ਸਮਾਣਾ : ਬੀਤੇ ਦਿਨੀ ਪੰਜਾਬ ਕਾਂਗਰਸ ਦੇ ਇੰਚਾਰਜ ਸ੍ਰੀ ਭਪੇਸ਼ ਬਘੇਲ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਅਤੇ ਗੁਰਸ਼ਰਨ ਕੌਰ ਰੰਧਾਵਾ ਦੇ ਯਤਨਾਂ ਸਦਕਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਧਰਮਪਾਲ ਭੰਡਾਰਾ ਸਮਾਣਾ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿਕੇ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ ਹੈ। ਇਸ ਮੌਕੇ ਭੂਪੇਸ਼ ਬਘੇਲ ਤੇ ਰਾਜਾ ਵੜਿੰਗ ਨੇ ਉਹਨਾਂ ਦਾ ਸਵਾਗਤ ਕੀਤਾ।
ਇਸ ਮੌਕੇ ਗੁਰਸ਼ਰਨ ਕੌਰ ਰੰਧਾਵਾ ਨੇ ਦੱਸਿਆ ਕਿ ਜਦੋਂ ਤੋਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੂੰ ਪਿੱਛੇ ਧੱਕ ਕੇ ਆਮ ਆਦਮੀ ਪਾਰਟੀ ਨੇ ਵੱਡੇ ਘਰਾਨਿਆਂ ਨੂੰ ਸਮਾਣਾ ਹਲਕੇ ਦੀ ਵਾਗਡੋਰ ਦੇ ਦਿੱਤੀ ਹੈ , ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਵੱਡਾ ਰੋਹ ਪੈਦਾ ਹੋ ਗਿਆ ਹੈ ਜਿਸ ਨੂੰ ਸੰਭਾਲਣਾ ਕੇਜਰੀਵਾਲ, ਭਗਵੰਤ ਮਾਨ ਜਾਂ ਕਿਸੇ ਹੋਰ ਆਗੂ ਦੇ ਵੱਸ ਦੀ ਗੱਲ ਨਹੀਂ। ਉਹਨਾਂ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦੇ ਆਪ ਮੁਹਾਰੇ ਅਣਖੀ ਤੇ ਜੁਝਾਰੂ ਵਰਕਰ ਜਿਨ੍ਹਾਂ ਨੇ ਇੱਕ ਵੱਡਾ ਬਦਲਾਅ ਲਿਆਉਣ ਦੇ ਲਈ ਆਮ ਆਦਮੀ ਪਾਰਟੀ ਦੀਆਂ ਜੜ੍ਹਾਂ ਮਜਬੂਤ ਕੀਤੀਆਂ ਤੇ ਘਰ ਘਰ ਤੱਕ ਆਮ ਆਦਮੀ ਪਾਰਟੀ ਦਾ ਝੰਡਾ ਪਹੁੰਚਾਇਆ , ਅੱਜ ਸਮਾਣਾ ਦੇ ਉਨਾਂ ਆਗੂਆਂ ਨੂੰ ਹੀ ਆਪ ਪਾਰਟੀ ਨੇ ਵੱਡੇ ਘਰਾਨਿਆਂ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਹੈ ਪਰ ਸਮਾਣੇ ਦੇ ਅਣਖੀ ਲੋਕ ਇਸ ਗੱਲ ਨੂੰ ਭਲੀ ਭਾਂਤ ਜਾਣ ਚੁੱਕੇ ਹਨ ਅਤੇ ਹੁਣ ਉਹ ਮੁੜ ਤੋਂ ਦੇਸ਼ ਨੂੰ ਆਜ਼ਾਦ ਕਰਾਉਣ ਵਾਲੀ ਆਜ਼ਾਦੀ ਘੁਲਾਟੀਆਂ ਦੀ ਕਾਂਗਰਸ ਪਾਰਟੀ ਨਾਲ ਜੁੜਨ ਵਿੱਚ ਖੁਸ਼ੀ ਮਹਿਸੂਸ ਕਰਦੇ ਹਨ।
ਇਸ ਮੌਕੇ ਸ਼੍ਰੀ ਵਿਜੇ ਅਗਰਵਾਲ ਸਾਬਕਾ ਐਮਸੀ ਅਤੇ ਸ਼ਿਵਜੀ ਸ਼ਰਮਾ ਨੇ ਦੱਸਿਆ ਕਿ ਧਰਮਪਾਲ ਸਮਾਣਾ ਸਮਾਣਾ ਦੀ ਰਾਮ ਬਸਤੀ ਦਾ ਬਹੁਤ ਹੀ ਅਹਿਮ ਆਗੂ ਹੈ ਅਤੇ ਆਮ ਆਦਮੀ ਪਾਰਟੀ ਦੀਆਂ ਜਿੱਤਾਂ ਵਿੱਚ ਉਸਨੇ ਹਮੇਸ਼ਾ ਆਪਣਾ ਯੋਗਦਾਨ ਪਾਇਆ ਹੈ। ਉਹਨਾਂ ਕਿਹਾ ਕਿ ਆਪ ਦੇ ਨਵੇਂ ਬਣੇ ਆਗੂਆਂ ਨੇ ਧਰਮਪਾਲ ਦੀ ਸਾਲਾਂ ਦੀ ਮਿਹਨਤ ਨੂੰ ਚੁੱਲ੍ਹੇ ਸਿੱਟ ਕੇ ਉਸਦੀ ਐਮਸੀ ਦੀ ਕੱਟਣ ਲੱਗਿਆ ਮਿੰਟ ਵੀ ਲਾਇਆ।
ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਆਮ ਆਦਮੀ ਪਾਰਟੀ ਦੇ ਹੋਰ ਆਗੂ ਵੀ ਗੁਰਸ਼ਰਨ ਕੌਰ ਰੰਧਾਵਾ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿੱਚ ਆਉਣ ਲਈ ਤਿਆਰ ਬੈਠੇ ਹਨ ਤੇ ਸਮਾਣਾ ਦੇ ਲੋਕ ਗੁਰਸ਼ਰਨ ਕੌਰ ਰੰਧਾਵਾ ਨੂੰ ਵਿਧਾਇਕ ਦੇ ਰੂਪ ਵਿੱਚ ਦੇਖਣਾ ਚਾਹੁੰਦੇ ਹਨ।
ਬੀਬੀ ਰੰਧਾਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿੱਚ ਘਰ ਵਾਪਸੀ ਕਰਨ ਵਾਲੇ ਆਗੂਆਂ ਨੂੰ ਬਣਦਾ ਮਾਨ ਸਤਿਕਾਰ ਜਰੂਰ ਦਿੱਤਾ ਜਾਵੇਗਾ।
ਇਸ ਮੌਕੇ ਧਰਮਪਾਲ ਨੇ ਕਿਹਾ ਕਿ ਬੀਬੀ ਗੁਰਸ਼ਰਨ ਕੌਰ ਰੰਧਾਵਾ ਇੱਕ ਚੰਗੇ ਆਗੂ ਹਨ ਜਿਨਾਂ ਨੇ ਸਮਾਣੇ ਦੀ ਤਰੱਕੀ ਵਿੱਚ ਜਿਲ੍ਹਾ ਪ੍ਰੀਸ਼ਦ ਚੇਅਰਮੈਨ ਹੁੰਦਿਆ ਵੱਡਾ ਹਿੱਸਾ ਪਾਇਆ। ਉਹਨਾਂ ਵੱਲੋਂ ਕਰਵਾਏ ਕੰਮ ਲੋਕਾਂ ਨੂੰ ਅੱਜ ਵੀ ਯਾਦ ਹਨ। ਉਹਨਾਂ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਮੌਕੇ ਹੀ ਉਹ ਗੁਰਸ਼ਰਨ ਕੌਰ ਰੰਧਾਵਾ ਦੀ ਅਗਵਾਈ ਹੇਠ ਕਾਂਗਰਸ ਨਾਲ ਜੁੜੇ ਹਨ।
ਇਸ ਮੌਕੇ ਜਸਵਿੰਦਰ ਰੰਧਾਵਾ, ਐਮਸੀ ਬੇਅੰਤ ਸਿੰਘ ਪੱਪੀ, ਸਾਬਕਾ ਐਮਸੀ ਰਾਜ ਕੁਮਾਰ ਟਿੰਕਾ, ਸਵਰਨ ਮਠਾੜੂ, ਮਨੂ ਸ਼ਰਮਾ, ਨਵੀਨ ਸਿੰਗਲਾ, ਮਹਿਲਾ ਕਾਂਗਰਸ ਪ੍ਰਧਾਨ ਪੂਜਾ ਗਰਗ, ਸੇਵਾ ਦਲ ਦੇ ਪ੍ਰਧਾਨ ਲੱਕੀ ਗਰਗ, ਗੁਰਮੀਤ ਵਿਰਕ, ਸੱਤਾ ਸੰਧੂ, ਦੀਪੂ ਭੰਡਾਰੀ, ਸ਼ੀਲ ਬੱਬਰ, ਭੁਪਿੰਦਰ ਕੌਰਜੀਵਾਲਾ, ਗੁਰਪ੍ਰੀਤ ਪੀਏ, ਜਗਤਾਰ ਬਿਜਲਪੁਰ, ਗੁਰਬਚਨ ਚਾਹਲ, ਕਾਕਾ ਹਰਜੀਤ ਪ੍ਰਭ ਭਿੰਡਰ, ਕਾਲਾ ਬਠੋਈ, ਰੁਪਿੰਦਰ ਵਜੀਦਪੁਰ ਵੀ ਹਾਜ਼ਰ ਸਨ।