ਸਨੌਰ, : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਕਲੌਨੀ ਮੇਨ ਗੇਟ ਨੇੜੇ ਮਹਿਤਾ ਪੈਟਰੋਲ ਪੰਪ ਵਾਲੀ ਸੜਕ ਦੀ ਖਸਤਾ ਹਾਲਤ ਬਾਰੇ ਪ੍ਰਸ਼ਾਸ਼ਨ ਤੱਕ ਕਈ ਵਾਰ ਧਿਆਨ ਚ ਲਿਆਂਦਾ ਗਿਆ ਅਤੇ ਉਸਦੀ ਕਾਰਵਾਈ ਨਹੀਂ ਕੀਤੀ ਗਈ ਅਤੇ ਫ਼ਿਰ ਹਲਕਾ ਸਨੌਰ ਨਾਲ ਸਬੰਧਿਤ ਕਈ ਪ੍ਰਮੁੱਖ ਸ਼ਖਸ਼ੀਅਤਾ ਵੱਲੋਂ ਧਰਨੇ ਲਗਾਇਆ ਗਿਆ ਇਸ ਧਰਨੇ ਦੌਰਾਨ ਕਰੀਬ 50 ਵਿਅਕਤੀਆਂ ’ਤੇ ਦਰਜ ਕੀਤੇ ਇਸ ਮਾਮਲੇ ਸਬੰਧੀ ਪੰਜਾਬ ਪ੍ਰਾਪਰਟੀ ਡੀਲਰਜ਼ ਐਸੋਸੀਏਸ਼ਨ ਪਟਿਆਲਾ ਦੇ ਪ੍ਰਧਾਨ, ਹਲਕਾ ਸਨੌਰ ਤੋਂ ਸੀਨੀਅਰ ਆਗੂ ਤੇ ਸਮਾਜ ਸੇਵੀ ਰਾਜ ਕੁਮਾਰ ਰਾਣਾ ਨੇ ਅੱਜ ਸਿਹਤ ਮੰਤਰੀ ਨਾਲ ਮੁਲਾਕਾਤ ਕਰਕੇ ਸਭ ਤੋਂ ਪਹਿਲਾਂ ਦਰਜ ਕੀਤੇ ਪਰਚੇ ਨੂੰ ਰੱਦ ਕਰਨ ਦੀ ਮੰਗ ਰੱਖੀ। ਓਹਨਾ ਦੱਸਿਆ ਕਿ ਸੜਕ ਦੀ ਮਾੜੀ ਹਾਲਤ ਸਬੰਧੀ ਲੋਕਾਂ ਵੱਲੋਂ ਕਈ ਵਾਰ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਗਿਆ, ਪਰ ਕੋਈ ਠੋਸ ਕਾਰਵਾਈ ਨਹੀਂ ਹੋਈ। ਇਸ ਤੋਂ ਬਾਅਦ ਲੋਕਾਂ ਨੇ ਆਪਣੀ ਸਮੱਸਿਆ ਸਰਕਾਰ ਤੱਕ ਪਹੁੰਚਾਉਣ ਲਈ ਸ਼ਾਂਤਮਈ ਧਰਨਾ ਦਿੱਤਾ, ਪਰ ਧਰਨਾਕਾਰੀਆਂ ਅਤੇ ਇਲਾਕੇ ਦੇ 50 ਦੇ ਕਰੀਬ ਮੋਹਤਬਰਾਂ ’ਤੇ ਹੀ ਪਰਚਾ ਦਰਜ ਕਰ ਦਿੱਤਾ ਗਿਆ। ਓਹਨਾ ਅਖੀਰ ਚ ਕਿਹਾ ਕਿ ਜੇ ਨਾਜਾਇਜ਼ ਪਰਚੇ ਰੱਦ ਨਾ ਕੀਤਾ ਗਿਆ ਤਾਂ ਵੱਡੇ ਪੱਧਰ ਤੇ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਗੁਰਧਿਆਨ ਸਿੰਘ ਕੌਸਲਰ, ਸਰਪੰਚ ਬਲਵਿੰਦਰ ਕੌਰ, ਵਿਦਿਆ ਨਗਰ, ਸਰਪੰਚ ਗੁਰਪ੍ਰੀਤ ਸਿੰਘ ਅਤੇ ਐਡਵੋਕੇਟ ਰਿਸ਼ਵ ਮਹਿਤਾ,ਵਿਜੇ ਕੁਮਾਰ ਸਾਬਕਾ ਸਰਪੰਚ, ਬਲਦੇਵ ਸ਼ਰਮਾ, ਨਰੇਸ਼ ਜਿੰਦਲ, ਮਲਕੀਤ ਸਿੰਘ ਜਸੋਵਾਲ ਅਤੇ ਹੋਰ ਮੌਜੂਦ ਸਨ।