ਸੰਗਰੂਰ : ਐਲ. ਏ. ਡੀ. ਸੀ. ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਜ਼ਿਲ੍ਹਾ ਬਾਰ ਸੰਗਰੂਰ ਦੇ ਵਕੀਲਾਂ ਵਲੋਂ 7 ਜੁਲਾਈ ਤੋਂ ਧਰਨਾ ਅਤੇ ਭੁੱਖ ਹੜਤਾਲ ਲਗਾਤਾਰ ਜਾਰੀ ਹੈ।ਅੱਜ ਧਰਨੇ ਨੂੰ ਜਿਲ੍ਹਾ ਬਾਰ ਸੰਗਰੂਰ ਦੇ ਪ੍ਰਧਾਨ ਸੁਖਜਿੰਦਰ ਸਿੰਘ ਢੀਂਡਸਾ, ਸੈਕਟਰੀ ਸਿਮਰਨਦੀਪ ਸਿੰਘ ਬਲੱਗਣ, ਸੁਰਜੀਤ ਸਿੰਘ ਗਰੇਵਾਲ, ਲਲਿਤ ਕੁਮਾਰ ਗਰਗ, ਵਿਕਰਮਜੀਤ ਸਿੰਘ, ਗੁਰਵਿੰਦਰਜੀਤ ਢੀਂਡਸਾ, ਹਰਪ੍ਰੀਤ ਸ਼ੈਲੀ,ਗੁਰਵਿੰਦਰ ਆਲੂਵਾਲੀਆ, ਕਰਨਵੀਰ ਸਿੰਘ ਲੋਂਗੋਵਾਲ, ਗੁਰਤੇਜ ਸਿੰਘ ਪਿਆਸਾ, ਬਲਜੀਤ ਸਿੰਘ ਕੜਬਲ, ਮਨਪ੍ਰੀਤ ਸਿੰਘ ਨਮੋਲ,ਅੰਸ਼ਮਦਾਨ, ਗੁਰਪ੍ਰੀਤ ਵਾਲੀਆ, ਸਾਹਿਲ ਸਾਰਦਾ,, ਮਨਪ੍ਰੀਤ ਕੌਰ, ਜੁਹੀ ਕੋਸ਼ਲ, ਓਂਕਾਰ ਮਾਨ, ਗੁਰਦੀਪ ਸਿੰਘ ਜਵੰਦਾ, ਬਲਵਿੰਦਰ ਸਿੰਘ ਕੰਬੋਜ ਆਦਿ ਨੇ ਸੰਬੋਧਨ ਕੀਤਾ।