Tuesday, September 22, 2026
BREAKING NEWS
ਰਾਣੀ ਮੁਖਰਜੀ ਦੀ ਮਾਂ ਕ੍ਰਿਸ਼ਨਾ ਮੁਖਰਜੀ ਦਾ 75 ਸਾਲ ਦੀ ਉਮਰ ਵਿੱਚ ਦੇਹਾਂਤਫਰੀਦਕੋਟ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲੀਸ ਨੇ ਲਈ ਚੱਪੇ-ਚੱਪੇ ਦੀ ਤਲਾਸ਼ੀਪੰਜਾਬ ਪਹਿਲੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰ ਕੇ ਇਤਿਹਾਸ ਰਚੇਗਾ: ਭਗਵੰਤ ਸਿੰਘ ਮਾਨਅੰਮ੍ਰਿਤਸਰ ਸੂਰਮਿਆਂ ਨੇ ਜਿੱਤਿਆ ਸ਼ੇਰ-ਏ-ਪੰਜਾਬ ਟੀ-20 ਖਿਤਾਬਪੰਜਾਬ ਦੀਆਂ ਸਨਅਤਾਂ ’ਚ 10 ਘੰਟੇ ਦਾ ਬਿਜਲੀ ਕੱਟਰਣਜੋਧ ਸਿੰਘ ਸਰਾਓ ਬਣੇ ਮੁਹਾਲੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨਹਰਿਆਣਾ ਦੇ ਸਾਬਕਾ ਮੰਤਰੀ ਦੇ ਪੁੱਤਰ ਨੇ ਆਪਣੇ ਫਾਰਮ ਹਾਊਸ 'ਤੇ ਕੀਤੀ 'ਖੁਦਕੁਸ਼ੀ'ਪੰਜਾਬ ਕਾਂਗਰਸ ’ਚ ਵੱਡਾ ਫੇਰਬਦਲ: ਸਚਿਨ ਪਾਇਲਟ ਨੂੰ ਮਿਲੀ ਪੰਜਾਬ ਦੀ ਕਮਾਨਭਗਵੰਤ ਸਿੰਘ ਮਾਨ ਵੱਲੋਂ ਬਠਿੰਡਾ ਵਿਖੇ ਖੇਡਾਂ ਵਤਨ ਪੰਜਾਬ ਦੀਆਂ-2026 ਦਾ ਉਦਘਾਟਨਨੇਪਾਲ ਵਿੱਚ ਭਿਆਨਕ ਹੜ੍ਹ ਦਾ ਕਹਿਰ

Malwa

ਡਰੀਮਲੈਂਡ ਪਬਲਿਕ ਸੀਨੀ. ਸੈਕੰ. ਸਕੂਲ ਵਿਖੇ ਭਾਸ਼ਣ ਪ੍ਰਤੀਯੋਗਤਾ ਮੁਕਾਬਲੇ ਕਰਵਾਏ ਗਏ

August 01, 2026 10:03 PM
Rozana Sehaj times
 
 
ਕੋਟਕਪੂਰਾ :  ਸਥਾਨਕ ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਦੀ ਅਗਵਾਈ ਹੇਠ ਬੱਚਿਆਂ ਦੇ ਭਾਸ਼ਣ ਪ੍ਰਤੀਯੋਗਤਾ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਜੱਜਮੈਂਟ ਦੀ ਭੂਮਿਕਾ ਅਧਿਆਪਕਾ ਰਾਜਵਿੰਦਰ ਕੌਰ, ਪਰਮੀਤ ਕੌਰ ਅਤੇ ਅਧਿਆਪਕ ਪ੍ਰਦੀਪ ਕੁਮਾਰ ਨੇ ਬਾਖੂਬੀ ਨਿਭਾਈ। ਮੰਚ ਸੰਚਾਲਨ ਦੀ ਭੂਮਿਕਾ ਹੋਣਹਾਰ ਵਿਦਿਆਰਥਣਾਂ ਕਮਲਦੀਪ ਕੌਰ ਅਤੇ ਬੀਨੂੰ ਨੇ ਨਿਭਾਈ ਅਤੇ ਟਾਇਮ ਕੀਪਰ ਦੀ ਭੂਮਿਕਾ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀ ਜਸਕੀਰਤ ਸਿੰਘ ਅਤੇ ਰਣਬੀਰ ਸਿੰਘ ਨੇ ਨਿਭਾਈ। ਤਿੰਨਾਂ ਗਰੁੱਪਾਂ ਵਿੱਚ ਕਰਵਾਏ ਗਏ ਇਨ੍ਹਾਂ ਭਾਸ਼ਣ ਪ੍ਰਤੀਯੋਗਤਾ ਮੁਕਾਬਲਿਆਂ ਵਿੱਚ ਪਹਿਲੇ ਗਰੁੱਪ ਵਿੱਚ ਤੀਜੀ ਤੋਂ ਪੰਜਵੀਂ ਜਮਾਤ, ਦੂਜੇ ਗਰੁੱਪ ਵਿੱਚ ਛੇਵੀਂ ਤੋਂ ਅੱਠਵੀਂ ਜਮਾਤ ਅਤੇ ਤੀਜੇ ਗਰੁੱਪ ਵਿੱਚ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਸ਼ਾਮਲ ਹੋਏ। ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲੇ ਗਰੁੱਪ ਵਿੱਚੋਂ ਪੰਜਵੀਂ ਜਮਾਤ ਦੀ ਵਿਦਿਆਰਥਣ ਸਿਮਰਨਜੀਤ ਕੌਰ ਨੇ ਪਹਿਲਾ ਸਥਾਨ, ਚੌਥੀ ਜਮਾਤ ਦੀ ਵਿਦਿਆਰਥਣ ਪੂਜਾ ਅਤੇ ਪੰਜਵੀਂ ਜਮਾਤ ਦੇ ਵਿਦਿਆਰਥੀ ਸ਼ੇਰਕੁਵਰ ਨੇ ਦੂਜਾ ਸਥਾਨ, ਤੀਜੀ ਜਮਾਤ ਦੇ ਵਿਦਿਆਰਥੀ ਧਰੁਵ ਸ਼ਰਮਾ ਅਤੇ ਚੌਥੀ ਜਮਾਤ ਦੀ ਵਿਦਿਆਰਥਣ ਸਿਮਰਨ ਨੇ ਤੀਜਾ ਸਥਾਨ ਹਾਸਿਲ ਕੀਤਾ। ਦੁਜੇ ਗਰੁੱਪ ਵਿੱਚੋਂ ਸੱਤਵੀਂ ਜਮਾਤ ਦੀ ਵਿਦਿਆਰਥਣ ਸ਼ੁਭਰੀਤ ਕੌਰ ਨੇ ਪਹਿਲਾ, ਸੱਤਵੀਂ ਜਮਾਤ ਦੀਆਂ ਵਿਦਿਆਰਥਣਾ ਦਪਿੰਦਰ ਕੌਰ ਅਤੇ ਗੁਰਸੀਰਤ ਕੌਰ ਨੇ ਦੂਜਾ, ਹਰਗੁਣ ਕੌਰ ਅਤੇ ਮਨਸੁੱਖ ਕੌਰ ਨੇ ਤੀਜਾ ਸਥਾਨ ਅਤੇ ਅੱਠਵੀਂ ਜਮਾਤ ਦੀ ਵਿਦਿਆਰਥਣ ਸੁਖਦੀਪ ਕੌਰ ਨੇ ਵਿਸ਼ੇਸ਼ ਸਥਾਨ, ਤੀਜੇ ਗਰੁੱਪ ਵਿੱਚੋਂ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਹਰਸਿਮਰਨ ਕੌਰ ਨੇ ਪਹਿਲਾ, 11ਵੀਂ ਜਮਾਤ ਦੀ ਵਿਦਿਆਰਥਣ ਵਰਲੀਨ ਕੌਰ ਅਤੇ ਦਸਵੀਂ ਜਮਾਤ ਦੀ ਵਿਦਿਆਰਥਣ ਤਮੰਨਾ ਨੇ ਦੂਜਾ ਅਤੇ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਜਸਦੀਪ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਮੈਡਮ ਨਵਪ੍ਰੀਤ ਸ਼ਰਮਾ ਨੇ ਜੇਤੂ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕਰਦਿਆਂ ਉਨ੍ਹਾਂ ਨੂੰ ਭਵਿੱਖ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। 

Have something to say? Post your comment

 

More in Malwa

ਡੀ.ਸੀ. ਦਫ਼ਤਰ ਸੰਗਰੂਰ ਬਾਹਰ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲਾ ਵਿਅਕਤੀ ਆਦਤਨ ਅਪਰਾਧੀ : ਐਸ.ਐਸ.ਪੀ. 

ਨਸ਼ਿਆਂ ਖਿਲਾਫ ਮੰਤਰੀ ਅਮਨ ਅਰੋੜਾ ਦੀ ਕੋਠੀ ਮੂਹਰੇ ਧਰਨਾ 

ਪੰਜਾਬ 'ਚ ਨਸ਼ਿਆਂ ਕਾਰਨ ਵਧ ਰਿਹੈ ਮੌਤਾਂ ਦਾ ਅੰਕੜਾ : ਚੰਨੀ 

ਸੁਨਾਮ ਵਿਖੇ ਪਹਿਲਾ ਪ੍ਰਕਾਸ਼ ਪੁਰਬ ਤੇ ਗ੍ਰੰਥੀ ਸਥਾਪਨਾ ਦਿਵਸ ਮਨਾਇਆ 

ਦੋ ਮੰਤਰੀਆਂ ਦੇ ਹਲਕਿਆਂ 'ਚ ਗੂੰਜਿਆ ਨਸ਼ਿਆਂ ਦਾ ਮਾਮਲਾ 

ਬਦਲੀਆਂ ਤੋਂ ਭੜਕੇ ਬਿਜਲੀ ਕਾਮਿਆਂ ਨੇ ਲਾਇਆ ਧਰਨਾ 

ਸਨੌਰ ਨਗਰ ਕੌਂਸਲ ’ਚ ਸਰਟੀਫਿਕੇਟ ਅਪਲਾਈ ਕਰਨ ਦੇ ਨਾਂ ’ਤੇ 250 ਰੁਪਏ ਵਸੂਲਣ ਦੇ ਦੋਸ਼, ਭਾਜਪਾ ਆਗੂ ਨੇ ਜਾਂਚ ਦੀ ਕੀਤੀ ਮੰਗ

ਮਾਨ ਸਰਕਾਰ ਵੱਲੋਂ ਲਿਖਤੀ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਚੰਡੀਗੜ੍ਹ-ਮੋਹਾਲੀ ਸਰਹੱਦ ’ਤੇ ਚੱਲ ਰਿਹਾ ਧਰਨਾ ਸਮਾਪਤ ਕੀਤਾ

ਮੈਨੂੰ ਝੂਠਾ ਬਦਨਾਮ ਕਰਕੇ ਪੰਜਾਬ ਨੂੰ ਲੁੱਟਣ ਦਾ ਮੌਕਾ ਭਾਲ ਰਹੇ ਨੇ ਵਿਰੋਧੀ : ਭਗਵੰਤ ਸਿੰਘ ਮਾਨ

ਨੌਕਰਸ਼ਾਹ ਤੇ ਪੈਨਸ਼ਨਰ ਘੇਰਨਗੇ ਮੰਤਰੀ ਅਮਨ ਅਰੋੜਾ ਦੀ ਕੋਠੀ