ਅੰਮ੍ਰਿਤਸਰ : ਅੱਜ ਚੀਫ਼ ਖ਼ਾਲਸਾ ਦੀਵਾਨ ਐਲੂਮਨੀ ਸੁਸਾਇਟੀ ਵੱਲੋਂ ਏ.ਐਸ.ਜੀ ਆਈ.ਕੇਅਰ ਹਸਪਤਾਲ ਦੇ ਸਹਿਯੋਗ ਨਾਲ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ, ਜੀ.ਟੀ.ਰੋਡ ਵਿਖੇ ਮੁਫ਼ਤ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ ਜਿਸ ਵਿਚ ਲਗਭਗ 450 ਵਿਦਿਆਰਥੀਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਲੋੜ੍ਹ ਅਨੁਸਾਰ ਡਾਕਟਰੀ ਸਲਾਹ ਦਿੱਤੀ ਗਈ। ਕੈਂਪ ਦੌਰਾਨ ਏ.ਐਸ.ਜੀ. ਹਸਪਤਾਲ ਤੋ ਸ੍ਰੀ ਹਿਮਾਂਸ਼ੂ ਸਰਮਾ (ਜ਼ੋਨਲ ਮੈਨੈਜਰ) ਦੀ ਦੇਖ-ਰੇਖ ਹੇਠ ਸ੍ਰੀ ਸਿ਼ਵਮ ਕੁਮਾਰ ਆਫਥੈਲਮਿਕ ਅਫਸਰ ਅਤੇ ਉਹਨਾਂ ਦੀ ਮੈਡੀਕਲ ਟੀਮ ਨੇ ਵਿਦਿਆਰਥੀਆਂ ਦੀ ਅੱਖਾਂ ਦੀ ਜਾਂਚ ਕੀਤੀ ਅਤੇ ਅੱਖਾਂ ਦੀ ਸਿਹਤ ਲਈ ਜ਼ਰੂਰੀ ਨੁਕਤੇ ਸਾਂਝੇ ਕੀਤੇ। ਚੀਫ਼ ਖ਼ਾਲਸਾ ਦੀਵਾਨ ਐਲੂਮਨੀ ਸੁਸਾਇਟੀ ਵੱਲੋਂ ਮੈਡੀਕਲ ਟੀਮ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਉਹਨਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਐਲੂਮਨੀ ਸੁਸਾਇਟੀ ਦੇ ਮੈਗਜੀਨ ਦੇ ਦੂਸਰੇ ਐਡੀਸ਼ਨ ਨੂੰ ਵੀ ਰਸਮੀ ਤੌਰ ਤੇ ਲੋਕ ਅਰਪਿਤ ਕੀਤਾ ਗਿਆ। ਇਸ ਮੌਕੇ ਮੈਗਜੀਨ ਦੇ ਸੰਪਾਦਕ ਡਾ.ਪ੍ਰਭਜੋਤ ਕੌਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਐਲੂਮਨੀ ਸੁਸਾਇਟੀ ਦੇ ਮੈਗਜੀਨ ਵਿਚ ਸੁਸਾਇਟੀ ਦੀਆਂ ਗਤੀਵਿਧੀਆਂ, ਐਲੂਮਨੀ ਸੀ.ਕੇ.ਡੀ ਵਿਦਿਆਰਥੀਆਂ ਦੀ ਪ੍ਰਾਪਤੀਆਂ ਅਤੇ ਸਮਾਜ ਸੇਵਾ ਨਾਲ ਜੁੜੀਆਂ ਮਹੱਤਵਪੂਰਨ ਜਾਣਕਾਰੀਆਂ ਨੂੰ ਸ਼ਾਮਲ ਕੀਤੀਆਂ ਜਾਂਦੀਆਂ ਹਨ। ਐਲੂਮਨੀ ਸੁਸਾਇਟੀ ਦੇ ਪ੍ਰਧਾਨ ਸ੍ਰ.ਪ੍ਰਭਜੀਤ ਸਿੰਘ ਅਰੋੜਾ ਨੇ ਦੱਸਿਆ ਕਿ ਸੀ.ਕੇ.ਡੀ ਐਲੂਮਨੀ ਸੁਸਾਇਟੀ ਵਿਦਿਆਰਥੀਆਂ ਦੀ ਭਲਾਈ ਲਈ ਸਮੇਂ—ਸਮੇਂ ਤੇ ਸੇਵਾ ਕਾਰਜ ਕਰ ਰਹੀ ਹੈ। ਕੈਂਪ ਦੌਰਾਨ ਜੇ ਕਿਸੇ ਬੱਚਿਆਂ ਦੀ ਅੱਖ ਦੀ ਕੋਈ ਖਰਾਬੀ ਜਾਂ ਸਮੱਸਿਆ ਪਾਈ ਜਾਂਦੀ ਹੈ ਤਾਂ ਏ.ਐਸ.ਜੀ ਹਸਪਤਾਲ ਵਿਖੇ ਉਸਦੀ ਅਗਲੇਰੀ ਗੰਭੀਰ ਵਿਸ਼ੇਸ਼ ਜਾਂਚ ਬਿਲਕੁਲ ਮੁਫ਼ਤ ਕੀਤੀ ਜਾਵੇਗੀ। ਐਲੂਮਨੀ ਸੁਸਾਇਟੀ ਦੇ ਮੀਤ ਪ੍ਰਧਾਨ ਸ੍ਰ.ਪ੍ਰਭਜੋਤ ਸਿੰਘ ਇਸ ਮੌਕੇ ਚੀਫ਼ ਖ਼ਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਸ੍ਰ.ਰਮਣੀਕ ਸਿੰਘ, ਐਲੂਮਨੀ ਸੁਸਾਇਟੀ ਦੇ ਪ੍ਰਧਾਨ ਸ੍ਰ.ਪ੍ਰਭਜੀਤ ਸਿੰਘ ਅਰੋੜਾ, ਮੀਤ ਪ੍ਰਧਾਨ ਸ੍ਰ.ਪ੍ਰਭਜੋਤ ਸਿੰਘ ਸੇਠੀ, ਆਨਰੇਰੀ ਸਕੱਤਰ ਸ੍ਰ.ਸਾਗਰਜੀਤ ਸਿੰਘ ਕਟਾਰੀਆ, ਫਾਇਨਾਂਸ ਸੈਕਟਰੀ ਡਾ.ਪ੍ਰਭਜੋਤ ਕੌਰ, ਜਾਇੰਟ ਸਕੱਤਰ ਸ੍ਰ.ਤਰਿੰਦਰ ਸਿੰਘ ਬਾਵਾ, ਸਕੂਲ ਪ੍ਰਿੰਸੀਪਲ ਸ੍ਰੀਮਤੀ ਕਵਲਪ੍ਰੀਤ ਕੌਰ, ਮਿਸਿਜ਼ ਸੰਦੀਪ ਰੰਧਾਵਾ, ਮਿਸਿਜ਼ ਰੂਬੀਨਾ ਸਿੰਘ, ਮਿਸਿਜ਼ ਵਨਿੰਦਰ ਕੌਰ ਬਖਸ਼ੀ, ਮੈਡਮ ਹਰਪ੍ਰੀਤ ਕੌਰ, ਮਿਸ ਵਿਪਨਪ੍ਰੀਤ ਕੌਰ ਅਤੇ ਸਕੂਲ ਸਟਾਫ ਹਾਜ਼ਰ ਸਨ।