ਮੋਰਿੰਡਾ : ਸ਼ਹਿਰ ਦੇ ਨਜ਼ਦੀਕੀ ਪਿੰਡ ਮੜੌਲੀ ਕਲਾਂ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਪਿੰਡ ਦੇ ਯਾਤਰੀਆਂ ਨੂੰ ਲੈ ਕੇ ਬੱਸ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਰ , ਰਾਮ ਤੀਰਥਾਂ ਦੇ ਦਰਸ਼ਨਾ ਅਤੇ ਵਾਹਗਾ ਬਾਰਡਰ ਦੇਖਣ ਲਈ ਬਸ ਰਵਾਨਾ ਕੀਤੀ ਗਈ। ਸੰਗਤਾਂ ਵਿੱਚ ਇਹਨਾਂ ਤੀਰਥ ਦੇ ਦਰਸ਼ਨਾਂ ਲਈ ਭਾਰੀ ਉਤਸਾਹ ਦੇਖਿਆ ਗਿਆ। ਯਾਤਰੀਆਂ ਦੇ ਗਲਾਂ ਵਿੱਚ ਸ਼ਨਾਖਤੀ ਕਾਰਡ ਵੀ ਪਾਏਂ ਗਏ ਯਾਤਰੀਆਂ ਦੇ ਗਲਾਂ ਵਿੱਚ ਹਾਰ ਪਾ ਕੇ ਸਵਾਗਤ ਕੀਤਾ ਗਿਆ ਯਾਤਰੀਆਂ ਦੀ ਬੱਸ ਨੂੰ ਮੜੌਲੀ ਕਲਾਂ ਤੋਂ ਹਰੀ ਝੰਡੀ ਬਲਾਕ ਪ੍ਰਧਾਨ ਕੇਵਲ ਜੋਸ਼ੀ ਮੜੋਲੀ ਅਤੇ ਸਰਪੰਚ ਗੁਰਮੀਤ ਸਿੰਘ ਨੇ ਦਿੱਤੀ। ਇਸ ਮੌਕੇ,ਦਿਲਬਾਗ ਸਿੰਘ ਪੰਚ, ਟੀਮ ਗਗਨਦੀਪ ਸਿੰਘ, ਰਾਜਕਰਨ ਸਿੰਘ, ਗੁਰਪ੍ਰੀਤ ਸਿੰਘ ਹਾਜ਼ਰ ਸਨ।