ਸਮਾਣਾ : ਇੱਕ ਅਹਿਮ ਮੀਟਿੰਗ ਦੌਰਾਨ ਪਾਸਟਰ ਗੁਰਚਰਨ ਸਿੰਘ ਰੇਤਗੜ੍ਹ ਦੇ ਗਲਬਾਤ ਕਰਦਿਆ ਦੱਸਿਆ ਕਿ ਦਾ ਓਪਨ ਡੋਰ ਚਰਚ ਖੋਜੇਵਾਲ ਦੀ ਬ੍ਰਾਂਚ ਵੇਅ ਆਫ ਫੇਥ ਚਰਚ ਰੇਤਗੜ੍ਹ ਵਿਖੇ ਆਉਣ ਵਾਲੀ 23 ਅਗਸਤ ਦਿਨ ਐਤਵਾਰ ਨੂੰ ਇੱਕ ਵੱਡੀ ਮੀਟਿੰਗ (ਪਿਆਰ ਦਾ ਸੁਨੇਹਾ ਪ੍ਰਾਥਨਾ ਸਮਾਗਮ)ਦਾ ਆਯੋਜਨ ਕੀਤਾ ਜਾ ਰਿਹਾ ਹੈ, ਉਨਾਂ ਦੱਸਿਆ ਕਿ ਆਉਣ ਵਾਲੇ ਐਤਵਾਰ ਨੂੰ ਰੇਤਗੜ੍ਹ ਚਰਚ ਵਿੱਚ ਇੱਕ ਵੱਡੀ ਮੀਟਿੰਗ ਹੋਵੇਗੀ ਇਸ ਮੀਟਿੰਗ ਵਿੱਚ ਖਾਸਕਰ ਦੁਖੀਆ ਅਤੇ ਬਿਮਾਰੀ ਲਈ ਵਿਸ਼ੇਸ਼ ਪ੍ਰਾਥਨਾ ਕੀਤੀ ਜਾਵੇਗੀ, ਉਨਾ ਕਿਹਾ ਕਿ ਪ੍ਰਭੂ ਯਿਸ਼ੂ ਨੇ ਸਾਰੀ ਦੁਨੀਆ ਦੇ ਪਾਪ ਆਪਣੇ ਉਪਰ ਲੈਕੇ ਆਪਣੇ-ਆਪ ਨੂੰ ਕੁਰਬਾਨ ਕਰ ਲਿਆ ਸੀ, ਪਰ ਹੁਣ ਸਾਨੂੰ ਪ੍ਰਭੂ ਯਿਸ਼ੂ ਦੇ ਦਿੱਤੇ ਬਚਨਾ ਅਤੇ ਉਨਾ ਦੇ ਦਿਖਾਏ ਰਸਤੇ ਉਪਰ ਚੱਲਣ ਦੀ ਲੋੜ ਹੈ,ਇਸ ਦੌਰਾਨ ਉਨਾਂ ਦੀ ਪਤਨੀ ਪਾਸਟਰ ਰਾਜਵਿੰਦਰ ਕੌਰ ਰੇਤਗੜ੍ਹ ਨੇ ਦੱਸਿਆ ਕਿ ਪ੍ਰਭੂ ਯਿਸ਼ੂ ਨੇ ਪਿਆਰ, ਮਾਫ਼ੀ ਅਤੇ ਮਾਨਵਤਾ ਦਾ ਜੋ ਸੰਦੇਸ਼ ਦਿੱਤਾ, ਉਹ ਅੱਜ ਦੇ ਸਮੇਂ ਵਿੱਚ ਹੋਰ ਵੀ ਪ੍ਰਸੰਗਿਕ ਹੈ। ਉਨ੍ਹਾਂ ਕਿਹਾ ਕਿ ਪ੍ਰਭੂ ਯਿਸ਼ੂ ਨੇ ਆਪਣਾ ਸਾਰਾ ਜੀਵਨ ਦੁਖੀਆਂ ਦੀ ਸੇਵਾ, ਪਾਪੀਆਂ ਨੂੰ ਸਹੀ ਰਾਹ ਦਿਖਾਉਣ ਅਤੇ ਲੋਕਾਂ ਵਿੱਚ ਭਾਈਚਾਰੇ ਦੀ ਭਾਵਨਾ ਜਗਾਉਣ ਲਈ ਸਮਰਪਿਤ ਕਰ ਦਿੱਤਾ। ਸੂਲੀ ਉੱਤੇ ਚੜ੍ਹ ਕੇ ਵੀ ਉਨ੍ਹਾਂ ਨੇ ਮਾਨਵਤਾ ਲਈ ਮਾਫ਼ੀ ਦੀ ਪ੍ਰਾਰਥਨਾ ਕੀਤੀ, ਜੋ ਤਿਆਗ ਅਤੇ ਕਰੁਣਾ ਦੀ ਸਭ ਤੋਂ ਵੱਡੀ ਮਿਸਾਲ ਹੈ। ਇਸ ਮੌਕੇ ਪਾਸਟਰ ਨੇ ਦੁਨੀਆ ਨੂੰ ਅਪੀਲ ਕੀਤੀ ਕਿ ਉਹ ਪ੍ਰਭੂ ਯਿਸ਼ੂ ਦੇ ਦਿਖਾਏ ਮਾਰਗ ਉੱਤੇ ਚੱਲਣ, ਨਫ਼ਰਤ ਛੱਡ ਕੇ ਪਿਆਰ ਅਤੇ ਸੇਵਾ ਨੂੰ ਅਪਣਾਉਣ, ਇਸ ਦੌਰਾਨ ਉਨਾਂ ਵੱਲੋਂ ਆਉਣ ਵਾਲੀ 23 ਅਗਸਤ ਦਿਨ ਐਤਵਾਰ ਸਭ ਨੂੰ ਰੇਤਗੜ੍ਹ ਚਰਚ ਆਉਣ ਦਾ ਸੱਦਾ ਵੀ ਦਿੱਤਾ, ਇਸ ਮੌਕੇ ਰੇਤਗੜ੍ਹ ਚਰਚ ਦੇ ਟੀਮ ਆਗੂ ਮੌਜੂਦ ਸਨ।