ਮੋਰਿੰਡਾ : ਅੱਜ ਇੱਥੇ ਦੁੱਧ ਉਤਪਾਦਕਾਂ ਅਤੇ ਭਾਕਿਯੂ ਰਾਜੇਵਾਲ ਦੇ ਨੇਤਾ ਰਣਧੀਰ ਸਿੰਘ ਚੱਕਲ, ਪਰਮਿੰਦਰ ਸਿੰਘ ਚਲਾਕੀ, ਸੁਖਦੀਪ ਸਿੰਘ ਭੰਗੂ, ਬਹਾਦਰ ਸਿੰਘ ਢੰਗਰਾਲੀ, ਜਰਨੈਲ ਸਿੰਘ ਸਰਹਾਣਾ, ਹਰਬੰਸ ਸਿੰਘ ਦਤਾਰਪੁਰ ਨੇ ਜਾਣਕਾਰੀ ਦਿੱਤੀ ਹੈ ਕਿ ਜੋ ਮਿਲਕਫੈੱਡ ਪੰਜਾਬ ਨੇ ਦੁੱਧ ਦੇ ਭਾਅ ਵਿੱਚ ਦੋ ਰੁਪਏ ਪ੍ਰਤੀ ਲੀਟਰ ਦਾ ਵਿਤਕਰਾ ਕੀਤਾ ਹੈ, ਉਸਦੇ ਵਿਰੋਧ ਵਿੱਚ ਦੁੱਧ ਉਤਪਾਦਕ ਅਤੇ ਭਾਕਿਯੂ ਰਾਜੇਵਾਲ ਦੇ ਮੈਂਬਰ 4 ਅਗਸਤ 2026 ਦਿਨ ਮੰਗਲਵਾਰ ਨੂੰ ਮਿਲਕ ਪਲਾਂਟ ਮੋਹਾਲੀ ਅੱਗੇ ਧਰਨਾ ਦੇਣ ਜਾ ਰਹੇ ਹਨ। ਇਸ ਸਬੰਧੀ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਚੱਕਲ ਨੇ ਦੱਸਿਆ ਕਿ ਮਿਤੀ 4 ਅਗਸਤ ਨੂੰ ਮੋਰਿੰਡਾ ਅਤੇ ਆਸ ਪਾਸ ਦੇ ਦੁੱਧ ਉਤਪਾਦਕ ਤੇ ਜਥੇਬੰਦੀ ਦੇ ਮੈਂਬਰ ਸਵੇਰੇ 9 ਵਜੇ ਮੜੌਲੀ ਬਾਈਪਾਸ ਤੇ ਇਕੱਠੇ ਹੋ ਕੇ ਮਿਲਕ ਪਲਾਂਟ ਮੋਹਾਲੀ ਵੱਲ ਨੂੰ ਜਾਣਗੇ ਅਤੇ ਮੋਹਾਲੀ ਪਹੁੰਚ ਕੇ ਪਲਾਂਟ ਦੀ ਮੈਨੇਜਮੈਂਟ ਦੇ ਵਿਰੁੱਧ ਰੋਸ ਧਰਨਾ ਦੇਣਗੇ। ਸ੍ਰੀ ਚੱਕਲ ਨੇ ਸਮੂਹ ਜਥੇਬੰਦੀ ਦੇ ਮੈਂਬਰਾਂ ਤੇ ਦੁੱਧ ਉਤਪਾਦਕਾਂ ਨੂੰ ਅਪੀਲ ਕੀਤੀ ਹੈ ਕਿ ਵੱਡੀ ਗਿਣਤੀ ਵਿੱਚ ਸਵੇਰੇ 9 ਵਜੇ ਮੜੌਲੀ ਬਾਈਪਾਸ ਤੇ ਪਹੁੰਚਣ ਤਾਂ ਜੋ ਸਮੇਂ ਸਿਰ ਮੋਹਾਲੀ ਪਹੁੰਚ ਕੇ ਰੋਸ ਧਰਨਾ ਲਗਾਇਆ ਜਾ ਸਕੇ।