ਕੋਟਕਪੂਰਾ/ਮੋਗਾ : ਆਪ ਸਮੂਹ ਸੰਗਤ ਨੂੰ ਪਤਾ ਹੀ ਹੈ ਕਿ ਭਾਈ ਰਛਪਾਲ ਸਿੰਘ ਸੋਸਣ ਨੂੰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਅਤੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਵੱਲੋਂ ਕੋਟਕਪੂਰਾ ਹਲਕੇ ਦਾ ਹਲਕਾ ਇੰਚਾਰਜ ਲਾ ਕੇ ਚੋਣ ਲੜਨ ਦੀ ਸੇਵਾ ਸੌਂਪੀ ਗਈ ਹੈ। ਭਾਈ ਰਛਪਾਲ ਸਿੰਘ ਸੋਸਣ ਵੱਲੋਂ ਭਲਕੇ 30 ਅਗਸਤ ਦਿਨ ਐਤਵਾਰ ਨੂੰ *ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਕੋਟਕਪੂਰਾ* ਵਿਖੇ ਨਤਮਸਤਕ ਹੋ ਕੇ ਇਹ ਸੇਵਾ ਸੰਭਾਲੀ ਜਾਣੀ ਹੈ। ਅੱਜ ਇਥੇ ਜਾਣਕਾਰੀ ਦਿੰਦਿਆਂ ਭਾਈ ਰਛਪਾਲ ਸਿੰਘ ਸੋਸਣ ਦੇ ਕਰੀਬੀ ਸਤਪਾਲ ਸਿੰਘ ਡਗਰੂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਭਾਈ ਰਛਪਾਲ ਸਿੰਘ ਹਲਕਾ ਮੋਗਾ ਤੋਂ ਸੇਵਾਵਾਂ ਨਿਭਾਅ ਰਹੇ ਸਨ, ਜਿਸ ਕਰਕੇ ਮੋਗਾ ਹਲਕੇ ਦੀ ਸੰਗਤ ਹਲਕਾ ਕੋਟਕਪੂਰਾ ਤੱਕ ਭਾਈ ਰਛਪਾਲ ਸਿੰਘ ਸੋਸਣ ਦੇ ਨਾਲ ਮੋਟਰਸਾਈਕਲ ਰੈਲੀ ਦੇ ਰੂਪ ਵਿੱਚ ਕੋਟਕਪੂਰਾ ਤਕ ਨਾਲ ਆਵੇਗੀ। ਉਹਨਾਂ ਦੱਸਿਆ ਕਿ ਮੋਗਾ ਹਲਕੇ ਦੀ ਸੰਗਤ ਪਿੰਡ ਖੁਖਰਾਣਾ ਦੀ ਦਾਣਾ ਮੰਡੀ (ਦਾਰਾਪੁਰ ਵਾਲੇ ਟੋਲ ਪਲਾਜੇ ਕੋਲ) ਤੋੰ ਸ਼ੁਰੂ ਹੋ ਕੇ ਮੋਟਰਸਾਈਕਲ ਰੈਲੀ ਦੇ ਰੂਪ ਵਿੱਚ ਪਿੰਡ ਚੰਦਬਾਜਾ ਦੀ ਦਾਣਾ ਮੰਡੀ ਪਹੁੰਚੇਗੀ। ਪਿੰਡ ਚੰਦਬਾਜਾ ਦੀ ਦਾਣਾ ਮੰਡੀ 'ਚ ਹਲਕਾ ਕੋਟਕਪੂਰਾ ਦੀ ਸੰਗਤ ਭਾਈ ਰਛਪਾਲ ਸਿੰਘ ਸੋਸਣ ਤੇ ਮੋਗਾ ਹਲਕੇ ਦੀ ਸੰਗਤ ਦਾ ਸਵਾਗਤ ਕਰੇਗੀ। ਅੱਗੇ ਮੋਟਰਸਾਈਕਲ ਰੈਲੀ ਦੇ ਰੂਪ 'ਚ ਕੋਟਕਪੂਰਾ ਹਲਕੇ ਦੇ ਪਿੰਡ ਚੰਦਬਾਜਾ ਤੋਂ ਅੱਗੇ ਪਿੰਡਾਂ ਵਿਚੋਂ ਹੁੰਦੇ ਹੋਏ ਸੰਗਤ ਗੁਰਦੁਆਰਾ ਪਾਤਸ਼ਾਹੀ ਦਸਵੀਂ ਕੋਟਕਪੂਰਾ ਪਹੁੰਚ ਕੇ ਭਾਈ ਰਛਪਾਲ ਸਿੰਘ ਸੋਸਣ ਨਾਲ ਗੁਰਦੁਆਰਾ ਪਾਤਸ਼ਾਹੀ ਦਸਵੀਂ ਅਰਦਾਸ ਬੇਨਤੀ ਕਰਨ ਜਾਵੇਗੀ । ਹਲਕੇ ਦੀ ਸੰਗਤ ਨੂੰ ਬੇਨਤੀ ਹੈ ਕਿ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਵੱਧ ਚੜ੍ਹਕੇ ਸ਼ਮੂਲੀਅਤ ਕਰਦਿਆਂ ਭਾਈ ਅੰਮ੍ਰਿਤਪਾਲ ਸਿੰਘ ਦੀ ਸੋਚ ਨੂੰ ਘਰ ਘਰ ਪਹੁੰਚਾਉਣ ਲਈ ਜ਼ਰੂਰ ਸ਼ਾਮਲ ਹੋਵੇ ।