ਦੇਵੀਗੜ੍ਹ : 70ਵੀਂ ਜ਼ੋਨਲ ਪੱਧਰੀ ਤਾਇਕਵਾਂਡੋ ਚੈਂਪੀਅਨਸ਼ਿਪ ਵਿੱਚ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ, ਦੇਵੀਗੜ੍ਹ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦੀ ਖੇਡ ਪ੍ਰਤਿਭਾ ਦਾ ਲੋਹਾ ਮਨਵਾਇਆ। 14 ਅਗਸਤ 2026 ਨੂੰ ਬਲਬੇੜਾ ਵਿਖੇ ਹੋਈ ਇਸ ਚੈਂਪੀਅਨਸ਼ਿਪ ਵਿੱਚ ਸਕੂਲ ਦੇ ਖਿਡਾਰੀਆਂ ਨੇ ਵੱਖ-ਵੱਖ ਵਰਗਾਂ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ਹਾਸਲ ਕੀਤੇ। ਲੜਕੀਆਂ ਦੇ ਵਰਗ ਵਿੱਚ ਜਪਲੀਨ ਕੌਰ, ਗੁਰਲੀਨ ਕੌਰ, ਅਵਨੀਤ ਕੌਰ ਅਤੇ ਇਸ਼ਮੀਤ ਕੌਰ ਨੇ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਮਗਿਆਂ ’ਤੇ ਕਬਜ਼ਾ ਕੀਤਾ। ਲਕਸ਼ਦੀਪ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਨਮਨਜੋਤ ਕੌਰ, ਨਵਿਆ ਰਾਣੀ, ਰਾਧਿਕਾ, ਪ੍ਰਭਜੋਤ ਕੌਰ, ਸਿਮਰਜੀਤ ਕੌਰ, ਗੁਰਲੀਨ ਕੌਰ, ਪ੍ਰਭਲੀਨ ਕੌਰ ਅਤੇ ਰਣਜੋਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕਿਆਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਰਨ ਗਿਰ, ਸਰਬਜੀਤ ਸਿੰਘ, ਗੁਰਨੂਰ ਸਿੰਘ, ਸ਼ਮਸ਼ੇਰ ਸਿੰਘ, ਗੌਰਵ ਮਿੱਤਲ ਅਤੇ ਹਰਵਿੰਦਰ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਵੰਸ਼ਪ੍ਰੀਤ ਸਿੰਘ ਅਤੇ ਪ੍ਰਭਜੋਤ ਸਿੰਘ ਦੂਜੇ ਸਥਾਨ ’ਤੇ ਰਹੇ, ਜਦਕਿ ਸੁਖਮਨ ਸਿੰਘ, ਗੁਰਸ਼ਨ ਸਿੰਘ, ਗੁਰਨੂਰ ਸਿੰਘ, ਹਰਕੀਰਤ ਸਿੰਘ ਅਤੇ ਗੁਰਨੂਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਸਫਲਤਾ ਵਿੱਚ ਤਾਇਕਵਾਂਡੋ ਕੋਚ ਸ੍ਰੀ ਹਰਦੀਪ ਕੁਮਾਰ ਦੀ ਮਿਹਨਤ ਅਤੇ ਸੁਚੱਜੀ ਸਿਖਲਾਈ ਦੀ ਵੀ ਅਹਿਮ ਭੂਮਿਕਾ ਰਹੀ। ਸਕੂਲ ਪ੍ਰਬੰਧਨ ਨੇ ਕੋਚ, ਸਾਰੇ ਖਿਡਾਰੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਇਹ ਖਿਡਾਰੀ ਆਉਣ ਵਾਲੇ ਸਮੇਂ ਵਿੱਚ ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ ’ਤੇ ਵੀ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਨਗੇ।