ਦੇਵੀਗੜ੍ਹ : ਗੁਰੂ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਸਮਾਗਮ ਅੱਜ ਭੁੰਨਰਹੇੜੀ ਵਿਖੇ ਸਾਨੋ ਸੌਕਤ ਨਾਲ ਸੰਪੰਨ ਹੋਇਆ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਗੁਰੂ ਰਵਿਦਾਸ ਨੂੰ ਸਾਡਾ ਸੱਚਾ ਸਤਿਕਾਰ ਇਹੋ ਹੈ ਕਿ ਉਹਨਾਂ ਦੇ ਦਰਸਾਏ ਹੋਏ ਮਾਰਗ ਤੇ ਚੱਲੀਏ! ਗੁਰੂ ਜੀ ਨੇ ਜਿਸ ਬੇਗਮਪੁਰਾ ਦਾ ਸੰਕਲਪ ਉਸ ਸਮੇਂ ਸਮੁੱਚੀ ਮਨੁੱਖਤਾ ਲਈ ਦਿੱਤਾ ਉਸ ਸੰਕਲਪ ਨੂੰ ਜੇ ਅੱਜ ਦਾ ਸਿਸਟਮ ਅਮਲੀ ਜਾਮਾ ਪਹਿਨਾ ਤਾਂ ਸਾਰੇ ਕੁੜੱਤਣਾਂ ਭਰੇ ਵਿਵਾਦ ਖਤਮ ਜਾਣਗੇ ਉਹਨਾਂ ਕਿਹਾ ਕਿ ਬੇਗਮਪੁਰਾ ਦਾ ਸੰਕਲਪ ਭੇਦ ਭਾਵ ਖਤਮ ਕਰਨ ਤੇ ਬਰਾਬਰਤਾ ਦੀ ਗੱਲ ਤੇ ਹਰ ਤਰ੍ਹਾਂ ਨਿਡਰ ਹੋ ਕੇ ਰਹਿਣ ਦੀ ਇਜਾਜ਼ਤ ਦਿੰਦਾ ਹੈ। ਇਸ ਮੌਕੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਕਹਿੰਦੇ ਹਨ ਕਿ ਹਉਮੈ ਤੇ ਹੰਕਾਰ ਛੱਡੋ ਫਿਰ ਅਸੀਂ ਉਹਨਾਂ ਦੀ ਕਹੀ ਗੱਲ ਤੋਂ ਉਲਟ ਚੱਲ ਕੇ ਹਉਮੈ ਤੇ ਹੰਕਾਰ ਨੂੰ ਅਪਣਾ ਕੇ ਜਿੱਥੇ ਆਪਣੇ ਰਿਸ਼ਤੇ ਖਰਾਬ ਕਰਦੇ ਉੱਥੇ ਸਮਾਜਿਕ ਰਿਸ਼ਤਿਆਂ ਵਿੱਚ ਵੀ ਗੰਧਲਾ ਪਾਉਂਦੇ ਹਾਂ! ਇਸ ਮੌਕੇ ਪ੍ਰੋਫੈਸਰ ਮੋਹਨ ਸਿੰਘ ਤਿਆਗੀ ਨੇ ਵੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆ ਤੇ ਚੱਲਣ ਦਾ ਜੋਰ ਦਿੱਤਾ ਤੇ ਗੁਰੂ ਜੀ ਦੀ ਬਾਣੀ ਸਬੰਧੀ ਪ੍ਰਭਾਵਸਾਲੀ ਭਾਸ਼ਣ ਦਿੱਤਾ! ਇਸ ਮੌਕੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ ਦੇ ਹੈਡ ਗ੍ਰੰਥੀ ਅਵਤਾਰ ਸਿੰਘ ਨੇ ਕਥਾ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਤੇ ਗੁਰੂ ਜੀ ਦੀ ਬਾਣੀ ਨਾਲ ਜੋੜਿਆ ਉੱਥੇ ਢਾਡੀ ਰਾਗੀ ਤੇ ਕੀਰਤਨੀ ਜਥੇ ਨੇ ਵੀ ਸੰਗਤਾਂ ਨੂੰ ਗੁਰੂ ਜੀ ਦੀ ਬਾਣੀ ਰਾਹੀਂ ਨਿਹਾਲ ਕੀਤਾ! ਇਸ ਮੌਕੇ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੱਡਾ ਸਹਿਯੋਗ ਰਿਹਾ ਤੇ ਗੁਰੂ ਰਵਿਦਾਸ ਜੀ ਦਾ 650 ਸਾਲਾ ਸਮਾਗਮ ਸ਼ਤਾਬਦੀ ਸਮਾਗਮ ਸ਼ਾਨੋ ਸੌਕਤ ਨਾਲ ਸੰਪੰਨ ਹੋਇਆ! ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਗੁਰਜੀਤ ਸਿੰਘ ਉੱਪਲੀ, ਜਸਬੀਰ ਸਿੰਘ ਲਲੀਨਾਂ, ਸੁਰੇਸ ਕੁਮਾਰ ਈਸਰਹੇੜੀ, ਸੰਦੀਪ ਸਿੰਘ ਜਲਵੇੜਾ, ਮਨਿੰਦਰ ਸਿੰਘ ਜਲਵੇੜਾ, ਹਰਮੇਸ਼ ਸਿੰਘ ਮਰਦਾਂਹੇੜੀ, ਗੁਲਜਾਰ ਸਿੰਘ ਭੁੰਨਰਹੇੜੀ, ਭੁਪਿੰਦਰ ਸਿੰਘ ਮਜਾਲ, ਗੁਰਚਰਨ ਸਿੰਘ ਪੰਜੋਲਾ, ਸਤਬੀਰ ਸਿੰਘ ਜਲਵੇੜਾ, ਜੋਗਾ ਸਿੰਘ ਜਲਵੇੜਾ, ਹਰਮੇਸ਼ ਸਿੰਘ ਬਾਲੀਆਂ, ਗੁਰਧਿਆਨ ਸਿੰਘ ਵਾਲੀਆਂ, ਸ਼ਿੰਦਰਪਾਲਸਿੰਘ ਡੀਲਵਾਲ, ਗੁਰਪ੍ਰੀਤ ਸਿੰਘ ਦੌਣ ਖੁਰਦ, ਭੋਲਾ ਸਿੰਘ ਭੰਬੂਆਂ, ਦਲਵੀਰ ਸਿੰਘ ਅਲੀਪੁਰ ਜੱਟਾਂ, ਆਦਿ ਹਾਜਰ ਸਨ