Tuesday, October 06, 2026
BREAKING NEWS
• ਸੋਸ਼ਲ ਮੀਡੀਆ ਇਨਫ਼ਲੂਐਂਸਰ ਮੈਡ ਸੰਧੂ ਦੀ ਗੋਲੀ ਮਾਰ ਕੇ ਹੱਤਿਆ • ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਹੀ ਅੱਜ ਪੰਜਾਬ ਪਿੱਛੇ ਹੋ ਗਿਆ: ਨਾਇਬ ਸਿੰਘ ਸੈਣੀ • ਚੰਡੀਗੜ੍ਹ ‘ਚ ਪੰਜਾਬ ਭਾਜਪਾ ਦਫ਼ਤਰ ਗ੍ਰੇਨੇਡ ਮਾਮਲੇ ਦੀ ਜਾਂਚ ਐਨ ਆਈ ਏ ਹਵਾਲੇ • ਸੁਨਾਮ 'ਚ ਲਾਪਰਵਾਹੀ ਕਾਰਨ ਦੋ ਨੌਜਵਾਨਾਂ ਦੀ ਮੌਤ  • ਸੁਨਾਮ 'ਚ ਚੋਰਾਂ ਦੀ ਦਹਿਸ਼ਤ, ਪੁਲਿਸ ਬਣੀ ਮੂਕ ਦਰਸ਼ਕ  • ਰਾਣੀ ਮੁਖਰਜੀ ਦੀ ਮਾਂ ਕ੍ਰਿਸ਼ਨਾ ਮੁਖਰਜੀ ਦਾ 75 ਸਾਲ ਦੀ ਉਮਰ ਵਿੱਚ ਦੇਹਾਂਤ • ਫਰੀਦਕੋਟ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲੀਸ ਨੇ ਲਈ ਚੱਪੇ-ਚੱਪੇ ਦੀ ਤਲਾਸ਼ੀ • ਪੰਜਾਬ ਪਹਿਲੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰ ਕੇ ਇਤਿਹਾਸ ਰਚੇਗਾ: ਭਗਵੰਤ ਸਿੰਘ ਮਾਨ • ਅੰਮ੍ਰਿਤਸਰ ਸੂਰਮਿਆਂ ਨੇ ਜਿੱਤਿਆ ਸ਼ੇਰ-ਏ-ਪੰਜਾਬ ਟੀ-20 ਖਿਤਾਬ • ਪੰਜਾਬ ਦੀਆਂ ਸਨਅਤਾਂ ’ਚ 10 ਘੰਟੇ ਦਾ ਬਿਜਲੀ ਕੱਟ

Chandigarh

ਸਿਹਤ ਸੇਵਾਵਾਂ ਤਾਂ ਹੀ ਸਾਰਥਕ ਹਨ ਜੇਕਰ ਪੈਸਿਆਂ ਦੀ ਚਿੰਤਾ ਤੋਂ ਬਿਨਾਂ ਮਰੀਜ਼ ਨੂੰ ਸਮੇਂ ਸਿਰ ਇਲਾਜ ਮਿਲੇ: ਡਾ. ਬਲਬੀਰ ਸਿੰਘ

August 09, 2026 08:39 PM
Rozana Sehaj times

ਚੰਡੀਗੜ੍ਹ : ਗੰਭੀਰ ਬੀਮਾਰੀ ਸਿਰਫ਼ ਮਰੀਜ਼ ਦੀ ਸਿਹਤ ਦੀ ਹੀ ਅਜ਼ਮਾਇਸ਼ ਨਹੀਂ ਕਰਦੀ ਸਗੋਂ ਇਹ ਪੂਰੇ ਪਰਿਵਾਰ ਦੀ ਆਰਥਿਕ ਸਥਿਤੀ ਦਾ ਵੀ ਇਮਤਿਹਾਨ ਲੈਂਦੀ ਹੈ। ਭਗਵੰਤ ਮਾਨ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਪੰਜਾਬ ਵਿੱਚ ਇਸ ਸਥਿਤੀ ਨੂੰ ਲਗਾਤਾਰ ਬਦਲ ਰਹੀ ਹੈ ਅਤੇ ਪਰਿਵਾਰਾਂ ਨੂੰ ਮਹਿੰਗੇ ਡਾਕਟਰੀ ਇਲਾਜ ਦੇ ਖ਼ਰਚੇ ਦੀ ਚਿੰਤਾ ਤੋਂ ਮੁਕਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ। ਅੰਕੜੇ ਆਪ-ਮੁਹਾਰੇ ਸਾਰੀ ਕਹਾਣੀ ਬਿਆਨ ਕਰਦੇ ਹਨ। ਯੋਜਨਾ ਤਹਿਤ ਸਭ ਤੋਂ ਵੱਧ ਕਰਵਾਈਆਂ ਜਾਣ ਵਾਲੀਆਂ 10 ਡਾਕਟਰੀ ਪ੍ਰਕਿਰਿਆਵਾਂ ਅਧੀਨ ਹੀ ਹੁਣ ਤੱਕ 316.50 ਕਰੋੜ ਰੁਪਏ ਤੋਂ ਵੱਧ ਦੇ ਖ਼ਰਚ ਨਾਲ 2,44,468 ਕੈਸ਼ਲੈੱਸ ਇਲਾਜ ਮੁਹੱਈਆ ਕਰਵਾਏ ਜਾ ਚੁੱਕੇ ਹਨ। ਹਫ਼ਤੇ ਵਿੱਚ ਕਈ ਵਾਰ ਡਾਇਲਸਿਸ ਦੀ ਲੋੜ ਵਾਲੇ ਮਰੀਜ਼ਾਂ ਤੋਂ ਲੈ ਕੇ ਦਿਲ ਦੀ ਸਰਜਰੀ, ਗੋਡੇ ਬਦਲਣ ਦੀ ਸਰਜਰੀ ਜਾਂ ਐਮਰਜੈਂਸੀ ਸੀਜ਼ੇਰੀਅਨ ਡਿਲਿਵਰੀ ਕਰਵਾਉਣ ਵਾਲੇ ਮਰੀਜ਼ਾਂ ਤੱਕ—ਯੋਜਨਾ ਅਜਿਹੇ ਸਾਰੇ ਇਲਾਜਾਂ ਨੂੰ ਕਵਰ ਕਰ ਰਹੀ ਹੈ, ਜਿਨ੍ਹਾਂ ਦੇ ਖ਼ਰਚ ਲਈ ਕਈ ਪਰਿਵਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਹ ਰੁਝਾਨ ਕੋਈ ਇਤਫ਼ਾਕ ਨਹੀਂ ਹੈ। ਵਿਸ਼ਵ ਸਿਹਤ ਸੰਗਠਨ  ਅਨੁਸਾਰ, ਦੁਨੀਆ ਭਰ ਵਿੱਚ ਦਿਲ ਦੀਆਂ ਬੀਮਾਰੀਆਂ, ਸ਼ੂਗਰ ਅਤੇ ਗੁਰਦਿਆਂ ਸਬੰਧਤੀ ਸਮੱਸਿਆਵਾਂ ਵਰਗੀਆਂ ਗੁੰਝਲਦਾਰ ਬੀਮਾਰੀਆਂ ਵਿੱਚ ਤੇਜ਼ੀ ਨਾਲ ਵਾਧਾ ਦੇਖਿਆ ਜਾ ਰਿਹਾ ਹੈ। ਪੰਜਾਬ ਵੀ ਇਸ ਤੋਂ ਅਲੱਗ ਨਹੀਂ ਹੈ। ਯੋਜਨਾ ਤਹਿਤ ਡਾਇਲਸਿਸ, ਦਿਲ ਦੇ ਇਲਾਜ ਅਤੇ ਜੋੜ ਬਦਲਣ ਦੀ ਸਰਜਰੀ ਦੀ ਵਧਦੀ ਮੰਗ ਅਜਿਹੀ ਸਿਹਤ ਪ੍ਰਣਾਲੀ ਨੂੰ ਦਰਸਾਉਂਦੀ ਹੈ ,ਜੋ ਉਨ੍ਹਾਂ ਬੀਮਾਰੀਆਂ ਨਾਲ ਨਜਿੱਠ ਸਕੇ, ਜਿਹੜੀਆਂ ਇੱਕ ਵਾਰ ਹਸਪਤਾਲ ਜਾਣ ਨਾਲ ਖ਼ਤਮ ਨਹੀਂ ਹੁੰਦੀਆਂ ਸਗੋਂ ਇਨ੍ਹਾਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਨਿਰੰਤਰ, ਮਾਹਿਰ ਅਤੇ ਅਕਸਰ ਮਹਿੰਗੇ ਇਲਾਜ ਦੀ ਲੋੜ ਹੁੰਦੀ ਹੈ। ਸਟੇਟ ਹੈਲਥ ਏਜੰਸੀ (ਐਸਐਚਏ), ਪੰਜਾਬ ਦੇ ਅੰਕੜਿਆਂ ਅਨੁਸਾਰ, ਕ੍ਰੌਨਿਕ ਹੀਮੋਡਾਇਲਸਿਸ ਯੋਜਨਾ ਤਹਿਤ ਹੁਣ ਤੱਕ ਸਭ ਤੋਂ ਵੱਧ ਕਰਵਾਈ ਜਾਣ ਵਾਲੀ ਪ੍ਰਕਿਰਿਆ ਹੈ। ਕੁੱਲ 1,87,656 ਡਾਇਲਸਿਸ ਸੈਸ਼ਨ, ਜਿਨ੍ਹਾਂ ਦੀ ਲਾਗਤ 30.65 ਕਰੋੜ ਰੁਪਏ ਤੋਂ ਵੱਧ ਹੈ, ਮੁਹੱਈਆ ਕਰਵਾਏ ਜਾ ਚੁੱਕੇ ਹਨ। ਇਸ ਨਾਲ ਗੁਰਦਿਆਂ ਦੀ ਬਿਮਾਰੀ ਨਾਲ ਲੰਬੇ ਸਮੇਂ ਤੋਂ ਜੂਝ ਰਹੇ ਮਰੀਜ਼ਾਂ ਲਈ ਹਰ ਵਾਰ ਹਸਪਤਾਲ ਜਾਣ ’ਤੇ ਪੈਸੇ ਦਾ ਪ੍ਰਬੰਧ ਕਰਨ ਦੀ ਚਿੰਤਾ ਤੋਂ ਬਿਨਾਂ ਆਪਣਾ ਇਲਾਜ ਜਾਰੀ ਰੱਖਣਾ ਯਕੀਨੀ ਬਣਾਇਆ ਗਿਆ ਹੈ। ਯੋਜਨਾ ਤਹਿਤ ਗਾਲ ਬਲੈਡਰ ਦੀਆਂ 17,698 ਲੈਪ੍ਰੋਸਕੋਪਿਕ ਸਰਜਰੀਆਂ ਵੀ ਕੀਤੀਆਂ ਗਈਆਂ ਹਨ, ਜੋ ਦੂਜੀ ਸਭ ਤੋਂ ਵੱਧ ਕਰਵਾਈ ਜਾਣ ਵਾਲੀ ਪ੍ਰਕਿਰਿਆ ਹੈ। ਇਸ ਤੋਂ ਬਾਅਦ 10,751 ਗੋਡੇ ਬਦਲਣ ਦੀਆਂ ਸਰਜਰੀਆਂ ਕੀਤੀਆਂ ਗਈਆਂ ਹਨ, ਜਿਸ ਨਾਲ ਹਜ਼ਾਰਾਂ ਬਜ਼ੁਰਗ ਮਰੀਜ਼ਾਂ ਨੂੰ ਮੁੜ ਤੁਰਨ-ਫਿਰਨ ਅਤੇ ਆਤਮਨਿਰਭਰਤਾ ਹਾਸਲ ਕਰਨ ਵਿੱਚ ਮਦਦ ਮਿਲੀ ਹੈ। ਇਸ ਤੋਂ ਇਲਾਵਾ, 9,317 ਔਰਤਾਂ ਦੀਆਂ ਕੈਸ਼ਲੈੱਸ ਸੀਜ਼ੇਰੀਅਨ ਡਿਲਿਵਰੀਆਂ ਕੀਤੀਆਂ ਗਈਆਂ ਹਨ, ਜਿਸ ਨਾਲ ਪਰਿਵਾਰਾਂ ’ਤੇ ਉਸ ਮਹੱਤਵਪੂਰਨ ਸਮੇਂ ਦੌਰਾਨ ਪੈਣ ਵਾਲਾ ਆਰਥਿਕ ਬੋਝ ਘਟਿਆ ਹੈ। ਦਿਲ ਦਾ ਇਲਾਜ ਵੀ ਯੋਜਨਾ ਦਾ ਇੱਕ ਅਹਿਮ ਹਿੱਸਾ ਬਣ ਕੇ ਉੱਭਰਿਆ ਹੈ। ਕੁੱਲ 8,734 ਮਰੀਜ਼ਾਂ ਨੇ ਪਰਕਿਊਟੇਨੀਅਸ ਟਰਾਂਸਲੂਮਿਨਲ ਕੋਰੋਨਰੀ ਐਂਜੀਓਪਲਾਸਟੀ (ਪੀਟੀਸੀਏ) ਦੇ ਨਾਲ ਡਾਇਗਨੌਸਟਿਕ ਐਂਜੀਓਗ੍ਰਾਫੀ ਕਰਵਾਈ, ਜਦਕਿ 554 ਮਰੀਜ਼ਾਂ ਦੀ ਕੋਰੋਨਰੀ ਆਰਟਰੀ ਬਾਈਪਾਸ ਗ੍ਰਾਫਟਿੰਗ (ਸੀਏਬੀਜੀ) ਕੀਤੀ ਗਈ। ਇਸ ਨਾਲ ਇਹ ਯਕੀਨੀ ਬਣਾਉਣ ਵਿੱਚ ਮਦਦ ਮਿਲੀ ਕਿ ਖ਼ਰਚੇ ਕਾਰਨ ਜਾਨ ਬਚਾਉਣ ਵਾਲੇ ਦਿਲ ਦੇ ਇਲਾਜ ਵਿੱਚ ਦੇਰੀ ਨਾ ਹੋਵੇ। ਯੋਜਨਾ ਤਹਿਤ ਗੁਰਦੇ ਦੀ ਪਥਰੀ ਦੇ ਇਲਾਜ ਲਈ 5,770 ਪਰਕਿਊਟੇਨੀਅਸ ਨੇਫਰੋਲਿਥੋਟੋਮੀ (ਪੀਸੀਐਨਐਲ) ਪ੍ਰਕਿਰਿਆਵਾਂ, 2,247 ਲੋਅਰ ਯੂਰੇਟਰ ਸਰਜਰੀਆਂ, 911 ਸੀਮੈਂਟਲੈੱਸ ਟੋਟਲ ਹਿਪ ਰਿਪਲੇਸਮੈਂਟ ਸਰਜਰੀਆਂ ਅਤੇ 830 ਰੈਡੀਕਲ ਸਰਜੀਕਲ ਪ੍ਰਕਿਰਿਆਵਾਂ ਵੀ ਕਵਰ ਕੀਤੀਆਂ ਗਈਆਂ ਹਨ। ਇਹ ਵੱਖ-ਵੱਖ ਮੈਡੀਕਲ ਵਿਸ਼ੇਸ਼ਤਾਵਾਂ ਵਿੱਚ ਉੱਨਤ ਅਤੇ ਮਹਿੰਗੇ ਇਲਾਜ ਮੁਹੱਈਆ ਕਰਵਾਉਣ ਦੀ ਯੋਜਨਾ ਦੀ ਸਮਰੱਥਾ ਨੂੰ ਦਰਸਾਉਂਦਾ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ, “ਕਿਸੇ ਵੀ ਸਿਹਤ ਪ੍ਰੋਗਰਾਮ ਦੀ ਅਸਲ ਸਫ਼ਲਤਾ ਦਾ ਪੈਮਾਨਾ ਕਾਗਜ਼ਾਂ ’ਤੇ ਦਰਜ ਲਾਭਪਾਤਰੀਆਂ ਦੀ ਗਿਣਤੀ ਨਹੀਂ, ਸਗੋਂ ਉਨ੍ਹਾਂ ਪਰਿਵਾਰਾਂ ਦੀ ਗਿਣਤੀ ਹੈ ਜਿਨ੍ਹਾਂ ਨੂੰ ਬਿਨਾਂ ਕਿਸੇ ਆਰਥਿਕ ਸੰਕਟ ਤੋਂ ਸਮੇਂ ਸਿਰ ਇਲਾਜ ਮਿਲਿਆ ਹੈ। ਕਿਸੇ ਸਿਹਤ ਯੋਜਨਾ ਦੀ ਸਫ਼ਲਤਾ ਉਨ੍ਹਾਂ ਜ਼ਿੰਦਗੀਆਂ ਵਿੱਚ ਨਜ਼ਰ ਆਉਂਦੀ ਹੈ ਜਿਨ੍ਹਾਂ ਨੂੰ ਇਹ ਬਦਲਦੀ ਹੈ। ਇਹ ਅੰਕੜੇ ਉਨ੍ਹਾਂ ਹਜ਼ਾਰਾਂ ਪਰਿਵਾਰਾਂ ਦੀ ਤਸਵੀਰ ਪੇਸ਼ ਕਰਦੇ ਹਨ ਜਿਨ੍ਹਾਂ ਨੂੰ ਹਸਪਤਾਲ ਦੇ ਬਿਲਾਂ ਦੀ ਚਿੰਤਾ ਕੀਤੇ ਬਿਨਾਂ ਮਿਆਰੀ ਇਲਾਜ ਮਿਲਿਆ। ਭਾਵੇਂ ਜੀਵਨ ਭਰ ਡਾਇਲਸਿਸ ਦੀ ਲੋੜ ਵਾਲਾ ਮਰੀਜ਼ ਹੋਵੇ, ਨੀ ਰਿਪਲੇਸਮੈਂਟ ਕਰਵਾਉਣ ਵਾਲਾ ਬਜ਼ੁਰਗ ਵਿਅਕਤੀ ਹੋਵੇ, ਸੁਰੱਖਿਅਤ ਸੀਜ਼ੇਰੀਅਨ ਡਿਲਿਵਰੀ ਦੀ ਲੋੜ ਵਾਲੀ ਔਰਤ ਹੋਵੇ ਜਾਂ ਐਮਰਜੈਂਸੀ ਦਿਲ ਦੇ ਇਲਾਜ ਦੀ ਲੋੜ ਵਾਲਾ ਮਰੀਜ਼ ਹੋਵੇ—ਮੁੱਖ ਮੰਤਰੀ ਸਿਹਤ ਯੋਜਨਾ ਇਹ ਯਕੀਨੀ ਬਣਾ ਰਹੀ ਹੈ ਕਿ ਆਰਥਿਕ ਮਜਬੂਰੀਆਂ ਸਿਹਤ ਸੇਵਾ ਹਾਸਲ ਕਰਨ ਵਿੱਚ ਕਦੇ ਰੁਕਾਵਟ ਨਾ ਬਣਨ।” ਉਨ੍ਹਾਂ ਕਿਹਾ ਕਿ ਯੋਜਨਾ ਤਹਿਤ ਕਵਰ ਕੀਤੀਆਂ ਜਾਣ ਵਾਲੀਆਂ ਵੱਖ-ਵੱਖ ਮੈਡੀਕਲ ਪ੍ਰਕਿਰਿਆਵਾਂ ਪੰਜਾਬ ਵਿੱਚ ਅਜਿਹੀ ਸਿਹਤ ਪ੍ਰਣਾਲੀ ਵਿਕਸਤ ਕਰਨ ਦੇ ਯਤਨਾਂ ਦਾ ਪ੍ਰਮਾਣ ਹਨ, ਜੋ ਸਿਰਫ਼ ਆਮ ਇਲਾਜ ਤੱਕ ਸੀਮਿਤ ਨਹੀਂ ਸਗੋਂ ਗੰਭੀਰ ਅਤੇ ਗੁੰਝਲਦਾਰ ਬੀਮਾਰੀਆਂ ਦੇ ਮਹਿੰਗੇ ਇਲਾਜ ਵਿੱਚ ਵੀ ਮਰੀਜ਼ਾਂ ਨੂੰ ਸਹਾਇਤਾ ਪ੍ਰਦਾਨ ਕਰਨ ਦੇ ਸਮਰੱਥ ਹੈ। ਅੰਕੜਿਆਂ ਤੋਂ ਇਲਾਵਾ, ਇਹ ਡਾਟਾ ਇੱਕ ਵੱਡੇ ਬਦਲਾਅ ਵੱਲ ਵੀ ਇਸ਼ਾਰਾ ਕਰਦਾ ਹੈ। ਆਰਥਿਕ ਤੌਰ ’ਤੇ ਪਹੁੰਚਯੋਗ ਇਲਾਜ ਕਾਰਨ ਵੱਧ ਲੋਕ ਗੰਭੀਰ ਬੀਮਾਰੀਆਂ ਲਈ ਬਿਹਤਰ ਸਿਹਤ ਸੇਵਾਵਾਂ ਪ੍ਰਾਪਤ ਕਰ ਰਹੇ ਹਨ। ਵੱਧ ਬਜ਼ੁਰਗ ਮਰੀਜ਼ ਮੁੜ ਤੁਰਨ-ਫਿਰਨ ਦੇ ਸਮਰੱਥ ਹੋ ਰਹੇ ਹਨ। ਵੱਧ ਔਰਤਾਂ ਨੂੰ ਹਸਪਤਾਲਾਂ ਵਿੱਚ ਮਾਤਾ ਸਿਹਤ ਸੇਵਾਵਾਂ ਮਿਲ ਰਹੀਆਂ ਹਨ ਅਤੇ ਵੱਧ ਪਰਿਵਾਰ ਹਸਪਤਾਲ ਦੇ ਬਿਲਾਂ ਲਈ ਪੈਸੇ ਇਕੱਠੇ ਕਰਨ ਦੀ ਬਜਾਏ ਮਰੀਜ਼ ਦੇ ਸਿਹਤਮੰਦ ਹੋਣ ’ਤੇ ਧਿਆਨ ਕੇਂਦਰਿਤ ਕਰ ਰਹੇ ਹਨ। ਯੋਜਨਾ ਦੇ ਵਿਸਥਾਰ ਦੇ ਨਾਲ ਇਹ ਪੰਜਾਬ ਦੇ ਸਭ ਤੋਂ ਮਜ਼ਬੂਤ ਸਮਾਜਿਕ ਸੁਰੱਖਿਆ ਪ੍ਰੋਗਰਾਮਾਂ ਵਿੱਚੋਂ ਇੱਕ ਵਜੋਂ ਉੱਭਰ ਰਹੀ ਹੈ, ਜੋ ਸਿਰਫ਼ ਸਿਹਤ ਇਲਾਜ ਲਈ ਵਿੱਤੀ ਸਹਾਇਤਾ ਹੀ ਮੁਹੱਈਆ ਨਹੀਂ ਕਰਵਾਉਂਦੀ ਸਗੋਂ ਗੰਭੀਰ ਬੀਮਾਰੀ ਕਾਰਨ ਪਰਿਵਾਰਾਂ ’ਤੇ ਪੈਣ ਵਾਲੇ ਆਰਥਿਕ ਬੋਝ ਤੋਂ ਵੀ ਉਨ੍ਹਾਂ ਨੂੰ ਬਚਾ ਰਹੀ ਹੈ।

 

Have something to say? Post your comment

More in Chandigarh

ਹਰਪਾਲ ਸਿੰਘ ਚੀਮਾ ਵੱਲੋਂ ਬਕਾਇਆ ਮੰਗਾਂ ਦੇ ਹੱਲ ਲਈ ਆਈ.ਟੀ.ਆਈ. ਇੰਸਟ੍ਰਕਟਰਾਂ ਅਤੇ ਪਨਬੱਸ/ਪੀ.ਆਰ.ਟੀ.ਸੀ. ਯੂਨੀਅਨਾਂ ਨਾਲ ਅਹਿਮ ਮੀਟਿੰਗਾਂ

ਮਾਨ ਸਰਕਾਰ ਨੇ 180 ਈ.ਟੀ.ਟੀ. ਅਧਿਆਪਕਾਂ ਦੀ ਤਨਖਾਹ ਅਸਮਾਨਤਾ ਖ਼ਤਮ ਕਰਨ ਵੱਲ ਵਧਾਇਆ ਕਦਮ

ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 258ਵਾਂ ਦਿਨ: ਪੰਜਾਬ ਪੁਲਿਸ ਵੱਲੋਂ 575 ਥਾਈਂ ਛਾਪੇਮਾਰੀ; 231 ਕਾਬੂ

ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਵੱਲੋਂ ਰਣਜੀਤਗੜ੍ਹ ਡਿਵੈਲਪਮੈਂਟ ਅਥਾਰਟੀ ਬਿੱਲ, 2026 ਨੂੰ ਹਰੀ ਝੰਡੀ

‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 257ਵਾਂ ਦਿਨ: ਪੰਜਾਬ ਪੁਲਿਸ ਵੱਲੋਂ 628 ਥਾਵਾਂ ’ਤੇ ਛਾਪੇਮਾਰੀ; 289 ਵਿਅਕਤੀ ਕਾਬੂ

ਵਿਕਾਸ ਤੇ ਤਰੱਕੀ ਦਾ ਨਵਾਂ ਅਧਿਆਏ ਲਿਖ ਰਿਹਾ ਪੰਜਾਬ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਹਰੇਕ ਮਾਂ ਤੇ ਭੈਣ 'ਮਾਵਾਂ-ਧੀਆਂ ਸਤਿਕਾਰ ਯੋਜਨਾ' ਦੀ ਬ੍ਰਾਂਡ ਅੰਬੈਸਡਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਸਕੂਲਾਂ ’ਚ ਅਧਿਆਪਕਾਂ ਦੀਆਂ ਅਸਾਮੀਆਂ ਬਾਰੇ ਮੁੱਦੇ ਚੁੱਕਣ ਵਾਲੇ ਆਪ ਵਿਧਾਇਕ ਨੂੰ ਪਾਰਟੀ ’ਚੋਂ ਕੱਢਿਆ

ਮਾਨ ਸਰਕਾਰ ਨੇ ਟ੍ਰਿਪਲ ਐੱਚ ਸਕ੍ਰੀਨਿੰਗ ਨੂੰ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਹਿੱਸਾ ਬਣਾਇਆ

ਦਿਵਿਆਂਗ ਵਿਅਕਤੀਆਂ ਦੀ ਇੱਜ਼ਤ, ਸੁਰੱਖਿਆ ਅਤੇ ਖੁਦਮੁਖਤਿਆਰੀ ਪੰਜਾਬ ਸਰਕਾਰ ਦੀ ਤਰਜੀਹ : ਡਾ. ਬਲਜੀਤ ਕੌਰ