ਪਾਤੜਾਂ : ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਦਾ ਪੈਰਾਡਾਈਜ਼ ਇੰਟਰਨੈਸ਼ਨਲ ਸਕੂਲ, ਘੱਗਾ ਵਿਖੇ ਹਰਿਆਲੀ ਤੀਜ ਦਾ ਤਿਉਹਾਰ ਬੜੇ ਹੀ ਉਤਸ਼ਾਹ, ਖੁਸ਼ੀ ਅਤੇ ਪੰਜਾਬੀ ਸੱਭਿਆਚਾਰਕ ਰੰਗਾਂ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਕੈਂਪਸ ਰਵਾਇਤੀ ਪੰਜਾਬੀ ਪਹਿਰਾਵਿਆਂ, ਰੰਗ-ਬਰੰਗੀਆਂ ਚੂੜੀਆਂ, ਲੰਬੇ ਪਰਾਂਦਿਆਂ, ਸੁੰਦਰ ਮਹਿੰਦੀ ਡਿਜ਼ਾਈਨਾਂ ਅਤੇ ਮਨਮੋਹਕ ਸਜਾਵਟ ਨਾਲ ਸਜਿਆ ਹੋਇਆ ਨਜ਼ਰ ਆਇਆ। ਸੋਹਣੀ ਮੁਟਿਆਰ ਦਾ ਖਿਤਾਬ ਦਿਵਿਆ ਅਤੇ ਅੰਬਰਪ੍ਰੀਤ, ਮਿਸ ਮਜਾਜਣ ਨਵਜੋਤ ਕੌਰ ਅਤੇ ਮਹਿਕ, ਛਣ-ਛਣ ਕਰਦੀ ਝੰਕਾਰ ਮਨਮੀਤ ਕੌਰ, ਸੋਹਣਾ ਟਿੱਕਾ ਐਂਜਲ, ਸੁੰਦਰ ਪੰਜਾਬੀ ਜੁੱਤੀ ਹਰਸਿਮਰਤ ਕੌਰ, ਤੀਆਂ ਦੀ ਸ਼ਾਨ ਮਾਨਵਜੋਤ ਕੌਰ ਅਤੇ ਤਰਨਪ੍ਰੀਤ ਕੌਰ, ਬੈਸਟ ਪਰਾਂਦਾ ਸਿਮਰਨ ਅਤੇ ਮਿਸ ਪੰਜਾਬਣ ਨਵਦੀਪ ਕੌਰ ਅਤੇ ਜਸਮੀਤ ਸ਼ਰਮਾ ਨੇ ਹਾਸਲ ਕੀਤੀ। ਮਿਸ ਤੀਜ 2026 ਦਾ ਖਿਤਾਬ ਕੋਮਲਪ੍ਰੀਤ ਕੌਰ, ਰਨਰਅੱਪ ਜਸਵਿੰਦਰ ਕੌਰ, ਸੋਹਣੀ ਮੁਟਿਆਰ ਪਰਮਜੀਤ ਕੌਰ ਅਤੇ ਹਰਮੀਤ ਕੌਰ ਗਰੇਵਾਲ, ਮੈਕਸੀਮਮ ਚੂੜੀਆਂ ਵਿੱਚ ਸ਼ਵੇਤਾ, ਮਿਸ ਮਜਾਜਣ ਰਣਜੀਤ ਕੌਰ, ਛਣ-ਛਣ ਕਰਦੀ ਝੰਕਾਰ ਪੂਜਾ ਸ਼ਰਮਾ, ਸੋਹਣਾ ਟਿੱਕਾ ਮਨਪ੍ਰੀਤ ਕੌਰ, ਪੰਜਾਬੀ ਜੁੱਤੀ ਹਰਪ੍ਰੀਤ ਕੌਰ, ਤੀਆਂ ਦੀ ਸ਼ਾਨ ਸੋਨੀਆ, ਬੈਸਟ ਪਰਾਂਦਾ ਰਮਨਦੀਪ ਕੌਰ ਅਤੇ ਪੰਜਾਬਣ ਨਿਧੀ ਆਰੀਆ ਨੇ ਹਾਸਲ ਕੀਤੇ। ਸਕੂਲ ਦੇ ਚੇਅਰਮੈਨ ਡਾ ਅੰਮ੍ਰਿਤਪਾਲ ਸਿੰਘ ਕਾਲੇਕਾ ਨੇ ਵਿਦਿਆਰਥਣਾਂ ਅਤੇ ਅਧਿਆਪਿਕਾਂ ਦੀ ਉਤਸ਼ਾਹਪੁਰਵਕ ਹਿੱਸੇਦਾਰੀ ਦੀ ਸ਼ਲਾਘਾ ਕੀਤੀ। ਸਕੂਲ ਦੇ ਪ੍ਰਿੰਸੀਪਲ ਡਾ ਪਰਮਿੰਦਰ ਕੌਰ ਨੇ ਸਾਰੀਆਂ ਵਿਦਿਆਰਥਣਾਂ ਅਤੇ ਅਧਿਆਪਿਕਾਂ ਨੂੰ ਹਰੀਆਲੀ ਤੀਜ ਦੀ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਸੱਭਿਆਚਾਰਕ ਸਮਾਗਮ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਅਮੀਰ ਰਵਾਇਤਾਂ ਅਤੇ ਵਿਰਾਸਤ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਤਿਉਹਾਰਾਂ ਰਾਹੀਂ ਵਿਦਿਆਰਥੀਆਂ ਵਿੱਚ ਖੁਸ਼ੀ, ਆਪਸੀ ਸਾਂਝ, ਮਿਲਵਰਤਣ ਅਤੇ ਸੱਭਿਆਚਾਰਕ ਮਾਣ ਦੀ ਭਾਵਨਾ ਮਜ਼ਬੂਤ ਹੁੰਦੀ ਹੈ। ਹਰੀਆਲੀ ਤੀਜ ਦਾ ਇਹ ਰੰਗਾਰੰਗ ਸਮਾਗਮ ਗਿੱਧੇ-ਭੰਗੜੇ, ਹਾਸੇ-ਮਜ਼ਾਕ ਅਤੇ ਸੱਭਿਆਚਾਰਕ ਰੰਗਾਂ ਦੀਆਂ ਖੂਬਸੂਰਤ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ।
ਫੋਟੋ : ਪੈਰਾਡਾਈਜ਼ ਸਕੂਲ ਵਿੱਚ ਮਨਾਏ ਤੀਆਂ ਦੇ ਤਿਉਹਾਰ ਦਾ ਦ੍ਰਿਸ਼।