Saturday, October 10, 2026
BREAKING NEWS
• ਸੋਸ਼ਲ ਮੀਡੀਆ ਇਨਫ਼ਲੂਐਂਸਰ ਮੈਡ ਸੰਧੂ ਦੀ ਗੋਲੀ ਮਾਰ ਕੇ ਹੱਤਿਆ • ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਹੀ ਅੱਜ ਪੰਜਾਬ ਪਿੱਛੇ ਹੋ ਗਿਆ: ਨਾਇਬ ਸਿੰਘ ਸੈਣੀ • ਚੰਡੀਗੜ੍ਹ ‘ਚ ਪੰਜਾਬ ਭਾਜਪਾ ਦਫ਼ਤਰ ਗ੍ਰੇਨੇਡ ਮਾਮਲੇ ਦੀ ਜਾਂਚ ਐਨ ਆਈ ਏ ਹਵਾਲੇ • ਸੁਨਾਮ 'ਚ ਲਾਪਰਵਾਹੀ ਕਾਰਨ ਦੋ ਨੌਜਵਾਨਾਂ ਦੀ ਮੌਤ  • ਸੁਨਾਮ 'ਚ ਚੋਰਾਂ ਦੀ ਦਹਿਸ਼ਤ, ਪੁਲਿਸ ਬਣੀ ਮੂਕ ਦਰਸ਼ਕ  • ਰਾਣੀ ਮੁਖਰਜੀ ਦੀ ਮਾਂ ਕ੍ਰਿਸ਼ਨਾ ਮੁਖਰਜੀ ਦਾ 75 ਸਾਲ ਦੀ ਉਮਰ ਵਿੱਚ ਦੇਹਾਂਤ • ਫਰੀਦਕੋਟ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲੀਸ ਨੇ ਲਈ ਚੱਪੇ-ਚੱਪੇ ਦੀ ਤਲਾਸ਼ੀ • ਪੰਜਾਬ ਪਹਿਲੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰ ਕੇ ਇਤਿਹਾਸ ਰਚੇਗਾ: ਭਗਵੰਤ ਸਿੰਘ ਮਾਨ • ਅੰਮ੍ਰਿਤਸਰ ਸੂਰਮਿਆਂ ਨੇ ਜਿੱਤਿਆ ਸ਼ੇਰ-ਏ-ਪੰਜਾਬ ਟੀ-20 ਖਿਤਾਬ • ਪੰਜਾਬ ਦੀਆਂ ਸਨਅਤਾਂ ’ਚ 10 ਘੰਟੇ ਦਾ ਬਿਜਲੀ ਕੱਟ

Majha

ਪੈਂਥਰ ਡਿਵੀਜ਼ਨ ਵੱਲੋਂ ਸ਼ਹੀਦਾਂ ਅਤੇ ਵੀਰ ਨਾਰੀਆਂ ਨੂੰ ਸਮਰਪਿਤ ਮਹਿਲਾ ਬਾਈਕ ਰੈਲੀ

August 18, 2026 09:39 PM
Rozana Sehaj times

 ਅੰਮ੍ਰਿਤਸਰ : ਆਜ਼ਾਦੀ ਦਿਵਸ ਦੀ ਭਾਵਨਾ ਨੂੰ ਸਮਰਪਿਤ, ਭਾਰਤੀ ਫੌਜ ਦੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ, ਵੀਰ ਨਾਰੀਆਂ ਦੇ ਹੌਂਸਲੇ ਅਤੇ ਕੁਰਬਾਨੀ ਨੂੰ ਸਲਾਮ ਕਰਨ ਅਤੇ ਮਹਿਲਾ ਸਸ਼ਕਤੀਕਰਨ ਦਾ ਸੰਦੇਸ਼ ਦੇਣ ਦੇ ਉਦੇਸ਼ ਨਾਲ ਪੈਂਥਰ ਡਿਵੀਜ਼ਨ ਵੱਲੋਂ ਮਹਿਲਾ ਬਾਈਕ ਰੈਲੀ ਦਾ ਆਯੋਜਨ ਕੀਤਾ ਗਿਆ। ਰੈਲੀ ਓਲਡ ਅੰਮ੍ਰਿਤਸਰ ਕੈਂਟ ਤੋਂ ਨਿਊ ਅੰਮ੍ਰਿਤਸਰ ਮਿਲਟਰੀ ਸਟੇਸ਼ਨ ਸਥਿਤ ਡੋਗਰਾਈ ਵਾਰ ਮੈਮੋਰੀਅਲ ਤੱਕ ਕੱਢੀ ਗਈ। ਰੈਲੀ ਦੀ ਅਗਵਾਈ ਪੈਂਥਰ ਡਿਵੀਜ਼ਨ ਐਫ.ਡਬਲਿਊ.ਓ. ਦੀ ਚੇਅਰਪਰਸਨ ਸ੍ਰੀਮਤੀ ਗੁਲਮੋਹਰ ਕੁਰਲ ਕਪੂਰ ਨੇ ਕੀਤੀ, ਜਦਕਿ ਐਫ.ਡਬਲਿਊ.ਓ. ਪੈਂਥਰ ਡਿਵੀਜ਼ਨ ਦੀ ਵਾਈਸ ਚੇਅਰਪਰਸਨ ਸ੍ਰੀਮਤੀ ਸੰਤੋਸ਼ ਛਿੱਲਰ ਨੇ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਰੈਲੀ ਵਿੱਚ ਪੈਂਥਰ ਡਿਵੀਜ਼ਨ ਦੇ ਅਧਿਕਾਰੀਆਂ, ਜੇ.ਸੀ.ਓਜ਼ ਅਤੇ ਹੋਰ ਰੈਂਕਾਂ ਦੇ ਪਰਿਵਾਰਾਂ ਨਾਲ ਸਬੰਧਤ 46 ਮਹਿਲਾ ਬਾਈਕ ਰਾਈਡਰਾਂ ਨੇ ਪੂਰੇ ਉਤਸ਼ਾਹ ਅਤੇ ਜਜ਼ਬੇ ਨਾਲ ਭਾਗ ਲਿਆ। ਡੋਗਰਾਈ ਵਾਰ ਮੈਮੋਰੀਅਲ ਵਿਖੇ ਪਹੁੰਚਣ ਉਪਰੰਤ ਰੈਲੀ ਵਿੱਚ ਸ਼ਾਮਲ ਮਹਿਲਾਵਾਂ ਨੇ ਇਤਿਹਾਸਕ ਬੈਟਲ ਆਫ਼ ਡੋਗਰਾਈ ਦੌਰਾਨ ਦੇਸ਼ ਦੀ ਰੱਖਿਆ ਲਈ ਸਰਵਉੱਚ ਬਲਿਦਾਨ ਦੇਣ ਵਾਲੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਸ਼ਹੀਦ ਸੈਨਿਕਾਂ ਦੀ ਬਹਾਦਰੀ, ਸ਼ੌਰਿਆ ਅਤੇ ਕੁਰਬਾਨੀ ਨੂੰ ਨਮਨ ਕਰਦਿਆਂ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਲਈ ਉਨ੍ਹਾਂ ਵੱਲੋਂ ਦਿੱਤੇ ਗਏ ਮਹਾਨ ਬਲਿਦਾਨ ਨੂੰ ਯਾਦ ਕੀਤਾ।ਇਸ ਮੌਕੇ ਮਹਿਲਾਵਾਂ ਨਾਲ ਵਿਸ਼ੇਸ਼ ਸੰਵਾਦ ਸੈਸ਼ਨ ਵੀ ਕਰਵਾਇਆ ਗਿਆ, ਜਿਸ ਦੌਰਾਨ ਮਹਿਲਾ ਸਸ਼ਕਤੀਕਰਨ, ਆਤਮ-ਵਿਸ਼ਵਾਸ ਅਤੇ ਸਮਾਜ ਵਿੱਚ ਮਹਿਲਾਵਾਂ ਦੀ ਭੂਮਿਕਾ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਤੋਂ ਇਲਾਵਾ ਵੀਰ ਨਾਰੀਆਂ ਦਾ ਵਿਸ਼ੇਸ਼ ਸਨਮਾਨ ਕਰਦਿਆਂ ਰਾਸ਼ਟਰ ਪ੍ਰਤੀ ਉਨ੍ਹਾਂ ਦੇ ਹੌਂਸਲੇ, ਦ੍ਰਿੜਤਾ, ਤਿਆਗ ਅਤੇ ਅਹਿਮ ਯੋਗਦਾਨ ਦੀ ਸ਼ਲਾਘਾ ਕੀਤੀ ਗਈ। ਇਹ ਸਮਾਗਮ ਹਥਿਆਰਬੰਦ ਸੈਨਾ ਭਾਈਚਾਰੇ ਨੂੰ ਦੇਸ਼ ਭਗਤੀ, ਮਾਣ, ਯਾਦ ਅਤੇ ਕ੍ਰਿਤਜਤਾ ਦੀ ਸਾਂਝੀ ਭਾਵਨਾ ਨਾਲ ਜੋੜਨ ਦਾ ਪ੍ਰਭਾਵਸ਼ਾਲੀ ਮਾਧਿਅਮ ਬਣਿਆ। ਮਹਿਲਾ ਬਾਈਕ ਰੈਲੀ ਨੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਦੇ ਨਾਲ-ਨਾਲ ਮਹਿਲਾਵਾਂ ਵਿੱਚ ਹੌਂਸਲੇ, ਆਤਮ-ਵਿਸ਼ਵਾਸ ਅਤੇ ਸਸ਼ਕਤੀਕਰਨ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ। ਇਸ ਮੌਕੇ ਭਾਰਤੀ ਫੌਜ ਦੀ ਸ਼ਾਨ, ਬਹਾਦਰੀ ਅਤੇ ਜਜ਼ਬੇ ਨੂੰ ਸਲਾਮ ਕਰਦਿਆਂ ਦੇਸ਼ ਪ੍ਰਤੀ ਸਮਰਪਣ ਅਤੇ ਏਕਤਾ ਦਾ ਸਾਂਝਾ ਸੰਕਲਪ ਲਿਆ ਗਿਆ। ਸਮਾਗਮ ਦੌਰਾਨ “Together We Can, Together We Will” ਦਾ ਸੰਦੇਸ਼ ਵੀ ਦਿੱਤਾ ਗਿਆ, ਜੋ ਸਾਂਝੀ ਤਾਕਤ, ਏਕਤਾ ਅਤੇ ਰਾਸ਼ਟਰ ਸੇਵਾ ਦੀ ਭਾਵਨਾ ਦਾ ਪ੍ਰਤੀਕ ਬਣਿਆ।

Have something to say? Post your comment

More in Majha

ਗ਼ੈਰ-ਕਾਨੂੰਨੀ ਹਥਿਆਰ ਸਪਲਾਈ ਨੈਟਵਰਕ ਵਿੱਚ ਸ਼ਾਮਲ ਇੱਕ ਨਾਬਾਲਗ ਸਣੇ ਅੱਠ ਵਿਅਕਤੀ ਕਾਬੂ; 15 ਪਿਸਤੌਲਾਂ ਬਰਾਮਦ

ਸਰਹੱਦ ਪਾਰਲੇ ਹਥਿਆਰ ਅਤੇ ਵਿਸਫ਼ੋਟਕ ਤਸਕਰੀ ਨੈੱਟਵਰਕ ਦਾ ਪਰਦਾਫ਼ਾਸ਼

‘ਕੰਮ ਦੀ ਰਾਜਨੀਤੀ’ ਨੇ ਲੋਕਾਂ ਦਾ ਵਿਸ਼ਵਾਸ ਜਿੱਤਿਆ, 2027 ਵਿੱਚ ਪੰਜਾਬ ਸਾਨੂੰ ਇੱਕ ਹੋਰ ਮੌਕਾ ਦੇਵੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਸੋਸ਼ਲ ਮੀਡੀਆ ਇਨਫ਼ਲੂਐਂਸਰ ਮੈਡ ਸੰਧੂ ਦੀ ਗੋਲੀ ਮਾਰ ਕੇ ਹੱਤਿਆ

ਸਰਹੱਦ ਪਾਰੋਂ ਚੱਲ ਰਹੇ ਤਸਕਰੀ ਨੈੱਟਵਰਕਾਂ ਨਾਲ ਸਬੰਧਤ ਚਾਰ ਮੁਲਜ਼ਮ 10 ਕਿੱਲੋ ਹੈਰੋਇਨ ਅਤੇ 10 ਪਿਸਤੌਲਾਂ ਸਣੇ ਕਾਬੂ

ਪੈਸੇ ਆਉਣ ਮਗਰੋਂ ਪੰਜਾਬ ਦੀਆਂ ਔਰਤਾਂ ਨੇ ਲਾਇਆ ਇੱਕੋ ਨਾਅਰਾ: ‘ਭਗਵੰਤ ਮਾਨ ਸਰਕਾਰ ਮੁੜ ਦੁਬਾਰਾ’

ਅੰਮ੍ਰਿਤਸਰ ਵਿੱਚ ਨਸ਼ੀਲੇ ਪਦਾਰਥ ਅਤੇ ਹਥਿਆਰ ਤਸਕਰੀ ਕਰਨ ਵਾਲੇ ਨੈੱਟਵਰਕਾਂ ਨਾਲ ਜੁੜੇ ਪੰਜ ਵਿਅਕਤੀ 13 ਪਿਸਤੌਲਾਂ ਅਤੇ 3.2 ਕਿਲੋ ਹੈਰੋਇਨ ਸਮੇਤ ਕਾਬੂ

ਅੰਮ੍ਰਿਤਸਰ ਵਿੱਚ 20 ਕਿੱਲੋ ਹੋਰ ਹੈਰੋਇਨ ਬਰਾਮਦ;ਚਾਰ ਕਾਬੂ

ਅੰਮ੍ਰਿਤਸਰ ਵਿੱਚ ਗ਼ੈਰ-ਕਾਨੂੰਨੀ ਹਥਿਆਰ ਤਸਕਰੀ ਨੈਟਵਰਕਾਂ ਦੇ ਅੱਠ ਕਾਰਕੁੰਨ 13 ਪਿਸਤੌਲਾਂ ਨਾਲ ਗ੍ਰਿਫਤਾਰ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਅਗਵਾਈ ਵਾਲੇ ਸਿੱਖ ਜਥੇ ਨੂੰ ਜ਼ੀਰੋ ਲਾਈਨ ਤੋਂ ਪਹਿਲਾਂ ਰੋਕਿਆ; ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਛੇਤੀ ਖੋਲ੍ਹਣ ਲਈ ਕੀਤੀ ਅਰਦਾਸ