Thursday, November 05, 2026
BREAKING NEWS
• ਆਮ ਆਦਮੀ ਪਾਰਟੀ ਦੇ ਦੋ ਮੌਜੂਦਾ ਵਿਧਾਇਕਾਂ ਵੱਲੋਂ ਅਸਤੀਫਾ • ਬਿਜਲੀ ਦਾ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ  • ਆਯੁਸ਼ਮਾਨ ਖੁਰਾਨਾ ਤੇ ਸਾਰਾ ਅਲੀ ਖਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ • ਫ਼ਿਲਮ ਨਿਰਮਾਤਾ ਅਮਰਦੀਪ ਸਿੰਘ ਗਰੇਵਾਲ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ • ਪੰਜਾਬ ਨੂੰ ਬਰਬਾਦ ਕਰਨ ਲਈ ਚਿੱਟਾ ਪਾਰਟੀ ਨਾਲ ਮਿਲੀਭੁਗਤ ਕੀਤੀ : ਕੇਜਰੀਵਾਲ • ਰੋਹਿਣੀ ਵਿੱਚ ਕੋਕੀਨ ਸਪਲਾਈ ਨੈਟਵਰਕ ਦਾ ਪਰਦਾਫ਼ਾਸ਼ ; ਚਾਰ ਵਿਦੇਸ਼ੀ ਨਾਗਰਿਕਾਂ ਗ੍ਰਿਫ਼ਤਾਰ • ਵਿਜੀਲੈਂਸ ਬਿਊਰੋ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ • ਭਾਰਤ ਛੱਡੋ ਨੋਟਿਸ ; ਕਲਾਕਾਰ ਦੀ ਸ਼ਮੂਲੀਅਤ ਇਕ ਅਜਿਹੇ ਏਜੰਡੇ ਨਾਲ ਮੇਲ ਖਾਂਦੀ ਹੈ ਜੋ ਦੇਸ਼ ਦੇ ਹਿੱਤਾਂ ਦੇ ਉਲਟ ਹੈ : ਸ਼ੇਖ ਬਾਜੀ • ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਸੰਜੀਵ ਅਰੋੜਾ ਦੀ ਜ਼ਮਾਨਤ ਅਰਜ਼ੀ ਰੱਦ • ਅਭਿਜੀਤ ਦੀਪਕੇ, ਆਸ਼ੂਤੋਸ਼ ਰੰਕਾ, ਸੌਰਵ ਦਾਸ ਕਿਥੇ ਹਨ : ਕੇਜਰੀਵਾਲ

Malwa

ਦੀ ਰਿਟਾਇਰਡ ਰੈਵੀਨਿਊ ਕਾਨੂੰਨਗੋ ਪਟਵਾਰੀ ਵੈਲਫੇਅਰ ਐਸੋਸੀਏਸ਼ਨ ਮੋਗਾ ਦੀ ਮੀਟਿੰਗ

August 01, 2026 09:51 PM
Amjad Hussain Khan
 
 
ਮੋਗਾ : ਦੀ ਰਿਟਾਇਰਡ ਰੈਵੀਨਿਊ ਕਾਨੂੰਨਗੋ ਪਟਵਾਰੀ ਵੈਲਫੇਅਰ ਐਸੋਸੀਏਸ਼ਨ ਰਜਿ: ਮੋਗਾ ਦੀ ਮੀਟਿੰਗ ਦਰਸ਼ਨ ਸਿੰਘ ਗਿੱਲ ਜਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਬੀਬੀ ਕਾਹਨ ਕੌਰ ਮੋਗਾ ਵਿਖੇ ਹੋਈ। ਮੀਟਿੰਗ ਦੇ ਏਜੰਡੇ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਤੇ ਮੀਟਿੰਗ ਦੇ ਦਿੱਤੇ ਸਮੇ 10 ਵਜੇ ਤੋ ਲੇਟ ਆਏ 16 ਮੈਂਬਰਾ ਤੋ ਦੋ-ਦੋ ਸੋ ਰੁਪਏ ਪਰ ਮੈਂਬਰ ਲੇਟ ਫੀਸ ਦੀ ਵਸੂਲੀ ਗਈ। ਮੀਟਿੰਗ ਦੌਰਾਨ ਬਗੈਂਰ ਕੋਈ ਅਗਾਊ ਸੂਚਨਾ ਦਿੱਤਿਆ ਗੈਰ ਹਾਜ਼ਰ ਰਹਿਣ ਵਾਲੇ ਸਰਜੀਤ ਸਿੰਘ, ਰਵੀ ਕੁਮਾਰ ਦੋਵੇ ਕਾਨੂੰਨਗੋ, ਮੱਖਣ ਸਿੰਘ, ਰਸ਼ਪਾਲ ਸਿੰਘ, ਹਰਨੇਕ ਸਿੰਘ, ਮੱਖਣਜੀਤ, ਬਲਦੇਵ ਕੁਮਾਰ, ਲਖਵਿੰਦਰ ਸਿੰਘ, ਜਰਨੈਲ ਸਿੰਘ ਖੋਸਾ ਸਾਰੇ ਪਟਵਾਰੀ, ਬਲਦੇਵ ਸਿੰਘ ਨਾਇਬ ਤਹਿਸੀਲਦਾਰ ਮੈਂਬਰਾ ਨੂੰ ਗੈਰਹਾਜ਼ਰ ਰਹਿਣ ਕਾਰਨ ਐਸੋਸੀਏਸ਼ਨ ਦੀ ਮੁਢਲੀ ਮੈਂਬਰਸ਼ਿਪ ਤੋ ਖਾਰਿਜ ਕੀਤਾ ਗਿਆ। ਜਿਸ ਸਬੰਧੀ ਪਹਿਲਾ ਹੀ ਇਕ ਹਫਤਾ ਸਪੱਸ਼ਟ ਆਦੇਸ਼ ਗਰੁੱਪ ਵਿੱਚ ਜਾਰੀ ਕਰ ਦਿੱਤੇ ਗਏ ਸਨ। ਪਰ ਕੁੱਝ ਮੈਂਬਰਾ ਨੇ ਇਸ ਦੀ ਪ੍ਰਵਾਹ ਨਾ ਕਰਦਿਆ ਐਸੋਸੀਏਸ਼ਨ ਦੇ ਫੈਸ਼ਲਿਆ ਨੂੰ ਟਿਚ ਸਮਝਦਿਆ ਹਲਕੇ ਵਿੱਚ ਹੀ ਲਿਆ। ਪਹਿਲਾ ਹੀ ਸਪੱਸ਼ਟ ਕੀਤਾ ਗਿਆ ਸੀ ਕਿ ਲੇਟ ਆਉਣ ਵਾਲੇ ਮੈਂਬਰ ਨੂੰ ਲੇਟ ਆਉਣ ਤੇ ਜ਼ੁਰਮਾਨਾ ਤੇ ਗੈਰ ਹਾਜਰ ਰਹਿਣ ਵਾਲੇ ਮੈਂਬਰਾ ਦੀ ਮੈਂਬਰਸ਼ਿਪ ਖਾਰਿਜ ਕੀਤੀ ਜਾਵੇਗੀ। ਜਿਸ ਦੇ ਤਹਿਤ ਮੀਟਿੰਗ ਦੌਰਾਨ ਫੈਸਲਾ ਲਾਗੂ ਕੀਤਾ ਗਿਆ ਹੈ।   
               ਮਲਕੀਤ ਸਿੰਘ ਕਾਨੂੰਨਗੋ ਤੇ ਬਲਦੇਵ ਸਿੰਘ ਸੰਧੂ ਪਟਵਾਰੀ ਦੇ ਪਰਿਵਾਰ ਵਿੱਚ ਅਚਨਚੇਤ ਮੋਤ ਹੋਣ ਤੇ ਉਨ੍ਹਾ ਵੱਲੋ ਬੇਨਤੀ ਕਰਨ ਤੇ ਛੁੱਟੀ ਦਿੱਤੀ ਗਈ ਹੈ। ਇਸ ਮੀਟਿੰਗ ਦਾ ਮੁਖ ਏਜੰਡਾ ਸਮੇਂ ਸਿਰ ਮੀਟਿੰਗ ਦੌਰਾਨ ਹਾਜ਼ਰ ਹੋ ਕੇ ਹਾਜ਼ਰੀ ਨੂੰ ਸੋ ਪ੍ਰਤੀਸ਼ਤ ਕਰਨਾ ਸੀ। ਜਿਸ ਨੂੰ ਠੀਕ ਸਮਝਦੇ ਹੋਏ 50 ਐਸੋਸੀਏਸ਼ਨ ਮੈਂਬਰ ਹਾਜ਼ਰ ਆਏ ਤੇ ਉਨ੍ਹਾ ਵੱਲੋ ਐਸੋਸੀਏਸ਼ਨ ਦੇ ਲਏ ਗਏ ਫੈਸ਼ਲਿਆ ਨੂੰ ਪ੍ਰਵਾਨ ਕੀਤਾ ਗਿਆ। ਮੀਟਿੰਗ ਦੌਰਾਨ ਅਧਿਕਾਰੀਆ ਕੋਲ ਐਸੋਸੀਏਸ਼ਨ ਮੈਂਬਰਾ ਦੇ ਕੰਮ ਵਿੱਚ ਦਖਲ ਅੰਦਾਜ਼ੀ ਕਰਨ ਵਾਲੇ ਇਕ ਮੈਂਬਰ ਦੀ ਖਿਚਾਈ ਕੀਤੀ ਗਈ ਤੇ ਉਸ ਨੂੰ ਉਸਦੀ ਗਲਤੀ ਦਾ ਅਹਿਸਾਸ ਕਰਵਾਕੇ ਗਲਤੀ ਮਨਵਾਈ ਗਈ। ਕੀਤੀ ਗਲਤੀ ਦੀ ਐਸੋਸੀਏਸ਼ਨ ਵੱਲੋ ਨਿਖੇਦੀ ਕੀਤੀ ਗਈ। ਦੂਸਰੇ ਐਸੋਸੀਏਸ਼ਨ ਮੈਂਬਰਾ ਨੂੰ ਵੀ ਤਾੜਨਾ ਕੀਤੀ ਗਈ ਕਿ ਕੋਈ ਵੀ ਮੈਂਬਰ ਆਪਣੇ ਨਿੱਜ ਸਵਾਰਥ ਲਈ ਅਧਿਕਾਰੀਆ ਕਰਮਚਾਰੀਆ ਕੋਲ ਚਾਪਲੂਸੀ ਕਰਕੇ ਐਸੋਸੀਏਸ਼ਨ ਮੈਂਬਰਾ ਦੇ ਕੰਮਕਾਜ ਪ੍ਰਤੀ ਕਿਸ ਵੀ ਕਿਸਮ ਦੀ ਕੋਤਾਹੀ ਨਾ ਕਰੇ। ਐਸੋਸੀਏਸ਼ਨ ਵੱਲੋ ਉਸ ਦੀ ਗਲਤੀ ਸਾਬਿਤ ਹੋਣ ਤੇ ਉਸ ਦੇ ਬਰਖਿਲਾਫ ਸਖ਼ਤ ਐਕਸ਼ਨ ਲਿਆ ਜਾਵੇਗਾ। ਮੀਟਿੰਗ ਦੌਰਾਨ ਸੀਤਲ ਕੁਮਾਰ ਐਸ ਕੇ ਨੇ ਪੰਜ ਹਜ਼ਾਰ ਰੁਪਏ ਆਰਥਿਕ ਮਦਦ ਵਾਸਤੇ ਦਿੱਤੇ। ਇਸੇ ਤਰ੍ਹਾ ਮਦਨ ਲਾਲ ਸ਼ਰਮਾ ਆਸਟ੍ਰੇਲੀਆ ਨੇ ਐਸੋਸੀਏਸ਼ਨ ਨਾਲ ਪਿਆਰ ਮੁਹੱਬਤ ਰੱਖਦੇ ਹੋਏ ਪੰਜ ਹਜ਼ਾਰ ਰੁਪਏ ਦੀ ਨਕਦ ਮੱਦਦ ਕੀਤੀ ਤੇ ਵਿਦੇਸ਼ ਵਿੱਚ ਸਟੂਡੈਂਟਸ ਤੇ ਸੀਨੀਅਰ ਸਿਟੀਜਨ ਦੇ ਹਲਾਤਾ ਤੇ ਚਾਨਣਾ ਪਾਇਆ ਕਿ ਉਹ ਕਿਹੜੇ ਹਲਾਤਾ ਵਿੱਚ ਉੱਥੇ ਵਿਚਰ ਰਹੇ ਹਨ, ਉਨ੍ਹਾ ਦੇ ਵਿਦੇਸ਼ ਵਿੱਚ ਬਹੁਤ ਕਠਿਨ ਹਾਲਾਤ ਹਨ। ਚੰਗੀ ਤੇ ਮਾਸਟਰ ਐਜੂਕੇਸ਼ਨ ਦੇ ਕੇ ਹੀ ਬੱਚਿਆ ਨੂੰ ਵਿਦੇਸ਼ ਭੇਜਣਾ ਚਾਹੀਦਾ ਹੈ। ਪ੍ਰੈੱਸ ਨੂੰ ਜਾਣਕਾਰੀ ਗੁਰਮੇਲ ਸਿੰਘ ਗੌਂਦਾਰਾ ਜਨਰਲ ਸਕੱਤਰ ਨੇ ਦਿੱਤੀ।
 
 
 
 
 

Have something to say? Post your comment

More in Malwa

ਲੋਕ ‘ਆਪ’ ਨੂੰ ਪੰਜਾਬ ਦਾ ਵਿਕਾਸ ਜਾਰੀ ਰੱਖਣ ਲਈ ਇਕ ਹੋਰ ਮੌਕਾ ਦੇਣਗੇ : ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਰਾਜਾ ਬੀਰਕਲਾਂ ਦੇ ਘਰ ਪੁੱਜੇ ਮੈਡਮ ਹੇਨਾ ਕਾਮਰੇ  

ਮੁੱਖ ਮੰਤਰੀ ਦੇ ਦੌਰੇ ਤੋਂ ਪਹਿਲਾਂ ਹਰਪਾਲ ਖਡਿਆਲ ਘਰ 'ਚ ਨਜ਼ਰਬੰਦ

ਕਿਰਤੀ ਨੌਜਵਾਨ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ 

 ਪਰਮਿੰਦਰ ਢੀਂਡਸਾ ਦੀ ਉਸਾਰੂ ਸੋਚ ਨੌਜਵਾਨਾਂ ਲਈ ਪ੍ਰੇਰਨਾ ਸਰੋਤ : ਗੋਪੀ ਬਾਬਾ 

ਬਿਜਲੀ ਦਾ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ 

ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਮਨਰੇਗਾ ਕਰਮਚਾਰੀ ਯੂਨੀਅਨ ਦੀਆਂ ਮੰਗਾਂ ਦਾ ਸਮਾਂਬੱਧ ਨਿਪਟਾਰਾ ਕਰਨ ਦਾ ਭਰੋਸਾ

ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ ਪੰਜਾਬ ਦੇ ਪਾਣੀ ਹਥਿਆਉਣ ਲਈ ਵੋਟਾਂ ਮੰਗ ਰਹੀ ਹੈ ਭਾਜਪਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ

100 ਮਿੰਨੀ ਬੱਸਾਂ ਪੰਜਾਬ ਦੇ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਨਗੀਆਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਅਸੀਂ ਬਰਾਬਰੀ, ਮਾਣ-ਸਨਮਾਨ ਅਤੇ ਨਿਆ 'ਤੇ ਅਧਾਰਤ ਪੰਜਾਬ ਦੇ ਨਿਰਮਾਣ ਲਈ ਭਗਵਾਨ ਵਾਲਮੀਕਿ ਜੀ ਦੇ ਦਰਸਾਏ ਮਾਰਗ 'ਤੇ ਚੱਲ ਰਹੇ ਹਾਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ