ਪਟਿਆਲਾ : ਪਿਛਲੇ ਲੰਬੇ ਸਮੇ ਤੋ ਲੋਕਾਂ ਲਈ ਸ਼ਰਾਪ ਬਣੀ ਹੈਰੀਟੇਜ ਸਟ੍ਰੀਟ ਮੁੜ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀ ਮਿਹਨਤ ਸਦਕਾ ਵਰਦਾਨ ਬਣਨ ਜਾ ਰਹੀ ਹੈ। ਆਲੇ ਦੁਆਲੇ ਦੇ ਲੋਕਾਂ ਦੀ ਮੰਗ ਤੋ ਬਾਅਦ ਅੱਜ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਮੇਅਰ ਕੁੰਦਨ ਗੋਗੀਆ ਨੇ ਇਸ ਹੈਰੀਟੇਜ ਸਟ੍ਰੀਟ ਨੂੰ ਸੀਮੇਟਡ ਬਣਾਉਣ ਲਈ ਇਸਦਾ ਕੰਮ ਅੱਜ ਸੁਰੂ ਕਰਵਾਦਿਤਾ ਹੈ। ਇਸ ਉਪਰ 55 ਲੱਖ ਰੁਪਏ ਲਗਣਗੇ। ਨਰਕ ਦਾ ਦੁਆਰ ਬਣੀ ਹੈਰੀਟੇਜ ਸਟ੍ਰੀਟ ਦੀ ਦਸ਼ਾ ਤੇ ਦਿਸ਼ਾ ਬਦਲਣ ਦੀ ਸੁਰੂਆਤ ਨੂੰ ਲੈ ਕੇ ਪਟਿਆਲਾ ਵਾਸੀਆਂ ਅੰਦਰ ਭਾਰੀ ਖੁਸ਼ੀ ਪਾਈ ਜਾ ਰਹੀ ਹੈ। ਹੈਰੀਟੇਟ ਸਟ੍ਰੀਟ ਦੇ ਨਾਮ ਤੇ ਕਾਂਗਰਸ ਸਰਕਾਰ ਨੇ ਲੱਖਾਂ ਰੁਪਏ ਖਰਾਬ ਕੀਤੇ, ਲੱਖਾਂ ਰੁਪਏ ਦੇ ਘੋਟਾਲੇ ਹੋਏ ਅਤੇ ਲੋਕਾਂ ਨੇ ਪਿਛਲੇ 6 ਸਾਲ ਇਸਦਾ ਨਰਕ ਭੋਗਿਆ। ਹੁਣ ਸੀਮੇਟਡ ਸੜਕ ਬਣਨ ਨਾਲ ਇਸਦਾ ਨਰਕਨਿਕਲ ਜਾਵੇਗਾ। ਪੰਜਾਬ ਦੀ ਤਤਕਾਲੀਨ ਕਾਂਗਰਸ ਸਰਕਾਰ ਸਮੇਂ ਵਿਚ ਪਟਿਆਲਾ ਸ਼ਹਿਰ ਦੇ ਵਿਚਕਾਰ ਬਣਾਈ ਗਈ ਇਸ ਹੈਰੀਟੇਜ਼ ਸਟਰੀਟ ਨੂੰ ਹੁਣ ਪੁੱਟਿਆ ਜਾਵੇਗਾ, ਕਿਉਂਕਿ ਇਸ ਹੈਰੀਟੇਜ ਦੇ ਨਾਂ ਤੇ ਲਾਈਆਂ ਗਈਆਂ ਟਾਈਲਾਂ ਲੋਕਾਂ ਲਈ ਜਾਨ ਦਾ ਖਤਰਾ ਬਣੀਆਂ ਹੋਈਆਂ ਸਨ। ਅੱਜ ਇਨਾਂ ਟਾਈਲਾਂ ਨੂੰ ਪੁੱਟ ਕੇ ਸੀਮੈਂਟਡ ਸੜਕ ਬਣਾਉਣ ਦਾ ਉਦਘਾਟਨ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਮੇਅਰ ਕੁੰਦਨ ਗੋਗੀਆ ਸਮੇਤ ਕਮਿਸ਼ਨਰ ਸ੍ਰੀਮਤੀ ਪੂਜਾ ਗਰੇਵਾਲ ਵੱਲੋਂ ਕੀਤਾ ਗਿਆ। ਇਸ ਲਈ ਲੋਕਾਂ ਨਾਲ ਵਾਅਦਾ ਕੀਤਾ ਜੋ ਅੱਜ ਪੂਰਾ ਹੋ ਗਿਆ ਹੈ।