲਿਆਂ ਦੇ ਆਸ਼ੀਰਵਾਦ ਨਾਲ 15 ਨਵੰਬਰ ਨੂੰ ਸ੍ਰੀ ਹਜ਼ੂਰ ਸਾਹਿਬ ਨਾਦੇੜ ਤੋਂ ਅਰਦਾਸ ਕਰਨ ਉਪਰੰਤ ਪ੍ਰਾਰੰਭ ਹੋਵੇਗੀ ਜਿਸ ਵਿਚ 180 ਦੇ ਕਰੀਬ ਯਾਤਰੀ ਹੋਣਗੇ ਅਤੇ ਰੇਲ ਗੱਡੀ ਰਾਹੀ ਬਠਿੰਡਾ ਪੁੱਜੇਗੀ ਜਿਥੇ ਅੱਗੋ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਸ੍ਰੀ ਦਰਬਾਰ ਸਾਹਿਬ ਅਮ੍ਰਿੰਤਸਰ, ਵਾਹਗਾ-ਅਟਾਰੀ ਬਾਰਡਰ,ਜਲਿਆਂਵਾਲਾ ਬਾਗ, ਸੰਤ ਨਾਮਦੇਵ ਜੀ ਦੇ ਸਥਾਨ ਘੁਮਾਣ, ਸ੍ਰੀ ਆਨੰਦਪੁਰ ਸਾਹਿਬ, ਭਾਖੜਾ ਡੈਮ, ਕੀਰਤਪੁਰ ਸਾਹਿਬ, ਮਾਤਾ ਨੈਣਾਂ ਦੇਵੀ,ਫਤਿਹਗੜ੍ਹ ਸਾਹਿਬ, ਚੰਡੀਗੜ੍ਹ ਨੂੰ ਹੁੰਦੀ ਹੋਈ ਹਰਿਆਣਾ, ਦਿੱਲੀ ਦੇ ਇਤਿਹਾਸਕ ਧਾਰਮਿਕ ਸਥਾਨਾਂ ਸਮੇਤ ਹੋਰ ਸਥਾਨਾਂ ਤੇ ਸ਼ਰਧਾਲੂਆਂ ਅਤੇ ਸੰਗਤਾਂ ਵਲੋਂ ਦਰਸ਼ਨ ਕੀਤੇ ਜਾਣਗੇ। ਉਨ੍ਹਾਂ ਦਸਿਆ ਕਿ ਇਸ ਯਾਤਰਾ ਦਾ ਮਕਸਦ ਹੈ ਕਿ ਮਹਾਂਰਾਸ਼ਟਰ ਤੇ ਪੰਜਾਬ ਦੇ ਵਿਚ ਆਪਸੀ ਭਾਈਚਾਰਾ ਵਧਾਉਣਾ ਹੈ ਅਤੇ ਨਾਨਕ ਸਾਈਂ ਫਾਊਡੇਸ਼ਨ ਸ੍ਰੀ ਹਜ਼ੂਰ ਸਾਹਿਬ ਨਾਦੇੜ ਵਲੋਂ ‘ਸੰਤ ਨਾਮਦੇਵ ਘੁਮਾਣ ਯਾਤਰਾ’ 11 ਸਾਲ ਪਹਿਲਾਂ ਗੁਰਦੁਆਰਾ ਲੰਗਰ ਸਾਹਿਬ ਦੇ ਮੁੱਖ ਸੰਤ ਬਾਬਾ ਬਲਵਿੰਦਰ ਸਿੰਘ ਜੀ ਤੇ ਸੰਤ ਬਾਬਾ ਨਰਿੰਦਰ ਸਿੰਘ ਜੀ ਦੇ ਆਸ਼ੀਰਵਾਦ ਨਾਲ ਪ੍ਰਾਰੰਭ ਕੀਤੀ ਗਈ ਸੀ। ਇਸ ਮੌਕੇ ਸੰਭਾ ਜੀ ਰਾਓ ਧੂਲਾਗੰਡੇ, ਮਹਿੰਦਰ ਸਿੰਘ ਪੰਡਾਲ, ਪੁੰਡਲਿਕ ਬੇਲਕਰ, ਸੂਰਿਆਂਕਾਂਤ ਕੁੰਭਾਰ, ਨਰਾਇਣ ਵਾਡੀਕਰ, ਡਾ. ਗਜਾਨਨ ਦੇਵਕਰ, ਅਨੰਦ ਕੁਲਕਰਨੀ, ਪਿ੍ਰੰਸੀਪਲ ਵਿਸ਼ਵਨਾਥ ਪਾਟਿਲ, ਦੱਤਾਤੇ੍ਰਯ ਪਿੰਪਲਵਾਗਾਵਰ, ਕੇਸ਼ਵ ਹਲਦੇਕਰ, ਰਾਮ ਸ਼ੈਲਕੇ, ਬਾਲਾ ਜੀ ਅਲੇਵਰ, ਸੁਰੇਸ਼ ਚਵਾਨ, ਅਸ਼ੋਚਨਾ, ਅਸ਼ੰਕਰ, ਕ੍ਰਿਸ਼ਨਾ ਕਾਂਤ, ਦਗੜਾਪੱਲੇਵਾਰ, ਮਹਾਨੰਦ ਮਾਨੂਰਕਰ, ਊਸ਼ਾ ਪਿਕਰਾਓ, ਜਯਾ ਪਾਟਿਲ, ਸ੍ਰੇਅਸ਼ ਕੁਮਾਰ ਬੋਕਾਰੇ, ਪ੍ਰਦੀਪ ਟਾਂਕ, ਪੰਡੈਲੋ, ਮਾਥਨੌਕੇ ਸਮੇਤ ਹੋਰ ਆਗੂ ਹਾਜ਼ਰ ਸਨ।