Saturday, May 18, 2024

International

ਅਮਰੀਕਾ ਨੇ ਮੰਨ ਲਿਆ ਕਿ ਏਲੀਅਨ ਮੌਜੂਦ ਹਨ : ਰਿਪੋਰਟ

July 10, 2021 10:56 AM
SehajTimes

ਭਾਰਤ ਸਣੇ ਦੁਨੀਆਂ ਦੇ ਕਈ ਦੇਸ਼ਾਂ ਵਿਚ ਵੇਖੇ ਗਏ ਹਨ ਏਲੀਅਨ

ਅਤੇ ਉਨ੍ਹਾਂ ਦੇ ਜਹਾਜ਼


ਵਾਸ਼ਿੰਗਟਨ : ਇਹ ਰਿਪੋਰਟ ਦਸਦੀ ਹੈ ਕਿ ਏਲੀਅਨ ਕੇਵਲ ਮਨੁੱਖ ਦੀ ਕਲਪਨਾ ਨਹੀਂ ਹੈ। ਭਾਵੇਂ ਅਮਰੀਕੀ ਵਿਗਿਆਨੀ ਸਿੱਧੇ ਤੌਰ ’ਤੇ ਏਲੀਅਨਜ਼ ਦੀ ਪੁਸ਼ਟੀ ਨਹੀਂ ਕਰਦੇ ਪਰ ਉਹ ਦਬੀ ਜ਼ੁਬਾਨ ਵਿਚ ਉਹ ਇਹ ਵੀ ਕਹਿੰਦੇ ਹਨ ਕਿ ਇਸ ਤੋਂ ਮੁਨਕਰ ਵੀ ਨਹੀਂ ਹੋਇਆ ਜਾ ਸਕਦਾ। ਦਰਅਸਲ ਏਲੀਅਨਜ਼ ਹੈ ਜਾਂ ਨਹੀਂ ਇਸ ਸਬੰਧੀ ਦੁਨੀਆਂ ਵਿਚ ਦੋ ਰਾਏ ਹਨ ਪਰ ਅੱਜ ਤਕ ਇਕ ਰਾਏ ਨਹੀਂ ਬਣ ਸਕੀ। ਅੱਜ ਪਹਿਲੀ ਵਾਰ ਅਮੀਰੀਕਾ ਨੇ ਅਧਿਕਾਰਤ ਤੌਰ ’ਤੇ ਇਸ ਬਾਰੇ ਰਿਪੋਰਟ ਜਾਰੀ ਕੀਤੀ ਹੈ। ਹੁਣ ਅਮਰੀਕਾ ਨੇ ਇਹ ਗੱਲ ਸਵੀਕਾਰ ਕਰ ਲਈ ਹੈ ਕਿ ਏਲੀਅਨ ਦੀ ਹੋਂਦ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਅਮਰੀਕਾ ਦੇ ਰੱਖਿਆ ਮੰਤਰਾਲੇ ਨੇ 3 ਵੀਡੀਉਜ਼ ਜਾਰੀ ਕੀਤੀਆਂ ਸਨ। ਇਨ੍ਹਾਂ ਨੂੰ ਅਮਰੀਕੀ ਨੇਵੀ ਨੇ ਐਸ-18 ਫ਼ਾਈਟਰ ਜੈਟ ਵਿਚ ਲੱਗੇ ਇੰਫ਼ਰਾ ਰੈਡ ਕੈਮਰੇ ਦੀ ਮਦਦ ਨਾਲ ਰਿਕਾਰਡ ਕੀਤਾ ਸੀ। ਦਸਿਆ ਗਿਆ ਕਿ ਇਹ ਯੂ.ਐਫ਼.ਓ ਯਾਨੀ ਕਿ ਉਡਨ ਤਸ਼ਤਰੀ, ਅਨ ਆਇਡੈਂਟੀਫ਼ਾਈਡ ਫ਼ਲਾਇੰਗ ਆਬਜੈਕਟ ਹਨ। ਵੀਡੀਉ ਵਿਚ ਇਹ ਆਬਜੈਕਟ ਹਵਾਈ ਸਟੰਟ ਕਰਦੇ ਹੋਏ ਬੇਹੱਦ ਤੇਜ਼ ਰਫ਼ਤਾਰ ਨਾਲ ਉਡਦੇ ਦਿਖਾਈ ਦੇ ਰਹੇ ਸਨ।
ਜੇ ਇਸ ਤੋਂ ਅੱਗੇ ਵਧ ਕੇ ਗੱਲ ਕਰੀਏ ਤਾਂ ਜੂਨ 2021 ਵਿਚ ਅਮਰੀਕਾ ਨੇ ਯੂ.ਐਫ਼.ਓ ਦੀ ਜਾਂਚ ਲਈ ਇਕ ਟਾਸਕ ਫ਼ੋਰਸ ਬਣਾਈ ਸੀ ਤੇ ਉਸ ਟਾਸਕ ਫ਼ੋਰਸ ਨੇ ਇਕ ਰਿਪੋਰਟ ਜਾਰੀ ਕੀਤੀ ਹੈ। 9 ਪੰਨਿਆਂ ਦੀ ਇਸ ਰਿਪੋਰਟ ਵਿਚ ਅਮਰੀਕੀ ਗਵਰਨਮੈਂਟ ਸੋਰਸ ਦੇ ਜ਼ਰੀਏ 2004 ਤੋਂ 2021 ਤਕ ਅਮਰੀਕਾ ਵਿਚ 144 ਵਾਰ ਯੂ.ਐਫ਼.ਓ ਦਿਖਾਈ ਦੇਣ ਦਾ ਜ਼ਿਕਰ ਹੈ।
ਯੂ.ਐਫ਼.ਓ ਦੀ ਜਾਂਚ ਲਈ ਬਣਾਈ ਗਈ ਅਮਰੀਕੀ ਟਾਸਕ ਫ਼ੋਰਸ ਨੇ ਨਾ ਤਾਂ ਇਹ ਪੁਸ਼ਟੀ ਕੀਤੀ ਹੈ ਤੇ ਨਾ ਹੀ ਇਸ ਗੱਲ ਨੂੰ ਖ਼ਾਰਜ ਕੀਤਾ ਹੈ ਕਿ ਇਸ ਤਰ੍ਹਾਂ ਦੇ ਆਬਜੈਕਟ ਧਰਤੀ ’ਤੇ ਏਲੀਅਨਜ਼ ਦੇ ਆਉਣ ਦਾ ਸੰਕੇਤ ਹੋ ਸਕਦੇ ਹਨ। ਇਹ ਰਿਪੋਰਟ ਡਾਇਰੈਕਟਰ ਆਫ਼ ਨੈਸ਼ਨਲ ਇੰਟੈਲੀਜੈਂਸ ਨੇ ‘ਪ੍ਰਿਲੀਮਿਨਰੀ ਅਸੈਸਮੈਂਟ : ਅਨ-ਆਇਡੈਂਟੀਫ਼ਾਈਡ ਏਰੀਅਲ ਫਿਨਾਮਿਨਾ ਨਾਮ ਵਲੋਂ ਜਾਰੀ ਕੀਤੀ ਗਈ ਹੈ। ਇਸ ਟਾਸਕ ਫ਼ੋਰਸ ਦਾ ਗਠਨ 10 ਮਹੀਨੇ ਪਹਿਲਾਂ ਕੀਤਾ ਗਿਆ ਸੀ।
ਜੇਕਰ ਯੂ.ਐਫ਼.ਓ ਦੇ ਇਤਿਹਾਸ ਦੀ ਗੱਲ ਕਰੀਏ ਤਾਂ 24 ਜੂਨ 1947 ਨੂੰ ‘ਉਡਣ ਤਸਤਰੀ’ ਦੀ ਪਹਿਲੀ ਖ਼ਬਰ ਆਈ ਸੀ। ਇਸ ਦਿਨ ਮਸ਼ਹੂਰ ਬਿਜਨਸਮੈਨ ਅਤੇ ਪਾਇਲਟ ਕੇਨੇਥ ਅਰਨੋਲਡ ਵਾਸਿੰਗਟਨ ਸਟੇਟ ਵਿਚ ਮਾਊਂਟ ਰੇਨੀਅਰ ਕੋਲ ਉਡਾਣ ਭਰ ਰਹੇ ਸਨ। ਕੇਨੇਥ ਨੇ 9 ਚਮਕੀਲੇ ਆਬਜੈਕਟਸ ਨੂੰ ਇਕੱਠਿਆਂ ‘ਵੀ’ ਦੀ ਸ਼ਕਲ ’ਚ ਅਸਮਾਨ ਵਿਚ ਉਡਦੇ ਹੋਏ ਦੇਖਿਆ ਸੀ। ਉਨ੍ਹਾਂ ਦੀ ਗਤੀ ਲਗਭਗ 2700 ਕਿ.ਮੀ ਪ੍ਰਤੀ ਘੰਟਾ ਸੀ ਜੋ ਕਿ ਉਸ ਵੇਲੇ ਦੀ ਕਿਸੇ ਵੀ ਟੈਕਨਾਲਾਜੀ ਤੋਂ ਤਿੰਨ ਗੁਣਾ ਜ਼ਿਆਦਾ ਤੇਜ਼ ਸੀ। ਕੇਨੇਥ ਨੇ ਦਸਿਆ ਕਿ ਉਨ੍ਹਾਂ ਅਸਮਾਨ ਵਿਚ ਤਸਤਰੀ ਵਰਗੇ ਆਬਜੈਕਟ ਵੇਖੇ ਹਨ, ਜਿਸ ਨੂੰ ਅਗਲੇ ਦਿਨ ਕਈ ਅਖ਼ਬਾਰਾਂ ਨੇ ਛਾਪ ਦਿਤਾ। ਇਸ ਤੋਂ ਬਾਅਦ ਯੂ.ਐਫ਼.ਓ ਦੇਖਣ ਦੀਆਂ ਘਟਨਾਵਾਂ ਵੱਧ ਗਈਆਂ।
ਇਸ ਤੋਂ ਬਾਅਦ 1947 ਤੋਂ 1969 ਤਕ ਅਮਰੀਕੀ ਏਅਰ ਫ਼ੋਰਸ ਨੇ ਪ੍ਰਾਜੈਕਟ ਬਲੂ ਬੁੱਕ ਨਾਮ ਦਾ ਇਕ ਜਾਂਚ ਆਪਰੇਸ਼ਨ ਚਲਾਇਆ ਗਿਆ। ਇਸ ਵਿਚ ਕੁਲ 12618 ਰਿਪੋਰਟਾਂ ਦੀ ਜਾਂਚ ਵਿਚ ਪਾਇਆ ਗਿਆ ਇਹ ਸਾਰੀਆਂ ਇਕੋ ਜਿਹੀਆਂ ਘਟਨਾਵਾਂ ਸਨ ਜਦਕਿ 701 ਰਿਪੋਰਟਾਂ ਬਾਰੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆ ਸਕੀ।
2007 ਤੋਂ 2012 ਤਕ ਐਡਵਾਂਸਡ ਏਅਰੋਸਪੇਸ ਥਰੇਟ ਅਨ-ਆਇਡੈਂਟੀਫ਼ਾਈਡ ਪ੍ਰੋਗਰਾਮ ਲਾਂਚ ਹੋਇਆ ਪਰ ਬਾਅਦ ਵਿੱਚ ਇਹ ਪ੍ਰੋਗਰਾਮ ਬੰਦ ਕਰ ਦਿਤਾ ਗਿਆ। ਇਸ ਸਾਰੇ ਪ੍ਰਾਜੈਕਟ ਦੀ ਰਿਪੋਰਟ ਗੁਪਤ ਰੱਖੀ ਗਈ। ਸਾਲ 2020 ਵਿਚ ਫਿਰ ਇਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਅਨ-ਆਇਡੈਂਟੀਫ਼ਾਈਡ ਏਰੀਅਲ ਫਿਨਾਮਿਨਾ ਟਾਸਕ ਫ਼ੋਰਸ ਨਾਮ ਦਿਤਾ ਗਿਆ। ਇਸ ਟਾਸਕ ਫ਼ੋਰਸ ਦੀ ਰਿਪੋਰਟ 25 ਜੂਨ ਨੂੰ ਜਨਤਕ ਕੀਤੀ ਗਈ ਹੈ ।
ਜੇਕਰ ਉਡਣ ਤਸਤਰੀਆਂ ਦੇ ਤਜਰਬੇ ਬਾਰੇ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਵਿਚ 1951 ਵਿਚ ਪਹਿਲੀ ਵਾਰ ਯੂ.ਐਫ਼.ਓ ਦਿਖਾਈ ਦਿਤਾ। ਦਿੱਲੀ ਵਿਚ ਫ਼ਲਾਇੰਗ ਕਲੱਬ ਦੇ ਮੈਂਬਰਾਂ ਨੇ ਇਕ ਆਬਜੈਕਟ ਨੂੰ ਅਸਮਾਨ ਵਿਚ ਦੇਖਿਆ। ਇਹ ਥੋੜ੍ਹੀ ਦੇਰ ਬਾਅਦ ਇਹ ਅਸਮਾਨ ਵਿਚੋਂ ਗ਼ਾਇਬ ਹੋ ਗਿਆ। ਅਜਿਹੇ ਜ਼ਿਆਦਾਤਰ ਆਬਜੈਕਟਸ 21ਵੀ ਸਦੀ ਦੀ ਸ਼ੁਰੂਆਤ ਵਿਚ ਦੇਖੇ ਗਏ ਸਨ। 29 ਅਕਤੂਬਰ 2017 ਨੂੰ ਇਕ ਤੇਜ਼ੀ ਨਾਲ ਉਡਦੇ ਹੋਏ ਚਮਕੀਲੇ ਆਬਜੈਕਟ ਨੂੰ ਕੋਲਕਾਤਾ ਦੇ ਪੂਰਬੀ ਤੱਟ ’ਤੇ ਦੇਖਿਆ ਗਿਆ। 2013 ਤੋਂ ਬਾਅਦ ਚੇਨਈ ਤੋਂ ਲਖਨਊ ਤਕ ਅਜਿਹੇ ਆਬਜੇਕਟਸ ਨੂੰ ਵੇਖਣਾ ਕਾਫ਼ੀ ਆਮ ਹੋ ਗਿਆ ਸੀ। ਇਹ ਆਬਜੈਕਟਸ ਬੁਲਟ ਵਰਗੇ ਹੁੰਦੇ ਸਨ ਅਤੇ ਰਾਤ ਵੇਲੇ ਹੀ ਦਿਖਾਈ ਦਿੰਦੇ ਸਨ। ਇਨ੍ਹਾਂ ਨੂੰ ਕਰੀਬ 10 ਮਿੰਟ ਤਕ ਅਸਮਾਨ ਵਿਚ ਘੁੰਮਦੇ ਦੇਖਿਆ ਜਾ ਸਕਦਾ ਹੈ।

Have something to say? Post your comment