ਬਾਬਾ ਬਕਾਲਾ - ਅੰਮ੍ਰਿਤਸਰ ਜ਼ਿਲ੍ਹਾ ਦਿਹਾਤੀ ਦੇ ਐਸ,ਐਸ,ਪੀ ਕੰਵਲਜੀਤ ਸਿੰਘ ਚਾਹਲ ਦੇ ਹੁਕਮਾਂ ਅਤੇ ਬਾਬਾ ਬਕਾਲਾ ਦੇ ਡੀ,ਐੱਸ,ਪੀ ਸੁਖਪਾਲ ਸਿੰਘ ਦੇ ਨਿਰਦੇਸ਼ਾਂ ਤਹਿਤ ਥਾਣਾ ਖਿਲਚੀਆਂ ਦੇ ਮੁੱਖੀ ਐਸ,ਐਂਚ ਓ ਮੁਖਤਿਆਰ ਸਿੰਘ ਦੀ ਅਗਵਾਈ ਹੇਠ 15 ਅਗਸਤ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਪੁਲਿਸ ਵੱਲੋਂ ਟੀਮਾਂ ਬਣਾਕੇ ਗਸ਼ਤ ਤੇਜ਼ ਕਰ ਦਿੱਤੀ ਗਈ ਹੈ। ਥਾਣਾ ਖਿਲਚੀਆਂ ਦੇ ਅਧੀਨ ਆਉਂਦੇ ਪਿੰਡਾਂ ਅਤੇ ਵੱਖ-ਵੱਖ ਥਾਵਾਂ ਉੱਤੇ ਦਿਨ ਅਤੇ ਰਾਤ ਵਾਹਨਾਂ ਦੀ ਤਲਾਸ਼ੀ ਦੌਰਾਨ ਐਸ,ਐਚ ਓ ਮੁਖਤਿਆਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕੇ ਵੱਖੋ-ਵੱਖ ਕ਼ਸਬੇ ਸ਼ਹਿਰਾਂ ਵਿੱਚ ਹੋਣ ਵਾਲੇ ਸਮਾਗਮਾਂ ਨੂੰ ਧਿਆਨ 'ਚ ਰੱਖਦਿਆਂ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਤੇ ਗ਼ਲਤ ਅਨਸਰਾਂ ਨੂੰ ਨੱਥ ਪਾਉਣ ਲਈ ਪੁਲੀਸ ਪੂਰੀ ਤਰ੍ਹਾਂ ਮੁਸਤੈਦ ਹੈ, ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖ਼ਸਿਆ ਨਹੀਂ ਜਾਵੇਗਾ। ਐਸ,ਐਚ ਓ ਮੁਖਤਿਆਰ ਸਿੰਘ ਨੇ ਕਿਹਾ ਕਿ ਥਾਣਾ ਖਿਲਚੀਆਂ ਦੇ ਅਧੀਨ ਆਉਂਦੇ ਸਮੂਹ ਪਿੰਡਾਂ ਅੰਦਰ ਗ੍ਰਾਮ ਪੰਚਾਇਤਾਂ, ਸਮਾਜਸੇਵੀ ਲੋਕਾਂ ਦੀ ਮੱਦਦ ਨਾਲ ਅਮਨ ਸ਼ਾਂਤੀ ਕਾਇਮ ਰੱਖਣ ਲਈ ਪੁਲੀਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਦਿਨ-ਰਾਤ ਨਾਕਾਬੰਦੀ ਕਰਕੇ ਕਸਬੇ ਵਿੱਚ ਆਉਣ ਜਾਣ ਵਾਲਿਆਂ ਦੀ ਨਿਗਰਾਨੀ ਕਰਨ ਤੋਂ ਇਲਾਵਾ ਹਰ ਚੌਕ ਚੁਰਾਹੇ, ਪਿੰਡਾਂ ਅੰਦਰ ਹਰ ਥਾਂ ਉੱਤੇ ਗਹਿਰੀ ਨਜ਼ਰ ਰੱਖੀ ਜਾਂ ਰਹੀਂ ਹੈ। ਐਸ,ਐਚ ਓ ਮੁਖਤਿਆਰ ਸਿੰਘ ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸ਼ੱਕੀ ਵਾਹਨ / ਵਿਅਕਤੀ ਨਜ਼ਰ ਆਉਣ ਤੇ ਤੁਰੰਤ ਪੁਲਿਸ ਨਾਲ ਸੰਪਰਕ ਕਰਨ। ਇਸ ਮੌਕੇ ਐਸ,ਐਚ,ਓ ਮੁਖਤਿਆਰ ਸਿੰਘ, ਏ,ਐਸ,ਆਈ ਤਜਿੰਦਰ ਸਿੰਘ,ਏ,ਐਸ,ਆਈ ਸੁਖਵਿੰਦਰ ਸਿੰਘ,ਹਰਦਿਆਲ ਸਿੰਘ, ਏ,ਐਸ,ਆਈ ਮੇਜਰ ਸਿੰਘ, ਮਾਨਵਦੀਪ ਸਿੰਘ, ਅਮੋਲਕ ਸਿੰਘ, ਕਿਰਨਬੀਰ ਕੌਰ ਆਦਿ ਹਾਜ਼ਰ ਸਨ।