Saturday, October 17, 2026
BREAKING NEWS
• ਪੰਜਾਬ ਨੂੰ ਬਰਬਾਦ ਕਰਨ ਲਈ ਚਿੱਟਾ ਪਾਰਟੀ ਨਾਲ ਮਿਲੀਭੁਗਤ ਕੀਤੀ : ਕੇਜਰੀਵਾਲ • ਰੋਹਿਣੀ ਵਿੱਚ ਕੋਕੀਨ ਸਪਲਾਈ ਨੈਟਵਰਕ ਦਾ ਪਰਦਾਫ਼ਾਸ਼ ; ਚਾਰ ਵਿਦੇਸ਼ੀ ਨਾਗਰਿਕਾਂ ਗ੍ਰਿਫ਼ਤਾਰ • ਵਿਜੀਲੈਂਸ ਬਿਊਰੋ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ • ਭਾਰਤ ਛੱਡੋ ਨੋਟਿਸ ; ਕਲਾਕਾਰ ਦੀ ਸ਼ਮੂਲੀਅਤ ਇਕ ਅਜਿਹੇ ਏਜੰਡੇ ਨਾਲ ਮੇਲ ਖਾਂਦੀ ਹੈ ਜੋ ਦੇਸ਼ ਦੇ ਹਿੱਤਾਂ ਦੇ ਉਲਟ ਹੈ : ਸ਼ੇਖ ਬਾਜੀ • ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਸੰਜੀਵ ਅਰੋੜਾ ਦੀ ਜ਼ਮਾਨਤ ਅਰਜ਼ੀ ਰੱਦ • ਅਭਿਜੀਤ ਦੀਪਕੇ, ਆਸ਼ੂਤੋਸ਼ ਰੰਕਾ, ਸੌਰਵ ਦਾਸ ਕਿਥੇ ਹਨ : ਕੇਜਰੀਵਾਲ • ਦਿੱਲੀ ਪੁਲਿਸ ਵਲੋਂ 5.75 ਕਿਲੋਗ੍ਰਾਮ ਕ੍ਰਿਸਟਲ ਮੇਥ (ਆਈਸ) ਜ਼ਬਤ ; ਇਕ ਗ੍ਰਿਫ਼ਤਾਰ • ਸੋਸ਼ਲ ਮੀਡੀਆ ਇਨਫ਼ਲੂਐਂਸਰ ਮੈਡ ਸੰਧੂ ਦੀ ਗੋਲੀ ਮਾਰ ਕੇ ਹੱਤਿਆ • ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਹੀ ਅੱਜ ਪੰਜਾਬ ਪਿੱਛੇ ਹੋ ਗਿਆ: ਨਾਇਬ ਸਿੰਘ ਸੈਣੀ • ਚੰਡੀਗੜ੍ਹ ‘ਚ ਪੰਜਾਬ ਭਾਜਪਾ ਦਫ਼ਤਰ ਗ੍ਰੇਨੇਡ ਮਾਮਲੇ ਦੀ ਜਾਂਚ ਐਨ ਆਈ ਏ ਹਵਾਲੇ

Majha

ਅਮਨਦੀਪ ਮੈਡੀਸਿਟੀ ਨੇ ਦਿਲ ਤੇ ਧਮਣੀ ਦਾ ਕੀਤਾ ਸਫ਼ਲ ਆਪਰੇਸ਼ਨ

August 30, 2026 09:44 AM
Rozana Sehaj times
ਅੰਮ੍ਰਿਤਸਰ  : ਅਮਨਦੀਪ ਮੈਡੀਸਿਟੀ ਨੇ ਉਜਾਲਾ ਸਿਗਨਸ ਦੀ ਭਾਈਵਾਲ਼ੀ 'ਚ ਦਿਲ ਤੇ ਧਮਣੀ ਦੀ ਗੰਭੀਰ ਹਾਲਤ ਵਿੱਚ ਅਜਿਹਾ ਸਫ਼ਲ ਆਪਰੇਸ਼ਨ ਕੀਤਾ ਹੈ, ਜਿਸ ਵਿੱਚ ਨਾਮਾਤਰ ਚੀਰ–ਫਾੜ ਦੀ ਜ਼ਰੂਰਤ ਹੁੰਦੀ ਹੈ। ਤਕਨੀਕੀ ਭਾਸ਼ਾ ਵਿੱਚ ਇਸ ਨੂੰ 'ਟਾਈਪ ਬੀ ਏਓਰਟਿਕ ਡਾਇਸੈਕਸ਼ਨ – ਟੀਬੀਏਡੀ' ਕਿਹਾ ਜਾਂਦਾ ਹੈ। ਇਹ ਆਪਣੇ–ਆਪ ਵਿੱਚ ਇੱਕ ਬਹੁਤ ਵੱਡਾ ਮੀਲ–ਪੱਥਰ ਹੈ। ਇਹ ਸਫ਼ਲ ਆਪਰੇਸ਼ਨ 54 ਸਾਲਾਂ ਦੇ ਉਸ ਮਰਦ ਮਰੀਜ਼ ਦਾ ਕੀਤਾ ਗਿਆ ਹੈ, ਜੋ ਸਰੀਰ ਦੀ ਮੁੱਖ ਨਸ ਜਾਂ ਧਮਣੀ (ਆਰਟਰੀ) 'ਅਓਰਟਾ' ਦੀ ਗੰਭੀਰ ਕਿਸਮ ਦੀ ਹਾਲਤ ਤੋਂ ਪੀੜਤ ਸੀ। ਇਸ ਮਰੀਜ਼ ਦਾ ਬਲੱਡ–ਪ੍ਰੈਸ਼ਰ ਬਹੁਤ ਜ਼ਿਆਦਾ ਹੋ ਗਿਆ ਸੀ ਤੇ ਉਹ ਕਿਸੇ ਵੀ ਤਰ੍ਹਾਂ ਕਾਬੂ ਹੇਠ ਨਹੀਂ ਸੀ ਆ ਰਿਹਾ। ਜਾਂਚ ਦੌਰਾਨ ਪਤਾ ਲੱਗਾ ਕਿ ਉਸ ਦੀ ਮੁੱਖ ਧਮਣੀ 'ਅਓਰਟਾ' ਦੇ ਹੇਠਲਾ ਹਿੱਸਾ ਬੁਰੀ ਤਰ੍ਹਾਂ ਫਟਣ ਲੱਗ ਪਿਆ ਸੀ। ਅਜਿਹੀ ਹਾਲਤ ਵਿੱਚ ਉਸ ਦੀ ਜਾਨ ਨੂੰ ਵੱਡਾ ਖ਼ਤਰਾ ਸੀ। ਇਸੇ ਲਈ ਉਸ ਦਾ ਤੁਰਤ–ਫੁਰਤ ਇਲਾਜ ਜ਼ਰੂਰੀ ਸੀ। ਅਜਿਹੇ ਮਾਮਲਿਆਂ ਵਿੱਚ ਕੁਝ ਮਰੀਜ਼ਾਂ ਦੀ ਮੈਡੀਕਲ ਸਮੱਸਿਆ ਨੂੰ ਦਵਾਈਆਂ ਨਾਲ਼ ਕਾਬੂ ਹੇਠ ਲਿਆਂਦਾ ਜਾ ਸਕਦਾ ਹੈ ਪਰ ਜਦੋਂ ਗੁੰਝਲਾਂ ਬਹੁਤ ਜ਼ਿਆਦਾ ਵਧ ਜਾਣ, ਤਾਂ ਧਮਣੀ ਦੇ ਹੋਰ ਨੁਕਸਾਨ ਤੋਂ ਬਚਾਅ ਲਈ ਤੁਰੰਤ ਇਲਾਜ ਜ਼ਰੂਰੀ ਹੁੰਦਾ ਹੈ। ਤਦ ਇਸ ਮਰੀਜ਼ ਦੇ ਇਲਾਜ ਲਈ ਅਮਨਦੀਪ ਮੈਡੀਸਿਟੀ ਦੇ ਦਿਲ ਤੇ ਵੈਸਕਿਊਲਰ ਨਾਲ਼ ਸਬੰਧਤ ਕੇਸਾਂ ਦੇ ਮਾਹਿਰ ਸਰਜਨਾਂ ਨੇ ਆਧੁਨਿਕ TEVAR ਵਿਧੀ ਨਾਲ਼ ਆਪਰੇਸ਼ਨ ਕੀਤਾ, ਜਿਸ ਵਿੱਚ ਨਾਮਾਤਰ ਚੀਰ–ਫਾੜ ਦੀ ਜ਼ਰੂਰਤ ਹੁੰਦੀ ਹੈ। ਡਾਕਟਰਾਂ ਨੇ ਮਰੀਜ਼ ਦੇ 'ਗ੍ਰੋਇਨ' (ਢਿੱਡ ਤੇ ਪੱਟ ਦੇ ਉਪਰ ਦਾ ਵਿਚਕਾਰਲਾ ਹਿੱਸਾ) 'ਚ ਇੱਕ ਨਿੱਕਾ ਜਿਹਾ ਛੇਕ ਕਰ ਕੇ ਇੱਕ 'ਸਟੈਂਟ ਗ੍ਰਾਫ਼ਟ' ਨਾਂਅ ਦੀ ਇੱਕ ਖ਼ਾਸ ਕਵਰਡ ਟਿਊਬ ਦਾਖ਼ਲ ਕੀਤੀ ਅਤੇ ਉਸ ਨੂੰ ਮੁੱਖ ਨਸ ਦੇ ਫਟੇ ਹੋਏ ਸਥਾਨ ਨੂੰ ਬੰਦ ਕਰਨ ਲਈ ਵਰਤਿਆ। ਇੰਝ ਮੁੱਖ ਨਸ ਦੇ ਕਮਜ਼ੋਰ ਸਥਾਨ ਉਤੇ ਦਬਾਅ ਘਟ ਗਿਆ ਤੇ ਉਸ ਦੇ ਹੋਰ ਅਗਲੇ ਹਿੱਸੇ ਦੇ ਫਟਣ ਦਾ ਖ਼ਤਰਾ ਬਹੁਤ ਜ਼ਿਆਦਾ ਘਟ ਗਿਆ। ਇਹ ਆਪਰੇਸ਼ਨ ਪੁਰਾਣੇ ਤੇ ਰਵਾਇਤੀ ਆਪਰੇਸ਼ਨ ਵਾਂਗ ਬਿਲਕੁਲ ਵੀ ਨਹੀਂ ਸੀ, ਜਿਸ ਵਿੱਚ ਛਾਤੀ ਨੂੰ ਚੀਰ ਕੇ ਵੱਡਾ ਹਿੱਸਾ ਖੋਲ੍ਹਿਆ ਜਾਦਾ ਹੈ। ਇਹ ਆਪਰੇਸ਼ਨ ਬਹੁਤ ਨਿੱਕੇ–ਨਿੱਕੇ ਛੇਕਾਂ ਰਾਹੀਂ ਕੀਤਾ ਗਿਆ। ਅਮਨਦੀਪ ਮੈਡੀਸਿਟੀ, ਉਜਾਲਾ ਸਿਗਨਸ ਦੀ ਭਾਈਵਾਲ਼ੀ ਨਾਲ਼ ਅਗਾਂਹਵਧੂ, ਹਰੇਕ ਮਰੀਜ਼ ਦੀ ਪਹੁੰਚ ਹੇਠ ਇਲਾਜ ਉਪਲਬਧ ਕਰਵਾਉਣ ਲਈ ਪ੍ਰਤੀਬੱਧ ਹੈ ਅਤੇ ਮਾਹਿਰ ਡਾਕਟਰਾਂ ਦੀ ਟੀਮ ਪੂਰੀ ਤਰ੍ਹਾਂ ਆਧੁਨਿਕ ਸਹੂਲਤਾਂ ਅੰਮ੍ਰਿਤਸਰ ਅਤੇ ਆਲ਼ੇ–ਦੁਆਲ਼ੇ ਦੇ ਇਲਾਕਾ–ਨਿਵਾਸੀਆਂ ਦੇ ਮਰੀਜ਼ਾਂ ਲਈ ਮੌਜੂਦ ਹੈ।

Have something to say? Post your comment

More in Majha

ਅੰਮ੍ਰਿਤਸਰ ਵਿੱਚ ਅਸਾਲਟ ਰਾਈਫਲ 2 ਹੈਂਡ ਗ੍ਰਨੇਡ ਅਤੇ 13 ਪਿਸਤੌਲ ਬਰਾਮਦ

ਪਰਮਿੰਦਰ ਝੋਟਾ ਕਤਲ ’ਚ ਪੰਜਾਬ ਬੰਦ : ਅੰਮ੍ਰਿਤਸਰ ’ਚ ਸੜਕ ਜਾਮ ਕਰਨ ਵਾਲੇ 5-7 ਵਿਅਕਤੀ ਹਿਰਾਸਤ ’ਚ

ਅੰਮ੍ਰਿਤਸਰ ਵਿੱਚ 6 ਪਿਸਤੌਲਾਂ, 4.4 ਕਿਲੋ ਹੈਰੋਇਨ, 500 ਗ੍ਰਾਮ ਅਫੀਮ, 12.9 ਲੱਖ ਰੁਪਏ ਦੀ ਡਰੱਗ ਮਨੀ ਅਤੇ ਇੱਕ ਡਰੋਨ ਸਮੇਤ 10 ਵਿਅਕਤੀ ਕਾਬੂ

ਪੰਜਾਬ ਪੁਲਿਸ ਵੱਲੋਂ ਪਾਕਿਸਤਾਨੀ ਆਈਐਸਆਈ ਸਮਰਥਿਤ ਮਾਡਿਊਲ ਦਾ ਪਰਦਾਫਾਸ਼

ਅੰਮ੍ਰਿਤਸਰ ਵਿੱਚ ਐਮ-16 ਰਾਈਫਲ, ਦੋ ਜ਼ਿਗਾਣਾ ਪਿਸਤੌਲ ਸਮੇਤ 10 ਅਤਿ-ਆਧੁਨਿਕ ਹਥਿਆਰ ਬਰਾਮਦ; ਚਾਰ ਕਾਬੂ

ਗ਼ੈਰ-ਕਾਨੂੰਨੀ ਹਥਿਆਰ ਸਪਲਾਈ ਨੈਟਵਰਕ ਵਿੱਚ ਸ਼ਾਮਲ ਇੱਕ ਨਾਬਾਲਗ ਸਣੇ ਅੱਠ ਵਿਅਕਤੀ ਕਾਬੂ; 15 ਪਿਸਤੌਲਾਂ ਬਰਾਮਦ

ਸਰਹੱਦ ਪਾਰਲੇ ਹਥਿਆਰ ਅਤੇ ਵਿਸਫ਼ੋਟਕ ਤਸਕਰੀ ਨੈੱਟਵਰਕ ਦਾ ਪਰਦਾਫ਼ਾਸ਼

‘ਕੰਮ ਦੀ ਰਾਜਨੀਤੀ’ ਨੇ ਲੋਕਾਂ ਦਾ ਵਿਸ਼ਵਾਸ ਜਿੱਤਿਆ, 2027 ਵਿੱਚ ਪੰਜਾਬ ਸਾਨੂੰ ਇੱਕ ਹੋਰ ਮੌਕਾ ਦੇਵੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਸੋਸ਼ਲ ਮੀਡੀਆ ਇਨਫ਼ਲੂਐਂਸਰ ਮੈਡ ਸੰਧੂ ਦੀ ਗੋਲੀ ਮਾਰ ਕੇ ਹੱਤਿਆ

ਸਰਹੱਦ ਪਾਰੋਂ ਚੱਲ ਰਹੇ ਤਸਕਰੀ ਨੈੱਟਵਰਕਾਂ ਨਾਲ ਸਬੰਧਤ ਚਾਰ ਮੁਲਜ਼ਮ 10 ਕਿੱਲੋ ਹੈਰੋਇਨ ਅਤੇ 10 ਪਿਸਤੌਲਾਂ ਸਣੇ ਕਾਬੂ