Monday, October 12, 2026
BREAKING NEWS
• ਅਭਿਜੀਤ ਦੀਪਕੇ, ਆਸ਼ੂਤੋਸ਼ ਰੰਕਾ, ਸੌਰਵ ਦਾਸ ਕਿਥੇ ਹਨ : ਕੇਜਰੀਵਾਲ • ਦਿੱਲੀ ਪੁਲਿਸ ਵਲੋਂ 5.75 ਕਿਲੋਗ੍ਰਾਮ ਕ੍ਰਿਸਟਲ ਮੇਥ (ਆਈਸ) ਜ਼ਬਤ ; ਇਕ ਗ੍ਰਿਫ਼ਤਾਰ • ਸੋਸ਼ਲ ਮੀਡੀਆ ਇਨਫ਼ਲੂਐਂਸਰ ਮੈਡ ਸੰਧੂ ਦੀ ਗੋਲੀ ਮਾਰ ਕੇ ਹੱਤਿਆ • ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਹੀ ਅੱਜ ਪੰਜਾਬ ਪਿੱਛੇ ਹੋ ਗਿਆ: ਨਾਇਬ ਸਿੰਘ ਸੈਣੀ • ਚੰਡੀਗੜ੍ਹ ‘ਚ ਪੰਜਾਬ ਭਾਜਪਾ ਦਫ਼ਤਰ ਗ੍ਰੇਨੇਡ ਮਾਮਲੇ ਦੀ ਜਾਂਚ ਐਨ ਆਈ ਏ ਹਵਾਲੇ • ਸੁਨਾਮ 'ਚ ਲਾਪਰਵਾਹੀ ਕਾਰਨ ਦੋ ਨੌਜਵਾਨਾਂ ਦੀ ਮੌਤ  • ਸੁਨਾਮ 'ਚ ਚੋਰਾਂ ਦੀ ਦਹਿਸ਼ਤ, ਪੁਲਿਸ ਬਣੀ ਮੂਕ ਦਰਸ਼ਕ  • ਰਾਣੀ ਮੁਖਰਜੀ ਦੀ ਮਾਂ ਕ੍ਰਿਸ਼ਨਾ ਮੁਖਰਜੀ ਦਾ 75 ਸਾਲ ਦੀ ਉਮਰ ਵਿੱਚ ਦੇਹਾਂਤ • ਫਰੀਦਕੋਟ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲੀਸ ਨੇ ਲਈ ਚੱਪੇ-ਚੱਪੇ ਦੀ ਤਲਾਸ਼ੀ • ਪੰਜਾਬ ਪਹਿਲੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰ ਕੇ ਇਤਿਹਾਸ ਰਚੇਗਾ: ਭਗਵੰਤ ਸਿੰਘ ਮਾਨ

Majha

ਖ਼ਾਲੜਾ 'ਤੇ ਬਣੀ ਫ਼ਿਲਮ ਤੋਂ ਬਾਅਦ ਸਾਹਮਣੇ ਆਇਆ ਪੀੜਤਾਂ ਦਾ ਦਰਦ; ਬੀਬੀ ਸੰਦੀਪ ਕੌਰ ਨੇ ਸੁਣਾਈ ਹੱਡ-ਬੀਤੀ

July 11, 2026 08:28 PM
ਗੁਰਪ੍ਰੀਤ ਸਿੰਘ ਡੱਬ
ਅੰਮ੍ਰਿਤਸਰ, 11 ਜੁਲਾਈ  : ਭਾਈ ਜਸਵੰਤ ਸਿੰਘ ਖਾਲੜਾ ਜੀ, ਜਿਹੜੇ ਉਸ ਦੌਰ ਦੇ ਸੱਚ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਲਈ ਖੁਦ ਭਾਰੀ ਤਸ਼ੱਦਦ ਦਾ ਸ਼ਿਕਾਰ ਹੋਏ, ਉਨ੍ਹਾਂ ਦੇ ਜੀਵਨ 'ਤੇ ਅਦਾਕਾਰ ਦਲਜੀਤ ਵੱਲੋਂ ਬਣਾਈ ਗਈ ਫ਼ਿਲਮ ਭਾਵੇਂ ਰਿਲੀਜ਼ ਦੇ 24 ਘੰਟਿਆਂ ਦੇ ਅੰਦਰ ਹੀ ਬੈਨ ਕਰ ਦਿੱਤੀ ਗਈ ਸੀ, ਪਰ ਅੱਜ ਵੀ ਪਿੰਡ-ਪਿੰਡ ਵਿੱਚ ਸਕਰੀਨਾਂ ਲਗਾ ਕੇ ਇਹ ਫ਼ਿਲਮ ਲੋਕਾਂ ਵੱਲੋਂ ਦੇਖੀ ਜਾ ਰਹੀ ਹੈ। ਫ਼ਿਲਮ ਪਹਿਲਾਂ ਹੀ ਵੱਡੇ ਪੱਧਰ 'ਤੇ ਡਾਊਨਲੋਡ ਹੋ ਚੁੱਕੀ ਸੀ, ਜਿਸ ਕਾਰਨ ਲੋਕਾਂ ਤੱਕ ਇਹ ਸੱਚਾਈ ਪਹੁੰਚ ਰਹੀ ਹੈ ਕਿ ਉਸ ਸਮੇਂ ਸਿੱਖਾਂ ਉੱਤੇ ਕਿਵੇਂ ਅਣਮਨੁੱਖੀ ਤਸ਼ੱਦਦ ਢਾਹਿਆ ਗਿਆ ਸੀ। ਇਸ ਫ਼ਿਲਮ ਦੇ ਚਰਚਾ ਵਿੱਚ ਆਉਣ ਤੋਂ ਬਾਅਦ ਕਈ ਅਜਿਹੇ ਪੀੜਤ ਪਰਿਵਾਰ ਸਾਹਮਣੇ ਆ ਰਹੇ ਹਨ, ਜਿਨ੍ਹਾਂ ਦੇ ਜੀਅ ਤਸੀਹੇ ਦੇ ਕੇ ਸ਼ਹੀਦ ਕੀਤੇ ਗਏ ਸਨ। ਇਸੇ ਕੜੀ ਤਹਿਤ 'ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰਸਟ' ਚਲਾ ਰਹੇ ਬੀਬੀ ਸੰਦੀਪ ਕੌਰ ਜੀ ਨੇ ਆਪਣੇ ਪਰਿਵਾਰ ਦੀ ਦਰਦਨਾਕ ਦਾਸਤਾਨ ਸਾਂਝੀ ਕੀਤੀ ਹੈ, ਜਿਸ ਨੂੰ ਸੁਣ ਕੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ।
ਜੂਨ 1984 ਦੇ ਹਮਲੇ ਅਤੇ ਪਰਿਵਾਰ 'ਤੇ ਟੁੱਟੇ ਕਹਿਰ ਦੀ ਦਾਸਤਾਨ
ਬੀਬੀ ਸੰਦੀਪ ਕੌਰ ਨੇ ਦੱਸਿਆ ਕਿ ਜੂਨ 1984 ਵਿੱਚ ਜਦੋਂ ਕਾਂਗਰਸ ਸਰਕਾਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ 'ਤੇ ਤੋਪਾਂ-ਟੈਂਕਾਂ ਨਾਲ ਹਮਲਾ ਕੀਤਾ ਗਿਆ, ਤਾਂ ਉੱਥੇ ਮੌਜੂਦ ਸ਼ਰਧਾਲੂਆਂ 'ਤੇ ਬੇਅੰਤ ਜ਼ੁਲਮ ਹੋਇਆ। ਗੋਲੀਬਾਰੀ ਦੌਰਾਨ ਲੋਕਾਂ ਨੂੰ ਬਾਹਰ ਨਿਕਲਣ ਦਾ ਰਸਤਾ ਨਹੀਂ ਦਿੱਤਾ ਗਿਆ ਅਤੇ ਬਾਅਦ ਵਿੱਚ ਸਾਰਿਆਂ ਨੂੰ ਬਿਨਾਂ ਪਾਣੀ ਤੋਂ ਇੱਕ ਜਗ੍ਹਾ ਤਾੜ ਦਿੱਤਾ ਗਿਆ। ਮਾਵਾਂ ਦੀਆਂ ਗੋਦੀਆਂ ਵਿੱਚੋਂ ਦੁੱਧ ਚੁੰਘਦੇ ਛੋਟੇ ਬੱਚਿਆਂ ਨੂੰ ਲੱਤਾਂ ਤੋਂ ਫੜ ਕੇ ਕੰਧਾਂ ਨਾਲ ਪਟਕਾ ਕੇ ਸ਼ਹੀਦ ਕੀਤਾ ਗਿਆ ਅਤੇ ਤਪਦੀ ਗਰਮੀ ਵਿੱਚ ਸਿੱਖਾਂ ਨੂੰ ਨੰਗੇ ਪਿੰਡੇ ਸੰਗਮਰਮਰ 'ਤੇ ਲਿਟਾਇਆ ਗਿਆ, ਜਿਸ ਨਾਲ ਉਨ੍ਹਾਂ ਦੀ ਚਮੜੀ ਸੜ ਗਈ। ਇਸ ਕਹਿਰ ਤੋਂ ਬਾਅਦ ਹੀ ਸਿੱਖ ਨੌਜਵਾਨਾਂ ਵਿੱਚ ਬਗਾਵਤ ਦੀ ਚੰਗਿਆੜੀ ਭੜਕੀ, ਜਿਸ ਵਿੱਚ ਬੀਬੀ ਸੰਦੀਪ ਕੌਰ ਵੀ ਕੁੱਦ ਪਏ। ਬੀਬੀ ਜੀ ਦੇ ਆਪਣੇ ਪਰਿਵਾਰ 'ਤੇ ਵੀ ਪੁਲਿਸ ਨੇ ਅੰਨ੍ਹੇਵਾਹ ਜ਼ੁਲਮ ਕੀਤੇ। ਉਨ੍ਹਾਂ ਦੇ ਛੋਟੇ ਦਿਓਰ ਸਾਹਿਬ ਸਿੰਘ ਕਾਸਤੀਵਾਲ ਨੂੰ ਬਟਾਲਾ ਪੁਲਿਸ ਨੇ ਕਈ ਮਹੀਨੇ ਹਿਰਾਸਤ ਵਿੱਚ ਰੱਖ ਕੇ ਭਿਆਨਕ ਤਸੀਹੇ ਦਿੱਤੇ। ਪੁਲਿਸ ਨੇ ਉਨ੍ਹਾਂ ਦਾ ਸਾਰਾ ਘਰ ਢਾਹ ਦਿੱਤਾ, ਬਿਸਤਰੇ ਚੁੱਕ ਲਏ ਅਤੇ ਅਨਾਜ ਵਿੱਚ ਰੇਤ ਮਿਲਾ ਦਿੱਤੀ। ਉਨ੍ਹਾਂ ਦੇ ਸਹੁਰਾ ਸਾਹਿਬ ਸਾਲਾਂ ਬੱਧੀ ਥਾਣਿਆਂ ਵਿੱਚ ਬੰਦ ਰਹੇ ਅਤੇ ਸੱਸ (ਮਾਤਾ ਜੀ) ਨੂੰ ਇੱਕ ਸਾਲ ਬਰੇਲੀ ਦੀ ਜੇਲ੍ਹ ਕੱਟਣੀ ਪਈ। ਮਈ 1992 ਵਿੱਚ ਸਾਹਿਬ ਸਿੰਘ ਨੂੰ ਦੁਬਾਰਾ ਗ੍ਰਿਫ਼ਤਾਰ ਕਰਕੇ ਇੱਕ ਝੂਠਾ ਪੁਲਿਸ ਮੁਕਾਬਲਾ ਬਣਾ ਦਿੱਤਾ ਗਿਆ। ਲੋਕਾਂ ਮੁਤਾਬਕ ਉਨ੍ਹਾਂ ਦੀਆਂ ਲੱਤਾਂ ਉੱਤੋਂ ਜਿਪਸੀ ਲੰਘਾ ਕੇ ਉਨ੍ਹਾਂ ਨੂੰ ਫੇਹ ਦਿੱਤਾ ਗਿਆ ਸੀ। ਹਸਪਤਾਲ ਦੀ ਐਮਰਜੈਂਸੀ ਲਾਈਟ ਵਿੱਚ ਪਤਾ ਲੱਗਾ ਕਿ ਸਾਹਿਬ ਸਿੰਘ ਦੇ ਸਿਰ ਵਿੱਚ ਮੇਖਾਂ (ਕਿੱਲ) ਠੋਕੀਆਂ ਗਈਆਂ ਸਨ, ਜੋ ਪੋਸਟਮਾਰਟਮ ਦੌਰਾਨ ਬਾਹਰ ਨਿਕਲੀਆਂ। ਬਾਅਦ ਵਿੱਚ ਉਨ੍ਹਾਂ ਦੀ ਦੇਹ ਪਰਿਵਾਰ ਨੂੰ ਦੇਣ ਦੀ ਬਜਾਏ ਲਾਵਾਰਿਸ ਕਹਿ ਕੇ ਸਸਕਾਰ ਕਰ ਦਿੱਤੀ ਗਈ। ਖੁਦ ਬੀਬੀ ਸੰਦੀਪ ਕੌਰ ਨੂੰ 21 ਜੁਲਾਈ 1992 ਨੂੰ ਖਾਲਸਾ ਕਾਲਜ ਕੋਲੋਂ ਸਿੱਖੀ ਭੇਖ ਵਿੱਚ ਆਏ ਪੁਲਿਸ ਕੈਟਾਂ ਵੱਲੋਂ ਜ਼ਬਰਦਸਤੀ ਸਕੂਟਰ ਤੋਂ ਲਾਹ ਕੇ ਵੈਨ ਵਿੱਚ ਸੁੱਟ ਕੇ ਗ੍ਰਿਫ਼ਤਾਰ ਕੀਤਾ ਗਿਆ ਸੀ। ਬੀਬੀ ਸੰਦੀਪ ਕੌਰ ਨੇ ਦੱਸਿਆ ਕਿ ਜਦੋਂ ਉਹ ਜੇਲ੍ਹ ਦੀਆਂ ਸਖ਼ਤ ਸਲਾਖਾਂ ਪਿੱਛੇ ਬੰਦ ਸਨ, ਤਾਂ ਉਨ੍ਹਾਂ ਨੇ ਉੱਥੇ ਹੀ ਇਹ ਦ੍ਰਿੜ੍ਹ ਸੋਚ ਬਣਾ ਲਈ ਸੀ ਕਿ ਜੇਕਰ ਉਹ ਬਾਹਰ ਆਏ ਤਾਂ ਆਪਣੀ ਪੂਰੀ ਜ਼ਿੰਦਗੀ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੇ ਲੇਖੇ ਲਾ ਦੇਣਗੇ। ਬੀਬੀ ਜੀ ਨੇ ਆਖਿਆ ਕਿ ਇੰਨੇ ਵੱਡੇ ਦੁੱਖ ਅਤੇ ਤਸ਼ੱਦਦ ਸਹਿਣ ਦੇ ਬਾਵਜੂਦ, ਉਨ੍ਹਾਂ ਨੇ ਵਾਹਿਗੁਰੂ ਦੇ ਚਰਨਾਂ ਵਿੱਚ ਹਮੇਸ਼ਾ ਚੜ੍ਹਦੀ ਕਲਾ ਦੀ ਹੀ ਅਰਦਾਸ ਕੀਤੀ ਹੈ। ਇਹ ਦਾਸਤਾਨ ਉਸ ਦੌਰ ਦੇ ਅਣਮਨੁੱਖੀ ਕੁਕਰਮਾਂ ਦੀ ਜ਼ਿੰਦਾ ਗਵਾਹੀ ਹੈ।

Have something to say? Post your comment

More in Majha

ਅੰਮ੍ਰਿਤਸਰ ਵਿੱਚ ਐਮ-16 ਰਾਈਫਲ, ਦੋ ਜ਼ਿਗਾਣਾ ਪਿਸਤੌਲ ਸਮੇਤ 10 ਅਤਿ-ਆਧੁਨਿਕ ਹਥਿਆਰ ਬਰਾਮਦ; ਚਾਰ ਕਾਬੂ

ਗ਼ੈਰ-ਕਾਨੂੰਨੀ ਹਥਿਆਰ ਸਪਲਾਈ ਨੈਟਵਰਕ ਵਿੱਚ ਸ਼ਾਮਲ ਇੱਕ ਨਾਬਾਲਗ ਸਣੇ ਅੱਠ ਵਿਅਕਤੀ ਕਾਬੂ; 15 ਪਿਸਤੌਲਾਂ ਬਰਾਮਦ

ਸਰਹੱਦ ਪਾਰਲੇ ਹਥਿਆਰ ਅਤੇ ਵਿਸਫ਼ੋਟਕ ਤਸਕਰੀ ਨੈੱਟਵਰਕ ਦਾ ਪਰਦਾਫ਼ਾਸ਼

‘ਕੰਮ ਦੀ ਰਾਜਨੀਤੀ’ ਨੇ ਲੋਕਾਂ ਦਾ ਵਿਸ਼ਵਾਸ ਜਿੱਤਿਆ, 2027 ਵਿੱਚ ਪੰਜਾਬ ਸਾਨੂੰ ਇੱਕ ਹੋਰ ਮੌਕਾ ਦੇਵੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਸੋਸ਼ਲ ਮੀਡੀਆ ਇਨਫ਼ਲੂਐਂਸਰ ਮੈਡ ਸੰਧੂ ਦੀ ਗੋਲੀ ਮਾਰ ਕੇ ਹੱਤਿਆ

ਸਰਹੱਦ ਪਾਰੋਂ ਚੱਲ ਰਹੇ ਤਸਕਰੀ ਨੈੱਟਵਰਕਾਂ ਨਾਲ ਸਬੰਧਤ ਚਾਰ ਮੁਲਜ਼ਮ 10 ਕਿੱਲੋ ਹੈਰੋਇਨ ਅਤੇ 10 ਪਿਸਤੌਲਾਂ ਸਣੇ ਕਾਬੂ

ਪੈਸੇ ਆਉਣ ਮਗਰੋਂ ਪੰਜਾਬ ਦੀਆਂ ਔਰਤਾਂ ਨੇ ਲਾਇਆ ਇੱਕੋ ਨਾਅਰਾ: ‘ਭਗਵੰਤ ਮਾਨ ਸਰਕਾਰ ਮੁੜ ਦੁਬਾਰਾ’

ਅੰਮ੍ਰਿਤਸਰ ਵਿੱਚ ਨਸ਼ੀਲੇ ਪਦਾਰਥ ਅਤੇ ਹਥਿਆਰ ਤਸਕਰੀ ਕਰਨ ਵਾਲੇ ਨੈੱਟਵਰਕਾਂ ਨਾਲ ਜੁੜੇ ਪੰਜ ਵਿਅਕਤੀ 13 ਪਿਸਤੌਲਾਂ ਅਤੇ 3.2 ਕਿਲੋ ਹੈਰੋਇਨ ਸਮੇਤ ਕਾਬੂ

ਅੰਮ੍ਰਿਤਸਰ ਵਿੱਚ 20 ਕਿੱਲੋ ਹੋਰ ਹੈਰੋਇਨ ਬਰਾਮਦ;ਚਾਰ ਕਾਬੂ

ਅੰਮ੍ਰਿਤਸਰ ਵਿੱਚ ਗ਼ੈਰ-ਕਾਨੂੰਨੀ ਹਥਿਆਰ ਤਸਕਰੀ ਨੈਟਵਰਕਾਂ ਦੇ ਅੱਠ ਕਾਰਕੁੰਨ 13 ਪਿਸਤੌਲਾਂ ਨਾਲ ਗ੍ਰਿਫਤਾਰ