Wednesday, April 24, 2024
BREAKING NEWS
24 ਪਿੰਡਾਂ ’ਚ ਕਿਸਾਨਾਂ ਵੱਲੋਂ ਭਾਜਪਾ ਤੇ ਆਪ ਦੇ ਮੁਕੰਮਲ ਬਾਈਕਾਟ ਦਾ ਐਲਾਨਜੁੱਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਸੰਧਿਆ ਵੇਲੇ ਦਾ ਅੱਜ ਦਾ ਫੁਰਮਾਣਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਹੁਣ ਤੱਕ 59,208 ਮੀਟ੍ਰਿਕ ਟਨ ਕਣਕ ਦੀ ਹੋਈ ਆਮਦ : DCDC ਵੱਲੋਂ ਸਕੂਲ ਮੁਖੀਆਂ ਅਤੇ ਪ੍ਰਬੰਧਕਾ ਨਾਲ ਕੀਤੀ ਵਿਸ਼ੇਸ ਮੀਟਿੰਗਡਿਪਟੀ ਕਮਿਸ਼ਨਰ ਵੱਲੋਂ ਮਾਲੇਰਕੋਟਲਾ ਜ਼ਿਲ੍ਹੇ 'ਚ ਗੁਦਾਮਾਂ ਅਤੇ ਮੰਡੀਆਂ ਦੀ ਅਚਨਚੇਤ ਚੈਕਿੰਗਸਰਕਾਰੀ ਮਹਿੰਦਰਾ ਕਾਲਜ ਵਿਖੇ ਵੋਟਰ ਜਾਗਰੂਕਤਾ ਕੈਂਪ ਲਗਾਇਆਸ਼ਹਿਰਾਂ/ਕਸਬਿਆ ਅਤੇ ਪਿੰਡਾਂ ਦੀਆਂ ਸੜਕਾਂ ਦੇ ਕਿਨਾਰੇ ਗਾਵਾਂ/ਮੱਝਾਂ/ਭੇਡਾਂ/ਬੱਕਰੀਆਂ ਚਰਾਉਣ 'ਤੇ ਪੂਰਨ ਪਾਬੰਦੀ ਲਗਾਈਜਬਰ-ਜਨਾਹ ਦੇ ਮਾਮਲਿਆਂ ਵਿਚ ਗਠਨ ਤੱਥ-ਖੋਜ ਸਮਿਤੀ ਨੁੰ ਕੀਤਾ ਮੁੜ ਗਠਨਨਾਗਰਿਕਾਂ ਵੱਲੋਂ ਪਾਇਆ ਗਿਆ ਹਰੇਕ ਵੋਟ ਬਿਹਤਰ ਕੱਲ ਲਈ ਆਸ ਦੀ ਨਵੀਂ ਕਿਰਣ : ਅਨੁਰਾਗ ਅਗਰਵਾਲਘਰਾਂ ਵਿੱਚ ਜਣੇਪੇ ਕਰਵਾਉਣ ਵਾਲੀਆਂ ਦਾਈਆਂ ਵਿਰੁੱਧ ਕੀਤੀ ਜਾਵੇ ਕਾਰਵਾਈ

Health

ਕੀ ਤੁਸੀਂ ਜਾਂਦੇ ਹੋ ਸਰੀਰ ਲਈ ਕਿੰਨਾ ਲਾਹੇਵੰਦ ਹੈ ਕੀਵੀ ਫਲ ?

July 12, 2021 11:41 AM
Advocate Dalip Singh Wasan

ਕੀਵੀ ਫਲ ਦੇਖਣ ’ਚ ਚੀਕੂ ਵਰਗਾ ਲੱਗਦਾ ਹੈ। ਇਹ ਵਿਟਾਮਿਨ-ਸੀ ਨਾਲ ਭਰਪੂਰ ਹੁੰਦਾ ਹੈ। ਰੋਜ਼ਾਨਾ ਕੀਵੀ ਫਲ ਖਾਣ ਨਾਲ ਵਿਅਕਤੀ ਦੀ ਉਮਰ ਲੰਬੀ ਹੁੰਦੀ ਹੈ। ਇਸ ’ਚ ਵਿਟਾਮਿਨ-ਸੀ ਦੀ ਮਾਤਰਾ ਹੋਣ ਕਾਰਨ ਇਹ ਸਰੀਰ ਨੂੰ ਕਈ ਰੋਗਾ ’ਤੋਂ ਮੁਕਤ ਰੱਖਦਾ ਹੈ ਅਤੇ ਤਣਾਅ ਦੀ ਸਮੱਸਿਆ ਵੀ ਦੂਰ ਰੱਖਦਾ ਹੈ। ਆਯੁਰਵੇਦ ਮੁਤਾਬਕ ਦੱਸਿਆ ਜਾਂਦਾ ਹੈ ਕਿ ਇਹ ਫਲ ਸਿਹਤ ਲਈ ਬਹੁਤ ਵਧੀਆ ਹੈ। ਕੀਵੀ ਫਲ ’ਚ ਸਾਰੇ ਉਪਯੋਗੀ ਤੱਤ ਮੌਜੂਦ ਹੁੰਦੇ ਹਨ। ਆਓ ਜਾਂਦੇ ਹਾਂ ਇਸ ਦੇ ਫਾਇਦੇ -
ਦਿਲ ਦੇ ਲਈ ਫਾਇਦੇਮੰਦ :
ਦਿਲ ਨਾਲ ਜੁੜੀਆਂ ਬੀਮਾਰੀਆਂ ’ਚ ਇਹ ਬਹੁਤ ਫਾਇਦੇਮੰਦ ਹੁੰਦਾ ਹੈ। ਕੀਵੀ ਫਲ ਖਾਣ ਨਾਲ ਦਿਲ ਦੇ ਰੋਗਾਂ ਤੋਂ ਰਾਹਤ ਮਿਲਦੀ ਹੈ ਅਤੇ ਦਿਲ ਸਿਹਤਮੰਦ ਰਹਿੰਦਾ ਹੈ।
ਬਲੱਡ ਪ੍ਰੈਸ਼ਰ ਘੱਟ ਕਰੇ :
ਕੀਵੀ ਫਲ ਖਾਣ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਦੂਰ ਰਹਿੰਦੀ ਹੈ।
ਕੋਲੈਸਟਰੋਲ ਲੇਵਲ ’ਚ ਮਦਦਗਾਰ :
ਕੀਵੀ ਫਲ ਕੋਲੈਸਟਰੋਲ ਨੂੰ ਕੰਟਰੋਲ ਕਰਨ ’ਚ ਮਦਦ ਕਰਦਾ ਹੈ। ਇਸ ਦੀ ਨਿਯਮਤ ਵਰਤੋਂ ਨਾਲ ਕੋਲੈਸਟਰੋਲ ਕੰਟਰੋਲ ’ਚ ਰਹਿੰਦਾ ਹੈ।
ਸੋਜ ਘੱਟ ਕਰਨ ’ਚ ਮਦਦ ਕਰਦਾ ਹੈ :
ਕੀਵੀ ’ਚ ਇੰਫਲੇਮੇਟਰੀ ਗੁਣ ਹੁੰਦੇ ਹਨ ਇਸ ਲਈ ਜੇ ਕਿਤੇ ਸਰੀਰ ਦੇ ਅੰਦਰਲੇ ਹਿੱਸੇ ’ਚ ਸੱਟ ਕਾਰਨ ਸੋਜ ਹੋਵੇ ਤਾਂ ਕੀਵੀ ਫਲ ਦੀ ਵਰਤੋਂ ਕਰੋ ਇਹ ਫਾਇਦੇਮੰਦ ਹੁੰਦੀ ਹੈ।
ਐਂਟੀਆਕਸੀਡੇਂਟ ਨਾਲ ਭਰਪੂਰ :
ਵਿਟਾਮਿਨ ਸੀ ਨਾਲ ਭਰਪੂਰ ਕੀਵੀ ਫਲ ’ਚ ਐਂਟੀਆਕਸੀਡੇਂਟ ਮੌਜੂਦ ਹੁੰਦੇ ਹਨ। ਜੋ ਕਈ ਤਰ੍ਹਾਂ ਦੇ ਇੰਨਫੈਕਸ਼ਨ ਨੂੰ ਦੂਰ ਰੱਖਣ ’ਚ ਮਦਦ ਕਰਦੇ ਹਨ।
ਕਬਜ਼ ਤੋਂ ਰਾਹਤ :
ਕੀਵੀ ’ਚ ਫਾਈਬਰ ਭਰਪੂਰ ਮਾਤਰਾ ’ਚ ਹੁੰਦੇ ਹਨ। ਕੀਵੀ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ। ਇਸ ’ਚ ਫਾਈਵਰ ਦੀ ਮੌਜੂਦਗੀ ਕਾਰਨ ਪਾਚਨ ਕਿਰਿਆ ਵੀ ਸਹੀ ਰਹਿੰਦੀ ਹੈ।
ਥਕਾਵਟ ਦੂਰ ਕਰੇ :
ਕੀਵੀ ਵਿਚ ਪਾਏ ਜਾਨ ਵਾਲੇ ਤੱਤ ਸਰੀਰ ਨੂੰ ਚੁਸਤ ਅਤੇ ਫੁਰਤੀਲਾ ਰੱਖਦੇ ਹਨ, ਇਸ ਦੀ ਵਰਤੋਂ ਨਾਲ ਸਰੀਰ ਦੀ ਥਕਾਵਟ ਤੋਂ ਛੁਟਕਾਰਾ ਮਿਲਦਾ ਹੈ।
ਸ਼ੂਗਰ ਤੋਂ ਛੁਟਕਾਰਾ :
ਇਹ ਫਲ ਸ਼ੂਗਰ ਦੇ ਮਰੀਜ਼ਾਂ ਲਈ ਵੀ ਫਾਇਦੇਮੰਦ ਹੁੰਦੀ ਹੈ।
ਖੂਨ ਦੀ ਕਮੀ ਨੂੰ ਦੂਰ ਕਰੇ :
ਕੀਵੀ ਫਲ ਦੀ ਵਰਤੋਂ ਕਰਨ ਨਾਲ ਸਰੀਰ ’ਚੋਂ ਖੂਨ ਦੀ ਕਮੀ ਪੂਰੀ ਹੋ ਜਾਂਦੀ ਹੈ। ਜਿਨ੍ਹਾਂ ਨੂੰ ਖੂਨ ਦੀ ਕਮੀ ਹੋਵੇ ਡਾਕਟਰ ਵੀ ਕੀਵੀ ਫਲ ਦੀ ਨਿਯਮਤ ਵਰਤੋਂ ਕਰਨ ਦੀ ਸਲਾਹ ਦਿੰਦੇ ਹਨ।

Have something to say? Post your comment