ਜੰਡਿਆਲਾ ਗੁਰੂ : ਹਿੰਦੁਸਤਾਨ ਸਕਾਊਟਸ ਐਂਡ ਗਾਈਡਜ਼ ਪੰਜਾਬ ਸਟੇਟ ਵੱਲੋਂ 5, 6 ਅਤੇ 7 ਅਗਸਤ 2026 ਨੂੰ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ, ਗੁਰਦਾਸਪੁਰ ਵਿਖੇ ਸਕਾਊਟਸ ਅਤੇ ਗਾਈਡਜ਼ ਅਧਿਆਪਕ ਟ੍ਰੇਨਿੰਗ ਕੈਂਪ ਦਾ ਸਫਲ ਆਯੋਜਨ ਕੀਤਾ ਗਿਆ।
ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਵਾਇਸ ਪ੍ਰੈਜੀਡੈਂਟ ਜਗਰੂਪ ਸਿੰਘ ਸੇਖਵਾਂ, ਸ੍ਰੀ ਅਨਿਲ ਸ਼ਰਮਾ ਡਿਪਟੀ ਡੀ.ਈ.ਓ ਗੁਰਦਾਸਪੁਰ, ਡਾ: ਅਜੈ ਮਹਾਜਨ ਰਜਿਸਟਰਾਰ ਆਫ ਸ: ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਗੁਰਦਾਸਪੁਰ ਉਚੇਚੇ ਤੌਰ ’ਤੇ ਪਹੁੰਚੇ। ਇਸ ਪ੍ਰੋਗਰਾਮ ਦਾ ਪ੍ਰਬੰਧ ਸ਼੍ਰੀ ਨਿਤਿਨ ਚੌਧਰੀ ਸਟੇਟ ਸੈਕਰੇਟਰੀ ਹਿੰਦੁਸਤਾਨ ਸਕਾਉਟਸ ਐਂਡ ਗਾਈਡਸ ਪੰਜਾਬ ਵੱਲੋਂ ਕੀਤਾ ਗਿਆ। ਟ੍ਰੇਨਿੰਗ ਕੈਂਪ ਦੌਰਾਨ ਸਕਾਊਟਸ ਐਂਡ ਗਾਈਡਸ ਦੀਆਂ ਗਤੀਵਿਧੀਆਂ, ਲੀਡਰਸ਼ਿਪ, ਅਨੁਸ਼ਾਸਨ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਸਬੰਧੀ ਵਿਸ਼ੇਸ਼ ਸਿਖਲਾਈ ਦਿੱਤੀ ਗਈ। ਟ੍ਰੇਨਿੰਗ ਕੈਂਪ ਵਿੱਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੇ ਭਾਗ ਲਿਆ। ਯੂਨੀਵਰਸਿਟੀ ਦੇ ਰਜਿਸਟਰਾਰ ਨਿਤਿਨ ਚੌਧਰੀ ਸਟੇਟ ਸੈਕਰੇਟਰੀ ਹਿੰਦੁਸਤਾਨ ਸਕਾਊਟਸ ਐਂਡ ਗਾਈਡਸ ਪੰਜਾਬ ਵੱਲੋਂ ਸ਼੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਮੱਲੀਆਂ ਨੇੜੇ ਜੰਡਿਆਲਾ ਗੁਰੂ ਦੇ ਪ੍ਰਿੰਸੀਪਲ ਡਾ: ਪਲਵਿੰਦਰ ਪਾਲ ਸਿੰਘ ਨੂੰ ਸਕਾਊਟਸ ਐਂਡ ਗਾਈਡਸ ਦੇ ਸਟੇਟ ਕਮਿਸ਼ਨਰ ਆਫ ਪੰਜਾਬ ਦਾ ਨਿਯੁਕਤੀ ਪੱਤਰ ਦਿੱਤਾ ਗਿਆ। ਜੋ ਕਿ ਇੱਕ ਬਹੁਤ ਹੀ ਮਾਣ ਵਾਲੀ ਗੱਲ ਹੈ।ਕੈਂਪ ਦੇ ਅੰਤ ਵਿੱਚ ਸਾਰੇ ਭਾਗੀਦਾਰਾਂ ਨੇ ਸਕਾਊਟਿੰਗ ਅਤੇ ਗਾਈਡਿੰਗ ਦੇ ਸਿਧਾਂਤਾਂ ਨੂੰ ਆਪਣੇ ਸਕੂਲਾਂ ਵਿੱਚ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦਾ ਸੰਕਲਪ ਲਿਆ।