ਖਰੜ : ਪੰਜਾਬ ਦੀ ਆਪ ਸਰਕਾਰ ਵਲੋਂ ‘ਮੇਰੀ ਰਸੋਈ ਸਕੀਮ’ ਤਹਿਤ ਰਾਸ਼ਨ ਦੇਣ ਦੀ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਪੰਚਾਇਤ ਸੰਮਤੀ ਖਰੜ ਦੇ ਚੇਅਰਮੈਨ ਰਘਬੀਰ ਸਿੰਘ ਮੋਦੀ ਦੀ ਰਹਿਨੁਮਾਈ ਵਿਚ ਪਿੰਡ ਬਡਾਲਾ ਅਤੇ ਪਿੰਡ ਰਸਨਹੇੜੀ ਵਿਖੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਗਈਆਂ। ਉਨ੍ਹਾਂ ਕਿਹਾ ਕਿ ਇਹ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ ਅਤੇ ਸਰਕਾਰ ਦੀ ਇਸ ਸਕੀਮ ਤਹਿਤ ਹਰ ਨੂੰ ਲਾਭ ਮਿਲੇਗਾ। ਇਸ ਮੌਕੇ ਦਲਜੀਤ ਸਿੰਘ ਬਲਾਕ ਪ੍ਰਧਾਨ, ਸਰੋਜ਼ ਕੌਰ ਰਸਨਹੇੜੀ, ਨਿਰਮੈਲ ਸਿੰਘ, ਜਸਵੰਤ ਸਿੰਘ ਪੱਪਾ, ਪਰਮਜੀਤ ਕੌਰ ਬਡਾਲਾ ਸਮੇਤ ਹੋਰ ਆਗੂ ਹਾਜ਼ਰ ਸਨ।