Thursday, October 08, 2026
BREAKING NEWS
• ਸੋਸ਼ਲ ਮੀਡੀਆ ਇਨਫ਼ਲੂਐਂਸਰ ਮੈਡ ਸੰਧੂ ਦੀ ਗੋਲੀ ਮਾਰ ਕੇ ਹੱਤਿਆ • ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਹੀ ਅੱਜ ਪੰਜਾਬ ਪਿੱਛੇ ਹੋ ਗਿਆ: ਨਾਇਬ ਸਿੰਘ ਸੈਣੀ • ਚੰਡੀਗੜ੍ਹ ‘ਚ ਪੰਜਾਬ ਭਾਜਪਾ ਦਫ਼ਤਰ ਗ੍ਰੇਨੇਡ ਮਾਮਲੇ ਦੀ ਜਾਂਚ ਐਨ ਆਈ ਏ ਹਵਾਲੇ • ਸੁਨਾਮ 'ਚ ਲਾਪਰਵਾਹੀ ਕਾਰਨ ਦੋ ਨੌਜਵਾਨਾਂ ਦੀ ਮੌਤ  • ਸੁਨਾਮ 'ਚ ਚੋਰਾਂ ਦੀ ਦਹਿਸ਼ਤ, ਪੁਲਿਸ ਬਣੀ ਮੂਕ ਦਰਸ਼ਕ  • ਰਾਣੀ ਮੁਖਰਜੀ ਦੀ ਮਾਂ ਕ੍ਰਿਸ਼ਨਾ ਮੁਖਰਜੀ ਦਾ 75 ਸਾਲ ਦੀ ਉਮਰ ਵਿੱਚ ਦੇਹਾਂਤ • ਫਰੀਦਕੋਟ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲੀਸ ਨੇ ਲਈ ਚੱਪੇ-ਚੱਪੇ ਦੀ ਤਲਾਸ਼ੀ • ਪੰਜਾਬ ਪਹਿਲੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰ ਕੇ ਇਤਿਹਾਸ ਰਚੇਗਾ: ਭਗਵੰਤ ਸਿੰਘ ਮਾਨ • ਅੰਮ੍ਰਿਤਸਰ ਸੂਰਮਿਆਂ ਨੇ ਜਿੱਤਿਆ ਸ਼ੇਰ-ਏ-ਪੰਜਾਬ ਟੀ-20 ਖਿਤਾਬ • ਪੰਜਾਬ ਦੀਆਂ ਸਨਅਤਾਂ ’ਚ 10 ਘੰਟੇ ਦਾ ਬਿਜਲੀ ਕੱਟ

Haryana

ਇੰਟੀਗ੍ਰੇਟੇਡ ਮਲਟੀ-ਮੌਡਲ ਲੌਜਿਸਟਿਕਸ ਹੱਬ ਦੇ ਨਵੇਂ ਬਣੇ ਰੇਲ ਯਾਰਡ ਤੋਂ ਮਾਲ ਗੱਡੀ ਰਵਾਨਾ

August 23, 2026 10:02 PM
SehajTimes

ਹਰਿਆਣਾ ਵਿੱਚ ਖੁੱਲ੍ਹੇਗਾ ਉਦਯੋਗਿਕ ਵਿਕਾਸ ਅਤੇ ਰੁਜ਼ਗਾਰ ਦਾ ਨਵਾਂ ਰਸਤਾ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਸਿੱਧੇ ਪੱਛਮੀ ਬੰਦਰਗਾਹਾਂ ਨਾਲ ਜੁੜੇਗਾ ਐਨ.ਸੀ.ਆਰ., ਮਾਲ ਢੁਆਈ ਹੋਵੇਗੀ ਆਸਾਨ ਅਤੇ ਤੇਜ਼

ਚੰਡੀਗੜ੍ਹ :  ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਐਤਵਾਰ ਨੂੰ ਜ਼ਿਲ੍ਹਾ ਮਹਿੰਦਰਗੜ੍ਹ ਦੇ ਨਾਂਗਲ ਚੌਧਰੀ ਖੇਤਰ ਵਿੱਚ ਸਥਿਤ ਇੰਟੀਗ੍ਰੇਟੇਡ ਮਲਟੀ-ਮੌਡਲ ਲੌਜਿਸਟਿਕਸ ਹੱਬ (ਆਈ.ਐਮ.ਐਲ.ਐਚ.) ਦੇ ਨਵੇਂ ਬਣੇ ਰੇਲ ਯਾਰਡ ਤੋਂ ਪਹਿਲੀ ਮਾਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਲਗਭਗ 280 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਇਸ ਰੇਲਵੇ ਕਨੈਕਟੀਵਿਟੀ ਦੇ ਸ਼ੁਰੂ ਹੋਣ ਨਾਲ ਹਰਿਆਣਾ ਦੇ ਲੌਜਿਸਟਿਕਸ ਬੁਨਿਆਦੀ ਢਾਂਚੇ ਨੂੰ ਮਜ਼ਬੂਤੀ ਮਿਲੇਗੀ। ਇਸ ਮੌਕੇ ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ, ਨਾਰਨੌਲ ਦੇ ਵਿਧਾਇਕ ਓਮ ਪ੍ਰਕਾਸ਼ ਯਾਦਵ, ਮਹਿੰਦਰਗੜ੍ਹ ਦੇ ਵਿਧਾਇਕ ਕੰਵਰ ਸਿੰਘ ਯਾਦਵ ਮੌਜੂਦ ਸਨ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਸ਼ੁਰੂਆਤ ਹਰਿਆਣਾ ਨੂੰ ਦੇਸ਼ ਦੇ ਚੋਟੀ ਦੇ ਲੌਜਿਸਟਿਕਸ ਨੈਟਵਰਕ ਵਿੱਚ ਸਥਾਪਤ ਕਰਨ ਦੀ ਦਿਸ਼ਾ ਵਿੱਚ ਇੱਕ ਇਤਿਹਾਸਕ ਕਦਮ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਹਿਲੇ ਪੜਾਅ ਵਿੱਚ ਲਗਭਗ 408 ਏਕੜ ਖੇਤਰ ਵਿੱਚ ਵਿਕਸਤ ਹੋ ਰਹੀ ਇਹ ਪ੍ਰੋਜੈਕਟ ਕੁੱਲ 1300 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾ ਰਿਹਾ ਹੈ। ਇਹ ਦੇਸ਼ ਦੀਆਂ ਚੋਟੀ ਦੀਆਂ 50 ਪ੍ਰਮੁੱਖ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਵਿੱਚ ਸ਼ਾਮਲ ਹੈ। ਇਸ ਪ੍ਰੋਜੈਕਟ ਦੇ ਪੂਰੀ ਤਰ੍ਹਾਂ ਤਿਆਰ ਹੋਣ ਤੋਂ ਬਾਅਦ ਸਾਲਾਨਾ ਲਗਭਗ 20 ਲੱਖ ਕੰਟੇਨਰਾਂ ਦੇ ਪ੍ਰਬੰਧਨ ਦੀ ਸਮਰੱਥਾ ਵਿਕਸਤ ਹੋਵੇਗੀ, ਜਿਸ ਨਾਲ ਆਟੋਮੋਬਾਈਲ, ਮਸ਼ੀਨਰੀ, ਗਾਰਮੈਂਟਸ ਅਤੇ ਖੇਤੀਬਾੜੀ ਉਤਪਾਦਾਂ ਵਰਗੇ ਪ੍ਰਮੁੱਖ ਉਦਯੋਗਾਂ ਨੂੰ ਸਿੱਧਾ ਫਾਇਦਾ ਪਹੁੰਚੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਨਾਂਗਲ ਚੌਧਰੀ ਦਾ ਇਹ ਹੱਬ ਰੇਲ ਅਤੇ ਸੜਕ ਦੋਵਾਂ ਸੰਪਰਕਾਂ ਨੂੰ ਆਪਸ ਵਿੱਚ ਜੋੜਦਾ ਹੈ, ਜਿਸ ਨਾਲ ਪੱਛਮੀ ਬੰਦਰਗਾਹਾਂ ਤੋਂ ਰਾਸ਼ਟਰੀ ਰਾਜਧਾਨੀ ਖੇਤਰ (ਐਨ.ਸੀ.ਆਰ.) ਤੱਕ ਮਾਲ ਦੀ ਆਵਾਜਾਈ ਪਹਿਲਾਂ ਨਾਲੋਂ ਕਿਤੇ ਵੱਧ ਤੇਜ਼, ਸੁਗਮ ਅਤੇ ਕਿਫ਼ਾਇਤੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਹੱਬ ਦੇ ਸੰਚਾਲਨ ਨਾਲ ਪੂਰੇ ਇਲਾਕੇ ਵਿੱਚ ਰੁਜ਼ਗਾਰ ਅਤੇ ਵਪਾਰ ਦੇ ਨਵੇਂ ਮੌਕੇ ਖੁੱਲ੍ਹਣਗੇ। ਸਰਕਾਰ ਨੇ ਇਸ ਪੂਰੇ ਖੇਤਰ ਵਿੱਚ ਬਿਜਲੀ, ਪਾਣੀ ਅਤੇ ਸੜਕ ਵਰਗੀਆਂ ਮੁੱਢਲੀਆਂ ਸਹੂਲਤਾਂ ਪਹਿਲਾਂ ਹੀ ਪੂਰੀਆਂ ਕਰ ਦਿੱਤੀਆਂ ਹਨ। ਮੁੱਖ ਮੰਤਰੀ ਨੇ ਉਦਯੋਗਪਤੀਆਂ ਅਤੇ ਨਿਵੇਸ਼ਕਾਂ ਨੂੰ ਅਪੀਲ ਕੀਤੀ ਕਿ ਉਹ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ (ਪੀ.ਪੀ.ਪੀ.) ਮਾਡਲ ਤਹਿਤ ਅੱਗੇ ਆਉਣ ਅਤੇ ਹਰਿਆਣਾ ਦੀ ਇਸ ਤੇਜ਼ ਉਦਯੋਗਿਕ ਯਾਤਰਾ ਵਿੱਚ ਭਾਗੀਦਾਰ ਬਣਨ।

ਇਸ ਰਾਜ ਪੱਧਰੀ ਪ੍ਰੋਗਰਾਮ ਦਾ ਆਯੋਜਨ ਹਰਿਆਣਾ ਸਰਕਾਰ ਦੇ ਉਦਯੋਗ ਅਤੇ ਵਣਜ ਵਿਭਾਗ, ਹਰਿਆਣਾ ਰਾਜ ਉਦਯੋਗਿਕ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਅਤੇ ਰੇਲ ਮੰਤਰਾਲੇ ਦੇ ਉਪਕ੍ਰਮ ਡੈਡੀਕੇਟੇਡ ਫ੍ਰੇਟ ਕੌਰੀਡੋਰ ਕਾਰਪੋਰੇਸ਼ਨ ਆਫ਼ ਇੰਡੀਆ ਲਿਮਟਿਡ ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ। ਇਸ ਮੌਕੇ ਸਾਬਕਾ ਮੰਤਰੀ ਡਾ. ਅਭੈ ਸਿੰਘ ਯਾਦਵ, ਐਚ.ਐਸ.ਆਈ.ਆਈ.ਡੀ.ਸੀ. ਦੇ ਪ੍ਰਬੰਧ ਨਿਰਦੇਸ਼ਕ ਸੁਸ਼ੀਲ ਸਾਰਵਾਨ, ਮਨੀਸ਼ ਅਵਸਥੀ, ਜਤਿੰਦਰ ਸ਼੍ਰੀਵਾਸਤਵ, ਵਿਵੇਕ ਤਿਆਗੀ ਤੋਂ ਇਲਾਵਾ ਹੋਰ ਪਤਵੰਤੇ ਨਾਗਰਿਕ ਮੌਜੂਦ ਸਨ।

Have something to say? Post your comment

More in Haryana

ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਹੀ ਅੱਜ ਪੰਜਾਬ ਪਿੱਛੇ ਹੋ ਗਿਆ: ਨਾਇਬ ਸਿੰਘ ਸੈਣੀ

ਹਰਿਆਣਾ ਦੇ ਸਾਬਕਾ ਮੰਤਰੀ ਦੇ ਪੁੱਤਰ ਨੇ ਆਪਣੇ ਫਾਰਮ ਹਾਊਸ 'ਤੇ ਕੀਤੀ 'ਖੁਦਕੁਸ਼ੀ'

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਸਫ਼ਾਈ ਕਰਮਚਾਰੀ ਯੂਨੀਅਨ ਦੇ ਨੁਮਾਇੰਦਿਆਂ ਨੇ ਕੀਤੀ ਮੁਲਾਕਾਤ, ਮੰਗਾਂ 'ਤੇ ਬਣੀ ਸਹਿਮਤੀ

ਘਰੇਲੂ ਝਗੜੇ ਦੌਰਾਨ ਪਤੀ ਨੇ ਪਤਨੀ ’ਤੇ ਸੁੱਟਿਆ ਉਬਲਦਾ ਪਾਣੀ; ਮਾਮਲਾ ਦਰਜ

ਕੈਨੇਡਾ ਤੋਂ ਪਰਤੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ

ਵਿਧਾਨ ਸਭਾ ਵਿੱਚ ਚਰਚਾ ਤੱਥਾਂ ਦੇ ਆਧਾਰ ’ਤੇ ਹੋਣੀ ਚਾਹੀਦੀ ਹੈ, ਝੂਠ ਦੇ ਆਧਾਰ ’ਤੇ ਨਹੀਂ : ਮੁੱਖ ਮੰਤਰੀ

ਦੀ ਕਿਰਮਚ ਕੋ-ਆਪ੍ਰੇਟਿਵ ਸੁਸਾਇਟੀ ਦਾ ਭਰਤੀ ਪ੍ਰਸਤਾਵ ਰੱਦ ਕੀਤਾ ਜਾਵੇ ਅਤੇ ਦਿੱਤੀ ਗਈ ਤਨਖਾਹ ਦੀ ਕੀਤੀ ਜਾਵੇ ਰਿਕਵਰੀ: ਕ੍ਰਿਸ਼ਨ ਲਾਲ ਪੰਵਾਰ

ਪੀਣ ਵਾਲੇ ਪਾਣੀ ਦੀ ਸ਼ੁੱਧਤਾ ਲਈ ਸਾਰੇ ਪੁਰਾਣੇ ਵਾਟਰ-ਵਰਕਸਾਂ ਨੂੰ ਆਰ.ਸੀ.ਸੀ. ਅਧਾਰਤ ਬਣਾਇਆ ਜਾਵੇ : ਮੁੱਖ ਮੰਤਰੀ

ਤਲਾਬਾਂ ਵਿੱਚ ਗੰਦਾ ਪਾਣੀ ਨਹੀਂ ਜਾਣਾ ਚਾਹੀਦਾ, ਟ੍ਰੀਟਮੈਂਟ ਤੋਂ ਬਾਅਦ ਹੀ ਤਲਾਬ ਵਿੱਚ ਪਹੁੰਚੇ ਪਾਣੀ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਰੱਖੜੀ ਦੇ ਪਵਿੱਤਰ ਤਿਉਂਹਾਰ ਮੌਕੇ 'ਤੇ ਔਰਤਾਂ ਨੂੰ ਸਰਕਾਰ ਦਾ ਵੱਡਾ ਤੋਹਫ਼ਾ