ਪਟਿਆਲਾ : ਥੈਲਾਸੀਮੀਆ ਪੀੜ੍ਹਤ ਬੱਚਿਆਂ ਲਈ ਡੇਰਾ ਸੱਚਾ ਸੌਦਾ ਦੇ ਸਰਧਾਲੂ ਜੀਵਨ ਦਾਨ ਬਣ ਰਹੇ ਹਨ ਅਤੇ ਆਏ ਮਹੀਨੇ ਇਨ੍ਹਾਂ ਬੱਚਿਆਂ ਲਈ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਡੇਰਾ ਸੱਚਾ ਸੌਦਾ ਦੇ ਸਰਧਾਲੂਆਂ ਵੱਲੋਂ ਅੱਜ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਨੂਰਾਨੀ ਧਾਮ ਪਟਿਆਲਾ ਵਿਖੇ ਇਨ੍ਹਾਂ ਥੈਲਾਸੀਮੀਆ ਤੋਂ ਪੀੜ੍ਹਤ ਬੱਚਿਆਂ ਲਈ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ 269 ਯੂਨਿਟ ਖੂਨਦਾਨ ਸਰਕਾਰੀ ਰਜਿੰਦਰਾ ਹਸਪਤਾਲ ਬਲੱਡ ਬੈਂਕ ਦੀ ਟੀਮ ਵੱਲੋਂ ਇਕੱਠਾ ਕੀਤਾ ਗਿਆ। ਇਸ ਖੂਨਦਾਨ ਕੈਂਪ ਵਿੱਚ ਥੈਲਾਸੀਮੀਆ ਚਿਲਡਰਨ ਵੈਲਫੇਅਰਰ ਐਸੋਸੀਏਸ਼ਨ ਦੇ ਪ੍ਰਧਾਨ ਵਿਜੈ ਪਾਹਵਾ, ਸਮਾਜ ਸੇਵੀ ਮੈਡਮ ਸਤਿੰਦਰਪਾਲ ਕੌਰ ਵਾਲੀਆ, ਸਮਾਜ ਸੇਵੀ ਅਤੇ ਅਵਾਰਡੀ ਪਰਮਿੰਦਰ ਭਲਵਾਨ, ਜਤਵਿੰਦਰ ਗਰੇਵਾਲ ਸਮੇਤ ਥੈਲਾਸੀਮੀਆ ਪੀੜ੍ਹਤ ਬੱਚਿਆਂ ਦੇ ਮਾਪੇ ਵਿਸ਼ੇਸ ਤੌਰ ਤੇ ਪੁੱਜੇ ਹੋਏ ਸਨ। ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਕੈਂਪ ਵਿੱਚ ਡੇਰਾ ਸਰਧਾਲੂਆਂ ਵੱਲੋਂ 304 ਯੂਨਿਟ, ਫੇਰ ਐਮਰਜੈਂਸੀ ਰਜਿੰਦਰਾ ਹਸਪਤਾਲ ਵਿਖੇ 28 ਯੂਨਿਟ ਅਤੇ ਅੱਜ 269 ਯੂਨਿਟ ਖੂਨਦਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਡੇਰਾ ਸਰਧਾਲੂਆਂ ਦੇ ਖੂਨਦਾਨ ਪ੍ਰਤੀ ਜ਼ਜ਼ਬੇ ਤੋਂ ਉਹ ਬਹੁਤ ਪ੍ਰਭਾਵਿਤ ਹਨ। ਇਸ ਮੌਕੇ ਸਮਾਜ ਸੇਵੀ ਮੈਂਡਮ ਸਤਿੰਦਰਪਾਲ ਕੌਰ ਵਾਲੀਆ, ਜਤਵਿੰਦਰ ਗਰੇਵਾਲ ਅਤੇ ਪਰਮਿੰਦਰ ਭਲਵਾਨ ਵੱਲੋਂ ਵੀ ਡੇਰਾ ਸੱਚਾ ਸੌਦਾ ਵੱਲੋਂ ਥੈਲਾਸੀਮੀਆ ਬੱਚਿਆਂ ਲਈ ਕੀਤੇ ਜਾ ਰਹੇ ਕਾਰਜ਼ ਦੀ ਦਿਲੋਂ ਪ੍ਰਸੰਸਾਂ ਕੀਤੀ।
ਡੱਬੀ.......
ਖੂਨਦਾਨੀ ਸੇਵਾਦਾਰਾਂ ਤੋਂ ਬਹੁਤ ਪ੍ਰਭਾਵਿਤ ਹਾਂ-ਡਾਕਟਰ ਸੁਖਵਿੰਦਰ ਸਿੰਘ ਰਜਿੰਦਰਾ ਬਲੱਡ ਬੈਂਕ ਦੇ ਇੰਚਾਰਜ ਡਾ. ਸੁਖਵਿੰਦਰ ਸਿੰਘ, ਡਾ ਮਰਿਆਨ ਅਤੇ ਡਾ ਆਸਨ ਦਾ ਕਹਿਣਾ ਸੀ ਕਿ ਉਹ ਸੇਵਾਦਾਰ ਦੇ ਖੂਨਦਾਨ ਪ੍ਰਤੀ ਜਜਬੇ ਤੋਂ ਬਹੁਤ ਪ੍ਰਭਾਵਿਤ ਹਨ। ਉਨ੍ਹਾਂ ਕਿਹਾ ਕਿ ਇੱਥੇ ਬਿਨਾਂ ਕਿਸੇ ਸਮਾ ਗਵਾਏ ਸੈਕੜੇ ਯੂਨਿਟ ਖੂਨ ਦੇਣ ਲਈ ਸਰਧਾਲੂਆਂ ਦੀਆਂ ਲਾਈਨਾਂ ਲੱਗ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਰਜਿੰਦਰਾ ਹਸਪਤਾਲ ਵਿੱਚ 250 ਤੋਂ ਵੱਧ ਥੈਲਾਸੀਮੀਆ ਪੀੜ੍ਹਤ ਬੱਚਿਆਂ ਨੂੰ ਬਲੱਡ ਦੀ ਬਹੁਤ ਜਰੂਰਤ ਹੈ ਜੋਂ ਕਿ ਡੇਰਾ ਸੱਚਾ ਸੌਦਾ ਦੇ ਸਰਧਾਲੂਆਂ ਨੇ ਲਗਭਗ ਖਤਮ ਕਰ ਦਿੱਤੀ ਹੈ। ਉਨਾਂ ਕਿਹਾ ਕਿ ਜਦੋਂ ਐਮਰਜੈਂਸੀ ਖੂਨ ਦੀ ਜ਼ਰੂਰਤ ਹੁੰਦੀ ਹੈ ਤਾਂ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਖੂਨਦਾਨ ਲਈ ਹੁੰਮ-ਹੁੰਮਾ ਕੇ ਪੁੱਜਦੇ ਹਨ। ਉਨਾਂ ਹੋਰ ਸੰਥਥਾਵਾਂ ਨੂੰ ਵੀ ਖੂਨਦਾਨ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ।