ਭੁਨਰਹੇੜੀ : ਸਮਾਜ ਸੇਵੀ ਐਡਵੋਕੇਟ ਇੰਦਰਜੀਤ ਸਿੰਘ ਮਾਨ ਅਤੇ ਐਨਆਰਆਈ ਤੁੰਗ ਪਰਿਵਾਰ ਨੇ ਸਕੂਲ ਨੂੰ ਏਸੀ ਭੇਂਟ ਕੀਤੇ ਗਏ ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਹਰਪ੍ਰੀਤ ਕੌਰ ਨੇ ਦਾਨੀ ਪਰਿਵਾਰ ਅਤੇ ਐਡਵੋਕੇਟ ਅਤੇ ਉਘੇ ਸਮਾਜ ਸੇਵੀ ਇੰਦਰਜੀਤ ਸਿੰਘ ਮਾਨ ਤੇ ਐਨ ਆਰ ਆਈ ਪਰਮਜੀਤ ਸਿੰਘ ਤੁੰਗ ਦੀਆਂ ਬੇਟੀਆਂ, ਸਿਮਰਨਜੀਤ ਕੌਰ, ਜਸਨੀਤ ਕੌਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਕਿਸਮ ਦੇ ਉਪਰਾਲੇ ਸਿੱਖਿਆ ਪ੍ਰਤੀ ਜਾਗਰੂਕਤਾ ਨੂੰ ਹੋਰ ਮਜ਼ਬੂਤ ਬਣਾਉਂਦੇ ਹਨ ਅਤੇ ਸਮਾਜ ਦੇ ਹੋਰ ਵਰਗਾਂ ਨੂੰ ਵੀ ਅੱਗੇ ਆ ਕੇ ਸੇਵਾ ਭਾਵ ਨਾਲ ਜੁੜਨ ਲਈ ਪ੍ਰੇਰਿਤ ਕਰਦੇ ਹਨ। ਇਸ ਮੌਕੇ ਐਡਵੋਕੇਟ ਇੰਦਰਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਸਾਨੂੰ ਸਾਰਿਆਂ ਨੂੰ ਹੀ ਆਪਣੀ ਉਸ ਮਿੱਟੀ ਦੇ ਨਾਲ ਜੁੜੇ ਰਹਿਣਾ ਚਾਹੀਦਾ ਹੈ ਜਿਸ ਤੋਂ ਅਸੀਂ ਅੱਜ ਪੜ੍ ਲਿਖ ਕੇ ਵੱਡੇ ਮੁਕਾਮ ਹਾਸਲ ਕੀਤੇ ਹਨ ਅਤੇ ਜੇਕਰ ਅਸੀਂ ਆਪਣੇ ਘਰੇਲੂ ਜਿੰਦਗੀ ਲਈ ਸਾਰੀਆਂ ਲੋੜਾਂ ਨੂੰ ਪੂਰੀਆਂ ਕਰਦੇ ਹਾਂ ਤਾਂ ਇਸ ਦੇ ਨਾਲ ਨਾਲ ਜਿੱਥੋਂ ਅਸੀਂ ਸਿੱਖਿਆ ਹਾਸਿਲ ਕੀਤੀ ਔਰ ਉਸ ਸਿੱਖਿਆ ਦੇ ਵੱਲ ਬੁੱਤੇ ਤੇ ਤਰੱਕੀਆਂ ਹਾਸਲ ਕੀਤੀਆਂ ਸਾਨੂੰ ਉਹਨਾਂ ਬਾਰੇ ਹਮੇਸ਼ਾ ਹੀ ਆਪਣਾ ਦਸਵੰਧ ਕੱਢਣਾ ਚਾਹੀਦਾ ਹੈ ਉਹਨਾਂ ਦੱਸਿਆ ਕਿ ਐਨਆਰਆਈ ਦੇ ਸਹਿਯੋਗ ਨਾਲ ਤਿੰਨ ਨਵੇਂ ਏਸੀ ਸਕੂਲ ਆਫ ਐਮੀਨਸ ਭੁਨਰਹੇੜੀ ਨੂੰ ਦਿੱਤੇ ਹਨ ਜਿਸ ਨਾਲ ਵਿਦਿਆਰਥੀਆਂ ਨੂੰ ਅੱਤ ਦੀ ਗਰਮੀ ਦੇ ਵਿੱਚ ਰਾਹਤ ਮਿਲੇਗੀ ਅਤੇ ਵਿਦਿਆਰਥੀਆਂ ਦਾ ਰੁਝਾਨ ਸਰਕਾਰੀ ਸਕੂਲਾਂ ਵੱਲ ਵੀ ਵੱਲ ਵੀ ਵਧੇਗਾ। ਇਸ ਮੌਕੇ ਗ੍ਰਾਮ ਪੰਚਾਇਤ ਭੁਨਰਹੇੜੀ ਵੱਲੋਂ ਸਰਪੰਚ ਵਕੀਲ ਮਸ਼ਾਲ ਅਤੇ ਪੰਚਾਂ ਨੇ ਦਾਨੀ ਪਰਿਵਾਰ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ।ਸਮਾਗਮ ਦੌਰਾਨ ਪਿੰਡ ਦੇ ਸਰਪੰਚ ਵਕੀਲ ਮਸ਼ਾਲ ਕੁਲਸ਼ਨ ਸੈਣੀ, ਗੁਰਜੀਤ ਸਿੰਘ ਉਪਲੀ, ਲਖਵਿੰਦਰ ਸਸਤਰੀ,ਗੁਲਜਾਰ ਸਿੰਘ ਭੁਨਰਹੇੜੀ, ਜਸਵੀਰ ਸਿੰਘ ਤੁੰਗ, ਕੈਪਟਨ ਰਣਧੀਰ ਸਿੰਘ, ਭਗਵਾਨ ਸਿੰਘ, ਸੁਰਜੀਤ ਸਿੰਘ ਮਾਨ, ਮਨਪ੍ਰੀਤ ਸਿੰਘ ਪੰਚ, ਕਸਮੀਰ ਸਿੰਘ ਪੰਚ, ਸੋਮਾ ਅਤੇ ਰਜਿੰਦਰ ਬਾਵਾ ਮੌਜੂਦ ਸੀ।