ਕੋਟਕਪੂਰਾ : ਕਈ ਮਹੀਨਿਆਂ ਤੋਂ ਮਾਰਕੀਟ ਕਮੇਟੀ ਸਾਦਿਕ ਦੇ ਚੇਅਰਮੈਨ ਦੀ ਖਾਲੀ ਪਈ ਕੁਰਸੀ ਲਈ ਆਖਿਰ ਨਵਾਂ ਚੇਅਰਮੈਨ ਮਿਲ ਗਈ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਆਪਣੇ ਫੇਸਬੁੱਕ ਪੇਜ਼ ’ਤੇ ਪੋਸਟ ਪਾ ਕੇ ਜਾਣਕਾਰੀ ਸਾਂਝੀ ਕਰਦਿਆਂ ਲਗਭਗ 17 ਮਾਰਕੀਟ ਕਮੇਟੀਆਂ ਦੇ ਚੇਅਰਮੈਨਾਂ ਸਮੇਤ ਅਨੇਕਾਂ ਹੋਰ ਅਹੁਦੇ ਦਿੱਤੇ ਗਏ ਹਨ। ਪਾਰਟੀ ਲਈ ਲਗਾਤਾਰ ਨਿਰਸੁਆਰਥ ਕੰਮ ਕਰਨ ਵਾਲੇ ਮੈਡਮ ਨੀਤੂ ਕਪੂਰ ਸਿੰਗਲਾ ਨੂੰ ਮਾਰਕਿਟ ਕਮੇਟੀ ਸਾਦਿਕ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਮੈਡਮ ਨੀਤੂ ਕਾਫੀ ਸਰਗਰਮੀ ਨਾਲ ਪਾਰਟੀ ਪ੍ਰਤੀ ਵਫਾਦਾਰੀ ਨਾਲ ਕੰਮ ਕਰ ਰਹੇ ਸਨ।