ਭੁਨਰਹੇੜੀ : ਆਮ ਆਦਮੀ ਪਾਰਟੀ ਦੇ ਹਲਕਾ ਸਨੌਰ ਇੰਚਾਰਜ ਰਣਜੋਧ ਸਿੰਘ ਹਡਾਣਾ ਵੱਲੋਂ ਪਿੰਡ ਨੂਰਪੁਰ ਫਰਾਂਸਵਾਲਾ ਅਤੇ ਉਲਟਪੁਰ ਵਿਖੇ ਦੇਰ ਸ਼ਾਮ ਲੋਕ ਮਿਲਣੀ ਪ੍ਰੋਗਰਾਮ ਆਯੋਜਿਤ ਕੀਤੇ ਗਏ, ਜਿੱਥੇ ਇਲਾਕਾ ਵਾਸੀਆਂ ਦਾ ਵੱਡਾ ਇਕੱਠ ਅਤੇ ਭਰਵਾਂ ਹੁੰਗਾਰਾ ਦੇਖਣ ਨੂੰ ਮਿਲਿਆ। ਇਸ ਦੌਰਾਨ ਹਲਕਾ ਇੰਚਾਰਜ ਨੇ ਪਿੰਡ ਵਾਸੀਆਂ ਨਾਲ ਬੈਠ ਕੇ ਵਿਚਾਰ ਸਾਂਝੇ ਕੀਤੇ ਅਤੇ ਇਲਾਕੇ ਦੀਆਂ ਸਮੱਸਿਆਵਾਂ ਤੇ ਸੁਝਾਅ ਬਹੁਤ ਧਿਆਨਪੂਰਵਕ ਸੁਣੇ। ਇਸ ਮੌਕੇ ਉਨ੍ਹਾਂ ਮਨਿੰਦਰ ਫਰਾਂਸਵਾਲਾ ਪ੍ਰਧਾਨ ਬੀ ਸੀ ਵਿੰਗ, ਸਿਮਰਜੀਤ ਸਿੰਘ ਸਰਪੰਚ, ਲਖਵਿੰਦਰ ਸਿੰਘ ਲੰਬੜਦਾਰ, ਸੁਹਿੰਦਰਜੀਤ ਸਿੰਘ ਤੋਂ ਇਲਾਵਾ ਆਪ ਦੇ ਸੀਨੀਅਰ ਆਗੂ, ਸਥਾਨਕ ਸਰਪੰਚ-ਪੰਚ, ਪਾਰਟੀ ਵਰਕਰ ਅਤੇ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।
ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਆਖਿਆ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ-ਪੱਖੀ ਕੰਮਾਂ ਬਦੌਲਤ ਜਨਤਾ ਦਾ ਆਪ ’ਤੇ ਭਰੋਸਾ ਲਗਾਤਾਰ ਮਜ਼ਬੂਤ ਹੋ ਰਿਹਾ ਹੈ। ਰਾਤ ਦੇ ਸਮੇਂ ਵੀ ਲੋਕਾਂ ਵੱਲੋਂ ਮਿਲ ਰਿਹਾ ਇਹ ਅਥਾਹ ਪਿਆਰ ਅਤੇ ਵਿਸ਼ਵਾਸ ਹੀ ਸਾਡੀ ਸਭ ਤੋਂ ਵੱਡੀ ਤਾਕਤ ਹੈ, ਜੋ ਸਾਨੂੰ ਦਿਨ-ਰਾਤ ਹਲਕੇ ਦੀ ਸੇਵਾ ਕਰਨ ਦਾ ਬਲ ਦਿੰਦਾ ਹੈ।
ਫੋਟੋ - ਲੋਕ ਮਿਲਣੀ ਦੌਰਾਨ ਰਣਜੋਧ ਸਿੰਘ ਹਡਾਣਾ, ਆਪ ਆਗੂ ਤੇ ਪਿੰਡ ਵਾਸੀ