ਸੁਨਾਮ : ਦੀ ਪੈਨਸ਼ਨਰ ਵੈਲਫ਼ੇਅਰ ਐਸੋਸੀਏਸ਼ਨ ਸੁਨਾਮ ਦੀ ਮਹੀਨਾਵਾਰ ਮੀਟਿੰਗ ਪੈਨਸ਼ਨ ਭਵਨ ਤਹਿਸੀਲ ਕੰਪਲੈਕਸ ਸੁਨਾਮ ਵਿਖੇ ਰਾਮ ਸਰੂਪ ਢੈਪਈ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਸ਼ੂਰੂ ਕਰਨ ਸਮੇਂ ਸਦੀਵੀ ਵਿਛੋੜਾ ਦੇ ਗਏ ਪੈਨਸ਼ਨਰ ਸਾਥੀ ਬਿਸ਼ਨ ਦਾਸ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸੇ ਦੌਰਾਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਡੀਏ ਦੇਣ ਸਬੰਧੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਫ਼ੈਸਲਾ ਆਇਆ ਤਾਂ ਪੈਨਸ਼ਨਰਾਂ ਨੇ ਸੂਬੇ ਦੀ ਸਰਕਾਰ ਦੀ ਹਾਰ ਕ਼ਰਾਰ ਦਿੱਤਾ ਅਤੇ ਮਾਨਯੋਗ ਅਦਾਲਤ ਦਾ ਸਾਰਿਆਂ ਨੇ ਧੰਨਵਾਦ ਕੀਤਾ। ਐਸੋਸੀਏਸ਼ਨ ਵਿੱਚ ਨਵੇਂ ਸ਼ਾਮਲ ਹੋਏ ਮੈਂਬਰ ਛੋਟਾ ਸਿੰਘ ਦਾ ਸਵਾਗਤ ਕੀਤਾ ਗਿਆ ਪੈਨਸ਼ਨਰ ਆਗੂਆਂ ਨੇ 7 ਅਗਸਤ ਨੂੰ ਮੰਗਾਂ ਸਬੰਧੀ ਮੁਹਾਲੀ ਵਿਖੇ ਕੀਤੀ ਜਾ ਰਹੀ ਰੈਲੀ ਸਬੰਧੀ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜੀਤ ਸਿੰਘ ਬੰਗਾ,ਅੰਗਰੇਜ਼ ਸਿੰਘ ਚੀਮਾਂ, ਦਰਸ਼ਨ ਸਿੰਘ ਮੱਟੂ ਭਰਪੂਰ, ਭੁਪਿੰਦਰ ਸਿੰਘ ਛਾਜਲੀ, ਦਰਸ਼ਨ ਸਿੰਘ ਮੱਟੂ ਨੀਲੋਵਾਲ,ਬਿਰਜ ਲਾਲ ਧੀਮਾਨ, ਪ੍ਰਿੰਸੀਪਲ ਦੇਸ ਰਾਜ ਛਾਜਲੀ, ਹਰਨੇਕ ਸਿੰਘ ਨੱਢੇ , ਪ੍ਰਿਤਪਾਲ ਸਿੰਘ,ਪਦਮ ਕੁਮਾਰ ਸ਼ਰਮਾ ਨੇ ਬਰਨਾਲਾ ਵਿਖੇ ਸਫਾਈ ਸੇਵਕਾਂ ਤੇ ਕੀਤੇ ਲਾਠੀਚਾਰਜ ਅਤੇ ਦਿੱਲੀ ਵਿੱਚ ਕੇਂਦਰੀ ਮੰਤਰੀ ਦੇ ਅਸਤੀਫ਼ੇ ਨੂੰ ਲੈ ਕੇ ਸੰਘਰਸ਼ ਕਰ ਰਹੇ ਨੌਜਵਾਨਾਂ ਅਤੇ ਲੜਕੀਆਂ ਤੇ ਕੇਂਦਰੀ ਸਰਕਾਰ ਦੇ ਹੁਕਮਾਂ ਤੇ ਦਿੱਲੀ ਪੁਲਿਸ ਵੱਲੋਂ ਕੀਤੇ ਅੰਨ੍ਹੇਵਾਹ ਤਸ਼ੱਦਦ ਦੀ ਜ਼ੋਰਦਾਰ ਅਤੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨੇ ਪੈਨਸ਼ਨਰਾਂ ਨੂੰ ਮੁਹਾਲੀ ਰੈਲੀ ਵਿੱਚ 7 ਅਗਸਤ ਨੂੰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ।